ਅੱਜ ਜਿਹੜੇ ਮਹਾਪੁਰਖਾਂ ਦਾ ਇਤਿਹਾਸ ਪਾਉਣ ਜਾ ਰਿਹਾ ਹਾ ਇਹ ਮਹਾਪੁਰਖ ਸਿੱਖ ਧਰਮ ਤੋ ਪਹਿਲਾ ਹੋਏ ਹਨ ਪਰ ਫੇਰ ਵੀ ਸਿੱਖ ਧਰਮ ਵਿੱਚ ਕੁਝ ਗੋਤਾਂ ਵਿੱਚ ਇਹਨਾ ਦੀ ਮਾਨਤਾਂ ਬਹੁਤ ਹੈ । ਆਮ ਹੀ ਇਹਨਾ ਦੇ ਅਸਥਾਨ ਆਪ ਜੀ ਨੂੰ ਦੇਖਣ ਨੂੰ ਮਿਲ ਜਾਣਗੇ ਇਹਨਾ ਦਾ ਨਾਮ ਵੀ ਆਪ ਸੰਗਤ ਨੇ ਸੁਣਿਆ ਹੋਵੇਗਾ । ਬਾਬਾ ਕਾਲਾ ਮਹਿਰ ਤੇ ਬਾਬਾ ਜੋਗੀ ਪੀਰ ਅੱਜ ਬਾਬਾ ਕਾਲਾ ਮਹਿਰ ਜੀ ਦਾ ਇਤਿਹਾਸ ਜਿਵੇ ਲਿਖਿਆ ਮਿਲਦਾ ਹੈ ਆਪ ਸੰਗਤ ਦੇ ਗਿਆਨ ਦੇ ਵਾਧੇ ਵਾਸਤੇ ਆਪ ਨਾਲ ਸਾਂਝਾ ਕਰਨ ਜਾ ਰਹੇ ਹਾ ਜੀ ।
ਪੁਰਾਣੀ ਤਵਾਰੀਖ ਦੇ ਅਨੁਸਾਰ ਬਾਬਾ ਕਾਲਾ ਮਹਿਰ ਜੀ ਸੰਧੂ ਵੰਸ਼ ਦੇ ਵਿਚੋ ਹੋਏ ਹਨ
ਉਹਨਾ ਦਾ ਜਨਮ ਕਈ ਸੌ ਸਾਲ ਪਹਿਲਾ ਮਾਂਝੇ ਦੇ ਇਕ ਪਿੰਡ ਮੁਰਾਣਾ ਦੇ ਵਸਨੀਕ ਬੋਘਾ
ਨਾਮ ਦੇ ਜੱਟ ਦੇ ਘਰ ਹੋਇਆ । ਬਾਬਾ ਜੀ ਸਿਹਤ ਪੱਖੋਂ ਬਹੁਤ ਹੀ ਜਿਆਦਾ ਕੱਦਾਵਰ ਅਤੇ
ਤਕੜੇ ਸਨ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ । ਜਵਾਨੀ ਦੇ ਸਮੇ ਤੋਂ ਹੀ ਪ੍ਰਭੂ ਦੀ ਭਗਤੀ
ਅਤੇ ਸ਼ਕਤੀ ਉਨਾਂ ਅੰਦਰ ਵਸੀ ਹੋਣ ਕਾਰਨ ਉਹ 24 ਘੰਟੇ ( ਦਿਨ ਰਾਤ ) ਖੜ੍ਹੇ ਰਹਿੰਦੇ ਸਨ,
ਬਾਬਾ ਜੀ ਨਾਂ ਹੀ ਕਦੇ ਮੰਜੇ ਤੇ ਸੁਤੇ ਸਨ ਅਤੇ ਨਾਂ ਹੀ ਕਦੇ ਜਮੀਨ ਤੇ ਸੁਤੇ ਸਨ, ਖੜੀ ਅਵੱਸਥਾ ਵਿੱਚ ਰਹਿਦੇ ਸਨ ,
ਉਹ ਆਪਣੀ ਠੋਡੀ ਥੱਲੇ ਖੂੰਡਾ ਤਾਂ ਲੱਗਾ ਲੈਂਦੇ ਸਨ, ਪਰ ਉਹਨਾਂ ਦੀਆ ਅੱਖਾਂ 24 ਘੰਟੇ ਖੁਲੀਆਂ
ਰਹਿੰਦੀਆਂ ਸਨ। ਉਹਨਾ ਕੋਲ ਮੱਝਾ ਤੇ ਗਾਈਆਂ ( ਗਊਆਂ ) ਦਾ ਬਹੁਤ ਵੱਡਾ ਵੱਗ ਸੀ ਅਤੇ ਦੁੱਧ ਦੇ
ਲੰਗਰ ਅਤੁਟ ਚਲਦੇ ਰਹਿੰਦੇ ਸਨ। ਉਸ ਸਮੇ ਹਜਾਰਾਂ ਦੀ ਗਿਣਤੀ ਵਿੱਚ ਪਸ਼ੂ ਧਨ ਰੱਖਣ ਵਾਲੇ
ਵਿਅਕਤੀ ਨੂੰ ਰਾਜ ਦਰਬਾਰ ਵਲੋਂ ਮਹਿਰ ਦਾ ਖਿਤਾਬ ਦਿੱਤਾ ਜਾਂਦਾ ਸੀ । ਬਾਬਾ ਜੀ ਦਾ ਬਚਪਨ
ਦਾ ਨਾਮ ਕਾਲਾ ਸੀ, ਪਰ ਮਹਿਰ ਦਾ ਖਿਤਾਬ ਮਿਲਣ ਤੋਂ ਬਾਅਦ ਉਹਨਾਂ ਦੀ ਪ੍ਰਸਿੱਧੀ ‘ਬਾਬਾ ਕਾਲਾ
ਮਹਿਰ’ ਦੇ ਨਾਮ ਨਾਲ ਹੋ ਗਈ ।
ਉਸ ਸਮੇ ਜੀਵਨ ਸਿੱਧ ਨਾਮ ਦਾ ਮਰਾਸੀ ਅਤੇ ਇਕ ਹਰੀਆਂ ਨਾਮ ਦਾ ਬ੍ਰਾਹਮਣ, ਬਾਬਾ ਕਾਲਾ
ਮਹਿਰ ਜੀ ਦੇ ਸਾਥੀ ਸਨ । ਬਾਬਾ ਕਾਲਾ ਮਹਿਰ ਜੀ ਦੇ ਕੋਲ ਇਕ ਭੂਰੇ ਰੰਗ ਦੀ ਔਸਤ ਝੋਟੀ ਸੀ
ਜੋ ਨਾਂ ਤਾਂ ਕਦੇ ਨਵੇਂ ਦੁੱਧ ਹੋਈ ਸੀ ਤੇ ਨਾਂ ਹੀ ਕਦੇ ਬੱਚਾ ਦਿੱਤਾ ਸੀ, ਪ੍ਰੰਤੂ ਉਹ ਹਮੇਸ਼ਾ ਸੱਜਰ ਹੀ ਰਹਿਦੀ ਤੇ ਬਹੁਤ
ਦੁੱਧ ਦਿੰਦੀ ਸੀ, ਅਤੇ ਇਕ ਜਗ ਸਮੇ ਬਾਬਾ ਜੀ ਵਲੋਂ ਉਸ ਦੇ ਦੁੱਧ ਨਾਲ
ਕੀਤੀ ਸੇਵਾ ਤੋਂ ਖੁਸ਼ ਹੋਕੇ ਬਾਬਾ ਗੋਰਖਨਾਥ ਜੀ ਨੇ ਵੀ ਵਰ ਦਿੱਤਾ ਕੀ ਕਾਲਾ ਮਹਿਰ ਭਗਤ ਦੇ
ਨਾਲ-ਨਾਲ ਸੂਰਮਾ ਵੀ ਹੈ ਅਤੇ ਇਸ ਦੁੱਧ ਵਾਂਗ ਪਾਕ, ਸਾਫ ਅਤੇ ਤਾਕਤਵਰ ਤੇਰੀ ਔਲਾਦ
ਵੀ ਸੰਧੂ ਅਖਵਾਏਗੀ । ਬਾਬਾ ਕਾਲਾ ਮਹਿਰ ਦੀ ਸੂਰਮਤਾਈ ਅਤੇ ਇਲਾਕੇ ਵਿਚ ਵਧ ਰਹੀ ਮਹਿਮਾ
ਤੋਂ ਖ਼ਾਰ ਖਾਂਦੇ ਕੁਝ ਭੱਟੀ ਸਰਦਾਰਾਂ ਨੇ ਉਸ ਦੁੱਧ ਦਿੰਦੀ ਬੂਰੀ ਝੋਟੀ ਨੂੰ ਖੋਹਣ ਲਈ
ਬਾਬਾ ਕਾਲਾ ਮਹਿਰ ਜੀ ਨੂੰ ਮਾਰਨ ਦੀਆ ਸਕੀਮਾਂ ਘੜਨੀਆਂ ਸ਼ੁਰੂ ਕਰ ਦਿਤੀਆਂ।
ਭੱਟੀਆਂ ਨੇ ਪਹਿਲਾਂ ਤਾਂ ਮਰਾਸੀ ( ਭੂਮ ) ਜੀਵਨ ਸਿਧ ਨੂੰ ਲਾਲਚ ਦਿੱਤਾ ਤੇ ਬਾਬਾ ਜੀ ਦੇ ਨਿਤਪ੍ਰਤੀ ( ਨਿਤਨੇਮ ) ਬਾਰੇ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ