More Gurudwara Wiki  Posts
ਬਾਬਾ ਨਿਧਾਨ ਸਿੰਘ


ਬਾਬਾ ਨਿਧਾਨ ਸਿੰਘ ਦਾ ਜਨਮ 25 ਮਾਰਚ, 1882 ਨੂੰ ਪੰਜਾਬ ਰਾਜ ਦੇ ਜ਼ਿਲਾ ਹੁਸ਼ਿਆਰਪੁਰ ਵਿਚ, ਪਿੰਡ ਨਾਡਾਲੋਂ ਵਿਖੇ ਹੋਇਆ। ਆਪ ਦੇ ਪਿਤਾ ਸਰਦਾਰ ਉੱਤਮ ਸਿੰਘ ਇਕ ਮਿਹਨਤੀ ਕਿਸਾਨ ਸਨ। ਆਪ ਦੀ ਮਾਤਾ, ਬੀਬੀ ਗੁਲਾਬ ਕੌਰ, ਧਾਰਮਿਕ ਖਿਆਲਾਂ ਵਾਲੀ ਇਕ ਸਾਧਾਰਨ ਅੋਰਤ ਸੀ। ਦੋਨੋਂ ਮਾਪਿਆਂ ਨੇ ਬਾਲਕ ਨਿਧਾਨ ਦੀ ਪਰਵਰਿਸ਼ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੁੱਢਲੀ ਵਿਦਿਆ ਪਠਲਾਵਾਂ ਪਿੰਡ ਵਿਚ ਮੌਜੂਦ ਨਿਰਮਲਾ ਡੇਰੇ ਤੋਂ ਪ੍ਰਾਪਤ ਕੀਤੀ। ਉਹ ਬਚਪਨ ਤੋਂ ਧਾਰਮਿਕ ਰੁਚੀਆ ਦਾ ਮਾਲਕ ਸੀ। ਉਸ ਦੇ ਬਾਲ ਮਨ ਉੱਤੇ, ਉਸ ਦੇ ਅਧਿਆਪਕ ਬਾਬਾ ਦੀਵਾਨ ਸਿੰਘ, ਦੁਆਰਾ ਦਿਖਾਏ ਨਿਸ਼ਕਾਮ ਸੇਵਾ ਅਤੇ ਪ੍ਰਭੂ ਭਗਤੀ (ਸਿਮਰਨ) ਦੇ ਰਾਹ ਦਾ ਡੂੰਘਾ ਅਸਰ ਪਿਆ। ਗਰੂ ਅਮਰਦਾਸ ਜੀ ਅਤੇ ਭਾਈ ਮੰਝ ਦੀ ਨਿਸ਼ਕਾਮ ਸੇਵਾ ਬਿਰਤੀ ਅਤੇ ਮਾਤਾ ਖੀਵੀ ਜੀ ਦੁਆਰਾ ਲੰਗਰ ਦੀ ਅਣਥੱਕ ਸੇਵਾ ਦੀਆਂ ਸਾਖੀਆਂ ਨੇ ਬਾਲਕ ਨਿਧਾਨ ਦਾ ਮਨ ਮੋਹ ਲਿਆ। ਬੇਸ਼ਕ ਘਰੇਲੂ ਲੋੜਾਂ ਦੀ ਪੂਰਤੀ ਲਈ ਬਾਲਕ ਨਿਧਾਨ ਨੂੰ ਖੇਤੀਬਾੜੀ ਕਾਰਜਾਂ ਵਿਚ ਵੀ ਹੱਥ ਵਟਾਉਣਾ ਪੈਂਦਾ ਸੀ ਪਰ ਵਿਹਲੇ ਸਮੇਂ ਦੌਰਾਨ ਉਸ ਨੂੰ ਗੁਰਬਾਣੀ ਪੜਣ ਤੇ ਸੁਨਣ ਦੇ ਦਾ ਖਾਸ ਸ਼ੌਕ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਨ ਕਥਨ ਤੋਂ ਭਲੀ ਭਾਂਤ ਜਾਣੂ ਹੋ ਚੁੱਕਾ ਸੀ। “”ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥ “(ਮ.1, ਪੰਨਾ 61) ਗੁਰਬਾਣੀ ਪ੍ਰੇਮ ਤੋਂ ਇਲਾਵਾ ਨੌਜੁਆਨ ਨਿਧਾਨ ਨੂੰ ਕੁਸ਼ਤੀ ਕਰਨ ਦਾ ਵੀ ਬਹੁਤ ਸ਼ੌਕ ਸੀ।
ਆਪ ਦਾ ਪਿੱਤਰੀ ਪਰਿਵਾਰ ਕਾਫੀ ਵੱਡਾ ਸੀ। ਚਾਰ ਭਰਾਵਾਂ ਵਿਚੋਂ ਆਪ ਸੱਭ ਤੋਂ ਛੋਟੇ ਸਨ। ਉਨੀਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ, ਇਕ ਵੱਡੇ ਪਰਿਵਾਰ ਦੀ ਲੋੜ ਪੂਰਤੀ ਲਈ, ਸਿਰਫ਼ ਖੇਤੀਬਾੜੀ ਪੈਦਾਇਸ਼ ਉੱਤੇ ਨਿਰਭਰਤਾ ਕਾਫੀ ਨਹੀਂ ਸੀ। ਪਰਿਵਾਰ ਦੀਆਂ ਵਿੱਤੀ ਮੁਸ਼ਕਿਲਾਂ ਦੀ ਪੂਰਤੀ ਲਈ ਨੌਜਵਾਨ ਨਿਧਾਨ, ਸੰਨ 1900 ਦੌਰਾਨ, ਝਾਂਸੀ ਪਹੁੰਚ ਕੇ, ਫੌਜ ਦੇ ਰਸਾਲਾ ਨੰਬਰ 5 ਵਿਚ ਭਰਤੀ ਹੋ ਗਿਆ। ਪ੍ਰੰਤੂ ਪ੍ਰਭੂ ਭਗਤੀ ਵਿਚ ਲਿਪਤ ਉਸ ਦੇ ਮਨ ਨੁੰ ਫੌਜੀ ਨੌਕਰੀ ਰਾਸ ਨਾ ਆਈ। ਉਸ ਦਾ ਮਨ ਤਾਂ ਪ੍ਰਭੂ ਪਿਆਰ ਤੇ ਮਾਨਵਤਾ ਦੀ ਸੇਵਾ ਲਈ ਤੜਪ ਰਿਹਾ ਸੀ। ਝਾਂਸੀ ਵਿਖੇ, ਹਜ਼ੂਰ ਸਾਹਿਬ ਵੱਲ ਜਾਣ ਵਾਲੇ ਜੱਥਿਆਂ ਨੂੰ ਦੇਖ ਕੇ ਉਸ ਦੇ ਮਨ ਵਿਚ ਅਜੀਬ ਧੂਹ ਪੈਂਦੀ ਸੀ। ਅਜਿਹੀ ਮਨੋਵਿਰਤੀ ਕਾਰਣ, ਸੰਨ 1901 ਦੌਰਾਨ ਉਸ ਨੇ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਜਲਦੀ ਹੀ ਨੋਜੁਆਨ ਨਿਧਾਨ ਹਜ਼ੂਰ ਸਾਹਿਬ ਜਾਣ ਵਾਲੇ ਜੱਥੇ ਨਾਲ ਰਲ ਗਿਆ ਅਤੇ ਨਾਂਦੇੜ ਦੀ ਯਾਤਰਾ ਤੇ ਚਲ ਪਿਆ।
ਨਾਂਦੇੜ ਵਿਖੇ ਪਹੁੰਚ ਕੇ ਉਹ ਉਥੋਂ ਦੇ ਧਾਰਮਿਕ ਮਾਹੌਲ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਉਥੇ ਹੀ ਰਹਿਣ ਦਾ ਫੈਸਲਾ ਕਰ ਲਿਆ। ਸੇਵਾ ਤੇ ਸਿਮਰਨ ਵਾਲੀ ਬਿਰਤੀ ਕਾਰਣ, ਉਹ ਇਨ੍ਹਾਂ ਕਾਰਜਾਂ ਵਿਚ ਪੂਰੀ ਤਰ੍ਹਾਂ ਜੁੱਟ ਗਿਆ। ਹਜ਼ੂਰ ਸਾਹਿਬ ਦੀ ਯਾਤਰਾ ਉੱਤੇ ਆਏ ਸ਼ਰਧਾਲੂਆਂ ਲਈ ਪੀਣ ਦੇ ਪਾਣੀ ਦੀ ਦਿੱਕਤ ਨੂੰ ਦੇਖਦੇ ਹੋਏ ਉਸ ਨੇ ਬੁੰਗਾ ਸਾਧੂ ਸਿੰਘ ਦੇ ਸਥਾਨ ਵਿਖੇ ਝਬੀਲ ਦੀ ਸੇਵਾ ਸ਼ੁਰੂ ਕਰ ਦਿੱਤੀ। ਮੁਫਤ ਜਲ ਸੇਵਾ ਲਈ, ਕਈ ਸਾਲ ਤਕ, ਉਹ ਹਰ ਰੋਜ਼, ਗੋਦਾਵਰੀ ਦਰਿਆ ਤੋਂ ਲਗਭਗ 50 ਤੋਂ 100 ਗਾਗਰਾਂ ਪਾਣੀ ਦੀਆਂ ਢੋਂਦੇ ਰਹੇ। ਝਬੀਲ ਸਥਾਪਤੀ ਦੇ ਜਲਦੀ ਹੀ ਬਾਅਦ, ਉਸ ਨੇ ਮੁਫਤ ਜਲ ਸੇਵਾ ਦੇ ਨਾਲ ਨਾਲ ਭੁੱਜੇ ਛੋਲਿਆਂ ਦਾ ਪ੍ਰਸ਼ਾਦ ਵੀ ਵੰਡਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਪਿਛੋਂ, ਵਿੱਤੀ ਸਰੋਤਾਂ ਦੀ ਘਾਟ ਦੇ ਬਾਵਜੂਦ, ਉਸ ਨੇ ਬਕਲੀਆਂ (ਉਬਲੇ ਛੋਲੇ) ਦਾ ਪ੍ਰਸ਼ਾਦ ਵੀ ਵੰਡਣਾ ਸ਼ੁਰੂ ਕਰ ਲਿਆ। ਗਰਮੀਆਂ ਦੇ ਮੌਸਮ ਵਿਚ ਉਹ ਆਈਆਂ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਵੀ ਕਰਦੇ। ਇੰਝ ਉਨ੍ਹਾਂ ਨੇ ਗੁਰਬਾਣੀ ਦਾ ਕਥਨ; “”ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥” (ਮ. 5, ਪੰਨਾ 101), ਆਪਣੀ ਸੇਵਾ ਤੇ ਸਿਮਰਨ ਭਰਭੂਰ ਜੀਵਨ ਸ਼ੈਲੀ ਨਾਲ ਸੱਚ ਕਰ ਦਿਖਾਇਆ।
ਆਪਣੇ ਜੀਵਨ ਦੇ ਅਗਲੇ 12 ਸਾਲਾਂ ਦੌਰਾਨ, ਉਸ ਨੇ, ਇਹ ਨਿਰਸਵਾਰਥ ਸੇਵਾ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਈ। ਸਮੇਂ ਦੇ ਗੁਜ਼ਰਣ ਨਾਲ ਉਸ ਦੀ ਲਗਨ ਅਤੇ ਸੇਵਾ ਬਿਰਤੀ ਦੀ ਚਰਚਾ ਸੱਭ ਪਾਸੇ ਹੋਣ ਲਗ ਪਈ। ਜਿਸ ਦੇ ਫਲਸਰੂਪ, ਬਾਬਾ ਜੀ, ਹਜ਼ੂਰ ਸਾਹਿਬ ਵਿਖੇ ਇਕ ਹਰਮਨ ਪਿਆਰੀ ਸਖ਼ਸ਼ੀਅਤ ਬਣ ਗਏ। ਪਰ ਉਨ੍ਹਾ ਦੀ ਇਹ ਹਰਮਨ ਪਿਆਰਤਾ ਕੁਝ ਈਰਖਾਲੂ ਲੋਕਾਂ ਨੂੰ ਬਿਲਕੁਲ ਹੀ ਚੰਗੀ ਨਾ ਲਗੀ। ਜਿਸ ਕਾਰਣ ਉਨ੍ਹਾ ਨੇ ਬਾਬਾ ਜੀ ਦੇ ਕਾਰਜਾਂ ਵਿਚ ਦਖਲ-ਅੰਦਾਜ਼ੀ ਕਰਨੀ ਤੇ ਕਈ ਕਿਸਮ ਦੇ ਅੜਿੱਕੇ ਖੜੇ ਕਰਨੇ ਸ਼ੁਰੂ ਕਰ ਦਿੱਤੇ। ਜਿਸ ਦਾ ਨਤੀਜਾ ਬਾਬਾ ਜੀ ਨਾਲ ਤਲਫ਼-ਕਲਾਮੀ ਤੋਂ ਵੱਧ, ਮਾਰ-ਕੁੱਟ ਤਕ ਪਹੁੰਚ ਗਿਆ। ਹਰ ਰੋਜ਼ ਦੀ ਕਲਹ-ਕਲੇਸ਼ ਤੋਂ ਤੰਗ ਆ ਕੇ ਬਾਬਾ ਜੀ ਨੇ ਵਾਪਸ ਪੰਜਾਬ ਜਾਣ ਦਾ ਨਿਸ਼ਚਾ ਕਰ ਲਿਆ ਤੇ ਉਹ ਨੰਦੇੜ ਰੇਲਵੇ ਸਟੇਸ਼ਨ ਵੱਲ ਚਲ ਪਏ।
ਜਦੋਂ ਬਾਬਾ ਨਿਧਾਨ ਸਿੰਘ ਨੰਦੇੜ ਰੇਲਵੇ ਸਟੇਸ਼ਨ ਵਿਖੇ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ ਤਾਂ ਉਹ ਗਹਿਰੇ ਚਿੰਤਨ ਵਿਚ ਮਗਨ ਹੋ ਗਏ। ਅਚਾਨਕ ਉਨ੍ਹਾ ਨੂੰ ਇਕ ਅਣੋਖਾ ਰਹੱਸਮਈ ਅਨੁਭਵ ਹੋਇਆ। ਇਸ ਧਾਰਮਿਕ ਅਨੁਭਵ ਵਿਚ ਉਨ੍ਹਾਂ ਨੂੰ ਆਸਮਾਨ ਵਿਚੋਂ ਤੇਜ਼ ਰੌਸ਼ਨੀ ਆਪਣੇ ਵਲ ਆਉਂਦੀ ਨਜ਼ਰ ਆਈ। ਇਸ ਰੌਸ਼ਨੀ ਦਾਇਰੇ ਅੰਦਰ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ, ਦੇ ਉਨ੍ਹਾਂ ਦੇ ਘੋੜੇ ਤੇ ਬਾਜ਼ ਸਮੇਤ ਦਰਸ਼ਨ ਹੋਏ। ਇਸ ਦ੍ਰਿਸ਼ਟਾਂਤ ਵਿਚ, ਗੁਰੂ ਜੀ ਨੇ ਬਾਬਾ ਜੀ ਨੂੰ ਪੁੱਛਿਆ, ”ਕਿਥੇ ਜਾ ਰਹੇ ਹੋ ਸਿੰਘ ਜੀ?” ਬਾਬਾ ਜੀ ਨੇ ਹੱਥ ਜੋੜ ਕੇ ਉੱਤਰ ਦਿੱਤਾ, ”ਹੇ ਮਾਲਕ ਜੀਓ! ਕੁਝ ਈਰਖਾਲੂ ਲੋਕਾਂ ਕਾਰਣ ਇਥੇ ਸੇਵਾ ਕਰਨੀ ਔਖੀ ਹੋ ਗਈ ਹੈ, ਇਸ ਲਈ ਵਾਪਸ ਪੰਜਾਬ ਜਾ ਰਿਹਾ ਹਾਂ।” ਗੁਰੂ ਜੀ ਨੇ ਬਚਨ ਕੀਤੇ, ”ਸਿੰਘ ਜੀ, ਇਥੇ ਹੀ ਰਹੋ। ਲੰਗਰ ਦੀ ਸੇਵਾ ਤੁਸਾਂ ਹੀ ਕਰਨੀ ਹੈ।” ਤਦ ਗੁਰੂ ਜੀ ਬਾਬਾ ਜੀ ਨੂੰ ਅਸੀਸ ਦਿੰਦੇ ਹੋਏ ਵਰਦਾਨ ਦਿੱਤਾ ”ਹੱਥ ਤੇਰਾ, ਖੀਸਾ ਮੇਰਾ”। ਭਾਵ ਲੰਗਰ ਦੀ ਸੇਵਾ ਦਾ ਹੱਥੀ ਕਾਰਜ ਬਾਬਾ ਜੀ ਦੇ ਜੁੰਮੇ ਹੋਵੇਗਾ ਜਦ ਕਿ ਲੰਗਰ ਦੀ ਰਸਦ ਆਦਿ ਦਾ ਖਰਚਾ ਗੁਰੂ ਦੇ ਖਜ਼ਾਨੇ ਵਿਚੋਂ ਆਵੇਗਾ। ਇਸ ਅਦੁੱਤੀ ਅਨੁਭਵ ਪਿਛੋਂ ਬਾਬਾ ਨਿਧਾਨ ਸਿੰਘ ਨੇ ਪੰਜਾਬ ਜਾਣ ਦਾ ਇਰਾਦਾ ਛੱਡ ਦਿੱਤਾ। ਹੁਣ ਉਨ੍ਹਾਂ ਨੇ ਨੰਦੇੜ ਵਿਖੇ, ਪੱਕੇ ਤੌਰ ਉੱਤੇ ਰਹਿ ਕੇ, ਗੁਰੂ ਸਾਹਿਬ ਵਲੋਂ ਬਖਸ਼ੀ ਸੇਵਾ ਨਿਭਾਉਣ ਦਾ ਮਨ ਬਣਾ ਲਿਆ।
ਤਦ ਸੰਨ 1912 ਵਿਚ ਬਾਬਾ ਨਿਧਾਨ ਸਿੰਘ ਨੇ ਪੂਰੀ ਨਿਸ਼ਠਾ ਤੇ ਲਗਨ ਨਾਲ ਹਜ਼ੂਰ ਸਾਹਿਬ ਵਿਖੇ ”ਗੁਰੂ ਕਾ ਲੰਗਰ” ਪ੍ਰਥਾ ਨੂੰ ਪੱਕੇ ਪੈਂਰੀ ਕਰਨ ਦਾ ਬੀੜਾ ਚੁੱਕ ਲਿਆ। ਸ਼ੁਰੂ ਸ਼ੁਰੂ ਵਿਚ ਵਿਤੀ ਮੁਸ਼ਕਲਾਂ ਸਨ, ਅਨੇਕ ਹੋਰ ਅੜਚਣਾਂ ਸਨ। ਬਾਬਾ ਜੀ ਨਹੀਂ ਸਨ ਜਾਣਦੇ ਕਿ ਗੁਰੂ ਸਾਹਿਬ ਦੇ ਬਚਨ ਕਿਵੇਂ ਪੂਰੇ ਹੋਣਗੇ। ਪਰ ਬਾਬਾ ਜੀ ਦਾ ਪੱਕਾ ਯਕੀਨ ਸੀ ਕਿ ਗੁਰੂ ਜੀ ਉਸ ਦੇ ਕਾਰਜ ਦੀ ਸਫਲਤਾ ਲਈ ਉਸ ਦੇ ਅੰਗ ਸੰਗ ਹਨ। ਇਹੋ ਯਕੀਨ ਹੀ ਬਾਬਾ ਜੀ ਦੇ ਸਿਰੜ ਦੀ ਬੁਨਿਆਦ ਸੀ। ਤੇ ਉਹ ਪੂਰੀ ਤਨਦੇਹੀ ਨਾਲ ਸੱਚਖੰਡ ਹਜ਼ੂਰ ਸਾਹਿਬ ਵਿਖੇ ਆਈਆਂ ਸੰਗਤਾਂ ਦੀ ਸੇਵਾ ਵਿਚ ਜੁੱਟੇ ਰਹਿੰਦੇ। ਹੌਲੀ ਹੌਲੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਾ। ਉਨ੍ਹਾਂ ਦੀ ਬੇਲਾਗ ਸੇਵਾ ਬਿਰਤੀ ਤੇ ਮਨੋਰਥ ਸੰਬੰਧੀ ਦਿਆਨਤਦਾਰੀ ਨੇ ਉਨ੍ਹਾਂ ਦੇ ਅਨੇਕ ਪ੍ਰਸੰਸਕ ਪੈਦਾ ਕਰ ਦਿੱਤੇ। ਜਿਨ੍ਹਾਂ ਨੇ ਉਨ੍ਹਾਂ ਦੇ ਇਸ ਸਮੂਹ ਮਾਨਵਤਾ ਦੇ ਭਲੇ ਵਾਲੇ ਕਾਰਜ ਵਿਚ ਮਦਦ ਕਰਨੀ ਆਰੰਭ ਕਰ ਦਿੱਤੀ। ਸਮੇਂ ਦੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)