ਬਾਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ਇਤਹਾਸ ਪੜ੍ਹੋ
ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ ਗੁਰੂ ਜੀ ਦੇ ਵੱਡੇ ਸਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ‘ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ ਹੈ, ਸੋ ਔਰੰਗਜ਼ੇਬ ਨੇ ਗੁਰੂ ਹਰਿ ਰਾਏ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਆਪ ਤਾਂ ਨਾ ਗਏ ਪਰ ਉਨ੍ਹਾਂ ਬਾਬਾ ਰਾਮ ਰਾਏ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਥਾਂ ਦਿੱਲੀ ਜਾਣ, ਸੋ ਬਾਬਾ ਰਾਮ ਰਾਏ ਦਿੱਲੀ ਗਏ ਤੇ ਔਰਗੰਜ਼ੇਬ ਨੂੰ ਮਿਲੇ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਕਿ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੇ ਖਿਲਾਫ ਕਿਉਂ ਲਿਖਿਆ ਗਿਆ ਹੈ ਤੇ ਉਸ ਨੇ ਰਾਗ ਆਸਾ ਦੇ ਹੇਠ ਲਿਖੇ ਸ਼ਬਦ ਦੀ ਉਦਾਹਰਣ ਦਿੱਤੀ :
ਮਿਟੀ ਮੁਸਲਮਾਨ ਕੀ ਪੈੜੇ ਪਈ ਕੁਮਿਆਰ
ਘੜਿ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ£
ਜਲਿ ਜਲਿ ਹੋਵੈ ਬਪੁੜੀ ਝੜਿ
ਝੜਿ ਪਵਹਿ ਅੰਗਿਆਰ
ਨਾਨਕ ਜਿਹਿ ਕਰਤੈ ਕਾਰਣੁ ਕੀਆ।
ਸੋ ਜਾਣੈ ਕਰਤਾਰੁ£
(ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 466)
ਬਾਬਾ ਰਾਮ ਰਾਏ ਨੇ ਔਰੰਗਜ਼ੇਬ ਨੂੰ ਕਿਹਾ ਕਿ ਮੁਸਲਮਾਨ ਸ਼ਬਦ ਦੀ ਥਾਂ ਸ਼ਬਦ ਬੇਈਮਾਨ ਹੈ। ਲਿਖਾਰੀ ਦੀ ਗਲਤੀ ਨਾਲ ਸ਼ਬਦ ਮੁਸਲਮਾਨ ਲਿਖਿਆ ਗਿਆ ਹੈ।
ਇਸ ‘ਤੇ ਗੁਰੂ ਪਿਤਾ ਬਾਬਾ ਰਾਮ ਰਾਏ ਨਾਲ ਸਖਤ ਨਾਰਾਜ਼ ਹੋ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮੂੰਹ ਨਾ ਦਿਖਾਉਣ। ਸੋ ਬਾਬਾ ਰਾਮ ਰਾਏ ਪੰਜਾਬ ਆਉਣ ਦੀ ਥਾਂ ਉੱਤਰਾਖੰਡ ਵੱਲ ਚਲੇ ਗਏ। ਸ਼੍ਰੀਨਗਰ (ਉੱਤਰਾਖੰਡ) ਦਾ ਰਾਜਾ ਫਤਿਹ ਸ਼ਾਹ ਉਨ੍ਹਾਂ ਦਾ ਲਿਹਾਜ਼ੀ ਸੀ। ਉਸ ਨੇ ਉਨ੍ਹਾਂ ਨੂੰ ਦੇਹਰਾਦੂਨ ਦੀ ਜਾਗੀਰ ਦੇ ਦਿੱਤੀ। ਦੇਹਰਾਦੂਨ ਦੀ ਥਾਂ ਉਸ ਸਮੇਂ ਸੰਘਣਾ ਜੰਗਲ ਸੀ ਤੇ ਸ਼ੇਰ-ਬਘੇਲੇ ਆਮ ਫਿਰਦੇ ਸਨ। ਬਾਬਾ ਜੀ ਨੇ ਇਥੇ 1676 ‘ਚ ਦੇਹਰਾਦੂਨ ਵਸਾਇਆ। ਕਿਹਾ ਜਾਂਦਾ ਹੈ ਕਿ ਜਿਸ ਥਾਂ ਬਾਬਾ ਜੀ ਦੇ ਘੋੜੇ ਨੇ ਪੌੜ ਮਾਰਿਆ, ਉਥੇ ਉਨ੍ਹਾਂ ਨੇ ਝੰਡਾ ਗੱਡ ਦਿੱਤਾ। ਹੋਲੀ ਤੋਂ ਪੰਜਵੇਂ ਦਿਨ (ਪੰਚਮੀ) ਨੂੰ ਬਾਬਾ ਜੀ ਇਸ ਥਾਂ ਪਹੁੰਚੇ ਤੇ ਇਸੇ ਦਿਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ