ਮੱਕੇ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਕਾਬੁਲ ਆ ਕੇ ਪਤਾ ਲੱਗਾ ਕਿ ਬਾਬਰ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਸ ਦੇ ਹਮਲੇ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚ ਗਏ। ਫਿਰ ਉਹ ਭਾਈ ਲਾਲੋ ਦੇ ਕੋਲ ਗਏ ਜਿਸ ਨੂੰ ਉਨ੍ਹਾਂ ਆਪਣੇ ਪ੍ਰਚਾਰ ਲਈ ਥਾਪਿਆ ਸੀ। ਬਾਬਰ ਦੇ ਹਮਲੇ ਬਾਰੇ ਗੁਰੂ ਜੀ ਨੇ ਇਕ ਸ਼ਬਦ ਉਚਾਰਿਆ, “ਹੇ ਭਾਈ ਲਾਲੋ। ਮੈਨੂੰ ਜਿਹੋ ਜਿਹੀ ਪ੍ਰਭੂ ਵਲੋਂ ਬਾਣੀ ਰੂਪ ਵਿਚ ਪ੍ਰੇਰਣਾ ਆ ਰਹੀ ਹੈ। ਉਸੇ ਤਰ੍ਹਾਂ ਮੈਂ ਉਸ ਦੁਰਘਟਨਾ ਬਾਰੇ ਦੱਸ ਰਿਹਾ ਹਾਂ। ਬਾਬੁਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਵੀ ਜੰਙ ਹੈ, ਇੱਕਠੀ ਕਰਕੇ ਆ ਚੜ੍ਹਿਆ ਹੈ ਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾ ਦਾਨ ਮੰਗ ਰਿਹਾ ਹੈ” ।
ਸਾਲ 1520 ਈ ਵਿਚ ਬਾਬਰ ਐਮਨਾਬਾਦ ਪਹੁੰਚ ਗਿਆ। ਸਥਾਨਕ ਸ਼ਾਸਕਾਂ ਨੇ ਬਾਬਰ ਦਾ ਸਾਹਮਣਾ ਕਰਨ ਲਈ ਕੋਈ ਫੌਜੀ ਤਿਆਰੀਆਂ ਨਹੀਂ ਕੀਤੀਆਂ ਪਰ ਉਨ੍ਹਾਂ ਨੂੰ ਕੁਝ ਮੁੱਲਾਂ (ਇਸਲਾਮਿਕ ਅਧਿਆਪਕਾਂ) ਬਾਬਰ ਨੇ ਬੜੀ ਆਸਾਨੀ ਨਾਲ ਸਥਾਨਕ ਸ਼ਾਸਕਾਂ ਨੂੰ ਹਰਾ ਦਿੱਤਾ। ਜੇਤੂ ਫੌਜ ਨੇ ਸ਼ਹਿਰ ਨੂੰ ਹਰ ਤਰ੍ਹਾਂ ਨਾਲ ਜਿਵੇਂ ਚਾਹਿਆ ਲੁੱਟਿਆ। ਉਥੇ ਕੋਈ ਵੀ ਉਨ੍ਹਾਂ ਨੂੰ ਰੋਕਣ ਵਾਲਾ ਨਹੀਂ ਸੀ। ਬਾਬਰ ਦੀ ਸੈਨਾ ਨੇ ਹਜ਼ਾਰਾਂ ਮਾਸੂਮਾਂ ਦਾ ਕਤਲ ਕਰ ਦਿੱਤਾ। ਆਦਮੀ, ਔਰਤਾਂ ਤੇ ਬੱਚੇ ਮਰਨ ਤੋਂ ਬਚ ਗਏ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਤੇ ਸੈਨਾ ਲਈ ਚੱਕੀਆਂ ਤੇ ਆਟਾ ਪੀਸਣ ਲਾ ਦਿੱਤਾ। ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੀ ਕੈਦੀ ਬਣਾ ਲਿਆ ਤੇ ਚੱਕੀ ਪੀਹਣ ਲਾ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਕੈਦੀਆਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ