ਬਚਨ ਦਾ ਬਲੀ ਮਹਾਰਾਜਾ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਲੰਧਰ ਦੇ ਇਲਾਕੇ ਚ ਵਿਚਰਦਾ ਸੀ ਕੇ ਕਾਂਗੜੇ ਦੇ ਰਾਜੇ ਸੰਸਾਰ ਚੰਦ ਦਾ ਭਰਾ ਸ਼ੇਰੇ ਪੰਜਾਬ ਨੂੰ ਆ ਕੇ ਮਿਲਿਆ। ਬੇਨਤੀ ਕੀਤੀ ਨੇਪਾਲ ਰਾਜੇ ਦਾ ਇੱਕ ਜਰਨੈਲ ਅਮਰ ਸਿੰਘ ਬੜੀ ਭਾਰੀ ਗੋਰਖਾ ਫ਼ੌਜ ਲੈ ਕੇ ਚਡ਼੍ਹਿਆ ਹੈ ਜਿਸ ਨੇ ਪਹਿਲਾਂ ਸਰਮੌਰ ਤੇ ਨਾਲਾਗਡ਼੍ਹ ਫਤਿਹ ਕਰ ਲਿਆ। ਹੁਣ ਸਾਡੇ ਕਾਂਗੜੇ ਆ ਪਿਆ ਹੈ। ਰਾਜਾ ਸੰਸਾਰ ਚੰਦ ਉਹਦੇ ਨਾਲ ਮੁਕਾਬਲਾ ਨਾ ਕਰ ਸਕਣ ਦੀ ਤਾਕਤ ਦੇਖ ਕੇ ਕਿਲਾ ਬੰਦ ਕਰ ਬੈਠਾ ਹੈ ਪਰ ਨੇਪਾਲ ਦੇ ਜਰਨੈਲ ਵਲੋ ਮੁੜ ਮੁੜ ਕੀਤੇ ਧਾਵਿਆ ਨੂੰ ਅਸੀ ਬਹੁਤਾ ਸਮਾਂ ਰੋਕ ਨਹੀ ਸਕਦੇ। ਛੇਤੀ ਹੀ ਉਹ ਕਿਲ੍ਹਾ ਫ਼ਤਿਹ ਕਰ ਲਵੇਗਾ। ਇਸ ਲਈ ਬੇਨਤੀ ਹੈ ਕਿ ਏਸ ਔਕੜ ਸਮੇ ਸਾਡੀ ਸਹਾਇਤਾ ਕਰੋ।
ਕਾਗੜੇ ਵਕੀਲ ਦੀ ਅਧੀਨਤਾ ਸਹਿਤ ਬੇਨਤੀ ਨੂੰ ਸੁਣ ਮਹਾਰਾਜੇ ਨੇ ਸਹਾਇਤਾ ਲਈ ਹਾਂ ਕਰ ਦਿੱਤੀ ਤੇ ਉਥੋ ਹੀ ਆਪਣੀ ਬਲਵਾਨ ਫੌਜ ਨੂੰ ਕਾਂਗੜੇ ਵੱਲ ਨੂੰ ਤੋਰ ਲਿਆ। ਜਦੋਂ ਅੱਗੋਂ ਜਰਨੈਲ ਅਮਰ ਸਿੰਹੁ ਨੂੰ ਪਤਾ ਲੱਗਾ ਸ਼ੇਰੇ ਪੰਜਾਬ ਆ ਰਿਹਾ ਤਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ