ਸਾਖੀ
🔶ਕਿਸ ਤਰ੍ਹਾਂ️ ਪੱਟੀ ਦੇ ਹਾਕਮ ਤੋ ਦੁਸ਼ਾਲੇ ਵਾਪਸ ਲਿਆਂਦੇ🔶️
ਇਤਿਹਾਸਕਾਰਾਂ ਮੁਤਾਬਿਕ ਇਕ ਵਾਰ ਦੂਰ ਦੇਸ਼ ਦੀ ਸੰਗਤ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੀ।ਰਸਤੇ ਵਿਚ ਬਾਰਿਸ਼ ਹੋਣ ਕਾਰਨ ਸੰਗਤ ਪਾਸ ਜੋ ਭੇਟਾ ਅਤੇ ਕੀਮਤੀ ਦੁਸ਼ਾਲੇ ਸਨ ਉਹ ਗਿੱਲੇ ਹੋ ਗਏ।ਜਿਸ ਵਕਤ ਸੰਗਤ ਪੱਟੀ ਪਹੁਚੀ ਉਸ ਵੇਲੇ ਬਾਰਿਸ਼ ਬੰਦ ਹੋ ਗਈ।ਪੱਟੀ ਦੇ ਬਦਾਮੀ ਬਾਗ ਵਿਚ ਸੰਗਤ ਨੇ ਆਪਣਾ ਸਮਾਨ ਤੇ ਕੀਮਤੀ ਦੁਸ਼ਾਲੇ ਸੁਕਣੇ ਪਾ ਦਿੱਤੇ।ਪੱਟੀ ਦੇ ਹੁਕਮਰਾਨ ਮਿਰਜ਼ਾ ਬੇਗ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਸੰਗਤ ਪਾਸੋਂ ਧਕੋਂ-ਜੋਰੀ ਸੁੰਦਰ ਵਸਤਾਂ ਤੇ ਦੁਸ਼ਾਲੇ ਖੋਹ ਲਏ।ਇਕ ਦੁਸ਼ਾਲਾ ਸੰਗਤ ਨੇ ਕਿਸੇ ਢੰਗ ਨਾਲ ਛੁਪਾ ਕੇ ਬਚਾ ਲਿਆ ਸੰਗਤ ਭਾਈ ਕੀ ਡਰੋਲੀ ਪਹੁੰਚੀ ਆਪਣੇ ਪਾਸ ਬਚੀ ਹੋਈ ਭੇਟਾ ਇਕ ਦੁਸ਼ਾਲਾ ਤੇ ਮਾਇਆ ਅਰਪਨ ਕਰਕੇ ਪੱਟੀ ਵਿਚ ਵਾਪਰਿਆ ਦੁਖਾਂਤ ਉਦਾਸ ਮਨ ਨਾਲ ਸਤਿਗੁਰੂ ਜੀ ਨੁੰ ਸੁਣਾਇਆ।
ਸਤਿਗੁਰੂ ਜੀ ਨੇ ਸੰਗਤ ਨੁੰ ਦਿਲਾਸਾ ਦਿਤਾ ਅਤੇ ਸੱਜੇ ਹੋਏ ਦੀਵਾਨ ਵਿਚ ਆਪਣੇ ਅਨਿਨ ਪਿਆਰੇ ਵਿਧੀਆਂ ਨਿਪੁੰਨ ਮੁਖੀ ਗੁਰਸਿੱਖ ਬ੍ਰਹਮ ਅਵਸਥਾ ਨੂੰ ਪ੍ਰਾਪਤ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਦੋਨੋਂ ਦੁਸ਼ਾਲੇ ਗੁਰੁ ਘਰ ਵਿਚ ਵਾਪਿਸ ਲਿਆਉਣ ਦਾ ਹੁਕਮ ਦੇ ਦਿਤਾ।ਹੁਕਮ ਸੁਣਦਿਆਂ ਹੀ ਬਾਬਾ ਜੀ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕੀ ਮਹਾਰਾਜ ਮੈਨੂੰ ਇਹ ਦੁਸ਼ਾਲਾ ਨਾਲ ਲੈ ਜਾਣ ਵਾਸਤੇ ਦੇ ਦਿਉ।ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਅਗਿਆ ਲੈ ਕੇ ਬਾਬਾ ਜੀ ਪੱਟੀ ਪਹੁੰਚ ਗਏ।ਪੱਟੀ ਪਹੁੰਚ ਕੇ ਬਾਬਾ ਜੀ ਵਪਾਰੀ ਬਣ ਗਏ ਤੇ ਗਲੀਆਂ ਬਾਜਾਰਾਂ ਵਿਚ ਦੁਸ਼ਾਲਾ ਵੇਚਣ ਦੀ ਆਵਾਜ਼ ਦੇਣ ਲੱਗੇ।ਮਿਰਜ਼ਾ ਬੇਗ ਨੇ ਦੁਸ਼ਾਲੇ ਦੀ ਅਵਾਜ਼ ਸੁਣ ਕੇ ਵਪਾਰੀ ਨੂੰ ਘਰ ਬੁਲਾ ਲਿਆ ਤੇ ਦੁਸ਼ਾਲੇ ਦੀ ਕੀਮਤ ਪੁੱਛੀ। ਜਿਤਨੀ ਕੀਮਤ ਦਾ ਦੁਸ਼ਾਲਾ ਸੀ ਬਾਬਾ ਜੀ ਨੇ ਉਸ ਤੋਂ ਕਈ ਗੁਣਾ ਜਿਆਦਾ ਦਸੀ।ਮਿਰਜ਼ਾ ਬੇਗ ਨੇ ਕਿਹਾ ਤੁੂੰ ਇਤਨੀ ਕੀਮਤ ਦੱਸੀ ਹੈ, ਸਾਡੇ ਪਾਸ ਵੀ ਐਸੇ ਹੀ ਦੁਸ਼ਾਲੇ ਹਨ। ਬਾਬਾ ਜੀ ਨੇ ਕਿਹਾ, ਤੁਸੀਂ ਵੀ ਆਪਣੇ ਦੁਸ਼ਾਲੇ ਲਿਆ ਕੇ ਦਿਖਾਉ, ਚੀਜ਼-ਚੀਜ਼ ਦੀ ਕੀਮਤ ਹੁੰਦੀ ਹੈ। ਬਾਬਾ ਜੀ ਨੇ ਦੇਖਿਆ ਕਿ ਇਹ ਉਹੀ ਦੁਸ਼ਾਲੇ ਹਨ ਜੋ ਸੰਗਤ ਪਾਸੋਂ ਖੋਹੇ ਗਏ ਹਨ, ਬਾਬਾ ਜੀ ਇਹ ਦੁਸ਼ਾਲੇ ਪ੍ਰਾਪਤ ਕਰਨ ਲਈ ਕਾਲੇ ਰੰਗ ਦਾ ਤੁਰਕਾਨੀ ਬੁਰਕਾ ਅਤੇ ਜਨਾਨਾ ਜੁੱਤੀ ਪਹਿਨ ਕੇ ਬੇਗਮ ਦੇ ਲਿਬਾਸ ਵਿਚ ਮਿਰਜ਼ਾ ਬੇਗ ਦੇ ਘਰ ਜਾ ਕੇ ਬੇਗਮਾਂ ਦੇ ਕਮਰੇ ਵਿਚ ਪਹੁੰਚ ਗਏ (ਜਿੱਥੇ ਯਾਦਗਾਰ ਚੁਬਾਰਾ ਸਾਹਿਬ ਸੁਭਾਇਮਾਨ ਹੈ) ਅਤੇ ਬੇਗਮਾਂ ਨੂੰ ਕੁਝ ਭੈ ਦਿੰਦਿਆਂ ਹੋਇਆਂ ਕਿਹਾ, ਜੋ ਦੁਸ਼ਾਲੇ ਸੰਗਤ ਪਾਸੋਂ ਖੋਹੇ ਗਏ ਹਨ ਉਹ ਦੁਸ਼ਾਲੇ ਅਤੇ ਆਪਣੇ ਗਹਿਣੇ,ਸੋਨਾ,ਚਾਂਦੀ ਸਭ ਮੈਂਨੰ ਦੇ ਦਿਉ। ਡਰਦੀਆਂ ਹੋਈਆ ਬੇਗਮਾਂ ਨੇ ਸੁੰਦਰ ਦੁਸ਼ਾਲੇ ਅਤੇ ਆਪਣੇ ਕੀਮਤੀ ਜ਼ੇਵਰ ਬਾਬਾ ਜੀ ਨੂੰ ਦੇ ਦਿਤੇ ਅਤੇ ਚੱਲਣ ਸਮੇਂ ਬਾਬਾ ਜੀ ਨੇ ਬੇਗਮਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Parshan Singh
Waheguru ji Waheguru ji