More Gurudwara Wiki  Posts
ਬਹਾਦਰ ਬੀਬੀ ਬਸੰਤ ਲਤਾ – ਜਾਣੋ ਇਤਿਹਾਸ


ਬਹਾਦਰ ਬੀਬੀ ਬਸੰਤ ਲਤਾ ।
ਬੀਬੀ ਬਸੰਤ ਲਤਾ ਬਹੁਤ ਭਗਤੀ ਭਾਵ ਵਾਲੀ ਸੇਵਾ ਸਿਮਰਨ ਵਿਚ ਏਨੀ ਗੜੂੰਦ ਕਿ ਵਿਆਹ ਨਹੀਂ ਕਰਾਇਆ । ਜਦੋਂ ਘਰ ਦੇ ਵਿਆਹ ਕਰਨ ਲੱਗੇ ਤਾਂ ਇਹ ਅਨੰਦਪੁਰ ਮਾਤਾ ਸਾਹਿਬ ਕੌਰ ਪਾਸ ਉਹਨਾਂ ਦੀ ਸੇਵਾ ਵਿੱਚ ਜੁੱਟ ਗਈ । ਜਦੋਂ ਅਨੰਦਪੁਰ ਛੱਡਿਆ ਤਾਂ ਮਾਤਾ ਜੀ ਨਾਲੋਂ ਵਿਛੜ ਕੇ ਦੁਸ਼ਮਨਾਂ ਦੇ ਹੱਥ ਆ ਗਈ । ਇਸ ਨੇ ਆਪਣਾ ਧਰਮ ਪਵਿੱਤਰ ਰੱਖਣ ਲਈ ਅਰਦਾਸ ਕੀਤੀ । ਆਪਣੀ ਇਜ਼ਤ ਦੀ ਪਵਿਤ੍ਰਤਾ ਕਲਗੀਆਂ ਵਾਲੇ ਆਪੇ ਆ ਰੱਖੀ ਤੇ ਇਸ ਦੇ ਉਪਦੇਸ਼ ਸੁਣ ਇਸ ਨੂੰ ਚੁੱਕ ਕੇ ਲਿਆਉਣ ਵਾਲਾ ਇਸ ਨੂੰ ਭੈਣ ਬਣਾ ਲਿਆ ਤੇ ਆਪ ਵੀ ਸੁਧਰ ਗਿਆ |
ਬੀਬੀ ਬਸੰਤ ਲਤਾ ਇਕ ਖੱਤਰੀਆਂ ਦੀ ਲੜਕੀ ਸੀ । ਇਸ ਦੇ ਮਾਂ ਬਾਪ ਗੁਰੂ ਘਰ ਦੇ ਬਹੁਤੁ ਸ਼ਰਧਾਲੂ ਸਨ । ਇਹ ਪ੍ਰਵਾਰ ਦੱਸਾਂ ਨੌਹਾਂ ਦੀ ਕਿਰਤ ਕਰਦੇ ਤੇ ਬਹੁਤਾ ਹਿੱਸਾ ਗੁਰੂ ਘਰ ਭੇਜ ਦੇਂਦੇ । ਬੜਾ ਧਰਮਾਤਮਾ ਪਰਵਾਰ ਸੀ । ਬਸੰਤ ਲਤਾ ਇਨ੍ਹਾਂ ਦੀ ਤੀਜੀ ਲੜਕੀ ਸੀ । ਇਹ ਮਾਪਿਆਂ ਨਾਲ ਗੁਰੂ ਘਰ ਆ ਝਾੜੂ ਤੇ ਲੰਗਰ ਦੀ ਸੇਵਾ ਕਰਦੀ ਸੀ । ਸੇਵਾ ਕਰਦੀ ਸਿਮਰਨ ਕਰਦੀ ਰਹਿੰਦੀ।ਇਸ ਸੁੰਦਰ ਸਰੀਰ ਵਿਚ ਪਵਿੱਤਰ ਆਤਮਾ ਸਾਭੀ ਬੈਠੀ ਸੀ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਤੇ ਨਿੱਤ ਨੇਮ ਕਰ ਦੀਵਾਨ ਵਿਚ ਕਥਾ ਕੀਰਤਨ ਸਰਵਨ ਕਰ ਬਾਕੀ ਸਮਾਂ ਉਥੇ ਕਈ ਕਿਸਮ ਦੀ ਸੇਵਾ ਕਰਦੀ ਨਾ ਅਕਦੀ ਨਾ ਥਕਦੀ ।
ਸੋਲਾਂ ਸਾਲਾਂ ਦੀ ਮੁਟਿਆਰ ਹੋ ਗਈ । ਇਸ ਦੇ ਮਾਪਿਆਂ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇਸ ਦੇ ਵਿਆਹ ਕਰਨ ਬਾਰੇ ਵਿਚਾਰ ਪੁਛੀ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਦਾ ਪਤਾ ਲੱਗਾ ਤਾਂ ਇਸ ਨੇ ਆਪਣੇ ਮਾਪਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ “ ਮੈਂ ਕੰਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ । ਜੇ ਮੇਰਾ ਜਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ । ‘ ‘ ਇਹ ਪਵਿਤਰ ਵਿਚਾਰਾਂ ਦੀ ਧਾਰਨੀ ਸੀ ਤੇ ਮਾਤਾ ਸਾਹਿਬ ਕੌਰ ਪਾਸ ਰਹਿ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦੀ ਸੀ ।
ਜਦੋਂ ਬਸੰਤ ਨੂੰ ਪਤਾ ਲਗਾ ਉਸ ਦੇ ਮਾਪੇ ਉਸ ਦੇ ਇਸ ਪਵਿੱਤਰ ਵਿਚਾਰਾਂ ਵਿਰੁੱਧ ਡੱਟ ਗਏ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬ ਕੌਰ ਪਾਸ ਆ ਗਈ । ਮਾਤਾ ਜੀ ਦੇ ਪਵਿੱਤਰ ਚਰਨ ਪਕੜ ਹੰਝੂਆਂ ਨਾਲ ਭਇਓ ਦਿੱਤੇ । ਮਾਤਾ ਜੀ ਨੂੰ ਕਿਹਾ ਕਿ ਉਹ ਉਸ ਦੇ ਮਾਪਿਆਂ ਨੂੰ ਉਸ ਦਾ ਵਿਆਹ ਕਰਨ ਤੋਂ ਰੋਕਣ । ਆਖਰ ਮਾਤਾ ਜੀ ਨੇ ਉਸ ਦੇ ਮਾਪਿਆਂ ਨੂੰ ਉਸ ਦੀ ਸ਼ਾਦੀ ਕਰਨੋਂ ਵਰਜ ਦਿੱਤਾ । ਤੇ ਘਰ ਨਾ ਜਾਣ ਦਿੱਤਾ । ਮਾਤਾ ਜੀ ਦੀ ਬੜੇ ਪ੍ਰੇਮ ਤੇ ਸ਼ਰਧਾਂ ਨਾਲ ਸੇਵਾ ਕਰਦੀ । ਨਿਸ਼ਕਾਮ ਸੇਵਾ ਤੇ ਸਿਮਰਨ ਤੇ ਬਸੰਤ ਨੂੰ ਇਕ ਦੇਵੀ ਹੀ ਬਣਾ ਦਿਤਾ । ਸਾਰੇ ਪਾਸੇ ਇਸ ਦੇ ਆਦਰ ਮਾਨ ਹੋਣ ਲੱਗ ਪਏ । ਇਥੇ ਰਹਿ ਇਸ ਨੇ ਗੁਰਮੁਖੀ ਤੇ ਸੰਸਕ੍ਰਿਤ ਦੀ ਪੜ੍ਹਾਈ ਵੀ ਸਿੱਖੀ । ਕੇਵਲ ਪੰਜ ਘੰਟੇ ਸੌਂ ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜਾਰਦੀ । ਹਰ ਵਕਤ ਮਾਤਾ ਜੀ ਨੂੰ ਵੱਧ ਤੋਂ ਵੱਧ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ।
ਇਧਰ ਕਈ ਮਹੀਨਿਆਂ ਦੀ ਜੰਗ ਤੋਂ ਬਾਦ ਅਨੰਦਪੁਰ ਛੱਡਣਾ ਪਿਆ । ਗੁਰੂ ਜੀ ਅਜੇ ਕਿਲਾ ਖਾਲੀ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਵੈਰੀਆਂ ਨੇ ਗਊ ਤੇ ਕੁਰਾਨ ਤੇ ਹੱਥ ਰੱਖ ਖਾਧੀਆਂ ਕਸਮਾਂ ਛਿੱਕੇ ਤੇ ਟੰਗ ਪਿਛੋਂ ਹਮਲਾ ਕਰ ਦਿੱਤਾ । ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬਸੰਤ ਨੇ ਮਾਤਾ ਸਾਹਿਬ ਕੌਰ ਦਾ ਸਾਥ ਨਾ ਛੱਡਿਆ । ਮਾਤਾ ਜੀ ਨਾਲ ਪੈਦਲ ਚਲ ਪਈ । ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਉਹ ਮਾਤਾ ਦੇ ਨਾਲ ਪਾਲਕੀ ਵਿੱਚ ਬੈਠ ਜਾਵੇ । ਇਹੋ ਕਹਿ ਟਾਲ ਦੇਵੇ ਕਿ ਉਹ ਪੂਜਨੀਕ ਮਾਤਾ ਦੇ ਬਰਾਬਰ ਨਹੀਂ ਬੈਠ ਸਕਦੀ ਬਸੰਤ ਲਤਾ ਤੇਈ ਕੁ ਸਾਲ ਦੀ ਹੋਵੇ ਗੀ । ਪਵਿਤਰ ਜੀਵਨ , ਕੰਵਾਰਾਪਨ ਹੋਣ ਕਰਕੇ ਕਾਫੀ ਬਲਵਾਨ ਸੀ । ਚੂੰਗੀਆਂ ਮਾਰਦੀ ਪਾਲਕੀ ਦੇ ਨਾਲ ਨੱਠੀ ਜਾਂਦੀ ਹੱਥ ਵਿਚ ਨੰਗੀ ਕਿਰਪਾਨ । ਸਿਰ ਉਪਰ ਕੇਸਰੀ ਲੱਕ ਦੁਆਲੇ ਕਮਰ ਕੱਸਾ । ਫੁਰਤੀਲਾ ਸਰੀਰ ਏਨੀ ਠੰਡ ਤੇ ਸ਼ੀਤ ਵਾਲੀ ਹਵਾ ਦੀ ਵੀ ਕੋਈ ਪਰਵਾਹ ਨਾ ਕਰਦੀ ।
ਅੱਗੇ ਜੋਬਨਮਤੀ ਸ਼ੂਕਾਂ ਮਾਰਦੀ ਸਰਸਾ ਨਦੀ ਠਾਠਾਂ ਮਾਰ ਰਹੀ ਹੈ । ਇਸ ਨੂੰ ਪਾਰ ਕਰ ਠੰਡ ਨਾਲ ਬੌਦਲ ਗਈ । ਪਹਿਲਾਂ ਵਾਂਗ ਪਾਲਕੀ ਨਾਲ ਚਲਨੋ ਅਸਮਰਥ ਹੋ ਗਈ । ਹਨੇਰੀ ਰਾਤ ਵਿੱਚ ਠੇਡਾ ਖਾ ਡਿਗ ਪਈ । ਕਾਹਲੀ ਵਿੱਚ ਸਾਥੀ ਅੱਗੇ ਨਿਕਲ ਗਏ । ਜਦੋਂ ਹੋਸ਼ ਆਈ ਤਾਂ ਕਿਰਪਾਨ ਸੰਭਾਲ ਫਿਰ ਤੁਰ ਪਈ । ਪਿਛੋਂ ਨਿਰਦਈ ਵੈਰੀਆਂ ਦੇ ਸਿਪਾਹੀ ਆ ਮਿਲੇ । ਬਿਜਲੀ ਦੀ ਲਿਸ਼ਕ ਨਾਲ ਉਨ੍ਹਾਂ ਦੀ ਨਿਗਾਹ ਇਸ ਤੇ ਪਈ । ਸੁੰਦਰ ਮੁਟਿਆਰ ਨੂੰ ਇਕੱਲਿਆਂ ਵੇਖ ਪਕੜ ਲਿਆ । ਇਸ ਨੇ ਕਿਰਪਾਨ ਦਾ ਪ੍ਰਯੋਗ ਕਰਨ ਦਾ ਬਥੇਰਾ ਯਤਨ ਕੀਤਾ । ਇਕ ਤਾਂ ਠੰਡ ਨੇ ਉਸ ਨੂੰ ਨਿਢਾਲ ਕਰ ਦਿੱਤਾ ਸੀ ਦੂਜੇ ਵੈਰੀਆਂ ਦਾ ਗਲਬਾ ਪੈ ਗਿਆ । ਵਿਚਾਰੀ ਦੀ ਕੋਈ ਪੇਸ਼ ਨਾ ਗਈ । ਸਿਪਾਹੀ ਉਸ ਨੂੰ ਧੂਹਦੇ ਆਪਣੇ ਹਾਕਮ ਸਮੁੰਦ ਖਾਂ ਪਾਸ ਲੈ ਗਏ । ਇਹ ਬੜਾ ਨਿਰਦਈ ਤੇ ਕਾਮੀ ਪੁਰਸ਼ ਸੀ ! ਇਸ ਨੂੰ ਵੇਖ ਉਹ ਆਪਣਾ ਦਿਲ ਹੀ ਖੋ ਬੈਠਾ ।
ਸਮੁੰਦ ਖਾਂ ਪਹਾੜੀ ਰਾਜਿਆ ਦਾ ਨਵਾਬ ਸੀ । ਬੜਾ ਬਦਚਲਨ , ਲਾਲਚੀ ਤੇ ਅਭਿਮਾਨੀ ਸੀ । ਬਸੰਤ ਨੂੰ ਆਪਣੇ ਕਿਲ੍ਹੇ ਵਿਚ ਲੈ ਗਿਆ । ਕਿਲ੍ਹੇ ਵਿੱਚ ਲਿਜਾ ਬੜੇ ਲਾਲਚ ਮੁਖ ਬੇਗਮ ਬਣਾਉਣ ਤੇ ਹੋਰ ਐਸ਼ੋ ਇਸ਼ਰਤ ਦੇ ਲਾਲਚ ਦੇ ਵਰਗਲਾਉਣ ਲੱਗਾ ਪਰ ਬਸੰਤ ਲਤਾ ਨੇ ਸੱਚੀ ਗੱਲ ਕਹੀ ਕਿ “ ਬਸੰਤ ਨੂੰ ਭਾਵੇਂ ਕੁੱਟ ਕੁੱਟ , ਭੁਖਿਆ ਰਖ , ਕੀਮਾਂ ਕੀਮਾਂ ਕਰ ਦਿਉ । ਇਹ ਕਿਸੇ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰੇਗੀ । ਮੈਂ ਸਤਿਗੁਰੂ ਜੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ । ਮੈਨੂੰ ਸੰਸਾਰਕ ਐਸ਼ੋ ਇਸ਼ਰਤ ਨਹੀਂ ਭਾਉਂਦੇ । ਮੈਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ । ਜੇ ਉਹ ਮਿਲ ਜਾਣ ਤਾਂ ਉਨ੍ਹਾਂ ਦੇ ਚਰਨਾਂ ਵਿਚ ਸੇਵਾ ਕਰ ਜੀਵਨ ਬਤੀਤ ਕਰ ਸਕਾਂ । ”
ਸਮੁੰਦ ਖਾਂ ਇਸ ਨੂੰ ਗੁਰੂ ਘਰ ਵਿਚੋਂ ਇਸਤਰੀ ਸਮਝਦਾ ਸੀ । ਸਮੁੰਦ ਖਾਂ ਨੇ ਬੜਾ ਜੋਰ ਲਾਇਆ ਕਿ ਬਸੰਤ ਬੇਗਮ ਬਣ ਜਾਵੇ । ਲਾਲਚ , ਡਰਾਵੇ ਜਦੋਂ ਫੇਲ ਹੋ ਗਏ ਤਾਂ ਇਸ ਨੂੰ ਬੰਦੀ ਖਾਨੇ ਵਿਚ ਪਾ ਕੇ ਨਿਰਬਲ ਕਰਨ ਦੀ ਵਿਚਾਰ ਬਣਾਈ । ਬੰਦੀ ਖਾਨਾ ਵੀ ਇਕ ਨਰਕ ਹੀ ਸੀ । ਸਲਾਭੀ ਥਾਂ , ਘੁੱਪ ਹਨੇਰਾ , ਅੰਦਰ ਕੀੜੇ ਮਕੌੜੇ , ਚੂਹੇ ਕਿਰਲੀਆਂ ਅਨੇਕ ਹੋਰ ਜੀਵ ॥ ਇਸ ਵਿਚ ਇਕ ਪੱਥਰ ਦਾ ਉੱਚਾ ਥੜਾ ਬਣਿਆ ਹੋਇਆ ਸੀ । ਜਿਸ ਉਪਰ ਬੈਠਿਆ ਜਾਂ ਤਾ ਜਾ ਸਕਦਾ ਸੀ । ਜੰਗਲ ਪਾਣੀ ਵੀ ਵਿਚੇ ਹੀ।ਪਹਿਲੀ ਰਾਤ ਸਿਰ ਤੇ ਆਈ ਥੱਕੀ ਟੁੱਟੀ ਨੂੰ ਨੀਂਦ ਆ ਗਈ । ਸਾਰੀ ਰਾਤ ਰਾਹ ਵਿੱਚ ਕਸ਼ਟਾ ਤੇ ਲੜਾਈ ਦਾ ਖਿਆਲ ਫਿਲਮ ਵਾਂਗ ਖਿਆਲਾ ਵਿੱਚ ਆਉਂਦਾ ਰਿਹਾ ਜਦੋਂ ਮਾਤਾ ਸਾਹਿਬ ਕੌਰ ਦਾ ਵਿਛੋੜਾ ਯਾਦ ਆ ਗਿਆ ਸੁਪਨੇ ਵਿਚ ਬੜਾਉਣ ਲੱਗੀ ‘ ਮਾਤਾ ਜੀ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਇਓ ਕਰਦੀ ਉਠ ਕੇ ਭੁੱਜੀ ਤਾਂ ਬੰਦੇ ਦੀ ਪੱਥਰ ਦੀ ਕੰਧ ਨਾਲ ਸਿਰ ਜਾ ਵੱਜਾ ਸੱਟ ਲੱਗੀ ਤਾਂ ਹੋਸ਼ ਵਿੱਚ ਆਈ ਤਾਂ ਪਤਾ ਲਗਾ ਕਿ ਮੈਂ ਕੈਦ ਵਿਚ ਹਾਂ । ‘ ‘
ਉਥੇ ਹੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰ ਅਰਦਾਸ ਬੇਨਤੀ ਕਰਨ ਲੱਗੀ । “ ਹੇ ਸੱਚੇ ਪਾਤਸ਼ਾਹ ! ਕਲਗੀਆਂ ਵਾਲੇ ! ਦਿਆਲੂ ਪਿਤਾ ਦਾਸੀ ਨੂੰ ਤਾਂ ਤੇਰਾ ਹੀ ਆਸਰਾ ਹੈ । ਮੈਂ ਭੋਲੇ ਭਾ ਪ੍ਰਣ ਕਰ ਲਿਆ ਸੀ ਕਿ ਤੇਰੇ , ਚਰਨਾ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ , ਗੁਰੂ ਘਰ ਦੇ ਜੂਠੇ ਬਰਤਨ ਮਾਜਾਂਗੀ ਤੇ ਸੰਗਤ ਦੇ ਜੋੜੇ ਝਾੜ ਜਨਮ ਸਫਲਾ ਕਰਾਂਗੀ । ਕੀ ਭਾਣਾ ਵਰਤਾ ਦਿੱਤਾ । ਸਾਰੇ ਵਿਛੜ ਗਏ । ਮੈਨੂੰ ਇਕੱਲੀ ਨੂੰ ਛੱਡ ਗਏ । ਮੇਰਾ ਰੂਪ ਤੇ ਜਵਾਨੀ ਹੀ ਮੇਰਾ ਵੈਰੀ ਬਣ ਗਿਆ । ਮੈਨੂੰ ਤੇ ਮੇਰੀ ਪਵਿਰਤਾ ਨੂੰ ਬਚਾਓ । ਮੇਰਾ ਧਰਮ ਚਲਿਆ ਜੇ ਕਿਤੇ ਮੇਰਾ ਨਰਕਾਂ ਵਿਚ ਵਾਸਾ ਨਾ ਹੋਵੇ । ਹੇ ਜਗਤ ਰਖਿਅਕ ਦੀਨ ਦਿਆਲੂ ਪ੍ਰਭੂ ਲਜਿਆ ਰੱਖੋ ।
“ ਰਾਖਨ ਹਾਰੇ ਰਾਖਹੁ ਆਪ || ਸਗਲ ਸੁਖਾ ਪ੍ਰਭ ਤੁਮਰੈ ਹਾਥ ॥
ਇਸ ਤਰ੍ਹਾਂ ਪ੍ਰਮਾਤਮਾ ਅੱਗੇ ਲਿਲੜੀਆ ਲੈ ਰਹੀ ਸੀ ਕਿ ਪ੍ਰਭੁ ਮੇਰੀ ਸਹਾਇਤਾ ਕਰੋ । ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇਕ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਬਹਾਦਰ ਬੀਬੀ ਬਸੰਤ ਲਤਾ – ਜਾਣੋ ਇਤਿਹਾਸ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)