ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਤਾਘ ਹੈ…
ਨਿਹਾਲੇ ਤੇ ਪਰਿਵਾਰ ਦੇ ਮੈਂਬਰਾਂ ਕਹਿ ਛੱਡਣਾਂ ਮਾਤਾ ਤੂੰ ਕਮਲ ਨਾ ਕੁਦਾਇਆ ਕਰ,ਤੈਨੂੰ ਪਤਾ ਮਹਾਰਾਜ ਸਾਹਿਬ ਜੀ ਦੇ ਅਨੰਦਪੁਰ ਸ਼ਹਿਰ ਨੂੰ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸੱਤ ਮਹੀਨਿਆਂ ਤੋਂ ਘੇਰਾ ਪਾਇਆ ਹੈ,ਐਸੇ ਹਾਲਤਾਂ ਵਿੱਚ ਮਹਾਰਾਜ ਕਿਵੇਂ ਦੇ ਦਰਸ਼ਨ ਹੋ ਸਕਦੇ ਹਨ…..?
ਮਾਤਾ ਨੇ ਪਰਿਵਾਰ ਨੂੰ ਕਹਿਣਾਂ “ਪੁੱਤ ਨਿਹਾਲਿਆ ਜੇਕਰ ਮੀਰੀ/ਪੀਰੀ ਦੇ ਮਾਲਕ,ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਭਾਗਭਰੀ ਨੂੰ ਕਸ਼ਮੀਰ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਮਹਾਰਾਜ ਮੇਰੀ ਗਰੀਬਣੀਂ ਦੀ ਸ਼ਰਧਾ ਜਰੂਰ ਪੂਰੀ ਕਰਨਗੇ,ਸਮਾਂ ਬੀਤਦਾ ਗਿਆ ਮਾਤਾ ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਦਾ ਧਿਆਨ ਧਰਕੇ ਤਾਂਘ ਨਾਲ ਸੂਤ ਕੱਤਦੀ ਮਨ ਚ ਖਵਾਹਿਸ਼ ਕਿ ਏਹੀ ਸੂਤ ਦਾ ਚੋਲਾ ਬਣਾਂ ਕੇ ਮੈਂ ਮਹਾਰਾਜ ਸਾਹਿਬ ਜੀ ਨੂੰ ਭੇਟਾ ਕਰਾਂਗੀ,ਮਾਤਾ ਗੁਰਦੇਈ ਨੌਹਾਂ ਧੀਆਂ ਪੁੱਤਾਂ ਲਈ ਮਜਾਕ ਦਾ ਪਾਤਰ ਬਣੀ ਸੀ….
ਸੰਨ੍ਹ ੧੭੦੪ ਦਸੰਬਰ ੮ ਪੋਹ ਦੀ ਰਾਤ ਮਾਛੀਵਾੜੇ ਦੇ ਸਰਦਾਰ ਭਾਈ ਪੰਜਾਬਾ ਭਾਈ ਗੁਲਾਬਾ ਜੀ ਨੇ ਨਿਹਾਲੇ ਖੱਤਰੀ ਦਾ ਆਣ ਬੂਹਾ ਖੜਕਾਇਆ,ਨਿਹਾਲਾ ਬੜਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ