ਬਸੰਤ ਪੰਚਮੀ ਦਾ ਇਤਿਹਾਸ
ਬਸੰਤ ਪੰਚਮੀ ਪੁਰਾਤਨ ਸਮੇਂ ਤੋ ਮਨਾਇਆਂ ਜਾਦਾ ਤਿਉਹਾਰ ਹੈ ਇਸ ਦਿਨ ਦੇ ਨਾਲ ਸਿੱਖ ਜਗਤ ਦੀਆਂ ਤਿਨ ਅਹਿਮ ਘਟਨਾਵਾਂ ਜੁੜੀਆ ਹਨ । ਪਹਿਲਾ ਗੱਲ ਕਰਦੇ ਹਾ ਇਸ ਦੇ ਇਤਿਹਾਸ ਬਾਰੇ ਹਿੰਦੂ ਧਰਮ ਦੇ ਅਨੁਸਾਰ ਬਸੰਤ ਪੰਚਮੀ ਨੂੰ ਸੰਗੀਤ ਦੀ ਦੇਵੀ ਸਰਸਵਤੀ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਤੇ ਪ੍ਰਗਟ ਹੋਈ ਸੀ । ਉਸ ਦੇ ਆਉਣ ਨਾਲ ਵਾਤਾਵਰਨ ਸੰਗੀਤ ਮਈ ਹੋ ਗਿਆ ਸੀ ਸਾਰੇ ਪਾਸੇ ਹਰਿਆਲੀ ਹੋਣੀ ਸ਼ੁਰੂ ਹੋ ਗਈ ਸੀ । ਇਸ ਦਿਨ ਹਿੰਦੂ ਵੀਰ ਸਰਸਵਤੀ ਤੇ ਵਿਸ਼ਨੂ ਜੀ ਦੀ ਪੂਜਾ ਕਰਦੇ ਹਨ , ਇਹ ਸੀ ਹਿੰਦੂ ਧਰਮ ਦੀ ਮਾਨਤਾ । ਹੁਣ ਗੱਲ ਕਰਦੇ ਹਾ ਸਿੱਖ ਧਰਮ ਦੀ ।
ਪਹਿਲਾ ਇਤਿਹਾਸ
ਗੁਰੂ ਅਰਜਨ ਸਾਹਿਬ ਜੀ ਛੇਹਰਟਾ ਸਾਹਿਬ ਵਿਖੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦੀ ਖੁਸ਼ੀ ਵਿੱਚ ਛੇ ਮਾਹਲਾ ਵਾਲਾ ਖੂਹ ਸੰਗਤਾਂ ਵਾਸਤੇ ਲਗਵਾ ਰਹੇ ਸਨ । ਬਸੰਤ ਪੰਚਮੀ ਵਾਲੇ ਦਿਨ ਗੁਰੂ ਅਰਜਨ ਸਾਹਿਬ ਜੀ ਨੇ ਸਿੱਖਾਂ ਕੋਲ ਗੁਰੂ ਕੀ ਵਡਾਲੀ ਜੋ ਗੁਰੂ ਜੀ ਦਾ ਘਰ ਸੀ ਸੁਨੇਹਾਂ ਭੇਜਿਆ । ਕਿ ਬਾਲ ਹਰਿਗੋਬਿੰਦ ਸਾਹਿਬ ਨੂੰ ਮਾਤਾਵਾ ਨਾਲ ਲੈ ਕੇ ਛੇਹਰਟਾ ਸਾਹਿਬ ਵਾਲੇ ਅਸਥਾਨ ਤੇ ਆਉਣ ਅਸੀ ਸਾਰੀ ਸੰਗਤ ਦੇ ਨਾਲ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਹਰਿਮੰਦਰ ਸਾਹਿਬ ਵਿਖੇ ਬਾਲਕ ਹਰਿਗੋਬਿੰਦ ਸਾਹਿਬ ਜੀ ਨੂੰ ਦਰਸ਼ਨ ਕਰਵਾਉਣ ਜਾਣਾ ਹੈ । ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਨਮ ਤੋ ਬਾਅਦ ਪਹਿਲੀ ਵਾਰ ਬਸੰਤ ਪੰਚਮੀ ਵਾਲੇ ਦਿਨ ਗੁਰੂ ਕੀ ਵਡਾਲੀ ਤੋ ਬਾਹਰ ਲਿਆਦਾ ਗਿਆ। ਜਦੋ ਮਤਾਵਾਂ ਤੇ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਛੇਹਰਟਾ ਸਾਹਿਬ ਵਾਲੇ ਅਸਥਾਨ ਤੇ ਪਹੁੰਚੀਆਂ ਤਾ ਗੁਰੂ ਅਰਜਨ ਸਾਹਿਬ ਜੀ ਨੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਆਉਣ ਤੇ ਛੇਹਰਟਾ ਸਾਹਿਬ ਵਾਲੇ ਅਸਥਾਨ ਨੂੰ ਬਹੁਤ ਵਰ ਦਿੱਤੇ । ਤੇ ਹੁਣ ਵੀ ਇਸੇ ਹੀ ਖੁਸ਼ੀ ਵਿੱਚ ਛੇਹਰਟਾ ਸਾਹਿਬ ਵਿੱਚ ਬਹੁਤ ਭਾਰੀ ਦੀਵਾਨ ਸੱਜਦੇ ਹਨ ਤੇ ਗੁਰੂ ਜਸ ਸੰਗਤਾਂ ਨੂੰ ਸਰਵਨ ਕਰਵਾਏ ਜਾਦੇ ਹਨ ।
ਦੂਸਰਾ ਇਤਿਹਾਸ
ਪਟਿਆਲੇ ਦੀ ਧਰਤੀ ਤੇ ਪਿੰਡ ਲਹਿਲਗਾਓ ਵਿੱਚ ਇਕ ਬਹੁਤ ਹੀ ਭਿਆਨਕ ਬਿਮਾਰੀ ਫੈਲੀ ਔਰਤਾ ਦਾ ਗਰਬ ਜਦੋ ਹੀ ਅੱਠਵੇਂ ਮਹੀਨੇ ਵਿੱਚ ਪਹੁੰਚਦਾ ਉਹ ਆਪਣੇ ਆਪ ਹੀ ਖਰਾਬ ਹੋ ਜਾਦਾ ਤੇ ਬੱਚੇ ਦੀ ਮੌਤ ਹੋ ਜਾਦੀ ਸੀ । ਪਿੰਡ ਦੇ ਚੌਧਰੀ ਭਾਗ ਰਾਮ ਝੌਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਸ ਅਸਥਾਨ ਤੇ ਆਣ ਕੇ ਸਾਡੇ ਪਿੰਡ ਦੀ ਰੱਖਿਆ ਕਰੋ ਜੀ । ਗੁਰੂ ਤੇਗ ਬਹਾਦਰ ਸਾਹਿਬ ਜੀ ਬੇਨਤੀ ਮੰਨ ਕੇ ਬਸੰਤ ਪੰਚਮੀ ਵਾਲੇ ਦਿਨ ਪਟਿਆਲੇ ਦੀ ਧਰਤੀ ਤੇ ਜਿਥੇ ਅੱਜ ਗੁਰਦੁਵਾਰਾ ਦੂਖ ਨਿਵਾਰਨ ਸਾਹਿਬ ਹੈ ਪਹੁੰਚੇ । ਗੁਰੂ ਜੀ ਨੇ ਇਕ ਪਾਣੀ ਵਾਲੀ ਛਪੜੀ ਦੇਖੀ ਉਸ ਵਿੱਚ ਆਪਣੇ ਚਰਨ ਪਾ ਕੇ ਹੁਕਮ ਕੀਤਾ ਜਿਹੜਾ ਵੀ ਇਸ ਅਸਥਾਨ ਤੇ ਇਸਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋਣਗੇ ਤੇ ਨਾਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ