ਭਗਤ ਕਬੀਰ ਜੀਉ
ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਹੈ ਵੱਡਾ ਜਾ ਮਹਾਨ । ਭਗਤ ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਕੁਝ ਇਤਿਹਾਸਕਾਰ ਉਨ੍ਹਾਂ ਦਾ ਜਨਮ 1440 ਵਿੱਚ ਲਾਹੌਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ ਮੰਨਿਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 ਸੰਮਤ 1455 (1398 ਈਸਵੀ)ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਲਗਪਗ 71 ਸਾਲ ਪਹਿਲਾਂ ਹੋਇਆ। ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ; ਜਿਸ ’ਤੇ ਤਰਸ ਖਾ ਕੇ ਅਲੀ (ਨੀਰੂ) ਜੁਲਾਹੇ ਜਿਸਦੀ ਆਪਣੀ ਔਲਾਦ ਨਹੀਂ ਸੀ ਨੇ ਲਿਆ ਕੇ ਆਪਣੀ ਪਤਨੀ ਨੀਮਾ ਦੇ ਹਵਾਲੇ ਕਰ ਦਿਤਾ ,ਜਿਸ ਨੇ ਬਚੇ ਨੂੰ ਆਪਣਾ ਪੁੱਤਰ ਸਮਝ ਨੇ ਪਾਲਣਾ ਕੀਤੀ । ਮੋਲਵੀ ਨੂੰ ਘਰ ਬੁਲਾ ਕੇ ਇਨ੍ਹਾ ਦਾ ਕਬੀਰ ਰਖ ਦਿਤਾ ਮਾਤਾ ਪਿਤਾ ਨੇ ਉਨ੍ਹਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ, ਪਰ ਕਬੀਰ ਜੀ ਦਾ ਸੁਭਾਵਕ ਝੁਕਾਅ ਹਿੰਦੂ ਮਤ ਵੱਲ ਸੀ।
ਵਡੇ ਹੋਣ ਤੇ ਉਨ੍ਹਾ ਦਾ ਵਿਆਹ ‘ਬੀਬੀ ਲੋਈ’ ਨਾਲ ਹੋ ਗਿਆ , ਜਿਸ ਤੋਂ ਇਕ ਪੁੱਤਰ ‘ਕਮਾਲ’ ਤੇ ਇਕ ਧੀ ‘ਕਮਾਲੀ’ ਪੈਦਾ ਹੋਈ । ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸ਼ਨਵ ਮਤ ਧਾਰਣ ਕੀਤਾ। ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵੱਡੇ ਨਿਪੁੰਨ ਹੋ ਗਏ। ਬਹੁਤ ਚਿਰ ਪੂਰਨ ਗਿਆਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨੀ ਹੋ ਗਏ ।
ਜਦ ਸਿਕੰਦਰ ਲੋਧੀ ਸੰਮਤ 1547 ਵਿੱਚ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮੁਤੱਸਵੀ ਮੁਸਲਮਾਨਾਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਦਿੱਤੇ ਗਏ, ਜਿਸ ਦਾ ਜ਼ਿਕਰ ਕਬੀਰ ਜੀ ਨੇ ਗੋਂਡ ਰਾਗੁ ਵਿੱਚ ਉਚਾਰਨ ਕੀਤੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 870 ਉੱਪਰ ਦਰਜ ਸ਼ਬਦ ਵਿੱਚ ਇਸ ਤਰ੍ਹਾਂ ਕੀਤਾ ਹੈ:
‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥ ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥ ਹਸਤਿ ਭਾਗਿ ਕੈ ਚੀਸਾ ਮਾਰੈ ॥ ਇਆ ਮੂਰਤਿ ਕੈ ਹਉ ਬਲਿਹਾਰੈ॥’’
ਭਾਵ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ (ਮੈਨੂੰ ਇਹਨਾਂ ਲੋਕਾਂ ਨੇ ਹਾਥੀ ਅੱਗੇ) ਸੁੱਟ ਦਿੱਤਾ, (ਮਹਾਵਤ ਨੇ) ਗੁੱਸੇ ਵਿਚ ਆ ਕੇ ਹਾਥੀ ਦੇ ਸਿਰ ਉੱਤੇ (ਕੁੰਡੀ ਦੀ ਚੋਟ) ਮਾਰੀ। ਪਰ ਹਾਥੀ (ਮੈਨੂੰ ਪੈਰਾਂ ਹੇਠ ਲਿਤਾੜਨ ਦੀ ਬਜਾਏ) ਚੀਕਾਂ ਮਾਰ ਕੇ (ਹੋਰ ਪਾਸੇ) ਭੱਜਦਾ ਹੈ, (ਜਿਵੇਂ ਆਖਦਾ ਹੋਵੇ ਕਿ) ਮੈਂ ਸਦਕੇ ਹਾਂ ਇਸ ਸੋਹਣੇ ਬੰਦੇ ਤੋਂ। ਪਰ ਅੰਤ ਉਸ ਰਾਜੇ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ।
ਪੁਜਾਰੀ ਵਰਗ ਵੱਲੋਂ ਪ੍ਰਚਲਿਤ ਕੀਤੀ ਇਸ ਗ਼ਲਤ ਮਨੌਤ ਕਿ ‘ਕਾਸ਼ੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਮਰਨ ਵਾਲੇ ਦੀ ਗਤਿ ਨਹੀਂ ਹੁੰਦੀ’ ਦਾ ਖੰਡਨ ਕਰਨ ਲਈ ਕਬੀਰ ਸਾਹਿਬ ਜੀ ਆਪਣੇ ਦੇਹਾਂਤ ਤੋਂ ਕੁਛ ਸਮਾਂ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ’ਤੇ ਹੈ) ਜਾ ਕੇ ਵੱਸ ਗਏ।
ਭਗਤੀ ਸੰਪਰਦਾਇ ਦੇ ਸੰਤ ਕਵੀਆਂ ਵਿੱਚ ਕਬੀਰ ਦਾ ਪ੍ਰਮੁੱਖ ਸਥਾਨ ਹੈ। ਡਾ: ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ। ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਉਹ ਬਹੁਤ ਨਿਮਰ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਸਨ ।
” ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ”॥
ਉਂਨੀਵੀਂ ਸਦੀ ਤੋਂ ਪਹਿਲਾਂ ਹਰ ਕਿਸੇ ਲਈ ਗੁਰੂ ਬਣਾਉਣਾ ਜਰੂਰੀ ਸੱਮਝਿਆ ਜਾਂਦਾ ਸੀ। ਜੋ ਗੁਰੂ ਨਾ ਧਾਰਣ ਕਰੇ ਉਹ ਨਿਗੁਰਾ ਹੁੰਦਾ ਅਤੇ ਉਸਦੇ ਹੱਥ ਤੋਂ ਕੋਈ ਦਾਨ ਨਹੀਂ ਸੀ ਲੈਂਦਾ, ਇਥੋਂ ਤਕ ਕੀ ਨਿਗੁਰੇ ਦੇ ਹੱਥਾਂ ਦਾ ਕੋਈ ਪਾਣੀ ਪੀਣਾ ਵੀ ਪਸੰਦ ਨਹੀਂ ਸੀ ਕਰਦਾ । ਕਬੀਰ ਜੀ ਰਾਮ ਸਿਮਰਨ ਵਿੱਚ ਤਾਂ ਲੱਗ ਗਏ ਪਰ ਹੁਣੇ ਤੱਕ ਉਨ੍ਹਾਂ ਨੇ ਕੋਈ ਗੁਰੂ ਨਹੀਂ ਸੀ ਧਾਰਣ ਕੀਤਾ। ਜਨਮ ਜਾਤੀ ਨੀਵੀਂ ਹੋਣ ਦੇ ਕਾਰਣ, ਬ੍ਰਹਮਣ ਜਾਂ ਪੰਡਤ ਕੋਈ ਵੀ ਉਨ੍ਹਾਂ ਨੂੰ ਆਪਣਾ ਚੇਲਾ ਨਹੀਂ ਸੀ ਬਣਾਉਂਦਾ ਆਪ ਖੁਦ ਹੀ ਬਾਣੀ ਉਚਾਰਦੇ ਅਤੇ ਭਜਨਾਂ ਦੇ ਰੂਪ ਸੜਕਾਂ ਤੇ ਬਜਾਰਾਂ ਵਿੱਚ ਗਾਉਂਦੇ ਰਹਿੰਦੇ ।
ਉਸ ਸਮੇਂ ਬਨਾਰਸ ਵਿੱਚ ਇਕ ਪ੍ਰਸਿੱਧ ਭਗਤ ਗੁਰੂ ਸਵਾਮੀ ਰਾਮਾਨੰਦ ਜੀ ਸਨ ਜਿਨ੍ਹਾ ਦੇ ਸੈਂਕੜੇ ਚੇਲੇ ਸਨ। । ਇਨ੍ਹਾਂ ਦੀ ਸ਼ੋਭਾ, ਭਗਤੀ ਅਤੇ ਵਿਦਿਅਵਤਾ ਬਨਾਰਸ ਦੇ ਬਾਹਰ ਵੀ ਸੁਗੰਧੀ ਦੀ ਤਰ੍ਹਾਂ ਬਿਖਰੀ ਹੋਈ ਸੀ। ਉਹ ਹਮੇਸ਼ਾ ਇੱਕ ਹੀ ਸ਼ਬਦ ਕਹਿੰਦੇ ਸਨ– “ਪੁੱਤਰ ਰਾਮ ਕਹੋ।” ਕਬੀਰ ਜੀ ਹੁਣ ਸਾਧੂ ਬਿਰਤੀ ਵਾਲੇ ਹੋ ਗਏ ਸਨ ਤੇ ਸਾਧੂਆਂ ਦੀ ਸੰਗਤ ਵਿਚ ਬੈਠਣ ਲਈ ਉਨ੍ਹਾ ਦਾ ਮਨ ਹਰ ਵਕਤ ਲੋਚਦਾ ਰਹਿੰਦਾ ਉਨ੍ਹਾ ਲਈ ਗੁਰੂ ਧਾਰਣ ਕਰਨਾ ਜਰੂਰੀ ਹੋ ਗਿਆ । ਉਹ ਰਾਤ ਦਿਨ ਗੁਰੂ ਨੂੰ ਤਲਾਸ਼ ਕਰਣ ਲੱਗੇ। ਉਹ ਕਈ ਭਗਤਾਂ ਦੇ ਕੋਲ ਅਤੇ ਸਾਧੂ ਮੰਡਲੀਆਂ ਵਿੱਚ ਗਏ ਪਰ ਕਿਸੇ ਨੇ ਉਨ੍ਹਾ ਨੂੰ ਨੀਵੀਂ ਜਾਤ ਹੋਣ ਕਰਕੇ ਆਪਣਾ ਚੇਲਾ ਬਣਾਉਣ ਲਈ ਹਾਂ ਨਹੀਂ ਕੀਤੀ। ਹਰ ਜਗਹ ਉਨ੍ਹਾ ਨੂੰ ਤ੍ਰਿਸਕਾਰ ਮਿਲਦਾ ਸੀ, ਗੁਰੂ ਦੀ ਚਰਨ ਛੋਹ ਲਈ ਤਰਸ ਗਏ ।
ਸਵਾਮੀ ਰਾਮਾਨੰਦ ਜੀ ਅਮ੍ਰਿਤ ਵੇਲੇ ,ਹਨੇਰੇ ਵਿਚ ਹੀ ਗੰਗਾ ਇਸ਼ਨਾਨ ਨੂੰ ਜਾਇਆ ਕਰਦੇ ਸਨ। ਕਬੀਰ ਜੀ ਦੇ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਉਹ ਉਸ ਰਸਤੇ ਉੱਤੇ ਲੇਟ ਜਾਇਆ ਕਰਣ ਜਿਸ ਰਸਤੇ ਉੱਤੇ ਸਵਾਮੀ ਰਾਮਾਨੰਦ ਜੀ ਜਾਂਦੇ ਹਨ ? ਕਦੇ ਨਾ ਕਦੇ ਹਨੇਰੇ ਵਿਚ ਜਰੂਰ ਉਨ੍ਹਾਂ ਦੇ ਚਰਣਾਂ ਦੀ ਛੋਹ ਪ੍ਰਾਪਤ ਹੋ ਜਾਵੇਗੀ। ਆਤਮਕ ਖੁਰਾਕ ਦੀ ਭਾਲ ਵਿਚ ਉਹ ਤੜਕੇ ਹੀ ਗੰਗਾ ਕੰਡੇ ਜਾਣ ਲੱਗੇ। ਉਹ ਜਾਕੇ ਗੰਗਾ ਦੀਆਂ ਪਉੜਿਆਂ ਉੱਤੇ ਲੇਟ ਜਾਂਦੇ । ਕਈ ਦਿਨ ਤੱਕ ਲੇਟਦੇ ਰਹੇ ਪਰ ਮੇਲ ਨਹੀਂ ਹੋਇਆ। ਧੀਰਜ, ਸੰਤੋਖ ਦੀ ਮਹਾਨ ਸ਼ਕਤੀ ਉਨ੍ਹਾ ਵਿਚ ਸੀ ਜਿਸ ਅਗੇ ਇਕ ਦਿਨ ਰੱਬ ਵੀ ਹਾਰ ਗਿਆ । ਇਕ ਦਿਨ ਰੱਬ ਨੇ ਸਵਾਮੀ ਰਾਮਾਨੰਦ ਜੀ ਦੇ ਚਰਣਾਂ ਨੂੰ ਉਸ ਵੱਲ ਮੋੜ ਦਿੱਤਾ ਜਿਸ ਵੱਲ ਕਬੀਰ ਜੀ ਲੇਟੇ ਹੋਏ ਸਨ। ਸਵਾਮੀ ਰਾਮਾਨੰਦ ਜੀ ਸਿਮਰਨ ਕਰਦੇ ਅਨਜਾਣੇ ਸੁਤੇ ਹੋਏ ਕਬੀਰ ਜੀ ਦੇ ਸ਼ਰੀਰ ਨਾਲ ਟਕਰਾਏ। ਸਵਾਮੀ ਜੀ ਨੇ ਬਚਨ ਕੀਤਾ: ਉੱਠੋ ਰਾਮ ਕਹੋ ! ਇਹ ਸੁਣਕੇ ਕਬੀਰ ਜੀ ਨੇ ਉਨ੍ਹਾਂ ਦੇ ਚਰਣਾਂ ਉੱਤੇ ਆਪਣਾ ਮੱਥਾ ਰੱਖ ਦਿੱਤਾ ਅਤੇ ਕੰਬਦੇ ਹੱਥਾਂ ਵਲੋਂ ਉਨ੍ਹਾਂ ਦੇ ਚਰਨ ਫੜ ਲਏ। ਸਵਾਮੀ ਜੀ ਨੇ ਝੁਕਕੇ ਉਨ੍ਹਾਂ ਨੂੰ ਕਿਹਾ: ਉੱਠੋ ਪੁੱਤਰ ਰਾਮ ਕਹੋ। ਸਵਾਮੀ ਜੀ ਅੱਗੇ ਚੱਲ ਪਏ ਅਤੇ ਉਨ੍ਹਾਂ ਦੇ ਪਿੱਛੇ–ਪਿੱਛੇ ਰਾਮ ਨਾਮ ਦਾ ਸਿਮਰਨ ਕਰਦੇ ਹੋਏ ਕਬੀਰ ਜੀ ਵੀ ਆਪਣੇ ਘਰ ਆ ਗਏ। ਉਸ ਦਿਨ ਤੋਂ ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਕੰਚਨ ਬਣ ਜਾਂਦਾ ਹੈ ,ਕਬੀਰ ਜੀ ਦੇ ਚਿਹਰੇ ਉੱਤੇ ਇਕ ਅਲੋਲਿਕ ਨੂਰ ਛਾ ਗਿਆ ਅਜਿਹਾ ਨੂਰ ਜੋ ਤਪਦੇ ਹੋਏ ਦਿਲਾਂ ਨੂੰ ਸ਼ਾਂਤ ਕਰਣ ਵਾਲਾ, “ਮੂਰਦਿਆਂ” ਨੂੰ “ਜੀਵਨ ਦਾਨ” ਦੇਣ ਵਾਲਾ ਅਤੇ ਭਟਕੇ ਜੀਵਾਂ ਨੂੰ ਭਵ ਸਾਗਰ ਤੋਂ ਤਾਰਣ ਵਾਲਾ ਸੀ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿਚ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ
” ਕਬੀਰ ਪਕਰੀ ਟੇਕ ਰਾਮ ਦੀ ਤੁਰਕ ਰਹੇ ਪਚਿਹਾਈਂ ” ॥
ਹੋਇ ਬਿਰਕਤੁ ਬਨਾਰਸੀ ਰਹਿੰਦਾ ਰਾਮਾਨੰਦੁ ਗੁਸਾਈਂ ॥
ਅਮ੍ਰਿਤੁ ਵੇਲੇ ਉਠਿ ਕੈ ਜਾਂਦਾ ਗੰਗਾ ਨਾਹਵਣ ਤਾਈਂ ॥
ਅਗੇ ਹੈ ਏ ਜਾਇ ਕੈ ਲਂਮਾ ਪਿਆ ਕਬੀਰ ਤਿਥਾਈ ॥
ਪੈਰੀ ਟੁਂਬ ਉਠਾਲਿਆ ਬੋਲਹਨ ਰਾਮ ਸਿਖ ਸਮਝਾਈ ॥(ਵਾਰ 10)
ਸਾਧੂ, ਬ੍ਰਹਮਣਾ, ਜੋਗੀਆਂ, ਜਾਗੀਰਦਾਰਾਂ ਅਤੇ ਕਾਜੀਆਂ ਨੇ ਵੇਖਿਆ ਕਿ ਇੱਕ ਨੀਵੀਂ ਜਾਤਿ ਦਾ ਜੁਲਾਹੇ ਨੀਰਾਂ ਦਾ ਪੁੱਤਰ ਕਬੀਰ ਸਚਮੁੱਚ ਹੀ ਇਕ ਉਚੀ ਅਵਸਥਾ ਵਿਚ ਪਹੁੰਚ ਗਿਆ ਹੈ । ਕਾਸ਼ੀ ਦੀਆਂ ਗਲੀਆਂ, ਮੰਦਿਰ, ਆਸ਼ਰਮਾ ਦੇ ਅਗੇ , ਗੰਗਾ ਕੰਢੇ ,ਸਾਰਾ ਦਿਨ ਰਾਮ ਧੁਨ ਗਾਉਂਦਾ ਫਿਰਦਾ ਹੈ।ਕਬੀਰ ਦੀ ਚਰਚਾ ਘਰ ਘਰ ਵਿਚ ਹੋਣ ਲਗੀ, ਕਿਸੇ ਨੇ ਅੱਛਾ ਕਿਹਾ, ਕਿਸੇ ਨੇ ਬੁਰਾ, ਪਰ ਸਾਰਿਆਂ ਨੂੰ ਤੋਖਲਾ ਸੀ ਜਾਣਨ ਦਾ ਕਿ ਕਬੀਰ ਦਾ ਗੁਰੂ ਕੌਣ ਹੈ ? ਕਿਸ ਨੇ ਇਸ ਮਲੇਛ ਨੂੰ ਸਿੱਖਿਆ ਦਿੱਤੀ ਜਾਂ ਫਿਰ ਇਹ ਨਿਗੁਰਾ ਹੀ ਫਿਰ ਰਿਹਾ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਜਦ ਕਿਸੇ ਨੂੰ ਵੀ ਨਹੀਂ ਮਿਲਿਆ ਤਾਂ ਰਸਤੇ ਵਿੱਚ ਜਾਂਦੇ ਸਾਧੂਆਂ ਨੇ ਕਬੀਰ ਕੋਲੋਂ ਹੀ ਪੁਛ ਲਿਆ ਤਾਂ ਕਬੀਰ ਨੇ ਕਿਹਾ ਕਿ ਮੇਰਾ ਗੁਰੂ, ਸਵਾਮੀ ਰਾਮਾਨੰਦ ਗੋਸਾਂਈ। ਜਵਾਬ ਸੁਣਕੇ ਸਾਰੇ ਚੌਂਕ ਗਏ।
ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹਨ, ਇਹ ਗੱਲ ਪੂਰੀ ਕਾਸ਼ੀ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਬਸ ਫਿਰ ਕੀ ਸੀ, ਕਈ ਜਾਤੀ ਦੇ ਹੰਕਾਰੀ ਸਵਾਮੀ ਜੀ ਦੇ ਕੋਲ ਗਏ ਅਤੇ ਬੋਲੇ: “ਮਹਾਰਾਜ ! ਇਹ ਤੁਸੀਂ ਕੀ ਕੀਤਾ ਇੱਕ ਨੀਵੀਂ ਜਾਤੀ ਵਾਲੇ ਜੁਲਾਹੇ ਕਬੀਰ ਨੂੰ ਧਰਮ- ਉਪਦੇਸ਼ ਦੇ ਦਿੱਤਾ ਹੈ”। ਸਵਾਮੀ ਜੀ ਇਹ ਸੁਣਕੇ ਸੋਚ ਵਿੱਚ ਪੈ ਗਏ ਕਿ ਉਨ੍ਹਾਂ ਨੇ ਕਦੋਂ ਕਬੀਰ ਜੀ ਨੂੰ ਉਪਦੇਸ਼ ਦਿੱਤਾ ਹੈ ,ਕੁੱਝ ਵੀ ਯਾਦ ਨਹੀਂ ਆਇਆ। ਉਹ ਬਹੁਤ ਦੀ ਪ੍ਰੇਮਮਈ ਬਾਣੀ ਵਿੱਚ ਬੋਲੇ: ਹੇ ਭਗਤੋ ! ਮੈਂ ਕਿਸੇ ਕਬੀਰ ਨੂੰ ਧਰਮ–ਉਪਦੇਸ਼ ਨਹੀਂ ਦਿੱਤਾ। ਪਤਾ ਨਹੀਂ ਭਗਵਾਨ ਦੀ ਮਾਇਆ ਕੀ ਹੈ ? ਮੇਰਾ ਰਾਮ ਹੀ ਜਾਣੇ ? ਸਾਧੂ ਕਰੋਧਵਾਨ ਹੋਕੇ ਬੋਲੇ: “ਮਹਾਰਾਜ” ! ਤਾਂ ਕੀ “ਕਬੀਰ” ਲੋਕਾਂ ਨੂੰ ਝੂਠ ਕਹਿ ਰਿਹਾ ਹੈ। ਸਵਾਮੀ ਰਾਮਾਨੰਦ ਜੀ ਨੇ ਕਿਆ ਕਿ ਤੁਸੀਂ ਕਬੀਰ ਨੂੰ ਇੱਥੇ ਲੈ ਆਓ, ਉਹ ਹੀ ਦੱਸੇਗਾ ਕੀ ਮਾਜਰਾ ਹੈ । ਕਬੀਰ ਜੀ ਨੂੰ ਜਦ ਪਤਾ ਲਗਾ ਕਿ ਗੁਰੂ ਜੀ ਮੈਨੂੰ ਸੱਦ ਰਹੇ ਹਨ ਤਾਂ ਬਹੁਤ ਹੀ ਖੁਸ਼ ਹੋਇਆ ਲੋਕ ਇਕੱਠੇ ਹੋ ਗਏ ਕਈ ਸਚ ਜਾਣਨ ਲਈ ਤੇ ਕਈ ਤਮਾਸ਼ਾ ਦੇਖਣ ਲਈ ।
ਸਾਧੂਆਂ ਨਾਲ ਸਵਾਮੀ ਜੀ ਦੇ ਆਸ਼ਰਮ ਵਿੱਚ ਕਬੀਰ ਜੀ ਵੀ ਪਹੁੰਚ ਗਏ। ਆਸ਼ਰਮ ਵਿੱਚ ਬਹੁਤ ਰੌਣਕ ਸੀ । ਸਾਰੇ ਚੇਲੇ ਅਤੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Harpreet Singh
WJKk
WJKF
Jio,
Is there any other place where i can get all these sikhi articles because your app is not working on ticket play anymore i think.
I can’t install it on any of my other devices.
Kirpa karke help karo ji