ਗੁਰੂ ਭਗਤ ਪੀਰ ਬੁੱਧੂ ਸ਼ਾਹ
ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਲਾਸਾਨੀ ਤੇ ਬੇਮਿਸਾਲ ਹੈ। ਉਨ੍ਹਾਂ ਨੇ ਨਾ ਸਿਰਫ ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਲਈ ਕੁਰਬਾਨੀ ਦਿੱਤੀ ਸਗੋਂ ਆਪਣੇ ਜਿਗਰ ਦੇ ਟੋਟਿਆਂ,ਮੂਰੀਦਾਂ ਤੇ ਭਤੀਜਿਆਂ ਨੂੰ ਗੁਰੂ ਜੀ ਲਈ ਕੁਰਬਾਨ ਕਰ ਦਿੱਤਾ। ਗੁਰੂ ਜੀ ਵਲੋਂ ਭੇਂਟ ਅਨਮੋਲ ਵਸਤੂਆਂ ਲੈਣ ਤੋਂ ਇਨਕਾਰ ਕਰਕੇ ਸਿਰਫ ਮੰਗ ਕੀਤੀ ਗੁਰੂ ਜੀ ਦੇ ਕੰਘੇ ਦੀ ਜੋ ਸਾਡੇ ਲਈ ਤਾਂ ਕੋਈ ਖਾਸ ਕੀਮਤ ਨਹੀਂ ਰੱਖਦਾ ਪਰ ਗੁਰੂ ਦੇ ਪਿਆਰੇ ਮੁਰੀਦ ਪੀਰ ਬੁੱਧੂ ਸ਼ਾਹ ਲਈ ਗੁਰੂ ਦੀ ਯਾਦ ਦੇ ਰੂਪ ਵਿੱਚ ਬਹੁਮੁਲਿਆ ਸੀ।
ਮਜਹਬੀ ਵੰਡੀਆਂ ਤੋਂ ਉਪਰ ਉੱਠ ਚੁੱਕੀ ਮਹਾਨ ਸ਼ਖਸ਼ੀਅਤ ਪੀਰ ਬੁੱਧੂ ਸ਼ਾਹ ਜੀ ਦਾ ਜਨਮ 13 ਜੂਨ 1647 ਈ: ਵਿਚ ਹੋਇਆ। ਆਪ ਸੱਯਦ ਖਾਨਦਾਨ ਦੇ ਪਤਵੰਤੇ ਗੁਲਾਮਸ਼ਾਹ ਦੇ ਨੋਨਿਹਾਲ ਸੀ।
ਆਪ ਦਾ ਬਚਪਨ ਦਾ ਨਾਮ ਬਦਰੁਦੀਨ ਸੀ। ਬਚਪਨ ਤੋਂ ਹੀ ਆਪ ਦਾ ਖਿਆਲ ਦੁਨੀਆਦਾਰੀ ਦੀ ਥਾਂ ਅੱਲਾ ਵੱਲ ਲੱਗਿਆ ਹੋਇਆ ਸੀ। ਆਪ ਦੇ ਅੰਦਰ ਰੱਬ ਨੂੰ ਮਿਲਣ ਦੀ ਤੀਬਰ ਇੱਛਾ ਸੀ। ਆਪ ਗੰਭੀਰ ਸੁਭਾਅ ਦੇ ਹੋਣ ਕਰਕੇ ਘੱਟ ਬੋਲਦੇ ਸਨ। ਇਸ ਕਰਕੇ ਆਪ ਨੂੰ ਸਢੌਰਾ ਦੇ ਲੋਕ ਬੁੱਧੂ ਕਹਿ ਕੇ ਪੁਕਾਰਦੇ ਸਨ। ਉਮਰ ਦੇ ਨਾਲ-ਨਾਲ ਆਪ ਦਾ ਅਧਿਆਤਮਕ ਪੱਧਰ ਉੱਚਾ ਹੋਣ ਕਰਕੇ ਲੋਕ ਆਪ ਨੂੰ ਪੀਰ ਬੁੱਧੂ ਸ਼ਾਹ ਪੁਕਾਰਨ ਲੱਗੇ।
ਆਪ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ ਉਨਾਂ ਦੇ ਨਾਨਕੇ ਪਿੰਡ ਲਖਨੌਰ ਵਿਖੇ ਹੋਈ ਸੀ ।ਆਪ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ ਸਨ।
ਪੀਰ ਜੀ ਦਾ ਵਿਆਹ 1664 ਈ: ਵਿੱਚ ਸਯਦ ਘਰਾਣੇ ਦੀ ਨਸੀਰਾਂ ਨਾਲ ਹੋਇਆ। ਉਹ ਵੀ ਧਾਰਮਿਕ ਪ੍ਰਵਿਰਤੀ ਵਾਲੀ ਅੌਰਤ ਸੀ। ਉਹ ਵੀ ਗੁਰੂ ਜੀ ਦੀ ਸ਼ਰਧਾਲੂ ਬਣ ਗਈ ਸੀ। ਪੀਰ ਜੀ ਦੇ ਚਾਰ ਬੇਟੇ ਸ਼ੱਯਦ ਅਸ਼ਰਫ, ਮੁੰਹਮਦ ਸ਼ਾਹ,, ਸੱਯਦ ਮੁੰਹਮਦ ਬਖਸ਼ ਅਤੇ ਸੱਯਦ ਸ਼ਾਹ ਹੂਸੈਨ ਸਨ। ਪੀਰ ਬੁੱਧੂ ਸ਼ਾਹ ਜੀ ਅਜਿਹੇ ਜੀਉੜੇ ਦੀ ਭਾਲ ਵਿੱਚ ਸਨ ਜੋ ਆਪ ਦੀ ਭਟਕਦੀ ਆਤਮਾ ਨੂੰ ਤਸੱਲੀ ਦੇ ਸਕੇ। ਦੂਰ ਨੇੜੇ ਦੇ ਸਾਰੇ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਰੂਹਾਨੀ ਵਿਅਕਤੀ ਹਨ। ਪੀਰ ਜੀ ਨੇ ਗੁਰੂ ਜੀ ਨੂੰ ਮਿਲਣ ਦਾ ਪੱਕਾ ਨਿਸਚਾ ਕਰ ਲਿਆ। ਉਹ ਗੁਰੂ ਸਾਹਿਬ ਨੂੰ ਪਾਉੰਟਾ ਸਾਹਿਬ ਵਿਖੇ ਕਈ ਵਾਰ ਮਿਲੇ। ਗੁਰੂ ਜੀ ਦਾ ਮਾਨਵ ਪਿਆਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ