ਭਗਤ ਸਧਨਾ ਜੀ
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੂ ਤਰੈ।। ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ।।
ਭਗਤ ਸਧਨਾ ਜੀ ਜਾਂ ਸਧਨਾ ਕਸਾਈ ਉੱਤਰੀ ਭਾਰਤ ਦਾ ਇੱਕ ਮੁਸਲਮਾਨ ਸੰਤ ਕਵੀ ਹੋਇਆ ਹੈ।
ਇੱਕ ਰਵਾਇਤ ਅਨੁਸਾਰ ਭਗਤ ਸਧਨਾ ਜੀ ਦਾ ਜਨਮ ਸਿੰਧ ਪ੍ਰਾਤ (ਪਾਕਿਸਤਾਨ)ਦੇ ਸੇਹਵਾਨ ਪਿੰਡ ਵਿੱਚ ਚੌਦਵੀਂ ਸਦੀ ਦੇ ਆਰੰਭ ਵਿੱਚ ਹੋਇਆ। ਆਪ ਨਾਮਦੇਵ ਜੀ ਦੇ ਸਮਕਾਲੀ ਸਨ। ਆਪ ਦੇ ਜੀਵਨ ਦਾ ਮੁਢਲਾ ਸਮਾਂ ਪਿਤਾ ਪੁਰਖੀ ਕਸਾਈ ਦਾ ਕੰਮ ਕਰਨ ਵਿੱਚ ਗੁਜ਼ਾਰਿਆ । ਉਹ ਕਿਰਤ ਭਾਵੇਂ ਮਾਸ ਵੇਚਣ ਦੀ ਕਰਦੇ ਸਨ ਜਾਂ ਬੱਕਰੇ ਵੱਢਣ ਦੀ ਪਰ ਉਨ੍ਹਾਂ ਦਾ ਮਨ ਕਿੱਧਰੇ ਹੋਰ, ਕਿਸੇ ਹੋਰ ਦੀ ਤਲਾਸ਼ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਸ਼ਬਦ ਵਿੱਚ ਪ੍ਰਭੂ ਮਿਲਾਪ ਵਾਸਤੇ ਤਰਲਾ ਸਾਫ਼ ਦਿੱਸਦਾ ਹੈ। ਬਾਅਦ ਵਿੱਚ ਆਪ ਕਸਾਈ ਦਾ ਕੰਮ ਛਡ ਭਗਤੀ ਵਿੱਚ ਲੀਨ ਹੋ ਗਏ। ਇਤਨੇ ਕਠੋਰ ਪੈਸ਼ਾ ਤੇ ਇਤਨਾ ਕੋਮਲ ਦਿਲ ,ਆਪਦੇ ਜੀਵਨ ਨੇ ਕਿਸ ਤਰ੍ਹਾ ਮੋੜ ਖਾਧਾ ਇਸ ਨਾਲ ਇਕ ਘਟਨਾ ਮਸਕੀਨ ਜੀ ਬਿਆਨ ਕਰਦੇ ਹਨ ।
ਕਹਿੰਦੇ ਹਨ ਇਕ ਦਿਨ ਉਥੋਂ ਦੇ ਰਾਜੇ ਦੇ ਘਰ ਬੇਵ੍ਕ਼ਤ ਮਹਿਮਾਨ ਆ ਗਏ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਸਧਨਾ ਕੋਲ 1-2 ਸੇਰ ਮਾਸ ਲੈਣ ਲਈ ਭੇਜਿਆ , ਦੁਕਾਨ ਬੰਦ ਹੋ ਚੁਕੀ ਸੀ , ਰਾਜੇ ਦੇ ਅਹਿਲਕਾਰ ਸਧਨਾ ਕੋਲ ਗਏ ਤੇ ਰਾਜੇ ਦਾ ਹੁਕਮ ਸੁਣਾਇਆ ਨਾਂਹ ਨਹੀਂ ਸੀ ਕੀਤੀ ਜਾ ਸਕਦੀ, ਰਾਜੇ ਦਾ ਹੁਕਮ ਸੀ। ਸੋਚਿਆ ਕਿ ਜੇ ਪੂਰਾ ਬਕਰਾ ਝਟਕਾਇਆ ਤਾਂ ਬਾਕੀ ਦਾ ਮਾਸ ਸਵੇਰੇ ਤਕ ਖਰਾਬ ਹੋ ਜਾਏਗਾ, ਸੋਚਿਆ ਕਿ ਬਕਰੇ ਦੀ ਇਕ ਟੰਗ ਵੱਡ ਦਿੰਦਾਂ ਹਾਂ ਜਦ ਛੁਰਾ ਲੈਕੇ ਬਕਰੇ ਕੋਲ ਗਏ ਤਾਂ ਮਨ ਵਿਚ ਉਸਦੇ ਦਰਦ , ਉਸਦੀ ਤੜਫ ਦਾ ਵੀ ਖ਼ਿਆਲ ਆ ਗਿਆ ਜੋ ਸਾਰੀ ਰਾਤ ਬਕਰੇ ਨੇ ਝੇਲਣਾ ਸੀ । ਆਪਣੇ ਪੇਸ਼ੇ ਬਾਰੇ ਵੀ ਸੋਚਿਆ ਕਿ ਇਹ ਦਰਦ ਉਹ ਕਿਨੀ ਵਾਰੀ ਤੇ ਕਿਨੇ ਜਾਨਵਰਾਂ ਨੂੰ ਹਰ ਰੋਜ਼ ਦਿੰਦੇ ਹਨ, ਹਥੋਂ ਛੁਰਾ ਡਿਗ ਪਿਆ, ਫੈਸਲਾ ਕਰ ਲਿਆ ਕਿ ਅਜ ਤੋਂ ਬਾਅਦ ਮੈਂ ਇਹ ਗੁਨਾਹ ਕਦੀ ਨਹੀਂ ਕਰਾਂਗਾ ਅਹਿਲਕਾਰਾਂ ਨੂੰ ਕਹਿ ਦਿਤਾ ਕਿ ਅਜ ਤੋਂ ਮੈਂ ਕਸਾਈ ਦਾ ਪੇਸ਼ਾ ਛਡ ਦਿਤਾ ਹੈ., ਮੈ ਬਕਰੇ ਨਹੀਂ ਵਡਿਆ ਕਰਾਂਗਾ ਅਜ ਤੋਂ ਮੈਂ ਆਪਣੇ ਕੀਤੇ ਪਾਪਾਂ ਤੇ ਗੁਨਾਹਾਂ ਨੂੰ ਵਡਣਾ ਹੈ ।ਅਹਿਲਕਾਰ ਵੀ ਨੇਕ ਸੀ ,ਇਨ੍ਹਾ ਦੇ ਦਰਦ ਨੂੰ ਸਮਝ ਗਏ ਉਹ ਦਿਨ ਉਨ੍ਹਾ ਦਾ ਇਸ ਪੇਸ਼ੇ ਦਾ ਆਖਰੀ ਦਿਨ ਸੀ । ਉਸਤੋਂ ਬਾਅਦ ਉਨ੍ਹਾਂ ਨੇ ਅਜਿਹੀ ਸ਼ਿਦਿਤ ਨਾਲ ਭਗਤੀ ਕੀਤੀ ਰੱਬ ਨਾਲ ਇਕ-ਮਿਕ ਹੋ ਗਏ ਬਾਣੀ ਉਚਾਰਨ ਕੀਤੀ ,ਕਈ ਦੋਹੇ ਲਿਖੇ ਉਨ੍ਹਾਂ ਦੇ ਪੰਜਾਬ ਰਾਜਿਸਥਾਨ ਅਤੇ ਯੂ: ਪੀ ਵਿੱਚ ਬਣੀ ਦੇ ਪ੍ਰਚਾਰ ਲਈ ਘੁੰਮਣ ਫਿਰਨ ਦੇ ਸੰਕੇਤ ਮਿਲਦੇ ਹਨ ।
ਭਗਤ ਸਧਨਾ ਜੀ ਦਾ ਰਾਗੁ ਬਿਲਾਵਲੁ ਵਿੱਚ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 852 ਉੱਤੇ ਅੰਕਿਤ ਹੈ ਜਿਸ ਵਿਚ ਉਹ ਫੁਰਮਾਂਦੇ ਹਨ ਕਿ ਭਗਤ ਜੋ ਮਨ ਉਸ ਪ੍ਰਮਾਤਮਾ ਨੂੰ ਦੇਕੇ ਭਗਤੀ ਕਰਦਾ ਹੈ, ਆਪਣਾ ਆਪ ਤਿਆਗ ਕੇ ਪ੍ਰਭੂ ਦਾ ਹੋ ਜਾਂਦਾ ਹੈ, ਉਸਦੀ ਲਾਜ ਪ੍ਰਮਾਤਮਾ ਆਪ ਰਖਦਾ ਹੈ । ਇਸ ਸਲੋਕ ਵਿੱਚ ਭਗਤ ਸਧਨਾ ਜੀ ਜਗਤ ਗੁਰੂ ਨੂੰ ਵੰਗਾਰ ਦੇ ਰੂਪ ਵਿੱਚ ਅਰਦਾਸ ਕਰਦੇ ਹਨ ਜੋ ਕਿ ਇੱਕ ਦਿਲੋਂ ਨਿਕਲੀ ਹੂਕ ਹੈ।
ਮੈ ਨਾਹੀ ਕਛੁ ਹਉ ਨਹੀਂ ਕਿਛੁ ਅਹਿ ਨ ਮੋਰਾ।I ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ।I
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥
ਅਸੀਂ ਸਾਰੀ ਉਮਰ ਚੰਗੇ-ਮੰਦੇ ਕਰਮਾਂ ਵਿੱਚ ਵਿਅੱਸਤ ਰਹਿੰਦੇ ਹਾਂ ਤੇ ਕਰਮਾ ਅਨੁਸਾਰ ਦੁਖ ਸੁਖ ਭੋਗਦੇ ਹਨ । ਪਰ ਜਦੋਂ ਵੀ ਸਮਝ ਆ ਜਾਏ, ਜੇਕਰ ਨੇਕ ਨੀਤੀ ਨਾਲ ਮਾਲਕ ਦੀ ਸ਼ਰਨ ਵਿੱਚ ਚਲੇ ਜਾਈਏ, ਉਸਦੀ ਰਜ਼ਾ ਵਿੱਚ ਰਹਿਣਾ ਕਬੂਲ ਕਰ ਲਈਏ ਤਾਂ ਨਿਰੰਕਾਰ ਅਉਗੁਣਹਾਰਿਆਂ ਨੂੰ ਅੰਗੀਕਾਰ ਕਰ ਲੈਂਦਾ ਹੈ। ਐਸਾ ਕਰਨਾ ਉਸ ਦਾ ਸੁਭਾਓ ਹੈ।
ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ॥ ਦਰਗਾਹ ਵਿੱਚ ਸ਼ੁੱਭ ਕਰਮ ਹੀ ਪਰਵਾਣ ਹਨ।
ਹੇਠ ਲਿਖੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇੱਕ ਹੋਰ ਮਿਥਹਾਸਿਕ ਕਹਾਣੀ ਜਾਨਣੀ ਬੜੀ ਜ਼ਰੂਰੀ ਹੈ ਜੋ ਉਸ ਸਮੇਂ ਕਿਤਨੀ ਪ੍ਰਚੱਲਤ ਰਹੀ ਹੋਵੇਗੀ ਜਿਸ ਦਾ ਭਗਤ ਜੀ ਨੇ ਇਸ ਸ਼ਬਦ ਦੇ ਅਰੰਭ ਵਿੱਚ ਹੀ ਇਸ਼ਾਰਾ ਦਿੱਤਾ ਹੈ। ਇੱਕ ਰਾਜੇ ਦੀ ਲਕੜੀ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਉਹ ਵਿਆਹ ਕਰਾਵੇਗੀ ਤਾਂ ਵਿਸ਼ਨੂੰ ਭਗਵਾਨ ਨਾਲ ਹੀ ਕਰਾਵੇਗੀ। ਰਾਜੇ ਨੇ ਬੜਾ ਸਮਝਾਇਆ ਪਰ ਲੜਕੀ ਜ਼ਿਦ ਤੇ ਅੜੀ ਰਹੀ। ਇਕ ਤ੍ਰਖਾਣ ਦੇ ਲੜਕੇ ਨੇ ਵਿਸ਼ਨੂੰ ਭਗਵਾਨ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੇ ਵਾਸਤੇ ਦੋ ਬਾਹਵਾਂ ਹੋਰ ਬਣਾ ਲਈਆਂ ਅਤੇ ਗਰੁੜ ਵਰਗਾ ਉੱਡਣ ਖਟੋਲਾ ਤਿਆਰ ਕਰ ਲਿਆ। ਉਸ ਤ੍ਰਖਾਣ ਦੇ ਲੜਕੇ ਦਾ ਰਾਜੇ ਦੀ ਬੇਟੀ ਨਾਲ ਵਿਆਹ ਕਰਵਾਉਣ ਦਾ ਮਕਸਦ ਕਾਮ ਤ੍ਰਿਪਤੀ ਅਤੇ ਮਹਿਲਾਂ ਵਿੱਚ ਰਹਿਣਾ ਨਿਜੀ ਸਵਾਰਥ ਸੀ। ਇੱਕ ਦਿਨ ਉਸ ਲੜਕੇ ਨੇ ਉਡਣ ਖਟੋਲਾ ਲੈ ਕੇ ਰਾਜੇ ਦੇ ਮਹਲ ਉੱਪਰ ਦੋ ਚਾਰ ਗੇੜੇ ਦਿੱਤੇ ਅਤੇ ਆਪਣਾ ਉੱਡਣ ਖਟੋਲਾ ਮਹਿਲਾਂ ਵਿਚ ਜਾ ਉਤਾਰਿਆ। ਰਾਜੇ ਅਤੇ ਰਾਜਕੁਮਾਰੀ ਨੇ ਉਸ ਨੂੰ ਵਿਸ਼ਨੂੰ ਭਗਵਾਨ ਸਮਝਕੇ ਸਵਾਗਤ ਕੀਤਾ ਤੇ ਅਗਲੇ ਦਿਨ ਹੀ ਰਾਜੇ ਨੇ ਉਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਸਾਰੇ ਜਣੇ ਖੁਸ਼ੀ ਖੁਸ਼ੀ ਰਹਿਣ ਲੱਗੇ। ਰਾਜੇ ਨੇ ਸੋਚਿਆ ਕਿ ਹੁਣ ਆਪਣਾ ਜੁਆਈ ਵਿਸ਼ਨੂੰ ਭਗਵਾਨ ਹੈ, ਫੌਜ ਰੱਖ ਕੇ ਕੀ ਕਰਨੀ ਹੈ। ਫੌਜੀਆਂ ਨੂੰ ਹਟਾ ਕੇ ਘਰੋ-ਘਰੀ ਭੇਜ ਦਿੱਤਾ।
ਗਵਾਂਢੀ ਰਾਜੇ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਜੇ ਉੱਤੇ ਹਮਲਾ ਕਰ ਦਿੱਤਾ। ਰਾਜੇ ਨੇ ਜੁਆਈ ਰਾਜਾ ਪਾਸ ਮਦਦ ਲਈ ਗੁਹਾਰ ਲਾਈ। ਜੁਆਈ ਨੇ ਰਾਜੇ ਨੂੰ ਹੌਸਲਾ ਜ਼ਰੂਰ ਦਿੱਤਾ ਪਰ ਆਪ ਸਕਤੇ ਵਿਚ ਆ ਗਿਆ । ਰਾਤ ਪਈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ