19 ਦਸੰਬਰ 1390 ਨੂੰ ਭਗਤ ਸੈਣ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਗਤ ਸੈਣ ਜੀ ਦੇ ਇਤਿਹਾਸ ਤੇ ਜੀ ।
ਭਗਤ ਸੈਣ ਜੀ
ਕੁਝ ਵਿਦਵਾਨਾਂ ਅਨੁਸਾਰ, ਭਗਤ ਸੈਣ ਜੀ ਦਾ ਜਨਮ 1390 ਈ ਵਿੱਚ ਹੋਇਆ ਅਤੇ ਉਹ ਕਰਨਾਟਕ ਦੇ ਸਨ। ਕੁੱਝ ਹੋਰ ਕਹਿੰਦੇ ਹਨ ਕਿ ਸੈਣ ਆਪਣੀ ਜ਼ਿਆਦਾਤਰ ਜ਼ਿੰਦਗੀ ਵਿਚ ਰਾਜਸਥਾਨ ਦੇ ਬੰਦਵਗੜ੍ਹ ਦੇ ਰਾਜਾ ਦੀ ਸੇਵਾ ਵਿਚ ਰਹੇ ਅਤੇ ਇਸ ਤਰ੍ਹਾਂ ਇਹ ਸਿੱਟਾ ਕੱਢਿਆ ਗਿਆ ਕਿ ਸ਼ਾਇਦ ਉਹ ਰਾਜਸਥਾਨ ਦੇ ਸਨ। ਇਨ੍ਹਾਂ ਦੋਵੇਂ ਦੇ ਵਿਚਾਰਾਂ ਤੋਂ ਇਲਾਵਾ, ਇਕ ਹੋਰ ਵਿਚਾਰ ਹੈ, ਜਿਸ ਵਿਚ ਮੰਨਿਆ ਜਾਂਦਾ ਹੈ ਕਿ ਸੈਣ ਜੀ ਨੂੰ ਪੰਜਾਬੀ ਹੋਣਾ ਚਾਹੀਦਾ ਹੈ। ਇਸ ਦ੍ਰਿਸ਼ਟੀ ਅਨੁਸਾਰ, ਭਗਤ ਸੈਣ ਦਾ ਜਨਮ ਸੋਹਿਲ ਠੱਠੀ ਜਿਲਾ ਤਰਨਤਾਰਨ ਸਾਹਿਬ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮੁਕੰਦ ਰਾਏ ਸੀ ਅਤੇ ਮਾਤਾ ਦਾ ਨਾਂ ਜੀਵਨੀ ਸੀ। ਮਾਤਾ ਜੀਵਨੀ ਨੂੰ ਇਕ ਫਕੀਰ (ਜੋ ਭੋਜਨ ਮੰਗਣ ਲਈ ਉਹਨਾਂ ਦੇ ਘਰ ਆਉਂਦੇ ਸਨ) ਦੀ ਅਸੀਸ ਦੇ ਬਾਅਦ ਭਗਤ ਸੈਣ ਜਿਹਾ ਪੁੱਤਰ ਮਿਲਿਆ।
ਭਗਤ ਸੈਣ ਨੂੰ ਅਧਿਐਨ ਵਿਚ ਦਿਲਚਸਪੀ ਨਹੀਂ ਸੀ, ਇਸ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਲਾਹੌਰ ਵਿਚ ਮਾਸੀ ਸੋਭੀ ਕੋਲ ਭੇਜ ਦਿੱਤਾ। ਉਹਨਾਂ ਨੇ ਲਾਹੌਰ ਦੇ ਉਸਤਾਦ ਅਜ਼ੀਮ (ਨਾਈ) ਤੋਂ ਨਾਈ ਦਾ ਕੰਮ ਸਿੱਖਿਆ। ਉੱਥੇ ਉਹਨਾਂ ਨੇ ਬੀਬੀ ਸੁਲੱਖਨੀ ਦੇਵੀ ਨਾਲ ਵਿਆਹ ਕਰਵਾ ਲਿਆ ਅਤੇ ਘਰ ਵਾਪਸ ਆ ਗਏ। ਬਾਅਦ ਵਿੱਚ ਉਹਨਾਂ ਦੇ ਇਕ ਪੁੱਤਰ ਬਾਬਾ ਨਾਈ ਜੀ ਹੋਏ ।
ਇੱਕ ਮਾਨਤਾ ਅਨੁਸਾਰ ਸੈਣ ਜੀ ਦਾ ਜਨਮ 15 ਵੀਂ ਸਦੀ ਦੇ ਅੱਧ ਵਿੱਚ ਹੋਇਆ। ‘ਮਹਾਨ ਕੋਸ਼` ਅਨੁਸਾਰ ਆਪ ਬਾਂਧਣਗੜ ਦੇ ‘ਰਾਜਾ ਰਾਮ` ਦੇ ਨਾਈ ਸਨ। ਰਾਮਾਨੰਦ ਜੀ ਦੀ ਸ਼ਿਸ਼ ਪਰੰਪਰਾ ਵਿੱਚ ਵੀ ਇਨ੍ਹਾਂ ਦਾ ਮਹੱਤਵਪੂਰਨ ਸਥਾਨ ਹੈ। ਇੱਕ ਰਵਾਇਤ ਅਨੁਸਾਰ ਜਦੋਂ ਇੱਕ ਰਾਤ ਆਪ ਰਾਜੇ ਦੀ ਸੇਵਾ ਵਿੱਚ ਨਾ ਜਾ ਸਕੇ ਤਾਂ ਪ੍ਰਭੂ ਉਹਨਾਂ ਦਾ ਰੂਪ ਧਾਰ ਕੇ ਆਪ ਆ ਗਿਆ। ਪ੍ਰਭੂ ਦੇ ਆਪ ਆਉਣ ਕਾਰਨ ਰਾਜੇ ਦਾ ਗਠੀਏ ਦਾ ਰੋਗ ਦੂਰ ਹੋ ਗਿਆ। ਇਉ ਰਾਜੇ ਨੂੰ ਸਾਰਾ ਭੇਦ ਸਮਝ ਆ ਗਿਆ ਅਤੇ ਸੈਣ ਪ੍ਰਤਿ ਉਸ ਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ। ਭਗਤ ਸੈਣ ਜੀ ਬਾਣੀ ਦਾ ਕੇਵਲ ਇੱਕ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਧੁਕੜੀ ਭਾਸ਼ਾ ਵਿੱਚ ਰਚੇ ਗਏ ਇਸ ਸ਼ਬਦ ਵਿੱਚ ਪਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਦੀਪ ਦੀ ਥਾਂ ਦਿਲ ਦੇ ਸੱਚੇ ਪ੍ਰੇਮ ਨੂੰ ਅਹਿਮੀਅਤ ਦਿੱਤੀ ਗਈ ਹੈ।
ਭਗਤ ਸੈਣ ਜੀ ਦੇ ਆਤਮਕ ਗੁਰੂ: ਕਬੀਰ ਜੀ, ਰਵਿਦਾਸ ਜੀ ਅਤੇ ਸੰਤ ਗਿਆਨੇਸ਼ਵਰ ਜੀ ਸਨ ।
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ ॥
ਪ੍ਰੇਮ ਭਗਤਿ ਰਾਤੀ ਕਰੈ ਭਲਕੈ ਰਾਜ ਦੁਆਰੈ ਜਾਈ ॥
ਆਏ ਸੰਤ ਪਰਾਹੁਣੇ ਕੀਰਤਨੁ ਹੋਆ ਰੈਣਿ ਸਬਾਈ ॥
ਛਡਿ ਨਹੀਂ ਸਕੈ ਸੰਤ ਜਨ ਰਾਜ ਦੁਆਰਿ ਨ ਸੇਵ ਕਮਾਈ ॥
ਸੈਣ ਰੂਪਿ ਹਰਿ ਜਾਇ ਕੈ ਆਇਆ ਰਾਣੈ ਨੋ ਰੀਝਾਈ ॥
ਸਾਧ ਜਨਾਂ ਨੋ ਵਿਦਾ ਕਰਿ ਰਾਜ ਦੁਆਰਿ ਗਇਆ ਸਰਮਾਈ ॥
ਰਾਣੈ ਦੂਰਹੂੰ ਸਦਿ ਕੈ ਗਲਹੁੰ ਕਵਾਇ ਖੋਲਿ ਪੈਨਹਾਈ ॥
ਵਸ ਕੀਤਾ ਹਉਂ ਤੁਧੁ ਅਜੁ ਬੋਲੈ ਰਾਜਾ ਸੁਣੈ ਲੁਕਾਈ ॥
ਪਰਗਟੁ ਕਰੈ ਭਗਤਿ ਵਡਿਆਈ ॥16॥ (ਭਾਈ ਗੁਰਦਾਸ ਜੀ, ਵਾਰ 10)
ਇਨ੍ਹਾਂ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਫਰਮਾਂਦੇ ਹਨ ਕਿ ਭਗਤਾਂ ਦੀ ਵਡਿਆਈ ਬੇਅੰਤ ਹੈ। ਹਜਾਰਾਂ ਵਿੱਚ, ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਅਤੇ ਜਾਪ ਕਰਕੇ ਜਗਤ ਵਿੱਚ ਜਸ ਕਮਾਇਆ ਹੈ। ਅਜਿਹੇ ਭਗਤਾਂ ਵਿੱਚੋਂ ਪ੍ਰਸਿੱਧ ਭਗਤ ਸੈਨ ਜੀ ਵੀ ਹੋਏ ਹਨ । ਹੇਠ ਲਿਖੇ ਗੁਰਬਾਣੀ ਦੇ ਪਵਿੱਤਰ ਮਹਾਂ ਵਾਕ ਅਨੁਸਾਰ ਨਾਈ ਬਰਾਦਰੀ ਵਿੱਚ ਜਨਮ ਲੈਣ ਵਾਲੇ ਤੇ ਲੋਕਾਂ ਦੀਆਂ ਗੰਢਾਂ ਬੁੱਤੀਆਂ (ਵਗਾਰਾਂ) ਕਰਨ ਵਾਲੇ ਭਗਤ ਸ੍ਰੀ ਸੈਣ ਜੀ ਅਧਿਆਤਮਿਕ ਬਲ ਨਾਲ ਰੂਹਾਨੀਅਤ ਸ਼ਕਤੀ ਵਿੱਚ ਭਰਪੂਰ ਭਗਤਾਂ ਦੀ ਸਫ (ਕਤਾਰ) ਵਿੱਚ ਆ ਖਲੋਤੇ ਹਨ। ਜਿਨ੍ਹਾਂ ਦੀ ਗਿਣਤੀ ਸ਼੍ਰੋਮਣੀ ਭਗਤਾਂ ਵਿੱਚ ਸ਼ੁਮਾਰ ਹੋ ਚੁੱਕੀ ਹੈ।
” ਸੈਨ ਨਾਈ ਬੁਤਕਾਰੀਆ, ਉਹ ਘਰ-ਘਰ ਸੁਣਿਆ॥
ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੇਂ ਗਨਿਆ॥ਰਾਗ ਆਸਾ
ਭਗਤ ਸ੍ਰੀ ਸੈਣ ਜੀ ਦੀ ਇੱਕ ਜੀਵਨ ਗਾਥਾ ਅਨੁਸਾਰ ਭਗਤ ਜੀ ਉਥੋਂ ਦੇ ਰਾਜਾ ਦੀ ਨੌਕਰੀ ਕਰਦੇ ਸੀ ਰੋਜ਼ ਰਾਤ ਨੂੰ ਮਾਲਸ਼ ਕਰਨ ਰਾਤਰੀ ਸਮੇਂ ਜਾਇਆ ਕਰਦੇ ਸਨ। ਇੱਕ ਦਿਨ ਰਾਜ ਮਹਿਲ ਵਿੱਚ ਜਾਣ ਸਮੇਂ ਸ੍ਰੀ ਸੈਣ ਜੀ ਨੂੰ ਸਾਧੂ ਮੰਡਲੀ ਮਿਲੀ ਪਈ ਜਿਨ੍ਹਾ ਦੀ ਪੂਰੀ ਰਾਤ ਕੀਰਤਨ ਕਰਨ ਦੀ ਸਲਾਹ ਸੀ । ਉਹ ਸਾਧੂਆਂ ਨੂੰ ਨਾਲ ਲੈ ਕੇ ਆਪਣੇ ਘਰ ਚਲੇ ਗਏ। ਸਾਧੂਆਂ ਨਾਲ ਗਿਆਨ ਚਰਚਾ ਕਰਦਿਆਂ ਪ੍ਰਭੂ ਦੇ ਗੁਣ-ਗਾਇਨ ਕਰਦਿਆਂ ਸਾਰੀ ਰਾਤ ਕਿਸ ਤਰ੍ਹਾ ਗੁਜਰ ਗਈ ਪਤਾ ਹੀ ਨਹੀਂ ਚਲਿਆ । ਸੰਤਾਂ ਨਾਲ ਅਜਿਹੇ ਮਸਤ ਹੋਏ ਕਿ ਰਾਜਾ ਜੀ ਦੀ ਡਿਊਟੀ ਕਰਨ ਦਾ ਖਿਆਲ ਹੀ ਭੁੱਲ ਗਿਆ। ਸਵੇਰੇ ਅੰਮ੍ਰਿਤ ਵੇਲੇ ਸਾਧੂਆਂ ਦੀ ਟੋਲੀ ਸ੍ਰੀ ਸੈਣ ਜੀ ਤੋਂ ਆਗਿਆ ਲੈ ਕੇ ਵਿਦਾ ਹੋ ਗਈ । ਸਾਧੂਆਂ ਦੇ ਜਾਣ ਸਾਰ ਹੀ ਤੁਰੰਤ ਉਨ੍ਹਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਤੁਰੰਤ ਰਾਜਾ ਦੇ ਮਹਿਲਾਂ ਵੱਲ ਟੁਰ ਪਏ। ਜਾਣ ਸਾਰ ਆਪਣੀ ਗੈਰ-ਹਾਜ਼ਰੀ ਦੇ ਡਰੋਂ ਨਿਮੋਝੂਣੇ ਰੌਂ ਵਿੱਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ