More Gurudwara Wiki  Posts
ਭਾਈ ਬਹਿਲੋ ਜੀ ਬਾਰੇ ਜਾਣਕਾਰੀ


ਬਠਿੰਡਾ ਜ਼ਿਲ੍ਹੇ ਵਿਚ ਫਫੜੇ ਪਿੰਡ ਵਿਚ ਸੰਨ 1553 ਈ . ਵਿਚ ਪੈਦਾ ਹੋਇਆ ਇਕ ਸਿੱਧੂ ਜੱਟ , ਜੋ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆ ਅਖਵਾਉਂਦਾ ਸੀ । ਪਿੰਡ ਵਿਚ ਇਸ ਦੀ ਕਾਫ਼ੀ ਮਾਨਤਾ ਸੀ । ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ ਦੀ ਯਾਤ੍ਰਾ ਉਤੇ ਜਾਂਦਾ ਸੀ । ਇਕ ਵਾਰ ਸੰਨ 1583 ਈ . ਵਿਚ ਇਹ ਆਪਣੀ ਟੋਲੀ ਨਾਲ ਅੰਮ੍ਰਿਤਸਰ ਪਾਸੋਂ ਲੰਘਿਆ ਅਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਨੂੰ ਮਨ ਕੀਤਾ । ਉਦੋਂ ਗੁਰੂ ਜੀ ਦਰਬਾਰ ਸਾਹਿਬ ਵਿਚ ਸਰੋਵਰ ਦੀ ਸੇਵਾ ਕਰਵਾ ਰਹੇ ਸਨ । ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਇਸ ਨੇ ਆਪਣਾ ਆਪ ਗੁਰੂ ਜੀ ਨੂੰ ਅਰਪਿਤ ਕਰ ਦਿੱਤਾ । ਇਸ ਨੇ ਆਪਣੀ ਟੋਲੀ ਨੂੰ ਵਾਪਸ ਭੇਜ ਕੇ ਉਥੇ ਹੀ ਸਰੋਵਰ ਵਿਚੋਂ ਮਿੱਟੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ । ਫਿਰ ਇਹ ਇਟਾਂ ਦੇ ਭੱਠੇ ਉਤੇ ਕੰਮ ਕਰਨ ਲਗ ਗਿਆ । ਇੱਟਾਂ ਦੀ ਅਧਿਕ ਮਜ਼ਬੂਤੀ ਲਈ ਇਹ ਗੋਬਰ ਅਤੇ ਵਿਸ਼ਠਾ ਇਕੱਠਾ ਕਰਕੇ ਆਵੇ ਵਿਚ ਪਾਉਣ ਲਗ ਗਿਆ । ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਜੀ ਨੇ ਜਦ ਸ੍ਰੀ ਅੰਮ੍ਰਿਤਸਰ ਆਸਣ ਲਾਏ ਤਾਂ ਹੁਕਮ ਹੋਇਆ ਕਿ ਜੋ ਸਰੋਵਰ ਦੀ ਟਹਲ ਕਰੇਗਾ ਸੋ ਨਿਹਾਲ ਹੋਵੇਗਾ । ਸੰਗਤਾਂ ਹਰ ਪਾਸਿਉਂ ਸ੍ਰੀ ਅੰਮ੍ਰਿਤਸਰ ਆ ਕੇ ਸੇਵਾ ਟਹਿਲ ਵਿਚ ਜੁੱਟ ਗਈਆਂ ! ਸੰਗਤਾਂ ਦੀ ਆਵਾਜਾਈ ਮੁਕਦੀ ਨਹੀਂ ਸੀ , ਪਰ ਭਾਈ ਬਹਿਲੋ ਇਕ ਐਸਾ ਸਿੱਖ ਹੈ ਜਿਸ ਸੇਵਾ ਦੀ ਹੱਦ ਦਰਸਾ ਕੇ ਗੁਰੂ ਮਹਾਰਾਜ ਕੋਲੋਂ ਸਭ ਤੋਂ ਪਹਿਲੋਂ ਹੋਣ ਦਾ ਵਰ ਤੋਂ ਬਖ਼ਸ਼ਿਸ਼ ਲਈ । ਮਹਿਮਾ ਪ੍ਰਕਾਸ਼ ਦੇ ਲਿਖਾਰੀ ਨੇ ਉਨ੍ਹਾਂ ਦਾ ਨਾਂ ਬਹਿਲੋਲ ਕਰ ਕੇ ਲਿਖਿਆ ਹੈ । ਜਾਤ ਉਹ ਵੀ ਫਫੜਾ ਹੀ ਲਿਖਦਾ ਹੈ । ਲੱਖੀ ਜੰਗਲ ਦੇ ਉਹ ਵਸਨੀਕ ਸਨ । ਜਦ ਬਖ਼ਸ਼ਿਸ਼ਾਂ ਲੈ ਕੇ ਪਿੰਡ ਮੁੜੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਨੇ ‘ ਬਹਲੋਂ ਕਹਿ ਕੇ ਨਿਵਾਜਿਆ । ਫਿਰ ਸਭ ਬਹਿਲੋਲ ਦੀ ਥਾਂ ਬਹਿਲੋ ਕਹਿਣ ਲੱਗ ਪਏ । ਭਇਆ ਬਖਸ਼ ਸਿਧ ਸਾਜ ! ਬਹਿਲੋਲ ਪੂਰਨ ਕਾਜ । ਧਰ ਭਾਈ ਬਹਲੇ ਨਾਮ ਰਿਧ ਸਿਧ ਲੀ ਤਾਮ i ਪਹਿਲਾਂ ਬਹਿਲੋ ਜੀ ਸਖੀ ਸਰਵਰ ਦੇ ਪੁਜਾਰੀ ਸਨ । ਭਟਕਣਾ ਮੁੱਕੀ ਨਹੀਂ ਸੀ । ਸਾਥ ਨਾਲ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਆਏ । ਭਟਕਣਾ ਦੇਖ ਮਹਾਰਾਜ ਨੇ ਕਿਹਾ , “ ਸਭ ਤੋਂ ਜ਼ਰੂਰੀ ਸ਼ਰਧਾ ਹੈ । ਇਹ ਭਗਤੀ ਵੀ ਛਿਲ ਨਿਆਈਂ ਹੈ : ਐਸੀ ਬਚਨਾਂ ਦੀ ਚੋਟ ਲੱਗੀ ਕਿ ਘਰ ਦਾ ਖ਼ਿਆਲ ਛੁੱਟ ਗਿਆ ! ਨੀਂਦ , ਭੁੱਖ , ਆਲਸ ਸਭ ਤਿਆਗ ਕੇ ਦਿਨ – ਰਾਤ ਸੇਵਾ ਵਿਚ ਜੁੱਟੇ ਰਹਿੰਦੇ । ਛੂਦਾ ਪਿਪਾਸਾ ਨੀਂਦ ਨ ਸਾਹ ਆਲਸ ਬਿਨ ਸੋਵਾ ਸਵਧਾਨਤ । ਪ੍ਰਸ਼ਾਦ ਲਈ ਰਸਦ ਘਰੋਂ ਲੈ ਕੇ ਆਂਦੇ । ਲੰਗਰ ਵਿਚੋਂ ਜੋ ਪ੍ਰਸ਼ਾਦ ਮੂੰਹ ਲਗਾਉਣਾ ਵੀ ਹੁੰਦਾ ਤਾਂ ਜੂਨੀਆਂ ਪੱਤਲਾਂ ਵਿਚੋਂ ਕਿਣਕਾ ਮਾਤਰ ਲੈ ਲੈਂਦੇ । ਇਸ ਲਗਨ ਨਾਲ ਸੇਵਾ ਕਰਦੇ ਕਿ ਸਭ ਹੈਰਾਨ ਹੁੰਦੇ । ਵੱਡੀ ਭਰਵੀਂ ਟੋਕਰੀ ਚੁੱਕ ਕੇ ਸਤਿਨਾਮ ਜਪਦੇ ਜਾਂਦੇ । ਮਸਤਕ ਖਿੜਿਆ ਰਹਿੰਦਾ । ਵਾਹਿਗੁਰੂ ਮੁੱਖ ਉਚੋ ਕੇਰੇ । ਸਿਰ ਮਾਈ ਭਾਰ ਠਾਢੇ ਫੇਰੇ । ਗੁਰੂ ਅਰਜਨ ਦੇਵ ਜੀ ਨੇ ਤਾਲ ਪੱਕਾ ਕਰਾਉਣ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਭਾਈ ਬਹਿਲੋ ਜੀ ਬਾਰੇ ਜਾਣਕਾਰੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)