ਮਿਤੀ 07- ਸਤੰਬਰ -2022 ਨੂੰ ਭਾਈ ਦਾਨ ਸਿੰਘ ਜੀ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲਗਾਈ ਗਈ ਹੈ। ਆਓ ਸੰਖੇਪ ਵਿੱਚ ਪੜ੍ਹੀਏ ਕੌਣ ਸਨ ਭਾਈ ਦਾਨ ਸਿੰਘ।
ਜਿਸ ਤਰਾਂ ਮਾਝੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ ਭਾਈ ਮਹਾਂ ਸਿੰਘ ਨੂੰ ਪ੍ਰਾਪਤ ਹੈ, ਓਸੇ ਤਰਾਂ ਮਾਲਵੇ ਦੀ ਸਿੱਖੀ ਦਾ ਬੀਜ ਰੱਖਣ ਦਾ ਮਾਣ ਭਾਈ ਦਾਨ ਸਿੰਘ ਨੂੰ ਪ੍ਰਾਪਤ ਹੋਇਆ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿਦਰਾਣੇ ਦੀ ਢਾਬ, ਮੁਕਤਸਰ ਸਾਹਿਬ ਦੀ ਧਰਤੀ ‘ਤੇ ਮੁਗਲਾਂ ਨਾਲ ਆਖਰੀ ਯੁੱਧ ਕੀਤਾ ਤਾਂ ਇਸ ਯੁੱਧ ਵਿੱਚ ਜਿੱਥੇ ਅਨੇਕਾਂ ਸਿੱਖਾਂ ਨੇ ਅੱਗੇ ਹੋ ਕੇ ਯੋਗਦਾਨ ਪਾਇਆ ਓਥੇ ਭਾਈ ਦਾਨ ਸਿੰਘ ਜੀ ਨੇ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਯੁੱਧ ਵਿੱਚ ਹਿੱਸਾ ਲਿਆ। ਇਹ ਉਹੀ ਯੁੱਧ ਸੀ ਜਿਸ ਵਿੱਚ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੱਖ ਸ਼ਹੀਦ ਹੋਏ ਸਨ। ਯੁੱਧ ਜਿੱਤ ਲਿਆ ਗਿਆ ਅਤੇ ਗੁਰੂ ਸਾਹਿਬ ਨੇ 40 ਸਿੱਖਾਂ ਨੂੰ 40 ਮੁਕਤਿਆਂ ਦਾ ਵਰ ਦੇ ਕੇ ਨਿਵਾਜਿਆ।
ਇਸ ਜੰਗ ਤੋਂ ਬਾਅਦ ਗੁਰੂ ਸਾਹਿਬ ਅੱਗੇ ਗਏ ਅਤੇ ਪਿੰਡ ਛੱਤੇਆਣਾ ਵਿਖੇ ਪੜਾਅ ਕੀਤਾ। ਕੁਝ ਵਿਦਵਾਨਾਂ ਦਾ ਪਿੰਡ ਦੇ ਨਾਮ ਨੂੰ ਲੈ ਕੇ ਮਤਭੇਦ ਹੈ। ਇਸ ਜਗ੍ਹਾ ‘ਤੇ ਸਾਰੇ ਸਿੱਖਾਂ ਨੇ ਗੁਰੂ ਸਾਹਿਬ ਤੋਂ ਆਪਣੀਆਂ ਤਨਖਾਹਾਂ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕਿਹਾ ਕਿ ਥੋੜਾ ਸਮਾਂ ਰੁਕ ਜਾਓ, ਦਮਦਮਾ ਸਾਹਿਬ ਪਹੁੰਚ ਜਾਵਾਂਗੇ ਤਾਂ ਤੁਹਾਨੂੰ ਤਨਖਾਹਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ