ਭਾਈ ਡੱਲੇ ਨੇ ਅੰਮ੍ਰਿਤ ਛਕਣਾ ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਜਦੋ ਕਲਗੀਧਰ ਪਿਤਾ ਤਲਵੰਡੀ ਸਾਬੋ ਸਨ ਤਾਂ ਇੱਕ ਦਿਨ ਸ਼ਾਮ ਸਮੇ ਭਾਈ ਡੱਲਾ ਹੱਥ ਕਿਰਪਾਨ ਤੇ ਢਾਲ ਫੜ ਗੁਰੂ ਕੇ ਹਾਜਰ ਹੋ ਕਹਿਣ ਲੱਗਾ ਮਹਾਰਾਜ ਅੱਜ ਪਹਿਰੇ ਦੀ ਸੇਵਾ ਮੈ ਕਰਾਂਗਾ। ਬਾਕੀ ਪਹਿਰੇਦਾਰ ਸਿੱਖਾਂ ਨੂੰ ਕਿਹਾ ਤੁਸੀ ਅਰਾਮ ਕਰੋ। ਸਤਿਗੁਰਾਂ ਨੇ ਬਥੇਰਾ ਰੋਕਿਆ ਕੇ ਡੱਲਿਆ , ਤੂ ਚੌਧਰੀ ਆ।
ਪਰ ਡੱਲਾ ਕਹਿਣ ਲੱਗਾ ਨਹੀਂ ਪਾਤਸ਼ਾਹ ਮੇਰੀ ਭਾਵਨਾ ਹੈ।
ਅੱਜ ਸਾਰੀ ਰਾਤ ਪਹਿਰਾ ਦੇਵਾਂਗੇ ਆਪ ਅਰਾਮ ਕਰੋ। ਸਤਿਗੁਰੂ ਸੌਂ ਗਏ। ਰਾਤ ਨੂੰ ਵਿਚ ਵਿਚ ਬੁਲਾਉਂਦੇ ਰਹੇ ਤਾਂ ਕੇ ਪਹਿਰੇਦਾਰ ਸੁਚੇਤ ਡੱਲਾ ਹੁੰਗਾਰਾ ਭਰਦਾ ਰਹੇ।
ਰਾਤ ਬੀਤੀ ਅੰਮ੍ਰਿਤ ਵੇਲਾ ਹੋਇਆ ਕਲਗੀਆਂ ਵਾਲੇ ਜਾਗੇ , ਦੇਖਿਆ ਭਾਈ ਡੱਲਾ ਖਡ਼੍ਹਾ ਪਹਿਰੇ ਤੇ ਬੜੇ ਖੁਸ਼ ਹੋਏ ਮਿਹਰ ਦੇ ਘਰ ਆਏ ਕਿਆ ਡੱਲਿਆ , ਕੁਝ ਮੰਗ ਜੋ ਇੱਛਾ ਮੰਗ , ਡੱਲਾ ਹੱਥ ਜੋੜ ਬੋਲਿਆ ਪਾਤਸ਼ਾਹ ਆਪਣੇ ਚਰਨਾਂ ਚ ਪੀੜ੍ਹੀ ਜਿੰਨੀ ਥਾਂ ਦੇ ਦਿਓ।
ਹੁਕਮ ਹੋਇਆ ਫਿਰ ਅੰਮ੍ਰਿਤ ਛਕ , ਸਿੱਖੀ ਸਿਦਕ ਕਮਾ , ਡੱਲੇ ਤੋਂ ਡੱਲ ਸਿੰਘ ਬਣ , ਜੇ ਸਾਡੇ ਚਰਣਾਂ ਚ ਥਾਂ ਚਾਹੀਦੀ ਆ ਤਾਂ।
ਡੱਲੇ ਨੇ ਕਿਹਾ ਮਹਾਰਾਜ ਮੈਂ ਤੇ ਬਹੁਤ ਅੰਮ੍ਰਿਤ ਛਕਿਆ।
ਪਾਤਸ਼ਾਹ ਕਹਿਣ ਲੱਗੇ ਝੂਠ ਕਿਉਂ ਬੋਲਦਾ ਅਸੀ ਤੇ ਦੇਖਿਆ ਨੀ।
ਭਾਈ ਡੱਲੇ ਨੇ ਅੰਮ੍ਰਿਤ ਛਕਣਾ