More Gurudwara Wiki  Posts
ਭਾਈ ਢੇਸਾ ਜੀ ਬਾਰੇ ਜਾਣਕਾਰੀ


ਗੁਰੂ ਨਾਨਕ ਸਾਹਿਬ ਜੀ ਤੋ ਪਹਿਲਾ ਸਮਾਂ ਹੀ ਐਸਾ ਸੀ ਕਈ ਧਰਮਾਂ , ਕਈ ਸਾਧਾਂ , ਕਈ ਨਾਮਾਂ ਦਾ ਪ੍ਰਚਾਰ ਸੀ । ਸਭ ਆਪਣੀ ਹਉਂ ਦਾ ਹੀ ਪ੍ਰਚਾਰ ਕਰੀ ਜਾਂਦੇ ਸਨ । ਕੋਈ ਐਸਾ ਧਰਮ ਨਹੀਂ ਸੀ ਜੋ ਵਾਹਿਗੁਰੂ ਦੀ ਸੱਚੀ ਗੱਲ ਕਰਦਾ । ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦੇ ਸਾਰ ਹਉ ਤੇਰਾ , ਤੇਰਾ ਨਾਉਂ ਉਚਾਰਿਆ ਸੀ । ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀ ਪਹਿਲੀ ਪਉੜੀ ਦੀ ਪਹਿਲੀ ਤੁੱਕ ਵਿਚ ਲਿਖਿਆ ਹੈ : ਨਮਕਾਰ ਗੁਰਦੇਵ ਕੋ , ਸਤਿਨਾਮ ਜਿਸ ਮੰਤ੍ਰ ਸੁਣਾਇਆ | ਤੇ ਸੰਸਾਰ ਜਗਤ ਵਿਚੋਂ ਪਾਰ ਹੋਣ ਦਾ ਵੱਲ ਸਿਖਲਾ ਦਿੱਤਾ । ਗੁਰੂ ਪਾਤਸ਼ਾਹ ਨੇ ਭੁੱਲੇ ਭਟਕਿਆਂ ਨੂੰ ਸੱਚੇ ਮਾਰਗ ਦਾ ਰਾਹ ਦਰਸਾਇਆ । ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਸ਼ਬਦ ਨਾਲ ਹੀ ਜੋੜਦੇ । ਜੋ ਵੀ ਗੁਰੂ ਦੇ ਦਰ ਆਇਆ ਉਸ ਨੇ ਦਰਗਾਹ ਦਾ ਰਾਹ ਪਾਇਆ । ਭਾਈ ਢੇਸਾ ਜੀ ਵਾਹਿਗੁਰੂ ਦੀ ਹੋਂਦ ਤੋਂ ਮੁਨਕਰ ਸਨ । ਰੁੱਤਾਂ , ਮੌਸਮ , ਦਿਨ ਰਾਤ ਉਨ੍ਹਾਂ ਨੂੰ ਇਕ ਸੁਭਾਵਿਕ ਜਿਹੀ ਕਿਰਿਆ ਲੱਗਦੀ ਸੀ ਕਿ ਇਹ ਸਭ ਛਲਾਵਾ ਹੀ ਹੈ । ਉਹ ਇਹ ਨਹੀਂ ਸਨ ਜਾਣਦੇ ਕਿ ਜੋ ਬਦਲਦਾ ਹੈ ਉਹ ਨਾਸ਼ ਨਹੀਂ , ਇਕ ਹੋਂਦ ਹੈ ਅਕਾਲ ਪੁਰਖ ਦੀ । ਭਾਈ ਢੇਸਾ ਜੀ ਉੱਜ ਬੜੇ ਵਿਦਵਾਨ ਸਨ । ਬੁੱਧੀ ਚਤੁਰ ਸੀ । ਉਨ੍ਹਾਂ ਦੀ ਚਤੁਰਾਈ ਦੇਖ ਕੇ ਭਾਈ ਸਾਈਂ ਦਾਸ ਜੀ ਨੇ ਉਨ੍ਹਾਂ ਦੀ ਮਿੱਤਰਤਾ ਮਾਣੀ ਸੀ ਭਾਈ ਸਾਈਂਦਾਸ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਾਂਢੂ ਜੀ ਸਨ ਬੀਬੀ ਰਾਮੋ ਜੀ ਦੇ ਪਤੀ ਸਨ।ਭਾਈ ਢੇਸਾ ਜੀ ਦੀ ਸੋਚਣੀ ਉਨ੍ਹਾਂ ਦੀ ਸੁੱਚੀ ਸੀ । ਰਹਿਣੀ ਬਹਿਣੀ ਵੀ ਬੜੀ ਸੁਚੱਜੇ ਢੰਗ ਵਾਲੀ ਸੀ । ਹੰਕਾਰ ਦਾ ਵਾਸਾ ਨਹੀਂ ਸੀ । ਆਏ ਗਏ ਦੀ ਸੇਵਾ ਵੀ ਕਰਦੇ ਸਨ । ਹਰ ਇਕ ਨਾਲ ਭਲਾ ਹੀ ਕਰਦੇ ਸਨ । ਘਰ ਵਿਚ ਸੰਜਮ ਤੇ ਨੇਕੀ ਦਾ ਵਾਸਾ ਸੀ । ਚਾਹੇ ਉਨ੍ਹਾਂ ਵਿਚ ਹਰ ਗੁਣ ਸਨ ਜੋ ਇਕ ਚੰਗੇ ਇਨਸਾਨ ਵਿਚ ਹੁੰਦੇ ਸਨ ਪਰ ਭਾਈ ਸਾਈਂ ਦਾਸ ਜੀ ਜਾਣਦੇ ਸਨ ਕਿ ਭਾਈ ਢੇਸਾ ਬਾਹਰਲੇ ਰੰਗਾਂ ਵਿਚ ਰੰਗਿਆ ਹੋਇਆ ਹੈ । ਅਸਲ ਰੰਗ ਉਸ ਨੂੰ ਨਹੀਂ ਲੱਭਿਆ । ਜਦ ਉਹ ਗੁਰੂ ਦੀ ਸੰਗਤ ਵਿਚ ਆਏਗਾ ਤਾਂ ਹੀ ਉਸ ਨੂੰ ਅਸਲ ਨਕਲ ਦੀ ਪਹਿਚਾਣ ਹੋਵੇਗੀ । ਬਿਨਾਂ ਗੁਰੂ ਤੋਂ ਉਸ ਨੂੰ ਸੱਚਾ ਗਿਆਨ ਪ੍ਰਾਪਤ ਨਹੀਂ ਹੋਵੇਗਾ । ਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ । ਸਤਿਸੰਗਤ ਵਿਚ ਹੀ ਰੱਬ ਨਿਵਾਸ ਕਰਦਾ ਹੈ । · ਭਾਈ ਸਾਈਂ ਦਾਸ ਜੀ ਨੇ ਰੱਬ ਦੀ ਮੌਜੂਦਗੀ ਦਾ ਅਹਿਸਾਸ ਭਾਈ ਢੇਸੇ ਜੀ ਨੂੰ ਕਰਵਾਇਆ ਤੇ ਵਾਕ ਸੁਣਾਇਆ : ਮੇਰੇ ਮਾਧਉ ਜੀ ਸਤ ਸੰਗਤਿ ਮਿਲੇ ਸੁ ਤਰਿਆ } } ( ਰਾਗ ਗੁਜਰੀ ਮਹਲਾ ੫ , ਪੰਨਾ ੪੯੫ )
ਇਸ ਤਰ੍ਹਾਂ ਭਾਈ ਸਾਈਂ ਦਾਸ ਜੀ ਨੇ ਪਹਿਲਾਂ ਭਾਈ ਢੇਸੇ ਦੀ ਦਿਮਾਗੀ ਹਿਲਜੁੱਲ ਨੂੰ ਆਪਣੀ ਉੱਜਲ ਬੁੱਧੀ ਰਾਹੀਂ ਗੁਰੂ ਦਾ ਰਾਹ ਸਮਝਾਇਆ , ਸਿੱਖੀ ਮਾਰਗ ਦੱਸਿਆ , ਸੰਜਮ ਸਿਖਾਇਆ , ਸੇਵਾ ਦੀ ਮਹੱਤਤਾ ਦੱਸੀ ਕੀਰਤਨ ਸੁਣਨ ਦਾ ਰਸ ਪਾਇਆ ਤੇ ਫੇਰ ਜਦ ਭਾਈ ਢੇਸਾ ਵਿਚ ਸਤਿਸੰਗਤ ਕਰਨ ਦੀ ਇੱਛਾ ਹੋਈ ਤਾਂ ਗੁਰੂ ਦੇ ਦਰਸ਼ਨ ਕਰਨ ਨੂੰ ਮਨ ਤਰਸਿਆ । ਭਾਈ ਸਾਈਂ ਦਾਸ ਜੀ ਭਾਈ ਢੇਸਾ ਜੀ ਨੂੰ ਡੱਲੇ ਤੋਂ ਡਰੋਲੀ ਲੈ ਆਏ । ਡਰੌਲੀ ਆ ਕੇ ਭਾਈ ਢੇਸਾ ਜ਼ਿਆਦਾ ਸਤਿਸੰਗਤ ਕਰਨ ਲੱਗ ਪਏ । ਗੁਰਬਾਣੀ ਦਾ ਪਾਠ ਕਰਦੇ ਤੇ ਭਾਈ ਜੀ ਕੋਲੋਂ ਸ਼ਬਦ ਦਾ ਵਿਚਾਰ ਸੁਣਦੇ : ਮਨ ਉਨਮਨ ਹੋਣ ਲੱਗਾ । ਬਾਣੀ ਹੁਣ ਟਿਕ ਕੇ ਸੁਣਦੇ ਤੇ ਮਨ ਦੀ ਸ਼ੁੱਧੀ ਹੁੰਦੀ ਗਈ । ਬਾਣੀ ਦੇ ਰਸੀਏ ਬਣ ਗਏ । ਦਿਮਾਗ਼ ਵੀ ਉਜਲ ਹੋਣ ਲੱਗਾ । ਵਿਕਾਰ ਮਿਟਣ ਲੱਗੇ । ਬਾਲ ਬੁੱਧ ਤੇ ਚਤੁਰਾਈ ਦਾ ਵਿਕਾਰ ਹਟਿਆ । ਸ਼ਖ਼ਸੀਅਤ ਭਲੀ , ਹਿਰਦਾ ਸਾਫ਼ ਤੇ ਖ਼ੁਸ਼ੀ ਸੁੱਤੇ ਸਿੱਧ ਆ ਗਈ । ਜਿਸ ਨੂੰ ਗੁਰਬਾਣੀ ਵਿਚ ਸੱਜਣ ਸਹਿਜ ਤੇ ਸੁਹੇਲਾ ਸਹਿਜੇ ਕਿਹਾ ਹੈ ਉਹ ਬਣਨ ਲੱਗੇ । ਬੜੇ ਹੀ ਪ੍ਰੇਮ ਨਾਲ ਬਾਣੀ ਵਿਚ ਮਨ ਲਗਾਂਦੇ । ਮਾਇਆ ਦੀ ਖਿੱਚ ਹੱਟ ਗਈ । ਹੁਣ ਕੇਵਲ ਇਕੋ ਹੀ ਤਾਂਘ ਉਠਦੀ ਕਿ ਇਸ ਮਨ ਅੰਦਰ ਨਾਮ ਦਾ ਨਿਵਾਸ ਹੋ ਜਾਵੇ । ਇਨ੍ਹਾਂ ਸਭਨਾਂ ਵਿਚਾਰਾਂ ਨੇ ਦਿਮਾਗ਼ ਦੀਆਂ ਸੋਚਾਂ ਬੜੀਆਂ ਵਧਾ ਦਿੱਤੀਆਂ । ਨਾਮ ਇਕ ਐਸੀ ਦਾਤ ਹੈ ਜੋ ਵਾਹਿਗੁਰੂ ਦੀ ਮਿਹਰ ਨਾਲ ਹੀ ਮਿਲਦੀ ਹੈ । ਉਸ ਵਾਹਿਗੁਰੂ ਦੀ ਮਿਹਰ ਦੀ ਨਜ਼ਰ ਬਿਨਾਂ ਕੋਈ ਸਿਮਰਨ ਨਹੀਂ ਕਰ ਸਕਦਾ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਮ ਕੋਈ ਅੰਤ ਨਹੀਂ ਹੈ । ਨਾਮ ਕੋਈ ਨਿਰਜਿੰਦ ਚੀਜ਼ ਨਹੀਂ । ਨਾਮ ਤਾਂ ਜਨਰੇਟਿੰਗ ਫ਼ੋਰਸ ਹੈ । ਨਾਂਹ ਹੀ ਕੋਈ ਅੱਖਰਾਂ ਤੋਂ ਬਣਿਆ ਸ਼ਬਦ ਹੈ , ਸਗੋਂ ਜਾਗਦੀ ਜੋਤ ਦਾ ਅੰਦਰੋਂ ਪ੍ਰਤੱਖ ਪ੍ਰਗਟ ਹੋਣਾ ਹੈ । ਇਸੇ ਲਈ ਵਾਕ ਹੈ : ਨਾਮ ਹਮਾਰੇ ਅੰਤਰਜਾਮੀ ॥ ਨਾਮ ਹਮਾਰੇ ਆਵੈ ॥ ਨਾਮ ਇਸ ਤਰ੍ਹਾਂ ਜੀਵਨ ਰੌਸ਼ਨ ਕਰਦਾ ਹੈ ਜਿਵੇਂ ਬੁਝਦੇ ਦੀਪਕ ਵਿਚ ਤੇਲ ਪਾ ਦਿੱਤਾ ਜਾਵੇ । ਨਾਮ ਧਨ ਹੈ । ਨਾਮ ਪ੍ਰਾਪਤੀ ਦਾ ਸੌਖਾ ਰਾਹ ਬਾਣੀ ਦਾ ਪਾਠ ਹੈ ਤੇ ਰੋਜ ਵਹਿਗੁਰੂ ਅਗੇ ਅਰਦਾਸ ਕਰਨੀ ਚਾਹੀਦੀ ਹੈ ।। ਬਾਣੀ ਪੜ੍ਹਦਿਆਂ ਜਦ ਟਿਕਾਅ ਜਿਹਾ ਮਹਿਸੂਸ ਹੋਵੇ ਤਾਂ ਉਹ ਸਮਾਂ ਹੈ ਨਾਮ ਦੇ ਪ੍ਰਕਾਸ਼ ਦਾ । ਫਿਰ ਜੇ ਕਦੇ ਹਜ਼ੂਰੀ ਦਾ ਅਨੰਦ ਟੁੱਟਣ ਲੱਗੇ , ਸੁਰਤਿ ਹੇਠਾਂ ਆਵੇ ਤੱਦ ਝੱਟ ਬਾਣੀ ਦਾ ਲੜ ਪਕੜ ਲੈਣਾ ਚਾਹੀਦਾ ਹੈ । ਸ਼ਬਦ ਦੀ ਧੁਨੀ ਉਠਦੇ ਸਾਰ ਧਿਆਨ ਜੁੜ ਜਾਵੇਗਾ । ਜੁੜੇ ਧਿਆਨ ਵਿਚ ਉਸ ਨੂੰ ਜਾਣਿਆ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)