ਬਰਸ਼ੀ ਭਾਈ ਸਾਹਿਬ ਭਾਈ ਘਨੱਈਆ ਜੀ। ਭਾਈ ਸਾਹਿਬ 18 ਸਤੰਬਰ 1718 ਈਸ਼ਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਗੋਦ ਵਿੱਚ ਜਾ ਬਰਾਜੇ ਸਨ ਜੀ।
ਪੋਸਟ ਥੋੜੀ ਲੰਬੀ ਜਰੂਰ ਹੈ ਪਰ ਇਕ ਵਾਰ ਜਰੂਰ ਪੜਿਓ ਬਹੁਤ ਕੁਝ ਭਾਈ ਸਾਹਿਬ ਬਾਰੇ ਜਾਣਕਾਰੀ ਮਿਲੇਗੀ ।
ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਭਾਈ ਘਨੱਈਆ ਜੀ ਦਾ ਜਨਮ ਪਿੰਡ ਸੋਧਰੇ (ਵਜੀਰਾਬਾਦ) ਵਿੱਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ, ਪਿਤਾ ਭਾਈ ਨੱਥੂ ਰਾਮ ਖਤੱਰੀ ਦੇ ਘਰ ਸੰਨ ੧੬੪੮ (ਸੰਮਤ ੧੭੦੫) ਵਿੱਚ ਹੋਇਆ। ਦਰਿਆਂ ਚਨਾਬ ਕਿਨਾਰੇ ਵਜੀਰਾਬਾਦ ਤੋਂ ੫ ਮੀਲ ਦੀ ਵਿੱਥ ਤੇ ਪਿੰਡ ਸੋਦਰਾ ਪੈਂਦਾ ਹੈ। ਇਸ ਪਿੰਡ ਦੇ ੧੦੦ ਦਰਵਾਜੇ (ਰਸਤੇ) ਹੋਣ ਕਾਰਨ ਇਸ ਦਾ ਨਾਮ ਸੌ ਦਰਾ ਪਿਆਂ ਜੋਕਿ ਬਾਅਦ ਵਿੱਚ ਸੋਧਰਾ ਨਾਮ ਨਾਲ ਪ੍ਰਚਲਿਤ ਹੋਇਆਂ।
ਆਪ ਜੀ ਦੇ ਪਿਤਾ ਭਾਈ ਨੱਥੂ ਰਾਮ ਜੀ ਜਰਨੈਲ ਅਮੀਰ ਸਿੰਘ ਮੁਸਾਹਿਬ ਦੇ ਦੀਵਾਨ (ਮੈਨੇਜਰ) ਸਨ ਅਤੇ ਵੱਡੇ ਸੋਦਾਗਰ ਵੀ ਸਨ ਅਤੇ ਸ਼ਾਹੀ ਫੋਜਾਂ ਨੂੰ ਰਸਦ ਪਾਣੀ ਪਹੁਚਾਉਣ ਦਾ ਕੰਮ ਵੀ ਕਰਦੇ ਸਨ। ਆਮ ਜਨਤਾ ਨਾਲ ਵੀ ਆਪ ਜੀ ਦੇ ਪਿਤਾ ਡੁੰਘਾ ਪਿਆਰ ਰਖੱਦੇ ਸੀ ਤੇ ਜਨਤਾ ਨੂੰ ਤਨ, ਮਨ ਅਤੇ ਧਨ ਨਾਲ ਸੁੱਖੀ ਰਖੱਦੇ ਸੀ। ਅਜਿਹਾ ਕੁੱਝ ਦੁਜਿਆ ਦੀ ਸੇਵਾ ਕਰਨ ਅਤੇ ਖਲਕਤ ਨਾਲ ਪਿਆਰ ਕਰਨਾ ਭਾਈ ਘਨਈਆਂ ਜੀ ਨੂੰ ਬਚਪਨ ਤੋ ਹੀ ਵਿਰਾਸਤ ਵਿੱਚ ਮਿਲਿਆ ਸੀ। ਭਾਈ ਘਨੱਈਆ ਜੀ ਦੇ ਜਨਮ ਤੋਂ ਪਹਿਲਾ ਜਦੋਂ ਭਾਈ ਨੱਥੂ ਰਾਮ ਜੀ ਦੀ ਸਾਧੂ ਸੰਤਾ, ਗੁਰਮੁੱਖ ਜਨਾਂ, ਮਹਾਪੁਰਸ਼ਾਂ ਦੀ ਸੇਵਾ ਕਰਦੇ ਸਨ ਤਾਂ ਘਰ ਵਿੱਚ ਅੋਲਾਦ ਨਾ ਹੋਣ ਕਰਕੇ ਉਦਾਸ ਰਹਿੰਦੇ ਸੀ, ਉਨ੍ਹਾਂ ਦੀ ਸੁਪਤਨੀ ਮਾਤਾ ਸੂੰਦਰੀ ਜੀ, ਭਾਈ ਨੱਥੂ ਰਾਮ ਜੀ ਨੂੰ ਦਿਲਾਸਾ ਦੇਂਦੀ ਸੀ ਕਿ ਪਰਮਾਤਮਾ ਸਾਡੀ ਵੀ ਪੁਕਾਰ ਜਰੂਰ ਸੁਣੇਗਾ ਤੇ ਸਾਡੀ ਗੋਦ ਵੀ ਭਰੇਗਾ। ਇਸ ਤਰਾਂ ਦੋਵੇਂ ਜੀਅ ਗੁਰਮੁੱਖ ਜਨਾਂ ਅਤੇ ਸੰਤਾ ਮਹਾਤਮਾਵਾਂ ਦੀ ਸੇਵਾ ਨੂੰ ਅਪਣਾ ਧੰਨ ਭਾਗ ਸਮਝਦੇ ਸੀ। ਇਸ ਤਰਾਂ ਜਦੋਂ ਇੱਕ ਵਾਰ ਸੋਧਰੇ ਵਿੱਖੇ ਭਜਨੀਕ ਸਾਧੂਆਂ ਦੀ ਮੰਡਲੀ ਪੁੱਜੀ ਤਾਂ ਭਾਈ ਨੱਥੂ ਰਾਮ ਦੀ ਬੇਨਤੀ ਤੇ ਸਾਧੂ ਜਨ ਭਾਈ ਸਾਹਿਬ ਜੀ ਦੇ ਘਰ ਲੰਗਰ ਪ੍ਰਸ਼ਾਦਾ ਛਕਣ ਲਈ ਆਏ ਤਾਂ ਭਾਈ ਨੱਥੂ ਰਾਮ ਜੀ ਤੋਂ ਉਸ ਦੀ ਉਦਾਸੀ ਦਾ ਕਾਰਣ ਪੁਛਿੱਆ। ਮਾਤਾ ਸੂੰਦਰੀ ਜੀ ਨੇ ਘਰ ਵਿੱਚ ਕੋਈ ਰੋਣਕ (ਭਾਵ ਅੋਲਾਦ) ਨਾ ਹੋਣ ਦੀ ਗਲ ਕਹੀ ਤਾਂ ਸਾਧੂ ਜਨਾਂ ਨੇ ਕਿਹਾ ਕਿ ਆਪ ਜੀ ਦੀ ਪ੍ਰੇਮਾਭਾਵ ਨਾਲ ਕੀਤੀ ਗਈ ਸੇਵਾ ਤੇ ਪਰਮਾਤਮਾ ਜਰੂਰ ਪ੍ਰਸਨ ਹੋਣਗੇ ਅਤੇ ਆਪ ਜੀ ਦੇ ਘਰ ਜਿਹੜਾ ਬਾਲਕ ਜਨਮ ਲਵੇਗਾ ਉਹ ਪ੍ਰਭੂ ਦੀ ਭਜਨ ਬੰਦਗੀ ਕਰਣ ਵਾਲਾ ਅਤੇ ਪ੍ਰਭੂ ਦੀ ਖਲਕਤ ਭਾਵ ਸੰਸਾਰੀ ਜੀਵਾਂ ਦੀ ਹੱਥੀ ਸੇਵਾ ਕਰਣ ਵਾਲਾ ਮਹਾਪੁਰਖ ਹੋਵੇਗਾ। ਇਸ ਤਰਾਂ ਭਾਈ ਨੱਥੂ ਰਾਮ ਜੀ ਦੇ ਘਰ ਕੁੱਝ ਸਮੇਂ ਬਾਅਦ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਘਨੱਈਆਂ ਰਖਿੱਆ ਗਿਆ।
ਭਾਈ ਘਨੱਈਆ ਜੀ ਬਚਪਨ ਤੋਂ ਹੀ ਸਤਸੰਗ ਵਿੱਚ ਜਾਕੇ ਕਥਾ ਕੀਰਤਨ ਸੁਨਣ, ਸਾਧੂ ਸੰਤਾ ਦੀ ਸੇਵਾ ਕਰਨ, ਮਹਾਪੁਰਸ਼ਾਂ ਦੀ ਮੁੱਠੀ ਚਾਪੀ ਕਰਣੀ ਅਤੇ ਲੰਗਰ ਛਕਾਉਣ ਦੀ ਸੇਵਾ ਕਰਨ ਲੱਗ ਪਏ ਸੀ। ਆਪ ਜੀ ਬਾਲ ਅਵਸਥਾ ਵਿੱਚ ਹੀ ਆਪਣੀਆਂ ਜੇਬਾਂ ਨੂੰ ਕੋਡੀਆਂ (ਪਹਿਲਾਂ ਛੋਟੇ ਪੈਸਿਆਂ ਨੂੰ ਕੋਡੀ ਕਿਹਾ ਜਾਂਦਾ ਸੀ), ਪੈਸਿਆਂ, ਰੁਪਇਆਂ ਨਾਲ ਭਰ ਲੈਂਦੇ ਅਤੇ ਲੋੜਵੰਦਾਂ ਵਿੱਚ ਵਰਤਾ ਦਿੰਦੇ। ਉਸ ਸਮੇਂ ਬਾਦਸ਼ਾਹੀ ਲੋਕ ਮਜ਼ਲੂਮ ਲੋਕਾਂ ਨੂੰ ਬਿਗਾਰੀ ਬਣਾ ਕੇ ਕੰਮ ਲੈਂਦੇ ਸੀ ਅਤੇ ਕਈ ਵਾਰ ਬੇਗਾਰੀਆਂ ਨੂੰ ਕੁਝ ਖਾਣ-ਪੀਣ ਨੂੰ ਵੀ ਨਹੀਂ ਸੀ ਦਿੰਦੇ ਅਤੇ ਕੁੱਝ ਮੰਗਣ ਤੇ ਉਹਨਾਂ ਨਾਲ ਮਾਰ-ਕੁੱਟ ਵੀ ਕਰਦੇ ਸੀ। ਅਜਿਹੀ ਹਾਲਤ ਵੇਖ ਕੇ ਭਾਈ ਘਨੱਈਆ ਜੀ ਤੜਫਦੇ ਸਨ ਅਤੇ ਆਪ ਉਨ੍ਹਾਂ ਰਸਤਿਆਂ ਤੇ ਖਲੋ ਕੇ ਬੇਗਾਰੀਆਂ ਦਾ ਭਾਰ ਆਪ ਚੁੱਕ ਲੈਂਦੇ ਸਨ ਅਤੇ ਕਈਂ-ਕਈਂ ਮੀਲ ਛੱਡ ਆਉਂਦੇ ਅਤੇ ਲੋੜ ਅਨੁਸਾਰ ਪੈਸੇ-ਧੈਲੇ ਦੀ ਮਦਦ ਵੀ ਕਰਦੇ ਸੀ। (ਭਾਈ ਘਨੱਈਆ ਜੀ ਦੀ ਅਜੇਹੀ ਸੇਵਾ ਵੇਖ ਜਰੂਰਤਮੰਦ ਆਪ ਖੁਦ ਹੀ ਉਹਨਾਂ ਰਾਹਾਂ ਤੇ ਆ ਖਲੋਂਦੇ ਸਨ, ਜਿਸ ਰਾਹਾਂ ਤੋਂ ਭਾਈ ਘਨੱਈਆ ਜੀ ਨੇ ਲੰਘਣਾ ਹੁੰਦਾ ਸੀ) ਜਦੋਂ ਮਾਤਾ-ਪਿਤਾ ਨੇ ਸਮਝਾਉਣਾ ਕਿ “ਬੇਟਾ, ਇਸ ਤਰਾਂ ਕਰਨ ਨਾਲ ਸਾਡੀ ਬਦਨਾਮੀ ਹੁੰਦੀ ਹੈ, ਤੈਨੂੰ ਇਸ ਤਰਾਂ ਬੇਗਾਰੀਆਂ ਦਾ ਭਾਰ ਚੁੱਕ ਕੇ ਨਹੀ ਫਿਰਨਾ ਚਾਹੀਦਾ” ਤਾਂ ਭਾਈ ਘਨੱਈਆ ਜੀ ਨੇ ਬੜੇ ਹੀ ਗੰਭੀਰ, ਸਹਿਜ ਤੇ ਠਰ੍ਹਮੇ ਨਾਲ ਕਹਿਣਾ ਕਿ “ਮਾਂ, ਘਰਾਂ ਵਿੱਚ ਕਈ ਸਿਆਣੇ ਅਤੇ ਕਈ ਬਾਵਰੇ ਪੁਤੱਰ ਵੀ ਹੁੰਦੇ ਹਨ, ਤੁਸੀ ਮੈਨੂੰ ਆਪਣਾ ਬਾਵਰਾ ਪੁਤੱਰ ਹੀ ਸਮਝ ਲਵੋ। ਇਸ ਤਰਾਂ ਭਾਈ ਘਨੱਈਆ ਜੀ ਦੇ ਇਸ ਮੰਤਵ ਤੋਂ ਉਹਨਾਂ ਨੂੰ ਕੋਈ ਡੁਲਾ ਨਾ ਸਕਿਆ। ਦਿਨੋਂ ਦਿਨ ਭਾਈ ਘਨੱਈਆ ਜੀ ਦੇ ਮਨ ਵਿੱਚ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਭਾਵਨਾ ਪ੍ਰਬਲ ਹੁੰਦੀ ਗਈ ਅਤੇ ਅਧਿਆਤਮਕ ਸ਼ਾਂਤੀ ਦੀ ਭਾਲ ਵਿੱਚ ਸਾਧੂ ਸੰਤਾਂ ਨਾਲ ਮਿਲਾਪ ਕਰੀ ਰਖਣਾਂ ਪਰ ਅਜੇ ਮਨ ਦੀ ਵੇਦਨਾ ਵਧੱਦੀ ਚਲੀ ਗਈ। ਮਹਾਪੁਰਸ਼ਾਂ ਦੀ ਸੰਗਤ ਅਤੇ ਸਾਧੂ ਜਨਾਂ ਦੀ ਸੇਵਾ ਕਰਕੇ ਆਪ ਜੀ ਦਾ ਮਨ ਦੁਨਿਆਵੀਂ ਧੰਧਿਆਂ ਤੋ ਉਚਾਟ ਰਹਿਣ ਲਗ ਗਿਆ। ਦਿਨੋਂ ਦਿਨ ਭਾਈ ਘਨੱਈਆ ਜੀ ਦੇ ਮਨ ਵਿੱਚ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਭਾਵਨਾ ਪ੍ਰਬਲ ਹੁੰਦੀ ਗਈ ਅਤੇ ਅਧਿਆਤਮਕ ਸ਼ਾਂਤੀ ਦੀ ਭਾਲ ਵਿੱਚ ਸਾਧੂ ਸੰਤਾਂ ਨਾਲ ਮਿਲਾਪ ਕਰਦੇ ਰਹਿਣਾਂ ਪਰ ਮਨ ਦੀ ਵੇਦਨਾ ਅਤੇ ਪਰਮਾਤਮਾ ਨੂੰ ਮਿਲਣ ਦੀ ਤੜਫ ਵਧੱਦੀ ਚਲੀ ਗਈ। ਸਾਧੂਆਂ ਦੀ ਸੰਗਤ ਕਰਦੇ-ਕਰਦੇ ਇੱਕ ਦਿਨ ਭਾਈ ਘਨੱਈਆਂ ਜੀ ਸਤਿਸੰਗਤ ਕਰ ਰਹੇ ਸੀ ਤਾਂ ਉਸ ਸੰਗਤ ਵਿੱਚ ਭਾਈ ਨੰਨੂਆਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ‘ਜਗਤ ਮੈ ਝੂਠੀ ਦੇਖੀ ਪ੍ਰੀਤਿ’ ਦੀ ਵਿਆਖਿਆ ਕਰਕੇ ਸਮਝਾ ਰਹੇ ਸੀ ਕਿ ਗੁਰਬਾਣੀ ਸਾਨੂੰ ਇਹ ਗਲ ਦ੍ਰਿੜ ਕਰਵਾਉਂਦੀ ਹੈ ਕਿ ਇਸ ਦੁਨੀਆ ਵਿਚ ਸਬੰਧੀਆਂ/ ਸਜਣਾਂ / ਮਿਤਰਾਂ ਦਾ ਪਿਆਰ ਮਮਤਾ ਮੋਹ ਕਰਕੇ ਝੂਠਾ ਹੀ ਹੈ। ਚਾਹੇ ਇਸਤ੍ਰੀ ਹੈ ਜਾਂ ਮਿੱਤਰ ਸੱਭ ਆਪੋ ਆਪਣੇ ਸੁਖ ਦੀ ਖ਼ਾਤਰ ਹੀ ਮਨੁੱਖ ਦੇ ਨਾਲ ਤੁਰੇ ਫਿਰਦੇ ਹਨ ਅਤੇ ਦੁਨਿਆਵੀਂ ਮੋਹ ਨਾਲ ਬੱਝੇ ਹੋਣ ਕਰਕੇ ਹਰ ਕੋਈ ਇਹੀ ਆਖਦਾ ਹੈ ਕਿ ‘ਇਹ ਮੇਰਾ ਹੈ, ਇਹ ਮੇਰਾ ਹੈ’। ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। ਸੰਸਾਰ ਭਰ ਵਿੱਚ ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।ਇਸ ਲਈ ਹੇ ਮੂਰਖ ਮਨ! ਅਕਲਦਾਨ ਮਨੁੱਖਾਂ ਨੇ ਤੈਨੂੰ ਕਿੰਨੀ ਵਾਰ ਦ੍ਰਿਸ਼ਟਾਂਤ ਦੇ-ਦੇ ਕੇ ਸਮਝਾਇਆਂ ਹੈ ਅਤੇ ਹਰਰੋਜ ਸਿਖਿਆ ਦੇਕੇ ਹਾਰ ਗਏ ਹਨ ਪਰ ਦੁਨਿਆਵੀਂ ਕਾਰ ਵਿਹਾਰ ਵਿੱਚ ਗਲਤਾਨ ਹੋਕੇ ਤੈਨੂੰ ਅਜੇ ਤੱਕ ਸਮਝ ਨਹੀਂ ਆਈ। ਇਸ ਲਈ ਗੁਰੂ ਤੇਗ ਬਹਾਦੁਰ ਜੀ ਮਨੁੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਪੰਨਾਂ ਨੰ. ੫੩੬ ਤੇ ਰਾਗ ਦੇਵਗੰਧਾਰੀ ਸ਼ਬਦ ਰਾਹੀਂ ਸਮਝਾਉਂਦੇ ਹਨ :-
ਦੇਵਗੰਧਾਰੀ ਮਹਲਾ ੯ ॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ {ਪੰਨਾ ੫੩੬}
ਇਸੇ ਤਰਾਂ ਹੀ ਭਗਤ ਕਬੀਰ ਜੀ ਮਨੁੱਖ ਨੂੰ ਸਮਝਾਉਂਦੇ ਹਨ ਕਿ ਹਰੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਇਸ ਵਿਕਾਰੀ ਮਨ ਦਾ ਕੋਈ ਸਹਾਈ ਨਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ :-
ਸਾਰੰਗ ਕਬੀਰ ਜੀਉ ॥ ੴ ਸਤਿਗੁਰ ਪ੍ਰਸਾਦਿ ॥
ਹਰਿ ਬਿਨੁ ਕਉਨੁ ਸਹਾਈ ਮਨ ਕਾ ॥
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥
ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥
ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥ {ਪੰਨਾ ੧੨੫੩}
ਹੇ ਮੁਰਖ ਮਨ ਦੁਨਿਆਵੀਂ ਧਨ- ਪਦਾਰਥ ਤਾਂ ਕਿਤੇ ਰਹੇ ਇਸ ਸਰੀਰ ਦਾ ਭੀ ਕੋਈ ਵਿਸਾਹ ਨਹੀਂ, ‘ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ’ ਸੋ ਹੇ ਭਾਈ ਅਸੀ ਤਾਂ ਇਕ ਸਾਹ ਦੇ ਸਹਾਰੇ ਖੜੇ ਹਾਂ ਮਤ ਕਿ ਜਾਪੇ ਸਾਹ ਆਵੇ ਕੇ ਨਾਹ, ਜੇਕਰ ਸੁਆਸ ਚਲਦੇ ਰਹੇ ਤਾ ਆਦਮੀ ਨਹੀਂ ਤਾਂ ਮਿੱਟੀ ਦੀ ਢੇਰੀ ਹਾਂ। ਇਸ ਤਰਾਂ ਦੇ ਬਚਨ ਸੁਣ ਭਾਈ ਘੱਨਈਆ ਜੀ ਨੇ ਭਾਈ ਨੰਨੂਆਂ ਜੀ ਪਾਸੋਂ ਗੋਬਿੰਦ ਮਿਲਣ ਦੀ ਜੁਗਤੀ ਲਈ ਬੇਨਤੀ ਕੀਤੀ। ਭਾਈ ਘੱਨਈਆ ਜੀ ਦੀ ਜਗਿਆਸਾ ਵੇਖ ਕੇ ਅਪਣੇ ਨੇੜੇ ਬਿਠਾਇਆਂ ਅਤੇ ਕਿਹਾ ਕਿ ਗੋਬਿੰਦ ਮਿਲਣ ਦੀ ਪ੍ਰੀਤ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ ਅਤੇ ਇਸ ਤਰਾਂ ਭਾਈ ਨੰਨੂਆਂ ਜੀ ਨੇ ਪੁਰਾਤਨ ਭਗਤਾਂ ਦੀਆਂ ਸਾਖੀਆਂ ਸਵਿਸਥਾਰ ਨਾਲ ਸੁਣਾਈਆਂ ਤੇ ਕਿਹਾ ਕਿ ਜਦੋਂ ਤੁਸੀ ਵੀ ਅਜਿਹੀ ਅਵਸਥਾ ਵਿੱਚ ਪਹੁੰਚੋਗੇ ਤਾਂ ਤੁਸੀ ਵੀ ਗੋਬਿੰਦ ਦੀ ਪ੍ਰਾਪਤੀ ਦੇ ਪਾਤਰ ਬਣ ਜਾਉਗੇ। ਭਾਈ ਘੱਨਈਆ ਜੀ ਅਜਿਹੇ ਬਚਨ ਸੁਣ ਵੈਰਾਗ ਵਿੱਚ ਆ ਗਏ ਅਤੇ ਅਜਿਹਾ ਹੀ ਕਰਣ ਦਾ ਨਿਸ਼ਚਾ ਧਾਰ ਲਿਆ। ਇਸੇ ਸਮੇਂ ਦੋਰਾਨ ਆਪ ਜੀ ਦੇ ਪਿਤਾ ਅਕਾਲ ਚਲਾਨਾ ਕਰ ਗਏ ਤਾਂ, ਘਰ ਦੇ ਕੰਮਕਾਰ ਤੇ ਹੋਰ ਜਿੰਮੇਵਾਰੀਆਂ ਆਪ ਜੀ ਦੇ ਸਿਰ ਤੇ ਆ ਗਈਆਂ। ਮਹਾਪੁਰਖਾਂ ਦੀ ਸੰਗਤ ਅਤੇ ਸਾਧੂ ਜਨਾਂ ਦੀ ਸੇਵਾ ਕਰਕੇ ਆਪ ਜੀ ਦਾ ਮਨ ਦੁਨਿਆਵੀਂ ਧੰਧਿਆਂ ਤੋ ਉਚਾਟ ਰਹਿਣ ਲਗ ਗਿਆ। ਹਰ ਸਾਲ ਵਪਾਰ ਲਈ ਸੂਬੇਦਾਰ ਜਰਨੈਲ ਅਮੀਰ ਸਿੰਘ ਪੰਜਾਬ ਤੋ ਕਾਬਲ ਵੱਲ ਜਾਂਦਾ ਸੀ ਅਤੇ ਉਹਨਾਂ ਦੇ ਨਾਲ ਭਾਈ ਨੱਥੂ ਰਾਮ ਜੀ ਵੀ ਜਾਇਆ ਕਰਦੇ ਸੀ। ਭਾਈ ਘੱਨਈਆ ਜੀ ਦੇ ਪਿਤਾ ਜੀ ਦੇ ਅਕਾਲ ਚਲਾਨਾ ਕਰ ਜਾਣ ਕਰਕੇ ਪਰਿਵਾਰ ਨੇ ਆਪ ਜੀ ਨੂੰ ਜਰਨੈਲ ਅਮੀਰ ਸਿੰਘ ਨਾਲ ਵਪਾਰ ਲਈ ਭੇਜਿਆ ਪਰ ਆਪ ਜੀ ਦੇ ਮਨ ਅੰਦਰ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਤੜਫ ਸੀ ਅਤੇ ਜਦੋਂ ਰਾਹ ਜਾਂਦੇ ਭਾਈ ਜੀ ਨੇ ਇੱਕ ਜੱਥੇ ਵਿੱਚ ਸ਼ਾਮਿਲ ਕਿਸੇ ਸਿੱਖ ਪਾਸੋਂ ਗੁਰੂ ਤੇਗ ਬਹਾਦਰ ਜੀ ਦੇ ਵੈਰਾਗਮਈ ਸ਼ਬਦ ਸੁਣਿਆ ਕਿ :-
ਸਾਧੋ ਇਹੁ ਤਨੁ ਮਿਥਿਆ ਜਾਨਉ ॥
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥ (ਰਾਗੁ ਬਸੰਤੁ ਹਿੰਡੋਲ ਮਹਲਾ ੯)
ਤਾਂ ਹਿਰਦੇ ਵਿੱਚ ਐਸੀ ਖਿੱਚ ਪਈ ਕਿ ਆਪ ਜਗਤ ਦੇ ਤਮਾਸ਼ਿਆਂ, ਸੁੱਖਾਂ ਨੂੰ ਭੁਲਾ ਕੇ ਜੰਗਲਾਂ ਵੱਲ ਨਿਕਲ ਗਏ ਅਤੇ ਇਹ ਸ਼ਬਦ ਪੜਦੇ ਰਹਿਣ ” ਕੋਈ ਜਨ ਹਰਿ ਸਿਉ ਦੇਵੈ ਜੋਰ ॥ ਚਰਨ ਗਹਉ ਬਕਉ ਸੁਭ ਰਸਨਾ, ਦੀਜਹਿ ਪ੍ਰਾਨ ਅਕੋਰਿ ॥੧॥” ਕਾਫਲੇ ਦੇ ਸਰਬਰਾਹ ਤੇ ਸੂਬੇਦਾਰ ਨੇ ਆਪ ਜੀ ਦੀ ਬੜੀ ਭਾਲ ਕੀਤੀ ਪਰ ਭਾਈ ਸਾਹਿਬ ਜੀ ਨਹੀਂ ਮਿਲੇ।
ਭਾਈ ਘਨੱਈਆ ਜੀ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਤੜਪ ਲੈਕੇ ਪਿੰਡਾ, ਕਸਬਿਆਂ ਤੋਂ ਦੂਰ ਜੰਗਲ-ਜੰਗਲ ਫਿਰ ਰਹੇ ਸਨ ਕਿ ਕੋਈ ਅਲ੍ਹਾ ਦਾ ਪਿਆਰਾ ਮਿਲ ਪਵੇ ਅਤੇ ਉਸਨੂੰ ਅਧਿਆਤਮਿਕ ਰਾਹ ਦਸ ਸਕੇ। ਕਹਿੰਦੇ ਹਨ ਕਿ ਭਾਈ ਜੀ ਕਈ ਦਿਨਾਂ ਤੋਂ ਭੁੱਖੇ ਹੀ ਸਫਰ ਕਰ ਰਹੇ ਸਨ ਤਾਂ ਇੱਕ ਦਿਨ ਦਰਖੱਤ ਥੱਲੇ ਆਰਾਮ ਕਰ ਰਹੇ ਸਨ, ਸ਼ਰੀਰ ਨਿਢਾਲ ਹੋ ਗਿਆ ਸੀ, ਤਾਂ ਨੇੜੇ ਹੀ ਇੱਕ ਜੰਝ (ਬਾਰਾਤ) ਨੇ ਉਤਾਰਾ ਕੀਤਾ। ਕਿਸੇ ਭਲੇ ਪੁਰਸ਼ ਨੇ ਭਾਈ ਜੀ ਨੂੰ ਦੁਰਬਲ ਜਾਣ ਪ੍ਰਸ਼ਾਦ ਛਕਣ ਲਈ ਦਿਤਾ ਭਾਈ ਸਾਹਿਬ ਜੀ ਕਈ ਦਿਨਾਂ ਤੋਂ ਭੁੱਖੇ ਹੋਣ ਕਰਕੇ ਕਈ ਰੋਟੀਆਂ ਖਾ ਗਏ ਜਿਸਨੂੰ ਦੇਖ ਕੇ ਉਹਨਾਂ ਬੁਰਾ-ਭਲਾ ਕਿਹਾ। ਪਰ ਭਾਈ ਜੀ ਨੇ ਬੜੇ ਪਿਆਰ ਤੇ ਅਧਿਨਗੀ ਨਾਲ ਜਨੇਤ (ਬਾਰਾਤੀਆਂ) ਨੂੰ ਅਪਣੀ ਅਵਸਥਾ ਬਾਰੇ ਜਾਣੂੰ ਕਰਵਾਇਆ ਅਤੇ ‘ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ, ਹਉ ਤਿਸੁ ਪਹਿ ਆਪੁ ਵੇਚਾਈ ॥’ ਸ਼ਬਦ ਅਨੁਸਾਰ ਪ੍ਰਭੂ ਮਿਲਾਪ ਦੀ ਵੇਦਨਾ ਪ੍ਰਗਟ ਕੀਤੀ। ਜਾਂਝੀ, ਭਾਈ ਸਾਹਿਬ ਜੀ ਨੂੰ ਕੋਈ ਅਲ੍ਹਾ ਦਾ ਪਿਆਰਾ ਜਾਣ ਨਤਮਸਤੱਕ ਹੋਇ ਤੇ ਹੱਥ ਜੋੜ ਖਿਮਾ ਮੰਗੀ। ਇੱਥੋ ਭਾਈ ਘਨੱਈਆ ਜੀ ਜੰਗਲ ਵਿੱਚ ਅੱਗੇ ਤੁਰ ਪਏ, ਤੁਰਦੇ-ਤੁਰਦੇ ਉਹਨਾਂ ਨੂੰ ਅੱਗੇ ਇੱਕ ਗੁਰੂ ਕਾ ਪਿਆਰਾ ਸਿੱਖ ਮਿਲਿਆ ਉਨ੍ਹਾਂ ਅਗੇ ਵੀ ਭਾਈ ਜੀ ਨੇ ਅਪਣੀ ਵੇਦਨਾ ਪ੍ਰਗਟ ਕੀਤੀ ਅਤੇ ਪ੍ਰਭੂ ਮਿਲਣ ਦੀ ਇੱਛਾ ਜਾਹਿਰ ਕੀਤੀ।ਅੱਗੋਂ ਗੁਰਸਿੱਖ ਨੇ ਭਾਈ ਘਨੱਈਆ ਜੀ ਨੂੰ ਕਿਹਾ ਕਿ ਭਾਂਵੇ ਮੇਰੇ ਕੋਲ ਕੋਈ ਅਜੇਹੀ ਤਰਕੀਬ ਤਾਂ ਨਹੀ ਪਰ ਜਿੱਥੋ ਤੱਕ ਮੈਨੂੰ ਗਿਆਨ ਹੈ ਜੇਕਰ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਰੱਬ ਦੇ ਪਿਆਰੇ ਗੁਰਮੁੱਖ ਜਨਾਂ ਦਾ ਮਿਲਾਪ ਜਰੂਰੀ ਹੈ ਅਤੇ ਅਜਿਹੇ ਭਗਤ ਜਨ ਜੰਗਲਾਂ ਵਿੱਚ ਨਹੀ ਸਗੋਂ ਪਿੰਡਾ, ਸ਼ਹਿਰਾਂ, ਕਸਬਿਆਂ ਵਿੱਚ ਵਿਚਰਦੇ ਹਨ। ਕਿਉਂਕਿ ਗੁਰਬਾਣੀ ਫੁਰਮਾਨ ਹੈ :
‘ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਹੀ॥੧॥ ਰਹਾਉ॥
‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ ॥ (੧੩੭੮)
ਅਜਿਹੇ ਬਚਨ ਸੁਣ ਭਾਈ ਘਨੱਈਆ ਜੀ ਜੰਗਲ ਛੱਡ ਦਿੱਤਾ ਅਤੇ ਕਿਸੇ ਸਤਿਪੁਰਸ਼ ਦੀ ਭਾਲ ਵਿੱਚ ਪਿੰਡਾਂ, ਸ਼ਹਿਰਾਂ ਦੇ ਲੋਕਾਂ ਵਿੱਚ ਵਿਚਰਨ ਲੱਗ ਪਏ। ਇਸ ਤਰਾਂ ਵਿਚਰਦੇ ਉਹ ਇੱਕ ਧਰਮਸਾਲ ਵਿੱਚ ਪੁੱਜੇ। ਧਰਮਸਾਲ ਦਾ ਸੇਵਾਦਾਰ ਪਿੰਡ ਵਾਲਿਆ ਤੋਂ ਨਾਖੁਸ਼ ਸੀ ਅਤੇ ਆਏ ਗਏ ਬੰਦਿਆਂ ਨੂੰ ਮਾੜੇ ਲਫ਼ਜ ਬੋਲਦਾ ਹੁੰਦਾ ਸੀ।ਇਸਨੇ ਭਾਈ ਘਨੱਈਆ ਜੀ ਨੂੰ ਵੀ ਬੁਰਾ-ਭਲਾ ਕਿਹਾ ਤੇ ਚਲੇ ਜਾਣ ਲਈ ਕਿਹਾ। ਭਾਈ ਜੀ ਨੇ ਉਸ ਤੋਂ ਪਾਣੀ ਦੀ ਮੰਗ ਕੀਤੀ ਪਰ ਧਰਮਸਾਲੀਏ ਨੇ ਜਲ ਛਕਾਉਣ ਤੋਂ ਮਨਾ ਕਰ ਦਿਤਾ। ਭਾਈ ਘਨੱਈਆ ਜੀ ਉਸ ਤੋਂ ਪਾਣੀ ਮੰਗਦੇ ਹੀ ਰਹੇ ਜੱਦ ਤੱਕ ਉਸ ਦੀ ਮਾਤਾ ਨੇ ਭਾਈ ਜੀ ਨੂੰ ਪਾਣੀ ਨਹੀ ਛਕਾ ਦਿਤਾ। ਇਹ ਵਾਰਤਾ ਦੇਖ ਦੂਜੇ ਸਾਧੂਆਂ ਨੇ ਭਾਈ ਜੀ ਨੂੰ ਟੋਕਦੇ ਕਿਹਾ ਕਿ ਇਸ ਹੰਕਾਰੀ ਬੰਦੇ ਤੋਂ ਪਾਣੀ ਲੈਣ ਦੀ ਕੀ ਲੋੜ ਸੀ ਨਾਲ ਵਗੱਦੀ ਨਦੀ ਤੋਂ ਆਪ ਜੀ ਪਾਣੀ ਪੀ ਸਕਦੇ ਸੀ। ਭਾਈ ਘਨੱਈਆਂ ਜੀ ਨੇ ਜੁਆਬ ਦਿਤਾ ਕਿ ਪਾਣੀ ਦੀ ਕੋਈ ਗੱਲ ਨਹੀ ਸੀ, ਜੇਕਰ ਇੱਥੋ ਅਸੀ ਬਗੈਰ ਪਾਣੀ ਪੀਤੇ ਚੱਲੇ ਜਾਂਦੇ ਤਾਂ ਮੇਰੇ ਮਨ ਤੇ ਇਸ ਦੇ ਪ੍ਰਤਿ ਮਾੜੇ ਖਿਆਲ ਆਉਣੇ ਸੀ ਅਤੇ ਮਨ ਦਾ ਧਿਆਨ ਬਾਰ-ਬਾਰ ਇਸ ਵੱਲ ਜਾਣਾ ਸੀ, ਹੁਣ ਮੈ ਪਾਣੀ ਪੀ ਲਿਆ ਹੈ ਅਤੇ ਮੇਰੇ ਮਨ ਵਿੱਚ ਇਸ ਬਾਰੇ ਮਾੜੇ ਬਚਨ ਜਾਂ ਖਿਆਲ ਨਹੀ ਆਉਣਗੇ ਤੇ ਹਮੇਸ਼ਾ ਹੀ ਦੁਆਵਾਂ ਨਿਕਲਣਗੀਆਂ। (ਪਾਠਕ ਜਨ ਆਪ ਜੀ ਅੰਦਾਜਾ ਲਾ ਸਕਦੇ ਹੋ ਕਿ ਭਾਈ ਸਾਹਿਬ ਜੀ ਦੇ ਮਨ ਅੰਦਰ ਦੁਜਿੱਆ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਦਾ ਕਰਮ ਕਿਨ੍ਹਾਂ ਪ੍ਰਬਲ ਸੀ ਕਿਉਂ ਜੋ ਕਰਤਾਰ ਨੇ ਆਉਣ ਵਾਲੇ ਸਮੇਂ ਵਿੱਚ ਭਾਈ ਘਨੱਈਆਂ ਜੀ ਪਾਸੋ ਕਿਹੜੀ-ਕਿਹੜੀ ਸੇਵਾ ਲੈਣੀ ਸੀ।)
ਭਾਈ ਘਨੱਈਆ ਜੀ ਪਿਆਰੇ ਪ੍ਰੀਤਮ ਦੇ ਮਿਲਾਪ ਦੀ ਤੜਪ ਲੈਕੇ ਗੁਰਬਾਣੀ ਫੁਰਮਾਨ “ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ” ਦੇ ਵਾਕ ਅਨੁਸਾਰ ਪਿੰਡਾਂ, ਕਸਬਿਆਂ ਜੰਗਲਾਂ ਵਿੱਚ ਫਿਰ ਰਹੇ ਸਨ ਕਿ ਉਹਨਾਂ ਦਾ ਮੇਲ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਨਾਲ ਜਾ ਰਹੇ ਇੱਕ ਗੁਰਸਿੱਖ ਨਾਲ ਹੋਇਆਂ ਤੇ ਉਨ੍ਹਾਂ ਦੀ ਸੰਗਤ ਕਰ ਮਨ ਨੂੰ ਸਕੂਨ ਮਿਲਿਆ ਅਤੇ ਗੁਰਬਾਣੀ ਫੁਰਮਾਨ : ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ॥ ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥ ਮੁਤਾਬਿਕ ਅਪਣੇ ਮਨ ਦੀ ਦਸ਼ਾ ਦੱਸੀ ਅਤੇ ਪਹਿਲਾਂ ਵੀ ਇੱਕ ਵਾਰ ਭਾਈ ਨੰਨੂਆਂ ਜੀ ਨਾਲ ਮਿਲਣੀ ਦਾ ਜ਼ਿਕਰ ਵੀ ਕੀਤਾ ਅਤੇ ਦਸਿਆਂ ਕਿ ਮੈ ਤਾਂ ਪਹਿਲਾਂ ਹੀ ਇਹਨਾਂ ਸ਼ਬਦਾਂ ਦਾ ਕਾਇਲ ਸੀ ਪਰ ਮੈਨੂੰ ਅਪਣੇ ਪਿਤਾ ਜੀ ਦੇ ਅਕਾਲ ਚਲਾਣੇ ਕਰ ਜਾਣ ਕਰਕੇ ਵਾਪਿਸ ਘਰ ਜਾਣਾ ਪੈ ਗਿਆ ਸੀ ਤੇ ਕੋਈ ਬਚਨ ਬਿਲਾਸ ਨਹੀ ਹੋ ਸੱਕੇ ਅਤੇ ਹੁਣ ਕਿਰਪਾ ਕਰੋ ਕਿ ਮੈਨੂੰ ਵੀ ਉਸ ਰੱਬ ਦੇ ਪਿਆਰੇ ਕੀਆਂ ਬਾਤਾਂ ਸੁਣਾਉ ਅਤੇ ਪਰਮਾਤਮਾ ਨਾਲ ਮਿਲਾਪ ਦੀ ਜੁਗਤੀ ਦਸੋ। ਰੱਬੀ ਪਿਆਰ ਵਿੱਚ ਭਿੱਜੀ ਰੂਹ ਨਾਲ ਮੇਲ ਹੋਣ ਤੇ ਕਰਤੇ ਕੀਆਂ ਬਾਤਾਂ ਨਾਲ ਭਾਈ ਘਨੱਈਆਂ ਜੀ ਦੇ ਹਿਰਦੇ ਨੂੰ ਠੰਡ ਪਈ।
ਇਸ ਤਰਾਂ ਗਿਆਨ ਚਰਚਾ ਕਰਦੇ ਭਾਈ ਘਨੱਈਆ ਜੀ ਨੇ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਪਾਸੋਂ ਅਪਣੇ ਜੀਵਨ ਵਿੱਚ ਸੁਣੇ ਸ਼ਬਦਾਂ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀ ਕਿ ਇਹ ਕਲਾਮ ਕਿਸ ਰੱਬੀ ਦਾਤੇ ਦੀਆਂ ਰਚਨਾਵਾਂ ਹਨ। ਜੱਥੇ ਦੀਆਂ ਸੰਗਤਾਂ ਨੇ ਘਨੱਈਆ ਜੀ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਨੌਂਵੇ ਨਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ ਦੀ ਸਾਰੀ ਵਾਰਤਾ ਅਤੇ ਗੁਰਬਾਣੀ ਉਪਦੇਸ਼ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਇਤਿਆਦਿ ਦਾ ਗਿਆਨ ਦ੍ਰਿੜ ਕਰਵਾਇਆ ਅਤੇ ਦਸਿਆਂ ਕਿ ਇਸ ਸਮੇਂ ਜਗਤ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਤਿਆਗ ਦੀ ਮੂਰਤ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਬਿਰਾਜਮਾਨ ਹਨ ਅਤੇ ਇਸ ਸਮੇਂ ਅਨੰਦਪੁਰ ਸਾਹਿਬ ਜਾਕੇ ਉਨ੍ਹਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਅਤੇ ਇਸ ਤਰਾਂ ਭਾਈ ਘਨਈਆ ਜੀ ਕਾਬਲ ਤੋਂ ਆਈ ਸੰਗਤਾਂ ਦੇ ਜੱਥੇ ਨਾਲ ਹੀ ਅਨੰਦਪੁਰ ਸਾਹਿਬ ਪੁੱਜੇ। ਜਦੋਂ ਭਾਈ ਘਨੱਈਆਂ ਜੀ ਅਨੰਦਪੁਰ ਸਾਹਿਬ ਵਿੱਖੇ ਬਾਕੀ ਸੰਗਤਾਂ ਦੇ ਨਾਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਤਕਿਆ ਤਾਂ ‘ਦਰਸਨ ਦੇਖਤ ਹੀ ਸੁਧਿ ਕੀ ਨ ਸੁਧਿ ਰਹੀ ਬੁਧਿ ਕੀ ਨ ਬੁਧਿ ਰਹੀ ਮਤਿ ਮੈ ਨ ਮਤਿ ਹੈ’ ਅਨੁਸਾਰ ਹਿਰਦੇ ਦੀ ਵੇਦਨਾ, ਤੜਫ ਮਿਟ ਗਈ ਅਤੇ ਮਨ ਦੇ ਸਾਰੇ ਫੁਰਨੇ ਅਲੋਪ ਹੋ ਗਏ ਤੇ ਚਿੱਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਣਾਂ ਵਿੱਚ ਜੁੜ ਗਿਆ। ਉੱਥੇ ਆਪ ਜੀ ਨੂੰ ਗੁਰੂ ਸਾਹਿਬ ਜੀ ਨੇ ਪਾਣੀ ਦਾ ਘੜਾ ਭਰਕੇ ਲਿਆਉਣ ਦੀ ਸੇਵਾ ਸੋਂਪੀ। ਆਪ ਜੀ ਹਰਰੋਜ ਪਾਣੀ ਦਾ ਘੜੇ ਭਰ ਗੁਰੁ ਕੇ ਲੰਗਰਾਂ ਵਿੱਚ ਅਜੇਹੀ ਸੇਵਾ ਕਰਣ ਲੱਗ ਪਏ ਕਿ ਲੰਗਰ ਵਿੱਚ ਕਦੇ ਪਾਣੀ ਦੀ ਥੁੱੜ (ਕਮੀ) ਹੀ ਨਾ ਰਹੀ। ਇਸ ਤਰਾਂ ਲੰਗਰ ਵਿੱਚ ਸੇਵਾ ਨਿਭਾ ਰਹੇ ਹੋਰ ਸੇਵਾਦਾਰਾਂ ਨੇ ਗੁਰੂ ਸਾਹਿਬਾਂ ਪਾਸ ਭਾਈ ਘਨੱਈਆ ਜੀ ਦੀ ਅਣਥੱਕ ਸੇਵਾ ਬਾਰੇ ਪ੍ਰਸ਼ੰਸਾ ਕਰਦੇ ਰਹਿੰਦੇ ਸੀ ਅਤੇ ਇੱਕ ਦਿਨ ਜਦੋਂ ਗੁਰੂ ਤੇਗ ਬਹਾਦਰ ਜੀ ਨਿਗਰਾਨੀ ਕਰਦੇ ਗੁਰੂ ਕੇ ਲੰਗਰਾਂ ਦੇ ਅੱਗੋ ਲੰਘੇ ਤਾਂ ਭਾਈ ਘਨੱਈਆ ਜੀ ਨੁੰ ਸੇਵਾ ਕਰਦੇ ਤਰੁੱਠ ਕੇ ਜਦੋਂ ਭਾਈ ਘਨਈਆ ਜੀ ਵੱਲ ਤਕਿੱਆ ਤਾਂ ਸਾਖੀਕਾਰਾਂ ਮੁਤਾਬਿਕ ‘ਉਸ ਸਮੇਂ ਦੇਹੀ ਸ਼ਾਂਤ ਚਿੱਤ ਹੋ ਗਈ। ਸਰੀਰ ਮਹਿ ਅਸਰੀਰ ਭਾਸ ਆਇਆ’ ਸੱਭ ਵਿੱਚ ਇੱਕ ਦਾ ਝਲਕਾਰਾ ਗੁਰੂ ਜੀ ਨੇ ਵਿਖਲਾ ਦਿਤਾ ਅਤੇ ਤਬੇਲੇ ਵਿੱਚ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਸੋਂਪ ਦਿੱਤੀ। ਆਪ ਜੀ ਸਤਿਬਚਨ ਕਹਿ ਸੇਵਾ ਵਿੱਚ ਜੁਟ ਗਏ, ਪਾਣੀ ਦੀ ਸੇਵਾ ਉਪਰਾਂਤ ਹੋਰ ਜਿੱਥੇ ਵੀ ਕੋਈ ਸੇਵਾ ਦਾ ਖੇਤਰ ਵੇਖਣਾ ਤਾਂ ਹੱਥੀ ਸੇਵਾ ਕਰਨੀ ਅਪਣੇ ਧੰਨ ਭਾਗ ਸਮਝਣੇ, ਹਰ ਸਮੇਂ ਸਿਮਰਨ, ਭਜਨ, ਬੰਦਗੀ ਵਿੱਚ ਜੁੜੇ ਰਹਿਣਾਂ। ਇੱਕ ਦਿਨ ਜਦੋਂ ਆਪ ਜੀ ਤਬੇਲੇ ਵਿੱਚ ਸੇਵਾ ਕਰ ਰਹੇ ਸੀ ਤਾਂ ਅਚੱਨਚੇਤ ਗੁਰੂ ਤੇਗ ਬਹਾਦਰ ਜੀ ਤਬੇਲੇ ਵਿੱਚ ਆ ਬਿਰਾਜੇ, ਸੇਵਾ ਤੋਂ ਵਿਹਲੇ ਹੋ ਜਦੋਂ ਭਾਈ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਸਾਹਿਬ ਜੀ ਉਨ੍ਹਾਂ ਨੂੰ ਕਿਹਾ ਕਿ “ਤੁਹਾਡੀ ਸੇਵਾ ਥਾਇ ਪਈ ਹੈ, ਜਾਉ ਆਪ ਨਾਮ ਜਪਹੁ ਤੇ ਹੋਰਨਾਂ ਨੂੰ ਨਾਮ ਦੀ ਬਰਕਤ ਵੰਡੋ। ਸਾਖੀਕਾਰਾਂ ਅਨੁਸਾਰ ‘ਇਹ ਭਰੋਸਗੀ ਦੀ ਦਾਤ ਤੁਹਾਨੂੰ ਮਿਲੀ ਹੈ।ਹੋਰਣਾਂ ਨੂੰ ਵੀ ਵੰਡੋ’ ਪਰ ਭਾਈ ਘਨਈਆ ਜੀ ਬੜੀ ਅਧਿਨਗੀ ਨਾਲ ਕਹਿਣ ਲੱਗੇ ਕਿ, ਗਰੀਬ ਨਿਵਾਜ, ਕ੍ਰਿਪਾ ਕਰੋ ਆਪ ਜੀ ਅਪਣੇ ਚਰਣਾਂ ਨਾਲ ਹੀ ਜੋੜੀ ਰੱਖੋ, ਹੁਣ ਮੇਰੀ ਕਿਸੇ ਹੋਰ ਤੇ ਕੋਈ ਝਾਕ ਨਹੀ ਹੈ, ਆਪ ਜੀ ਦੀ ਰਹਿਮਤ ਨਾਲ ਤਨ, ਮਨ ਬਸ ਆਪ ਜੀ ਦੇ ਚਰਨਾਂ ਦਾ ਹੀ ਭੋਰਾ ਬਨਣਾਂ ਲੋਚਦਾ ਹੈ।ਗੁਰੂ ਜੀ ਨੇ ਭਾਈ ਘਨਈਆਂ ਜੀ ਨੂੰ ਸਮਝਾਇਆਂ ਕਿ ‘ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤ੍ਰ ਮਨੁ ਮਾਨ॥ ਗੁਰ ਕੇ ਚਰਨ ਰਿਦੈ ਲੈ ਧਾਰਉ॥ ਗੁਰ ਪਾਰਬ੍ਰਹਮ ਸਦਾ ਨਮਸਕਾਰਉ॥੧ ॥ ਤੁਸੀ ਜਾਉ ਅਤੇ ਧਰਮਸਾਲ ਸਥਾਪਿਤ ਕਰੋ ਤੇ ਸਮਦ੍ਰਿਸਟੀ ਨਾਲ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸੇਵਾ ਕਰੋ।
ਇਸ ਤਰਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਸੇਵਾਪੰਥੀਆਂ ਦੀ ਪਹਿਲੀ ਧਰਮਸ਼ਾਲਾ ਲਾਹੋਰ ਤੇ ਪਿਸ਼ਾਵਰ ਦੇ ਵਿਚਕਾਰ ‘ਕਹਵਾ’ (ਜਿਲਾ ਕੈਮਲਪੁਰ) ਨਾਮ ਦੇ ਪਿੰਡ ਵਿੱਚ ਸਥਾਪਿਤ ਕੀਤੀ ਕਿਉਕਿ ਇਹ ਪਿੰਡ ਜਰਨੈਲੀ ਸੜਕ ਤੇ ਸੀ ਤੇ ਪਹਾੜਾਂ ਨਾਲ ਮਿਲਿਆ ਹੋਣ ਕਰਕੇ ਇਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ, ਲੋਕ ਦੁਰੋ ਪਹਾੜਾਂ ਵਿੱਚੋ ਪਾਣੀ ਲੈਕੇ ਗੁਜਾਰਾ ਕਰਦੇ ਸੀ। ਭਾਈ ਘਨੱਈਆ ਜੀ ਨੇ ਆਮ ਜਨਤਾ ਦੀ ਦੁੱਖ ਤਕਲੀਫ ਨੂੰ ਸਮਝਦੇ ਅਤੇ ਰਾਹਗੀਰਾਂ ਲਈ ਕੋਈ ਰੈਣ ਬਸੇਰਾ ਨਾ ਹੋਣ ਕਰਕੇ ਇਸੇ ਥਾਂ ਤੇ ਰਾਹਗੀਰ, ਮੁਸਾਫਿਰਾਂ ਦੇ ਸੁੱਖ ਅਰਾਮ ਲਈ ਧਰਮਸਾਲ ਬਣਾਈ। ਸਥਾਨਕ ਲੋਕਾਂ ਨੇ ਵੀ ਇਸ ਕਾਰਜ ਲਈ ਤਨ, ਮਨ ਤੇ ਧਨ ਨਾਲ ਪੂਰਾ ਸਾਥ ਦਿੱਤਾ।ਹੋਲੀ-ਹੋਲੀ ਇਹ ਅਸਥਾਨ ਆਬਾਦ ਹੋ ਗਿਆ ਅਤੇ ਆਉਣ-ਜਾਣ ਵਾਲੇ ਰਾਹਗੀਰਾਂ, ਮੁਸਾਫਰਾਂ ਦੇ ਸੁੱਖ ਆਰਾਮ ਦੇ ਪੁਰੇ ਸਾਧਨ ਸੀ। ਇਹ ਇੱਕ ਅਜਿਹਾ ਗੁਰਮਤਿ ਪ੍ਰਚਾਰ ਦਾ ਕੇਂਦਰ ਸਥਾਪਿਤ ਹੋਇਆ ਜਿਸ ਵਿੱਚ ਹਰ ਸਮੇਂ ਗੁਰਬਾਣੀ ਪ੍ਰਵਾਹ ਚਲੱਦੇ ਰਹਿੰਦੇ ਸੀ ਅਤੇ ਬਿਨਾਂ ਕਿਸੇ ਵਿਤਕਰੇ ਦੇ ਹਰਇੱਕ ਵਰਣ, ਜਾਤ, ਨਸਲ, ਧਰਮ ਦੇ ਲੋਕੀਂ ਆਕੇ ਸੁੱਖ ਪ੍ਰਾਪਤ ਕਰਦੇ ਸੀ। ਆਪ ਜੀ ਸੇਵਾ ਦੇ ਮਹਾਤਮ ਨੂੰ ਦ੍ਰਿੜ ਕਰਵਾਉਂਦੇ ਸਮੇਂ ਅਨੇਕਾਂ ਹੀ ਦ੍ਰਿਸ਼ਟਾਂਤ ਦੇ ਕੇ ਸਮਝਾਂਦੇ ਸੀ ਕਿ ਖਾਲਿਕ ਤੇ ਖਲਕਤ ਦੀ ਸੇਵਾ ਤਨ, ਮਨ ਤੇ ਧਨ ਆਦਿ ਨਾਲ ਕਈ ਤਰਾਂ ਕੀਤੀ ਜਾ ਸਕਦੀ ਹੈ। ਸੇਵਾ ਦਾ ਖੇਤਰ ਬਹੁਤ ਵਿਸ਼ਾਲ ਹੈ। ਭੁੱਖੇ ਨੂੰ ਖਾਣਾ ਖਵਾਉਣਾ, ਪਿਆਸੇ ਨੂੰ ਪਾਣੀ ਪਿਲਾਉਣਾ, ਧਰਮਸਾਲ ਵਿੱਖੇ ਝਾੜੂ ਦੀ ਸੇਵਾ, ਲੰਗਰ ਬਨਾਉਣ ਦੀ ਸੇਵਾ, ਜੂਠੇ ਬਰਤਨਾਂ ਧੋਣ ਦੀ ਸੇਵਾ, ਭੁੱਲੇ ਭਟਕਿਆ ਨੂੰ ਸਹੀ ਮਾਰਗ ਦਿਖਾਉਣ ਦੀ ਸੇਵਾ, ਕੁਦਰਤ ਨਾਲ ਪਿਆਰ ਕਰਨਾ ਹੀ ਕਾਦਿਰ ਦੀ ਸੇਵਾ ਕਰਨਾ ਹੈ। ‘ਘਾਲਿ ਖਾਇ ਕਿਛੁ ਹਥਹੁ ਦੇਇ’ ਦੇ ਸਿਧਾਂਤ ਨੂੰ ਅਪਣੇ ਜੀਵਨ ਵਿੱਚ ਅਪਣਾ ਕੇ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਸੇ ਮਜਬੂਰੀ ਵਸ ਕੀਤੇ ਕੰਮ ਨੂੰ ਸੇਵਾ ਨਹੀ ਕਿਹਾ ਜਾ ਸਕਦਾ। ਵਿਖਾਵੇ ਦੀ ਜਾਂ ਸਵਾਰਥ ਵਸ ਕੀਤੀ ਸੇਵਾ ਕਿਸੇ ਥਾਂਇ ਨਹੀ ਪੈਂਦੀ ਗੁਰਬਾਣੀ ਫੁਰਮਾਨ ਹੈ:
‘ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥’ ਉਹ ਸੇਵਾ ਵੀ ਸਫਲੀ ਨਹੀ ਹੋ ਸਕਦੀ ਜਿਸ ਵਿੱਚ ਸੋਦੇਬਾਜੀ ਹੋਵੇ, ਵਪਾਰ ਦੀ ਭਾਵਨਾ ਹੋਵੇ,
‘ਸੇਵਾ ਥੋਰੀ, ਮਾਗਨੁ ਬਹੁਤਾ॥ ਮਹਲੁ ਨ ਪਾਵੈ ਕਹਤੋ ਪਹੁਤਾ॥੧॥’
ਉਹ ਸੇਵਾ ਕਿਸੇ ਥਾਇ ਨਹੀ ਪੈਂਦੀ। ਅਸਲ ਸੇਵਾ ਉਹ ਹੈ, ਜਿਸ ਨੂੰ ਕਰਨ ਵਿੱਚ ਮਨੁੱਖ ਅਪਣੇ ਆਪ ਨੂੰ ਚੰਗੇ ਭਾਗਾਂ ਵਾਲਾ ਸਮਝੇ ‘ਜਾ ਕੇ ਮਸਤਕਿ ਭਾਗ ਸਿ ਸੇਵਾ ਲਾਇਆ’ ਸੇਵਾ ਕਰਨ ਸਮੇਂ ਜਦੋਂ ਮਨੁੱਖ ਦੀ ਇਹ ਅਵਸਥਾ ਬਣ ਜਾਏ ਕਿ ਉਹ ਨਿਰੰਕਾਰ ਦੀ ਜੋਤ ਦਾ ਸਰੂਪ ਹੈ ਤਾ ਉਹ ਜਗਿਆਸੂ ਮਨ, ਬਲ ਤੇ ਆਤਮਾ ਕਰਕੇ ਸੇਵਾ ਵਿੱਚ ਰੁੱਝ ਜਾਂਦਾ ਹੈ।’ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ’ ਇਸ ਤਰਾਂ ਜਿਹੜਾ ਵੀ ਮਨੁੱਖ ਨਿਸ਼ਕਾਮ ਭਾਵਨਾ ਨਾਲ ਦੀਨ-ਦੁਖੀਆਂ, ਲੋੜਵੰਦਾਂ, ਬਜੁਰਗਾਂ, ਰਾਹਗੀਰਾਂ ਦੀ ਸੇਵਾ ਕਰਦਾ ਹੈ ਉਹ ਮਨੁੱਖ ਅਪਣੇ ਇਸ਼ਟ ਪ੍ਰਮਾਤਮਾ ਨੂੰ ਪਾ ਲੈਂਦਾ ਹੈ ‘ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕੋ ਹੋਤ ਪਰਾਪਤਿ ਸੁਆਮੀ’ ਅਤੇ ਸਤਿਗੁਰਾਂ ਦੀ ਸੇਵਾ ਤਾਂਹੀ ਸਫਲੀ ਹੈ ਜੇਕਰ ਮਨੁੱਖ ਚਿੱਤ ਲਾਕੇ ਸੇਵਾ ਕਰੇ ਸੋ ਹੇ ਭਾਈ ਇਸ ਜਗਤ ਵਿੱਚ ਰਹਿੰਦੇ ਹੋਇ ਨਿਹਕਪਟ ਤੇ ਨਿਸ਼ਕਾਮ ਹੋਕੇ ਹੱਥੀ ਸੇਵਾ ਕਰਨੀ ਚਾਹੀਦੀ ਹੈ ਜਿਸ ਨਾਲ ਇਸ ਸੰਸਾਰ ਵਿੱਚ ਵੀ ਭਲਾ ਹੋਵੇਗਾ ਅਤੇ ਦਰਗਾਹ ਵਿੱਚ ਵੀ ਮਾਣ ਹਾਸਿਲ ਹੋਵੇਗਾ।’ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥’ ਇਸ ਤਰਾਂ ਭਾਈ ਘਨੱਈਆਂ ਜੀ ਹਰਰੋਜ ਧਰਮਸਾਲ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚਲਾਈ ਰਖੱਦੇ ਸੀ ਤੇ ਸਾਧੂ ਸੰਤ ਜਨਾਂ ਨਾਲ ਇਲਾਹੀ ਬਾਣੀ ਦੀ ਵਖਿਯਾਨ ਰਾਹੀਂ ਗੁਰਮਤਿ ਗਾਡੀਰਾਹ ਤੇ ਚਲਣ ਲਈ ਪ੍ਰੇਰਣਾ ਦਿੰਦੇ ਸਨ।(ਜਿਸ ਤਰਾਂ ਧੰਨ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਂ ਨੇ ਲੋਕਾਂ ਦੇ ਭੱਲੇ ਲਈ ਖੂਹ, ਬਾਉਲੀਆਂ ਆਦਿ ਖੁਦਵਾ ਕੇ ਪਾਣੀ ਦੀ ਕਮੀ ਨੂੰ ਖਤਮ ਕੀਤਾ ਅਤੇ ਆਪਸੀ ਜਾਤ ਪਾਤ ਦੇ ਵਿਤਕਰੇ ਨੂੰ ਖਤਮ ਕਰਣ ਲਈ ਸਰੋਵਰ ਬਣਵਾਂ ਕੇ ਇੱਕਠੇ ਇਸ਼ਨਾਨ ਕਰਨ ਦੀ ਪਿਰਤ ਚਲਾਈ ਸੀ) ਇਸੇ ਤਰਾਂ ਹੀ ਭਾਈ ਘਨੱਈਆ ਜੀ ਨੇ ਵੱਖੋ-ਵੱਖ ਥਾਂਵਾਂ ਤੇ ਖੂਹ, ਬਾਉਲੀਆਂ ਤੇ ਧਰਮਸਾਲਾਵਾਂ ਸਥਾਪਿਤ ਕਰ ‘ਏਕੁ ਪਿਤਾ, ਏਕਸ ਕੇ ਹਮ ਬਾਰਿਕ’ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਸਾਰਿਆਂ ਵਿੱਚ ਇੱਕ ਨਿਰੰਕਾਰ ਦੀ ਜੋਤ ਪਸਰੀ ਜਾਣ ਕੇ ਸੇਵਾ ਕਰਦੇ ਰਹੇ। ਨਵੰਬਰ ੧੬੭੫ ਨੂੰ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਤੇ ਗੁਰੂ ਤੇਗ ਬਹਾਦੁਰ ਜੀ ਧਰਮ ਦੀ ਰਖਿਆ ਲਈ ਚਾਂਦਨੀ ਚੋਂਕ, ਦਿੱਲੀ ਵਿੱਖੇ ਸ਼ਹੀਦ ਹੋ ਗਏ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੀ ਖਬਰ ਸੁਣ ਭਾਈ ਘਨੱਈਆ ਜੀ ਵੈਰਾਗ ਵਿੱਚ ਆ ਗਏ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦਿਦਾਰੇ ਲਈ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਜਦੋਂ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਚਲਿਆ ਕਿ ਭਾਈ ਘਨੱਈਆ ਜੀ ਅਨੰਦਪੁਰ ਸਾਹਿਬ ਵਿੱਖੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਲਈ ਜਾ ਰਹੇ ਹਨ ਤਾਂ ਸੰਗਤਾਂ ਨੇ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਵੀ ਦਰਸ਼ਨਾਂ ਲਈ ਨਾਲ ਲੈ ਕੇ ਜਾਣ। ਅਨੰਦਪੁਰ ਸਾਹਿਬ ਦਰਸ਼ਨਾਂ ਲਈ ਜੱਥਾ ਤਿਆਰ ਹੋ ਗਿਆ। ਰਾਹ ਵਿੱਚ ਜਿੱਥੇ ਵੀ ਰਾਤ ਪੈ ਜਾਂਦੀ ਸੀ ਉੱਥੇ ਹੀ ਦੀਵਾਨ ਸਜਾਇਆ ਕਰਦੇ ਸਨ ਅਤੇ ਸੰਗਤਾਂ ਹਰਿਜਸ ਕੀਰਤਨ ਕਰ ਲਾਹਾ ਲੈਂਦੀਆਂ ਸਨ। ਅਨੰਦਪੁਰ ਸਾਹਿਬ ਪਹੁੰਚਨ ਤੇ ਸਾਰੀਆਂ ਸੰਗਤਾਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਨਿਹਾਲ ਹੋਈਆਂ। ਭਾਈ ਘਨੱਈਆ ਜੀ ਅਨੰਦਪੁਰ ਸਾਹਿਬ ਪੁੱਜ ਕੇ ਵੀ ਸੇਵਾ ਦਾ ਨੇਮ ਨਹੀ ਤੋੜਿਆ, ਪਾਣੀ ਦੀ ਮਸ਼ਕ ਫੜ ਲਈ ਗੁਰੂ ਕੇ ਲੰਗਰਾਂ ਲਈ ਅਤੇ ਸੰਗਤਾਂ ਲਈ ਭਾਵ ਜਿੱਥੇ ਵੀ ਪਾਣੀ ਦੀ ਜਰੂਰਤ ਮਹਿਸੂਸ ਹੋਵੇ ਉੱਥੇ ਪਹੁੰਚ ਕੇ ਪਾਣੀ ਵਰਤਾਇਆ ਕਰਦੇ ਸੀ ਅਤੇ ਨਾਲ ਹੀ ਭਜਨ ਬੰਦਗੀ ਵਿੱਚ ਜੁੜੇ ਰਹਿੰਦੇ। ਇੱਥੋ ਤੱਕ ਕਿ ਸੰਗਤਾਂ ਦੀ ਮੁੱਠੀ-ਚਾਪੀ ਵੀ ਕਰ ਦਿਆ ਕਰਦੇ ਸਨ। ਸਿੱਖ ਤਵਾਰੀਖ਼ ਅਨੁਸਾਰ ਇੱਕ ਦਿਨ ਕਾਬਲ ਦੀ ਸੰਗਤ ਆਈ, ਉਸ ਨੇ ਗੁਰੂ ਸਾਹਿਬਾਂ ਅੱਗੇ ਬੇਨਤੀ ਕੀਤੀ ਕਿ ਅਸੀ ਗੁਰੂ ਘਰ ਲਈ ਚੰਗੇ ਵਸਤਰ, ਸ਼ਸ਼ਤਰ ਅਤੇ ਹੋਰ ਕੀਮਤੀ ਸਾਮਾਨ ਲੈਕੇ ਆ ਰਹੇ ਸੀ ਕਿ ਰਸੱਤੇ ਵਿੱਚ ਮੁਸਲਮਾਨਾਂ ਨੇ ਸੰਗਤਾਂ ਤੇ ਹਮਲਾਂ ਕਰ ਸੱਭ ਕੁੱਝ ਖੋਹ ਲਏ ਹਨ। ਆਪ ਕਿਰਪਾ ਕਰੋ, ਕੋਈ ਇਸ ਦਾ ਠੋਸ ਹੱਲ ਦਸੋਂ ਤਾਂਕਿ ਸੰਗਤਾਂ ਨੂੰ ਪਰੇਸ਼ਾਨੀ ਨਾ ਆਵੇ। ਸਤਿਗੁਰਾਂ ਨੇ ਸਾਰੀ ਵਾਰਤਾ ਸੁਣ ਸੱਭ ਸਿੱਖਾ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਹੁਣ ਤੋਂ ਹਰ ਇੱਕ ਸਿੱਖ ਸ਼ਸ਼ਤਰਧਾਰੀ ਹੋਵੇ ਅਤੇ ਜਦੋਂ ਗੁਰੂ ਘਰ ਆਵੇ ਤਾਂ ਸ਼ਸ਼ਤਰ ਧਾਰਨ ਕਰਕੇ ਆਵੇ। (ਪਾਠਕ ਜਨ ਜਾਣਦੇ ਹੀ ਹਨ ਕਿ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਛਠੇ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਗੁਰੂ ਦਰਬਾਰ ਵਿੱਚ ਚੰਗੇ ਘੋੜੇ, ਸ਼ਸ਼ਤਰ ਲਿਆਉਣ ਲਈ ਹੁਕਮ ਜਾਰੀ ਕੀਤੇ ਸਨ)
ਸਤਿਗੁਰਾਂ ਦੇ ਹੁਕਮਾਂ ਨੂੰ ਮੰਨਕੇ ਸਿੱਖ ਸੰਗਤਾਂ ਸ਼ਸ਼ਤਰਧਾਰੀ ਹੋਣ ਲੱਗ ਪਈਆਂ। ਗੁਰੂ ਸਾਹਿਬਾਂ ਦੇ ਹੁਕਮਾਂ ਨੂੰ ਮੰਣਦੇ ਹੋਇ ਭਾਈ ਘਨੱਈਆਂ ਜੀ ਨੇ ਵੀ ਸ਼ਸ਼ਤਰ ਧਾਰਨ ਕਰ ਲਏ ਅਤੇ ਗੁਰੂ ਹੁਕਮਾਂ ਅਨੁਸਾਰ ਅਪਣੀ ਜਲ ਦੀ ਸੇਵਾ ਤੇ ਪ੍ਰਪੱਕ ਰਹੇ। ਭਾਈ ਘੱਨਈਆ ਜੀ ਦੀ ਸਾਦਗੀ, ਸੇਵਾਭਾਵੀ ਅਤੇ ਨਿਮ੍ਰਤਾ ਵਾਲੀ ਬਿਰਤੀ ਤੋ ਜਾਣੂ ਸਿੱਖਾਂ ਨੇ ਇੱਕ ਦਿਨ ਭਾਈ ਜੀ ਨੂੰ ਕਿਹਾ ਕਿ ਆਪ ਜੀ ਅੱਗੇ ਜੇ ਕੋਈ ਦੁਸ਼ਮਨ ਆ ਜਾਵੇ ਅਤੇ ਤੁਹਾਨੂੰ ਮਾਰਨ ਲਈ ਪਵੇ ਤਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ