ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਚੰਗਾ ਅਤੇ ਸ਼ਰਧਾਲੂ ਸਿੱਖ ਸੀ।ਉਹ ਇੱਕ ਨਰਮ ਦਿਲ ਵਾਲਾ ਸੀ ਅਤੇ ਸਾਰਿਆਂ ਨਾਲ ਪਿਆਰ ਨਾਲ ਰਹਿੰਦਾ ਸੀ। ਉਹ ਸਦਾ ਗੁਰੂ ਜੀ ਦੇ ਦਰਬਾਰ ਵਿੱਚ ਕੰਮ ਕਰਨ ਵਿੱਚ ਰੁੱਝਿਆ ਰਹਿੰਦਾ ਸੀ। ਜਦੋਂ ਕਿਤੇ ਦੁਸ਼ਮਨ ਦੀਆਂ ਫੌਜਾਂ ਸਿੱਖਾਂ ਉਤੇ ਹਮਲਾ ਕਰਦੀਆਂ ਅਤੇ ਸਿੱਖਾਂ ਨਾਲ ਲੜਾਈ ਹੁੰਦੀ ਸੀ ਤਾਂ ਭਾਈ ਘਨੱਈਆ ਜੀ ਆਪਣੇ ਸਾਥੀਆਂ ਸਮੇਤ ਫੱਟੜ ਸਿਪਾਹੀਆਂ ਨੂੰ ਪੀਣ ਲਈ ਪਾਣੀ ਦੇਂਦੇ ਸਨ। ਫੱਟੜ ਸਿਪਾਹੀ ਭਾਂਵੇ ਸਿੱਖ ਸੀ ਜਾਂ ਦੁਸ਼ਮਨ ਸੀ, ਉਹ ਸਭ੍ਹ ਨੂੰ ਪੀਣ ਲਈ ਪਾਣੀ ਦਿਂਦੇ ਸਨ। ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕਰਦੇ। ਕਈ ਸਿਪਾਹੀ ਪਾਣੀ ਪੀ ਕੇ ਫਿਰ ਲੜਾਈ ਕਰਨ ਲਈ ਤਿਆਰ ਹੋ ਜਾਂਦੇ ਸਨ। ਕੁੱਝ ਸਿਖਾਂ ਨੇ ਦੇਖਿਆ ਕਿ ਭਾਈ ਘਨੱਈਆ ਜੀ ਦੁਸ਼ਮਨਾਂ ਨੂੰ ਪਾਣੀ ਪਿਆਂਦੇ ਹਨ। ਉਹਨਾਂ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨੱਈਆ ਜੀ ਦੁਸ਼ਮਨਾਂ ਨੂੰ ਵੀ ਪਾਣੀ ਪਿਆਂਦੇ ਹਨ। ਕਈ ਦੁਸ਼ਮਨ ਸਿਪਾਹੀ ਪਾਣੀ ਪੀ ਕੇ ਠੀਕ ਹੋ ਜਾਂਦੇ ਹਨ ਅਤੇ ਸਾਡੇ ਨਾਲ ਫਿਰ ਲੜਨ ਲੱਗ ਪੈਂਦੇ ਹਨ।
ਇਹਨਾਂ ਸਿੱਖਾਂ ਦੀ ਇਹ ਸ਼ਿਕਾਇਤ ਸੁਣਕੇ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ