ਭਾਈ ਗੋਇੰਦਾ ਜੀ ਤੇ ਬਾਬਾ ਫੂਲ ਜੀ ਸੱਕੇ ਭਰਾ ਸਨ । ਇਹ ਵੀ ਬਾਬਾ ਅਲਮਸਤ ਤੇ ਬਾਲੂ ਹਸਨਾ ਵਾਂਗ ਸ੍ਰੀਨਗਰ ਦੇ ਹੀ ਜੰਮਪਲ ਸਨ । ਇਨ੍ਹਾਂ ਦੇ ਪਿਤਾ ਦਾ ਨਾਂ ਭਾਈ ਜੈ ਦੇਵ ਜੀ ਤੇ ਮਾਤਾ ਜੀ ਦਾ ਨਾਂ ਸੁੱਭਦਰਾ ਜੀ ਸੀ । ਜਦ ਗੁਰੂ ਹਰਿਗੋਬਿੰਦ ਜੀ ਸ੍ਰੀਨਗਰ ਭਾਗਭਰੀ ਦੀ ਆਸ ਪੁਜਾਉਣ ਲਈ ਗਏ ਤਾਂ ਉਹ ਉਨ੍ਹਾਂ ਦੀ ਚਰਨ ਸ਼ਰਨ ਵਿਚ ਆ ਗਏ । ਇਨ੍ਹਾਂ ਦੋਵਾਂ ਨੇ ਦੇਸ਼ ਦੇ ਉਨ੍ਹਾਂ ਭਾਗਾਂ ਵਿਚ ਸਿੱਖੀ ਫੈਲਾਈ ਜਿੱਥੇ ਕਿਸੇ ਦੀ ਪਹੁੰਚ ਨਹੀਂ ਸੀ । ਇਨ੍ਹਾਂ ਦੇ ਦੋਵੇਂ ਧੂੰਏਂ ਬੜੇ ਪ੍ਰਸਿੱਧ ਹੋਏ । ਤਕਰੀਬਨ 317 ਅਸਥਾਨ ਇਨ੍ਹਾਂ ਦੇ ਪ੍ਰਸਿੱਧ ਹਨ ਜਿੱਥੇ ਕੇਂਦਰ ਬਣਾ ਕੇ ਇਨ੍ਹਾਂ ਸਿੱਖੀ ਦਾ ਪ੍ਰਚਾਰ ਕੀਤਾ ।
ਭਾਈ ਝਿਲਮਨ ਤੇ ਭਾਈ ਖ਼ੁਸ਼ਾਲੀ ਜੀ ਡਰੋਲੀ ਤੋਂ ਚਾਰ ਕਿਲੋਮੀਟਰ ਦੂਰ ਸੁਲਤਾਨ ਪੁਰ ਵੱਲ , ਇਥੋਂ ਦਾ ਹੀ ਵਸਨੀਕ ਸੀ ਭਾਈ ਝਿਲਮਨ ਤੇ ਭਾਈ ਖ਼ੁਸ਼ਾਲੀ ਜੀ ਦੋਵੇਂ ਗੁਰੂ ਹਰਿਗੋਬਿੰਦ ਜੀ ਦਾ ਆਉਣਾ ਜਦ ਆਪਣੇ ਆਸ – ਪਾਸ ਦੇ ਪਿੰਡਾਂ ਵਿਚ ਸੁਣਦੇ ਤਾਂ ਝੱਟ ਉਨ੍ਹਾਂ ਦੇ ਦਰਸ਼ਨ ਲਈ ਤਿਆਰ ਹੋ ਜਾਂਦੇ ਤੇ ਉੱਥੇ ਪਹੁੰਚ ਬੜੀ ਸੇਵਾ ਟਹਿਲ ਕਰਦੇ ਰਹਿੰਦੇ । ਝਿਲਮਨ ਜੀ ਸਦਾ ਪੱਖੇ ਝੱਲਣ ਦੀ ਸੇਵਾ ਕਰਦੇ ਨੇ ਸਾਰੀ ਸੰਗਤ ਜਦ ਬੜੇ ਧਿਆਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ