ਭਾਈ ਗੋੰਦਾ ਜੀ (ਭਾਗ-4)
ਧੰਨ ਗੁਰੂ ਹਰਿਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਬਿਰਾਜਮਾਨ ਨੇ ਅੰਮ੍ਰਿਤ ਵੇਲੇ ਦਾ ਦਰਬਾਰ ਸਜਿਆ , ਸਮਾਪਤੀ ਹੋਈ ਲੰਗਰ ਤਿਆਰ ਹੋਇਆ , ਸੇਵਾਦਾਰ ਨੇ ਬੇਨਤੀ ਕੀਤੀ ਜੀ ਪ੍ਰਸ਼ਾਦਾ ਤਿਆਰ ਹੈ। ਸਤਿਗੁਰੂ ਨਾ ਉੱਠੇ ਥੋੜ੍ਹੇ ਸਮੇਂ ਬਾਦ ਫਿਰ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦਾ ਠੰਡਾ ਹੋਜੂ , ਏਦਾਂ ਕਈ ਵਾਰ ਬੇਨਤੀ ਕੀਤੀ ਪਰ ਸਾਰਾ ਦਿਨ ਸਤਿਗੁਰੂ ਸਿੰਘਾਸਨ ਤੇ ਅਡੋਲ ਬਿਰਾਜੇ ਰਹੇ ਸ਼ਾਮਾਂ ਪੈ ਗੀਆਂ ਸੰਗਤ ਬੜੀ ਹੈਰਾਨ ਅਜ ਕੀ ਗੱਲ ਹੋਈ…. ਕੀ ਕਾਰਨ ਹੈ ਏਦਾ ਬੈਠਣ ਦਾ…..
ਸ਼ਾਮ ਨੂੰ ਜਦੋਂ ਸਤਿਗੁਰੂ ਉੱਠੇ ਤਾਂ ਬਾਬਾ ਬੁੱਢਾ ਜੀ ਦੀ ਵੰਸ਼ ਚੋਂ ਸ਼੍ਰੋਮਣੀ ਸਿੱਖ ਭਾਈ ਭਾਨਾ ਜੀ ਨੇ ਸੰਗਤ ਵੱਲੋਂ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਕੀ ਕਾਰਨ ਅਜ ਸਾਰਾ ਦਿਨ ਸਿੰਘਾਸਨ ਤੇ ਰਹੇ ਪ੍ਰਸ਼ਾਦਾ ਵੀ ਨੀ ਛਕਿਆ। ਗੁਰਦੇਵ ਨੇ ਕਿਹਾ ਭਾਨਾ ਜੀ ਤੁਹਾਡੇ ਵਾਂਗ ਗੁਰੂ ਪਿਆਰ ਚ ਗੁੰਦਿਆ ਭਾਈ ਗੋੰਦਾ ਜੋ ਕਾਬਲ ਚ ਹੈ ਉਸ ਨੇ ਅਜ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਧਿਆਨ ਮਗਨ ਦੋਵਾਂ ਹੱਥਾਂ ਨਾਲ ਸਾਡੇ ਚਰਨ ਫੜੇ ਹੋਏ ਸੀ , ਗੋੰਦੇ ਨੇ ਚਰਨ ਛੱਡੇ ਨੀ ਇਸ ਕਰਕੇ ਅਸੀਂ ਉੱਠੇ ਨੀ ਜੇ ਅਸੀਂ ਉੱਠਦੇ ਤਾਂ ਸਿੱਖ ਦਾ ਧਿਆਨ ਟੁੱਟਣਾ ਸੀ ਸੰਗਤ ਬੜੀ ਹੈਰਾਨ ਸਭ ਨੇ ਪਿਆਰ ਨਾਲ ਸਿਰ ਝੁਕਾਇਆ।
ਕਾਬਲ ਮਹਿ ਗੋੰਦਾ ਸਿੱਖ ਰਹੈ।
ਧਰੇ ਧਿਆਨ ਦੋਨੋਂ ਪਗ ਗਹੈ ।( ਸੂਰਜ ਪ੍ਰਕਾਸ਼)
ਉਹ ਦਿਨ ਤੇ ਸਮਾਂ ਲਿਖ ਲਿਆ ਫਿਰ ਜਦੋਂ 1649 ਨੂੰ ਦੀਵਾਲੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਲਖਵਿੰਦਰ ਕੌਰ
ਬਹੁਤ ਭਾਵੁਕ ਤੇ ਪੁਰਾਣੀਆਂ ਧਾਰਮਿੱਕ ਯਾਂਦਾ ਨਾਲ ਜੋੜਨ ਲਈ ਕੋਟ ਕੋਟ ਧਨੰਵਾਦ ਜੀ