ਇਤਿਹਾਸਕਾਰ ਦਾ ਕੰਮ ਸਭ ਤੋਂ ਵੱਡਾ ਤੇ ਮਹਾਨ ਹੁੰਦਾ ਹੈ । ਇੰਝ ਕਹਿ ਲਈਏ ਤਾਂ ਵੀ ਕੋਈ ਹਰਜ ਨਹੀਂ ਕਿ ਇਤਿਹਾਸਕਾਰ ਆਪਣੇ ਆਪ ਵਿਚ ਹੀ ਇਕ ਇਤਿਹਾਸ ਹੁੰਦਾ ਹੈ । ਉਸ ਦੀ ਲੇਖਣੀ ਤੋਂ ਸਾਨੂੰ ਉਸ ਸਮੇਂ ਦਾ ਪਤਾ ਲੱਗਦਾ ਹੈ ਪਰ ਉਸੇ ਦੇ ਜੀਵਨ ਤੋਂ ਵੀ ਸਮੇਂ ਦੀ ਸੋਝੀ ਮਿਲਦੀ ਹੈ । ਲਿਖਾਰੀ ਨਾ ਲਿਖੇ ਤਾਂ ਸਮੇਂ ਦੀਆਂ ਸਚਿਆਈਆਂ ਲਕੀਰਾਂ ਨੂੰ ਕੋਈ ਕਿਵੇਂ ਜਾਣ ਸਕਦਾ ਹੈ । ਗੁਰੂ ਨਾਨਕ ਦੇਵ ਜੀ ਨੇ ਧਨ ਲਿਖਾਰੀ ਨਾਨਕਾ ਆਖ ਲਿਖਾਰੀ ਨੂੰ ਬੜਾ ਸਨਮਾਨ ਦਿੱਤਾ ਹੈ । ਭੁਲੀ ਵਿਸਰੀ ਯਾਦ ਮੁੜ ਸਾਹਮਣੇ ਲਿਆ ਸਕਦਾ ਹੈ ਲਿਖਾਰੀ ਜਿਵੇਂ ਬ੍ਰਿਛ ਤੋਂ ਫਲ ਤੇ ਫਲ ਤੋਂ ਬ੍ਰਿਛ ਬਣਦਾ ਹੈ ਉਸੇ ਤਰ੍ਹਾਂ ਇਤਿਹਾਸ ਆਪਣੇ ਆਪ ਨੂੰ ਦੁਹਰਾਂਦਾ ਹੈ , ਪਰ ਇਸ ਦਾ ਪਤਾ ਵੀ ਤਾਂ ਹੀ ਲੱਗਦਾ ਹੈ ਜੇ ਲਿਖਾਰੀ ਨੇ ਇਤਿਹਾਸ ਲਿਖਿਆ ਹੋਵੇ । ਸਭ ਦੋ ਅੱਖਾਂ , ਦੋ ਕੰਨ , ਨਾਸਿਕਾ , ਇਕ ਜੀਭ ਰਾਹੀਂ ਆਪਣੇ ਆਸ – ਪਾਸ ਦੀ ਖ਼ਬਰ ਲੈਂਦੇ ਰਹਿੰਦੇ ਹਨ । ਦਿਮਾਗ਼ ਰਾਹੀਂ ਸੋਚ ਕੇ ਆਪਣੀ ਜੀਭ ਰਾਹੀਂ ਵਿਚਾਰ ਪੇਸ਼ ਕਰਦੇ ਹਨ ਪਰ ਕੁਝ ਹੀ ਹਨ ਜੋ ਉਨ੍ਹਾਂ ਵਿਚਾਰਾਂ ਨੂੰ ਹੱਥ ਰਾਹੀਂ ਕਾਗ਼ਜ਼ ਤੇ ਉਤਾਰ ਇਤਿਹਾਸ ਬਣਾਂਦੇ ਹਨ । ਭਾਈ ਗੁਰਦਾਸ ਐਸੇ ਇਤਿਹਾਸਕਾਰ ਸਨ ਜਿਨ੍ਹਾਂ ਇਕ ਪੀੜ੍ਹੀ ਜਾਂ ਆਪਣੇ ਆਲੇ – ਦੁਆਲੇ ਬਾਰੇ ਹੀ ਨਹੀਂ , ਸਗੋਂ ਕਹੇ ਬਚਨ ਜੋ ਅੱਜ ਵੀ ਸਾਨੂੰ ਰਾਹ ਦਿਖਾਂਦੇ ਹਨ , ਦਰਜ ਕੀਤੇ । ਗੁਰੂ ਗ੍ਰੰਥ ਸਾਹਿਬ ਰਾਹੀਂ ਸਦੀਵੀ ਮਸ਼ਾਲ ਜਗਾ ਗਏ । ਉਨ੍ਹਾਂ ਜੀਵਨ ਗੁਰੂ ਜੀ ਦੇ ਕਹੇ ਅਨੁਸਾਰ ਢਾਲ ਲਿਆ ਸੀ । ਭਾਈ ਗੁਰਦਾਸ ਜੀ ਪਾਸ ਸ਼ਬਦਾਂ ਦਾ ਗਿਆਨ ਸੀ । ਸਿੱਖ ਇਤਿਹਾਸ ਅਨੁਸਾਰ ਉਹ ਪੂਰਨ ਸਮਾਂ ਲਿਖਦੇ ਰਹੇ । ਦਰਿਆ ਵਾਲੀ ਰਵਾਨੀ ਉਨ੍ਹਾਂ ਦੀ ਲਿਖਤ ਵਿਚ ਸੀ । ਸਾਗਰ ਵਾਂਗ ਪ੍ਰੇਮ ਉਛਾਲਾ ਖਾਂਦੇ ਸਨ । ਬੀੜ ਬੰਨ੍ਹਣ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਨੂੰ ਸੌਂਪਿਆ ! ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿਚ : ਸਭ ਖ਼ਜ਼ਾਨਾ ਭਾਈ ਗੁਰਦਾਸ ਕੇ ਸਪੁਰਦ ਹੋਆ ਅਰ ਬਚਨ ਹੋਆ ਕਿ ਬਾਣੀ ਸਮਝ ਸਮਝ ਲਿਖਣੀ । ਏਡਾ ਵੱਡਾ ਕਾਰਜ ਗੁਰੂ ਜੀ ਨੇ ਉਨ੍ਹਾਂ ਨੂੰ ਯੋਗ ਜਾਣ ਕੇ ਹੀ ਦਿੱਤਾ ਸੀ । ਭਾਈ ਗੁਰਦਾਸ ਜੀ ਜਿਵੇਂ ਗੁਰੂ ਜੀ ਦੱਸਦੇ ਉਸ ਅਨੁਸਾਰ ਹੀ ਕਰੀ ਜਾਂਦੇ ਤੇ ਲੋੜ ਅਨੁਸਾਰ ਸ਼ੁੱਧ ਜਾਂ ਅਸ਼ੁੱਧ ਨੀਚੇ ਪਾਈ ਜਾਂਦੇ । ਕਾਰਜ ਸੌਂਪੇ ਜਾਣ ਵੇਲੇ ਜੋ ਬਚਨ ਭਾਈ ਜੀ ਨੇ ਗੁਰੂ ਅਰਜਨ ਦੇਵ ਜੀ ਗੁਰੂ ਦੇ ਕੇ ਬਚਨ ਨੂੰ ਆਖੇ ਉਹ ਉਨ੍ਹਾਂ ਦੀ ਨਿਮਰਤਾ ਭਾਵ ਦਰਸਾਉਣ ਲਈ ਕਾਫ਼ੀ ਹਨ । ਭਾਈ ਜੀ ਨੇ ਹੱਥ ਜੋੜ ਕਿਹਾ : “ ਬੜਾ ਕਠਿਨ ਕਾਰਜ ਸੌਂਪਿਆ ਜੇ । ਮੈਂ ਬੱਚੇ ਨਿਆਈਂ ਹਾਂ । ਨਜ਼ਰੋਂ ਓਹਲੇ ਨਾ ਕਰਨਾ । ਗੁਰੂ ਜੀ ਨੇ ਫਰਮਾਇਆ : “ ਠੇਢ ਖਾਂਦੇ ਤੋਂ ਤੁਸਾਂ ਹੀ ਬਚਾਉਣਾ ਹੈ । ਪਤੇ ਦੀ ਗੱਲ ਕਹੀ ਹੈ । ਬੱਚੇ ਦਾ ਵੱਡਾ ਗੁਣ ਹੈ ਕਿ ਜੋ ਸੁਣੇ ਉਹ ਹੀ ਬੋਲਦਾ ਹੈ । ਤੁਸੀਂ ਤਾਂ ਉਹ ਹੀ ਲਿਖਣਾ ਹੈ ਜੋ ਗੁਰੂ ਜੀ ਕਹਿੰਦੇ ਹਨ । ਗੁਰੂ ਤੁਹਾਡੇ ਅੰਗ – ਸੰਗ ਹਨ । ਭਾਈ ਜੀ ਨੇ ਲਿਖਣ ਦਾ ਕੰਮ ਸੰਭਾਲ ਲਿਆ । ਮਹਾਰਾਜ ਨੇ ਪਹਿਲਾਂ ਆਪਣੀ ਹੱਥੀਂ ੧ ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ।। ਪਾਇਆ ਫਿਰ ਭਾਈ ਜੀ ਨੇ ਲਿਖਣਾ ਸ਼ੁਰੂ ਕੀਤਾ । ਇਕ ਤਾਅ ਦੇ ਚਾਰ ਹਿੱਸੇ ਕਰਕੇ ਲਿਖਦੇ ਰਹੇ । ਗੁਰੂ ਜੀ ਅੰਮ੍ਰਿਤ ਵੇਲੇ ਰਾਮਸਰ ਆ ਜਾਂਦੇ ਤੇ ਜੋ ਭਾਈ ਜੀ ਲਿਖਦੇ ਦੇਖ ਲੈਂਦੇ । ਭਾਈ ਗੁਰਦਾਸ ਜੀ ਨੇ ਬੜਾ ਸੰਜਮ ਰੱਖਿਆ । ਰਾਮਸਰ ਤੋਂ ਬਾਅਦ ਕਿਧਰੇ ਬਾਹਰ ਨਾ ਗਏ । ਗੁਰੂ ਜੀ ਤਾਂ ਲਿਖੇ ਨੂੰ ਵਾਚ ਉੱਥੋਂ ਅੰਮ੍ਰਿਤਸਰ ਦਰਬਾਰ ਸਾਹਿਬ ਆ ਜਾਂਦੇ , ਪਰ ਭਾਈ ਸਾਹਿਬ ਉੱਥੇ ਹੀ ਟਿਕਦੇ । ਐਸੀ ਲਗਨ ਨਾਲ ਬੀੜ ਬੰਨ੍ਹ ਰਹੇ ਸਨ , ਭਾਈ ਸਾਹਿਬ ਦੀ ਉੱਚੀ ਸੁਰਤਿ ਦਾ ਇੱਥੋਂ ਅੰਦਾਜ਼ਾ ਲਗਾਓ ਕਿ ਜੋ ਗੁਰੂ ਅਰਜਨ ਦੇਵ ਜੀ ਉਚਾਰਦੇ ਭਾਈ ਸਾਹਿਬ ਉਸੇ ਸਮੇਂ ਲਿਖੀ ਜਾਂਦੇ । ਰੇਤਾ ਭਰ ਉਕਾਈ ਨਾ ਖਾਂਦੇ । ਸ੍ਰੀ ਗੁਰ ਮੁਖ ਭੰਹ ਵਾਕ ਅਲਾਵੈ । ਲਿਖੜ ਪੁੰਨ ਸਮ ਭਾਈ ਜਾਵੈ । ਅਤ ਪ੍ਰਸੰਨ ਮਨ ਭਾਈ ਹੋਇ । ਸ੍ਰੀ ਮੁਖ ਸੁਨੈ , ਲਿਖੇ ਦੁਖ ਖੋਇ } ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਸੱਚੇ ਸਿੱਖ ਸਨ । ਬੀਬੀ ਭਾਨੀ ਜੀ ਦੇ ਨੇੜਿਓ ਭਰਾ ਸਨ । ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਬਾਬਾ ਈਸ਼ਰ ਦਾਸ ਜੀ ਦੇ ਭਾਈ ਗੁਰਦਾਸ ਜੀ ਸਪੁੱਤਰ ਸਨ । ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਬੜੇ ਜ਼ੋਰਾਂ ਨਾਲ ਚਲ ਰਿਹਾ ਸੀ । ਰਾਜ ਮਹਿਲਾਂ ਵਿਚ ਵੀ ਇਸ ਦੀ ਆਵਾਜ਼ ਕਿਸੇ ਨਾ ਕਿਸੇ ਰਾਹੀਂ ਪਹੁੰਚ ਹੀ ਜਾਂਦੀ ਸੀ ਪਰ ਸਿੱਖੀ ਦੇ ਸਪੱਸ਼ਟ ਅਰਥ ਘੱਟ ਹੀ ਸਮਝ ਆਉਂਦੇ ਸਨ । ਅਕਬਰ ਦੇ ਬਣਾਏ ਅਬਾਦਤਖ਼ਾਨਾ ਵਿਖੇ ਸਿੱਖੀ ਦੀ ਵਿਆਖਿਆ ਵੀ ਉਹ ਹੀ ਕਰਨ ਆਗਰਾ ਗਏ ਸਨ । ਚੌਥੇ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਆਪ ਜੀ ਨੇ ਸਿੱਖੀ ਧਾਰਨ ਕੀਤੀ । 1536 ਨੂੰ ਸਿੱਖ ਘਰ ਵਿਚ ਗੁਰੂ ਅਮਰਦਾਸ ਜੀ ਵੇਲੇ ਹੀ ਪ੍ਰਵੇਸ਼ ਕਰ ਗਏ ਸਨ । ਸਿੱਖੀ ਦਾ ਮੂਲ ਨਿਮਰਤਾ ਦ੍ਰਿੜ ਕਰ ਹਿਰਦੇ ਧਾਰ ਲਿਆ ਸੀ । ਗੁਰੂ ਰਾਮਦਾਸ ਜੀ ਵਲੋਂ ਪ੍ਰਚਾਰਕ ਬਣ ਕੇ ਧਰਮ ਦੇ ਨਿਯਮ ਦੂਰ – ਦੂਰ ਤੱਕ ਫੈਲਾਏ । ਭਾਈ ਗੁਰਦਾਸ ਕਾਬਲ ਤੋਂ ਕਾਸ਼ੀ ਤੱਕ ਸਿੱਖ ਧਰਮ ਦੀ ਖ਼ੁਸ਼ਬੂ ਫੈਲਾਈ । ਆਪ ਜੀ ਦਾ ਵਿਸ਼ਵਾਸ ਇਤਨਾ ਸੀ ਕਿ ਜਦ ਆਗਰਾ ਦੀ ਸੰਗਤ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਆਏ ਤਾਂ ਦਰਿਆ ਕਿਨਾਰੇ ਪੁੱਜ ਤੱਕਿਆ ਕਿ ਹੜ੍ਹ ਆਇਆ ਹੈ । ਤਦ ਸੰਗਤ ਨੇ ਪੁੱਛਿਆ ਕਿ ਭਾਈ ਜੀ ਦਰਿਆਇ ਲੰਘ ਕਿਸ ਤਰ੍ਹਾਂ ਜਾਈਐ । ਉਸ ਵਕਤ ਗੁਰੂ ਜੀ ਦੇ ਵਿਸ਼ਵਾਸ ਸਦਕਾ ਭਾਈ ਜੀ ਨੇ ਕਿਹਾ : ਗੁਰੂ ਕਾ ਬਚਨੁ ਬਸੈ ਜੀਅ ਨਾਲੈ ॥ ਜਲਿ ਨ ਡੂਬੈ , ਤਸਕਰੁ ਨਹੀ ਲੈਵੈ ਭਾਹਿ ਨ ਸਾਕੈ ਜਾਲੇ ॥ ਇਤਨਾ ਕਹਿ ਪਹਿਲਾਂ ਆਪ ਗੁਰੂ ਸਾਡੇ ਅੰਗ – ਸੰਗ ਹੈ , ਬਿਆਸਾ ਵਿਚ ਪੈਰ ਪਾਇਆ । ਦਰਿਆ ਦਾ ਜਲ ਗੋਡਿਆਂ ਤੱਕ ਆ ਗਿਆ । ਸਾਹਿਬ ਦੇ ਦਰਸ਼ਨ ਕੀਤੇ ਤੇ ਅਸੀਸ ਲਈ । ਵਾਹਿਗੁਰੂ ਤੇ ਐਨਾ ਵਿਸ਼ਵਾਸ ਸੀ ਕਿ ਹਰ ਗੱਲ ‘ ਤੇ ਗੁਰੂ ਕਹਿ ਕੇ ਹੀ ਸ਼ੁਰੂ ਕਰਿਆ ਕਰਦੇ ਸਨ । ਇਸੇ ਗੱਲ ਨੂੰ ਬਹੁਤ ਪਿੱਛੋਂ ਜ਼ਕਰੀਆ ਖ਼ਾਨ ਨੇ ਦੁਹਰਾ ਕੇ ਨਾਦਰ ਨੂੰ ਕਿਹਾ ਸੀ ਕਿ ਸਿੱਖਾਂ ਦੀ ਕਾਮਯਾਬੀ ਦਾ ਇਕ ਰਾਜ਼ ਇਹ ਹੈ ਕਿ ਬਾਤ ਬਾਤ ਪੇ ਗੁਰੂ ਆਲੇ ਹੈ । ਜੀ ਗੁਰੂ ਜੀ ਦਿਲ ਦੀ ਜਾਣਦੇ ਸਨ । ਜਦ ਬੀੜ ਲਿਖ ਰਹੇ ਸਨ ਤਾਂ ਇਕ ਦਿਨ ਗੁਰੂ ਅਰਜਨ ਦੇਵ ਜੀ ਅਤੇ ਭਾਈ ਗੁਰਦਾਸ ਜੀ ਇਸ਼ਨਾਨ ਕਰਕੇ ਬੇਰੀ ਹੇਠ ਬੈਠੇ ਹੀ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਮੁੱਖੋਂ ਨਿਕਲਿਆ ਕਿ ਘੋਰ ਕਲਜੁਗ ਆ ਰਿਹਾ ਹੈ । ਸੁਣਦੇ ਹੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਕ੍ਰਿਪਾ ਦੇ ਸਾਗਰ ਕ੍ਰਿਪਾ ਵੀ ਕਰੋ ਕਿ ਇਹ ਕਲਜੁਗ ਸਾਡੇ ਜੀਵਾਂ ਨੂੰ ਨਾ ਬਿਆਪੇ । ਮਹਾਰਾਜ ਨੇ ਬਚਨ ਕੀਤਾ ਕਿ ਰਾਹ ਤਾਂ ਇਕੋ ਹੈ ਇਸ ਦੇ ਪ੍ਰਭਾਵ ਤੋਂ ਬਚਣ ਦਾ ਕੋਈ ਐਸਾ ਉਪਰਾਲਾ ਹੋਵੇ ਕਿ ਹਰ ਲਿਆ ਸੁਆਸ ਸਫ਼ਲ ਹੋਵੇ । ਸਿਹਤਮੰਦ ਇਨਸਾਨ ਦਿਹਾੜੀ ਵਿਚ 24,000...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ