ਭਾਈ ਜੈਤੇ ਦਾ ਪਹਿਲਾ ਪੜਾਅ ਤਰਵਾੜੀ
ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਨੇ ਹਨੇਰੀ ਤੂਫਾਨ ਸਮੇ ਮੌਕਾ ਦੇਖ ਕੇ ਸਤਿਗੁਰੂ ਜੀ ਦਾ ਪਾਵਨ ਸੀਸ ਚਾਂਦਨੀ ਚੌਕ ਤੋਂ ਚੁੱਕ ਕੇ ਆਪਣੇ ਘਰ ਕੂਚਾ ਦਿਲਵਾਲੀ ਲੈ ਆਏ, ਜੋ ਚਾਂਦਨੀ ਚੌਕ ਤੋਂ ਥੋੜ੍ਹੀ ਦੂਰ ਸੀ। ਉੱਥੇ ਜਾ ਕੇ ਪਾਵਨ ਸੀਸ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ , ਫਿਰ ਸਾਫ ਕੱਪੜਿਆਂ ਚ ਸਤਿਕਾਰ ਨਾਲ ਲਪੇਟ ਕੇ ਪਹਿਲਾਂ ਕੀਤੀ ਹੋਈ ਤਿਆਰੀ ਅਨੁਸਾਰ ਅਰਦਾਸ ਕਰਕੇ ਗੁਰੂ ਗੁਰੂ ਕਰਦੇ ਘੋੜੇ ਤੇ ਚੜ੍ਹ ਕੇ ਅਨੰਦਪੁਰ ਸਾਹਿਬ ਨੂੰ ਚੱਲ ਪਏ। ਸਫ਼ਰ ਰਾਤ ਸਮੇਂ ਸ਼ੁਰੂ ਕੀਤਾ । ਭਾਈ ਜੀ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਸ਼ਹਿਰ ਤੋਂ ਦੂਰ ਨਿਕਲ ਜਾਣਾ ਚਾਹੁੰਦੇ ਸੀ। ਅੱਗੇ ਚੱਲ ਕੇ ਜੈਤਾ ਜੀ ਨੂੰ ਉਨ੍ਹਾਂ ਦੇ 3 ਹੋਰ ਸਾਥੀ ਭਾਈ ਨਾਨੂੰ , ਭਾਈ ਆਗਿਆ, ਭਾਈ ਉਦਾ ਜੀ (ਉਦਾ ਜੀ ਪੰਜਾਬ ਤੋ ਸਤਿਗੁਰੂ ਜੀ ਦੇ ਨਾਲ ਹੀ ਚੱਲੇ ਸੀ ) ਰਾਹ ਚ ਮਿਲੇ। ਹੈ ਏਵੀ ਤਿੰਨੇ ਦਿੱਲੀ ਸੀ। ਪਰ ਇਕੱਲੇ ਇਕੱਲੇ ਇਸ ਵਾਸਤੇ ਤੁਰੇ , ਤਾਂਕੇ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਚਾਰ ਬੰਦੇ ਘੋੜਿਆਂ ਤੇ ਏਸ ਵੇਲੇ ਕਿੱਥੇ ਜਾ ਰਹੇ ਨੇ।
ਸਾਰਾ ਸਫ਼ਰ ਜਰਨੈਲੀ ਸੜਕ ਦੇ ਨਾਲ ਨਾਲ ਕੱਚੇ ਰਾਹ ਖੇਤਾਂ ਝਾੜਾਂ ਤੇ ਪਿੰਡਾਂ ਦੇ ਵਿੱਚੋਂ ਦੀ ਕੀਤਾ। ਸਫ਼ਰ ਬੜੀ ਰਫ਼ਤਾਰ ਨਾਲ ਕੀਤਾ ਸੀ। ਪਹਿਲਾ ਪੜਾਅ ਸੋਨੀਪਤ ਪਾਨੀਪਤ ਲੰਘ ਕੇ ਕਰਨਾਲ ਦੇ ਨੇਡ਼ੇ ਤਰਵਾਡ਼ੀ ਕੀਤਾ . ਨੈੱਟ ਤੋਂ ਦੇਖਿਆ ਚਾਂਦਨੀ ਚੌਕ ਤੋ ਤਰਵਾੜੀ 154 K.M ਦਾ ਸਫ਼ਰ ਬਣਦਾ ਹੈ।
ਤਰਵਾੜੀ ਇੱਕ ਬਹੁਤ ਪੁਰਾਣਾ ਸ਼ਹਿਰ ਹੈ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੀ ਦੋ ਵਾਰ ਏਥੇ ਜੰਗ ਹੋਈ ਸੀ ਇੱਥੇ ਪੁਰਾਣਾ ਕਿਲ੍ਹਾ ਵੀ ਆ ਮੁਗ਼ਲ ਰਾਜ ਸਮੇ ਇੱਥੇ ਕੁਝ ਧੋਬੀਆਂ ਦੇ ਘਰ ਸੀ ਜੋ ਸਰਕਾਰੀ ਅਹਿਲਕਾਰਾਂ ਦੇ ਕੱਪੜੇ ਧੋ ਕੇ ਆਪਣਾ ਗੁਜ਼ਾਰਾ ਕਰਦੇ ਸੀ ਇਨ੍ਹਾਂ ਧੋਬੀਆਂ ਚ ਇੱਕ ਗਰੀਬ ਸਿੱਖ ਭਾਈ ਦੇਵਾ ਰਾਮ ਪਰਿਵਾਰ ਸਮੇਤ ਰਹਿੰਦਾ ਸੀ ਸਤਿਗੁਰਾਂ ਦਾ ਬੜਾ ਪਿਆਰ ਵਾਲਾ ਸਿੱਖ ਸੀ ਭਾਈ ਜੈਤਾ ਜੀ ਇਸ ਨੂੰ ਜਾਣਦੇ ਸੀ ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ