ਭਾਈ ਕਟਾਰੂ ਜੀ ਅਤੇ ਗੁਰੂ ਅਰਜਨ ਦੇਵ ਜੀ
ਭਾਈ ਕਟਾਰੂ ਜੀ ਅਤੇ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਾਹੁਲ ਪ੍ਰਾਪਤ ਕਰਕੇ ਗੁਰਮੰਤਰ ਦੀ ਦਾਤ ਲੈ ਕੇ ਸਿੱਖ ਸਜਿਆ ਸੀ।
ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖੀ ਦਿੱਤੀ ਤੇ ਪੁੱਛਿਆ, ”ਕੀ ਕੰਮ ਕਰਦਾ ਹੈਂ?” ”ਜੀ! ਧੜਵਈ ਦੀ ਨੌਕਰੀ।” ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਟਾਰੂ ਜੀ ਨੂੰ ਸਿੱਖੀ ਕਮਾਉਣ ਵਾਸਤੇ ਪੰਜ ਬਚਨ ਦਿੱਤੇ –
1. ਘੱਟ ਨਹੀਂ ਤੋਲਣਾ।
2. ਦਸਵੰਧ ਜ਼ਰੂਰ ਕੱਢਣਾ ਹੈ।
3. ਅੰਮ੍ਰਿਤ ਵੇਲੇ ਉੱਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਕੁਝ ਛਕਣਾ ਹੈ।
4. ਕੰਮ-ਕਾਰ ਕਰਦਿਆਂ ਵਾਹਿਗੁਰੂ ਸ਼ਬਦ ਦੀ ਕਮਾਈ ਕਰਨੀ ਹੈ।
5. ਕਿਸੇ ਦਾ ਜਾਣ ਬੁੱਝ ਕੇ ਦਿਲ ਨਹੀਂ ਦੁਖਾਣਾ। ਇਸ ਨੇ ਸਾਰੇ ਬਚਨ ਮੰਨੇ।
ਇਲਾਕੇ ਵਿੱਚ ਬੜੀ ਸੋਭਾ ਹੋ ਗਈ। ਜਦੋਂ ਇਲਾਕੇ ਵਿੱਚ ਸੋਭਾ ਹੋ ਗਈ ਤੇ ਜਿਨ੍ਹਾਂ ਕੋਲ ਸੋਭਾ ਬਰਦਾਸ਼ਤ ਨਹੀਂ ਸੀ ਹੁੰਦੀ ਉਹ ਕਹਿੰਦੇ ਹਨ ਕਿ ਕਿਹੜਾ ਕੰਮ ਕਰੀਏ ਕਿ ਭਾਈ ਕਟਾਰੂ ਨੂੰ ਬਦਨਾਮ ਕਰੀਏ। ਅੱਠ ਕੁ ਬੰਦੇ ਉਨ੍ਹਾਂ ਦੀ ਦੁਕਾਨ ਤੇ ਆਏ। ਤਿੰਨ ਚਾਰਾਂ ਨੇ ਗੱਲੀਂ ਲਗਾ ਲਿਆ ਤੇ ਤਿੰਨਾਂ-ਚਾਰਾਂ ਨੇ ਉਨ੍ਹਾਂ ਦੇ ਪੰਜ-ਸੱਤ ਵੱਟੇ ਬਦਲਾ ਦਿੱਤੇ। ਜਿਨ੍ਹਾਂ ਨਾਲ ਤੋਲ ਕਰਕੇ ਲੋਕਾਂ ਨੂੰ ਰਾਸ਼ਨ ਦੇਂਦਾ ਸੀ, ਈਰਖਾ ਕਰਣ ਵਾਲਿਆਂ ਨੇ ਘੱਟ ਤੋਲ ਵਾਲੇ ਵੱਟੇ ਇਸ ਦੀ ਦੁਕਾਨ ਤੇ ਰੱਖ ਦਿੱਤੇ, ਨਾਲ ਹੀ ਮਹਿਕਮੇ ਨੂੰ ਸ਼ਿਕਾਇਤ ਕੀਤੀ, ਇਸ ਨੂੰ ਛਾਪਾ ਮਾਰੋ, ਘੱਟ ਤੋਲਦਾ ਹੈ। ਮਹਿਕਮੇ ਵਾਲੇ ਆ ਗਏ, ਆ ਕੇ ਕਹਿੰਦੇ, ”ਭਾਈ ਕਟਾਰੂ,” ਤੇਰੇ ਵਿਰੁੱਧ ਸ਼ਿਕਾਇਤ ਆਈ ਹੈ, ਤੂੰ ਘੱਟ ਤੋਲਦਾ ਹੈਂ। ਤੇਰੇ ਵੱਟੇ ਚੈੱਕ ਕਰਨੇ ਹਨ। ਜਦੋਂ ਉਨ੍ਹਾਂ ਕਿਹਾ ਕਿ ਵੱਟੇ ਚੈੱਕ ਕਰਨੇ ਹਨ ਤੇ ਉਦੋਂ ਨਿਗ੍ਹਾ ਗਈ ਕਿ ਪੰਜ-ਸੱਤ ਵੱਟੇ ਮੇਰੇ ਨਹੀਂ।
ਮਹਿਕਮੇ ਵਾਲੇ ਕਹਿੰਦੇ, ”ਵੱਟੇ ਚੈੱਕ ਕਰਵਾ।” ਭਾਈ ਕਟਾਰੂ ਕੀ ਕਹਿੰਦਾ ਹੈ, ਮਹਿਕਮੇ ਵਾਲਿਆਂ ਨੂੰ ਕਿ ਤੁਸੀਂ ਵੱਟੇ ਚੈੱਕ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ। ਆਪਣਾ ਕੰਮ ਕਿਹੜਾ ਸੀ? ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਕਟਾਰੂ ਜੀ ਨੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਤੇ ਮਨ ਨਾਲ ਅੰਦਰੋਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ।...
...
ਕਿਉਂਕਿ ਪਾਵਨ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੋਈ ਭਉਜਲ ਆਵੇ ਤਾਂ ਸਿੱਖ ਬਾਣੀ ਪੜ੍ਹਕੇ ਅਰਦਾਸ ਕਰੇ¸
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ।।
(ਪਉੜੀ, ਵਾਰ ਗੁਜਰੀ ਮ: 5, ਅੰਗ 519)
ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਬੈਠੇ ਸਨ। ਇੱਕ ਸਿੱਖ ਨੇ ਮਸਨੂਰੀ ਟਕਾ ਮੱਥਾ ਟੇਕਿਆ, ਜੋ ਦਰਸ਼ਨ ਕਰਨ ਵਾਸਤੇ ਆਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਉਹ ਟਕਾ ਲੈ ਕੇ ਕਦੀ ਖੱਬੀ ਤਲੀ ਰੱਖਦੇ ਹਨ, ਕਦੀ ਸੱਜੀ। ਕਦੀ ਖੱਬੀ, ਕਦੀ ਸੱਜੀ। ਸੇਵਾਦਾਰ ਕਹਿੰਦਾ ਹੈ, ਮਹਾਰਾਜ ਕੀ ਕਰ ਰਹੇ ਹੋ? ਸੰਗਤਾਂ ਮੋਹਰਾਂ, ਸੋਨਾ, ਚਾਂਦੀ, ਕੀਮਤੀ ਵਸਤੂਆਂ ਚੜ੍ਹਾ ਜਾਂਦੀਆਂ ਹਨ, ਸੇਵਾਦਾਰ ਨੂੰ ਕਹਿੰਦੇ ਹੋ, ਖ਼ਜ਼ਾਨੇ ਵਿੱਚ ਪਾ ਦੇ। ਅੱਜ ਟਕਾ ਲੈ ਕੇ ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ”ਮੈਂ ਕੀ ਕਰਾਂ? ਗ਼ਜ਼ਨੀ ਵਿੱਚ ਮੇਰੇ ਸਿੱਖ ਭਾਈ ਕਟਾਰੂ ਦੇ ਵਿਰੋਧੀਆਂ ਨੇ ਵੱਟੇ ਬਦਲਾ ਦਿੱਤੇ ਹਨ। ਮਹਿਕਮੇ ਵਾਲੇ ਚੈਕ ਕਰ ਰਹੇ ਨੇ। ਮੇਰਾ ਸਿੱਖ ਸ੍ਰੀ ਜਪੁਜੀ ਸਾਹਿਬ ਨਾਲ ਜੁੜ ਦੇ ਅਰਦਾਸ ਕਰ ਰਿਹਾ ਹੈ।”
ਸੇਵਾਦਾਰ ਕਹਿੰਦਾ ਹੈ, ਮਹਾਰਾਜ, ਟਕੇ ਨੂੰ ਕੀ ਕਰਦੇ ਪਏ ਹੋ? ਕਦੀ ਸੱਜੀ ਤਲੀ, ਕਦੀ ਖੱਬੀ ਤਲੀ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਸਦਕੇ ਉਸ ਦੀ ਚਿੰਤਾ ਮੇਰੇ ਕੋਲ ਆ ਗਈ ਹੈ। ਜਦੋਂ ਮਹਿਕਮੇ ਵਾਲੇ ਹਲਕੇ ਵਜ਼ਨ ਦਾ ਵੱਟਾ ਸੱਜੇ ਛਾਬੇ ਵਿੱਚ ਪਾਉਂਦੇ ਹਨ, ਮੈਂ ਟਕਾ ਸੱਜੀ ਤਲੀ ‘ਤੇ ਲੈ ਆਉਂਦਾ ਹਾਂ, ਜਦੋਂ ਉਹ ਖੱਬੇ ਛਾਬੇ ਵਿੱਚ ਪਾਉਂਦੇ ਹਨ, ਮੈਂ ਖੱਬੀ ਤਲੀ ‘ਤੇ ਲੈ ਆਉਂਦਾ ਹਾਂ। ਮੇਰੇ ਸਿੱਖ ਦੇ ਵੱਟਿਆਂ ਵਿੱਚ ਫਰਕ ਨਾ ਪੈ ਜਾਵੇ। ਇਸ ਤਰ੍ਹਾਂ ਗੁਰੂ ਜੀ ਨੇ ਅੰਮ੍ਰਿਤਸਰ ਵਿੱਚ ਬੈਠਿਆਂ ਗਜ਼ਨੀ ਵਿੱਚ ਬੈਠੇ ਆਪਣੇ ਸਿੱਖ ਦੀ ਪੈਜ ਰੱਖੀ।
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਈ ਛਡਾਈ।। (ਅੰਗ 588)
ਸਿੱਖਿਆ – ਇਹ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਥੇ ਚਾਹੁੰਣ ਆਪਣੇ ਸਿੱਖ ਦੀ ਰਾਖੀ ਕਰ ਸਕਦੇ ਹਨ। ਸਾਨੂੰ ਸਿਰਫ਼ ਸਿਮਰਨ ਬਾਣੀ ਦਾ ਆਸਰਾ ਲੈ ਕੇ ਅਰਦਾਸ ਵਿੱਚ ਜੁੜਨ ਦੀ ਲੋੜ ਹੈ, ਗੁਰੂ ਸਾਹਿਬ ਅੰਗ-ਸੰਗ ਹੋ ਕੇ ਸਹਾਈ ਹੁੰਦੇ ਹਨ। ਕਿਸੇ ਬਿਪਤਾ ਵੇਲੇ ਚਿੰਤਾ ਹੀ ਕਰਨ ਨਾਲ ਮਸਲਾ ਹੱਲ ਨਹੀਂ ਹੁੰਦਾ ਚਿੰਤਾ ਨੂੰ ਚਿੰਤਨ ਬਣਾਈਏ ਤਾਂ ਚਿੰਤਾ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਹਨ।
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
ਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਮੁਗ਼ਲ ਹਕੂਮਤ ਨੂੰ ਗੁਰੂ ਜੀ ਤੋਂ ਖ਼ਤਰਾ ਭਾਸਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਲਵਾ ਦੇਸ਼ ਦਾ ਰਟਨ ਬੜਾ ਸਫਲ ਰਿਹਾ। ਜਿਥੇ ਜਿਥੇ ਵੀ ਆਪ ਨੇ ਚਰਨ ਪਾਏ ਆਪ ਦੇ ਉਪਦੇਸ਼ਾ ਨੇ ਲੋਕਾਂ ਵਿਚ ਨਵੀਂ ਜਿੰਦ ਜਾਨ ਲੈ ਆਂਦੀ। ਹਕੁਮਤ ਦੇ ਜਬਰ Continue Reading »
ਗੁਰਦੁਆਰਾ ਸੰਨ੍ਹ ਸਾਹਿਬ ਜੀ , ਪਿੰਡ ਬਾਸਰਕੇ ਗਿੱਲਾਂ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਵਿਚ ਜੁੱਟ ਗਏ। 12 ਸਾਲ ਬਿਆਸ ਦਰਿਆ ਤੋਂ Continue Reading »
ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ – ਦਿੱਲੀ ਸੰਨ 1506 -10 ਦੇ ਦਰਮਿਆਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਥੀ ਭਾਈ ਮਰਦਾਨਾ ਜੀ ਨਾਲ ਪੂਰਬ ਦੀ ਯਾਤਰਾ ਤੋਂ ਵਾਪਸੀ ਸਮੇਂ ਦਿੱਲੀ ਪਧਾਰੇ। ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਜੀ.ਟੀ. ਰੋਡ ਦੇ ਕਿਨਾਰੇ ਸਥਿਤ ਇੱਕ ਬਾਗ ਵਿੱਚ ਉਤਾਰਾ ਕੀਤਾ , ਉਸ ਸਮੇਂ Continue Reading »
ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹਾੜੈ ਨੂੰ ਸਮਰਪਿਤ ਇਤਿਹਾਸ ਦਾ ਅੱਜ ਚੌਥਾ ਭਾਗ ਪੜੋ ਜੀ । ਰਸਮਾ ਪੂਰੀਆਂ ਹੋਈਆਂ॥ ਗੁਰੂ ਅਰਜਨ ਦੇਵ ਜੀ ਦੇ ਗੁਰੂ ਕੇ ਚਕ ਵਾਪਸ ਆਉਣ ਤੇ ਪ੍ਰਿਥੀ ਚੰਦ ਵੀ ਅਪਣਾ ਸਾਰਾ ਟਬਰ ਲੈ ਕੇ ਇਥੇ ਪਹੁੰਚ ਗਿਆ ਤੇ ਸ਼ਹਿਰ ਦਾ ਸਾਰਾ ਆਰਥਿਕ ਪ੍ਰਬੰਧ ਆਪਣੇ ਹਥ Continue Reading »
ਮਾਛੀਵਾੜਾ ਭਾਗ 6 ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ Continue Reading »
ਪੜ੍ਹਿਓ ਜ਼ਰੂਰ 🙏🙏 ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ…. ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ Continue Reading »
ਗੁਰੂ ਪਿਆਰਿਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ। ਆਓ ਗੁਰੂ ਸਾਹਿਬ ਜੀ ਦੇ ਬਾਰੇ ਕੁਝ ਵਿਚਾਰਾਂ ਕਰੀਏ। ਮਾਪਿਆਂ ਤੇ ਬੱਚਿਆਂ ਵਾਲਿਓ, ਮੁੱਖ ਓਸ ਦੀ ਸਿਫ਼ਤ ਦੇ ਵੱਲ ਕਰੀਏ ਸਾਰਾ ਪਰਿਵਾਰ ਜਿਨ੍ਹੇਂ ਹੱਸ ਵਾਰਿਆ, ਆਓ ਓਸ ਗੁਰੂ ਦੀ ਗੱਲ ਕਰੀਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ Continue Reading »
ਇਤਿਹਾਸ – ਗੁਰਦੁਆਰਾ ਰੀਠਾ ਸਾਹਿਬ ਜੀ – ਉੱਤਰਾਖੰਡ ਗੁਰੂ ਨਾਨਕ ਦੇਵ ਜੀ ਇੱਥੇ ਭਾਈ ਮਰਦਾਨਾ ਜੀ ਨਾਲ ਆਏ ਸਨ , ਇਥੇ ਰੀਠੇ ਦੇ ਦਰੱਖਤ ਹੇਠ ਕੁਝ ਜੋਗੀ ਬੈਠੇ ਸਨ , ਗੁਰੂ ਨਾਨਕ ਦੇਵ ਜੀ ਵੀ ਉਸ ਰੀਠੇ ਦੇ ਦਰੱਖਤ ਹੇਠ ਬੈਠ ਗਏ , ਅਤੇ ਭਾਈ ਮਰਦਾਨਾ ਜੀ ਨੂੰ ਰੀਠੇ ਖਾਣ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Baljit singh
Waheguru ji