ਆ ਜਿਹੜੇ ਲੋਕ ਕਿਸੇ ਗੁਰਸਿਖ ਦੀ ਨਿੱਕੀ ਜਿਹੀ ਗਲਤੀ ਕਰਦਿਆ ਦੀ ਵੀਡੀਓ ਬਣਾ ਕੇ ਉਸ ਨੂੰ ਸਮਝਾਉਣ ਦੀ ਬਜਾਏ ਨੈਟ ਤੇ ਚਾੜ ਕੇ ਉਸ ਗੁਰਸਿਖ ਤੇ ਉਸ ਦੇ ਗੁਰੂ ਦੀ ਬੇਅਜਤੀ ਕਰਵਾਉਦੇ ਫਿਰਦੇ ਹਨ ਉਹ ਇਹ ਪੋਸਟ ਜਰੂਰ ਪੜਨ ਜੀ ।
ਭਾਈ ਮਾਧੋ ਜੀ
ਪ੍ਰਸਿੱਧ ਇਤਿਹਾਸਕਾਰ ਮੁਹਸਨ ਫ਼ਾਨੀ ਲਿਖਦਾ ਹੈ ਕਿ ਗੁਰੂ ਹਰਿਗੋਬਿੰਦ ਜੀ ਕੋਲੋਂ ਜਦੋਂ ਪੁੱਛਿਆ ਗਿਆ ਕਿ ਜੇ ਗੁਰੂ ਪਾਸ ਨਾ ਹੋਵੇ ਤਾਂ ਗੁਰੂ ਦਾ ਦੀਦਾਰ ਕਿਵੇਂ ਕਰੀਏ ਤਾਂ ਗੁਰੂ ਜੀ ਨੇ ਉੱਤਰ ਦਿੱਤਾ : “ ਹਰ ਉਸ ਸਿੱਖ ਨੂੰ ਗੁਰੂ ਦਾ ਹੀ ਰੂਪ ਜਾਣੋ ਜੋ ਗੁਰੂ ਦਾ ਨਾਮ ਜਪਦਾ ਤੁਹਾਡੇ ਦਰਵਾਜ਼ੇ ਆਵੇ ( ਹਰ ਕਸ ਕਿ ਨਾਮ ਗੀਰਦ ਵ ਦਰ ਖ਼ਾਨਾਏ ਸਿਖੇ ਦਰ ਆਇਦ ਓਰਾ ਮਨੈਅ ਨਸ਼ਵਦ ) ( ਦਬਿਸਤਾਨੇ ਮਜ਼ਾਹਬ , ਪੰਨਾ 240 ) ਕੋਈ ਪੁਰਸ਼ ਵੀ ਮੁੱਖ ਵਿਚ ਗੁਰੂ ਦਾ ਨਾਂ ਬੋਲਦੇ ਜਦੋਂ ਸਿੱਖ ਦੇ ਘਰ ਆਂਵਦਾ , ਸਿੱਖ ਆਦਰ ਨਾਲ ਅੰਦਰ ਘਰ ਲੈ ਜਾਂਵੇ , ਪ੍ਰਸ਼ਾਦਾ ਛਕਾਂਦੇ , ਬਿਸ੍ਰਾਮ ਕਰਾਦੇ ਤੇ ਅਗਲੇ ਦਿਨ ਮੰਜ਼ਿਲ ਤੱਕ ਪਹੁੰਚਾ ਕੇ ਆਂਵੇ । ਐਸੇ ਹੀ ਸਨ ਭਾਈ ਮਾਧੋ ਜੀ ਜੋ ਸ੍ਰੀਨਗਰ ਦੇ ਰਹਿਣ ਵਾਲੇ ਸਨ । ਭਾਈ ਮਾਧੋ ਜੀ ਕਸ਼ਮੀਰ ਵਿਚ ਹੀ ਰਹਿ ਗੁਰੂ ਹਰਿਗੋਬਿੰਦ ਜੀ ਦੀ ਮਹਿਮਾ ਸਿੱਖ ਸੰਗਤਾਂ ਨੂੰ ਸੁਣਾਂਦੇ ਰਹਿੰਦੇ । ਆਪ ਜੀ ਦਾ ਆਚਰਨ ਸਾਫ਼ ਤੇ ਸੁੱਚਾ ਸੀ । ਗੁਰੂ ਪਿਆਰ ਦੀ ਉਹ ਮੂਰਤ ਸਨ ਤੋਂ ਸਿੱਖ ਦੀ ਸੇਵਾ ਗੁਰੂ ਜਾਣ ਕੇ ਹੀ ਕਰਦੇ ਸਨ । ਸਾਖੀ ਆਉਂਦੀ ਹੈ । ਭਾਈ ਮਾਧੋ ਜੀ ਦੇ ਘਰ ਇਕ ਚੋਰ ਜੋ ਪਹਿਲਾਂ ਹੀ ਕਈ ਵਿਉਂਤਾਂ ਬਣਾ ਕੇ ਉਨ੍ਹਾਂ ਦੇ ਘਰ ਆਇਆ ਸੀ ਪਰ ਕਦੀ ਚੋਰੀ ਕਰਨ ਵਿਚ ਸਫ਼ਲ ਨਹੀਂ ਸੀ ਹੋਇਆ । ਜਦ ਉਸ ਨੇ ਭਾਈ ਸਾਧੂ ਜੀ ਦਾ ਸਿੱਖਾਂ ਪ੍ਰਤੀ ਆਦਰ ਸਤਿਕਾਰ ਬਾਰੇ ਜਾਣਿਆ ਤਾਂ ਇਕ ਗੁਰਸਿੱਖ ਦਾ ਹੀ ਵੇਸ ਧਾਰ ਲਿਆ । ਗੁਰੂ ਗੁਰੂ ਜਪਦਾ ਉਹ ਭਾਈ ਮਾਧੋ ਦੇ ਘਰ ਆ ਗਿਆ । ਭਾਈ ਜੀ ਨੇ ਆਪਣੇ ਸੁਭਾਅ ਅਨੁਸਾਰ ਸਿੱਖ ਜਾਣ ਕੇ ਸੇਵਾ ਕੀਤੀ । ਉਨ੍ਹਾਂ ਦੀ ਧਰਮ ਪਤਨੀ ਨੇ ਵੀ ਸਿੱਖ ਲਈ ਰੋਟੀ ਪਕਾਈ ਤੇ ਨਿਮਰਤਾ ਨਾਲ ਹੱਥ ਜੋੜ ਪ੍ਰਸ਼ਾਦਾ ਛਕਾਇਆ । ਭਾਈ ਮਾਧੋ ਜੀ ਦਾ ਸੁਭਾਅ ਹੀ ਐਸਾ ਸੀ । ਬਿਨਾਂ ਕਿਸੇ ਵਾਕਫ਼ੀ ਤੋਂ ਸਿੱਖ ਦੀ ਸੇਵਾ ਕਰਦੇ । ਸਮਾਂ ਹੀ ਐਸਾ ਸੀ ਸਿੱਖ ਸਿੱਖ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਕਰਦਾ ਸੀ । ਇਕ – ਦੂਜੇ ਦਾ ਦੁੱਖ – ਸੁੱਖ ਵੰਡਾਂਦਾ ਸੀ । ਹਰ ਕੋਈ ਦੂਜੇ ਦੀ ਮਦਦ ਕਰਨ ਨੂੰ ਤਿਆਰ ਖੜ੍ਹਾ ਸੀ । ਭਾਈ ਮਾਧੋ ਜੀ ਨੇ ਉਸ ਅੰਞਾਣ ਸਿੱਖ ਦੀ , ਭਾਵੇਂ ਉਹ ਬੁਰੇ ਇਰਾਦੇ ਨਾਲ ਆਇਆ ਸੀ , ਬੜੀ ਸੇਵਾ ਕੀਤੀ । ਪਹਿਨਣ ਨੂੰ ਕੱਪੜਾ ਦਿੱਤਾ , ਪ੍ਰਸ਼ਾਦਾ ਛਕਾ ਉਸਦੇ ਸੌਣ ਦਾ ਬੰਦੋਬਸਤ ਵੀ ਕੀਤਾ । ਪ੍ਰਾਹੁਣਾ ਜੋ ਆਪਣੇ ਭੈੜੇ ਮਨਸੂਬੇ ਬਣਾ ਕੇ ਆਇਆ ਸੀ , ਚੋਰੀ ਕਰਨ ਲਈ ਰਾਤੀਂ ਉਠਿਆ ਵੀ ਪਰ ਬਥੇਰਾ ਜ਼ੋਰ ਲਗਾਉਣ ਦੇ ਬਾਵਜੂਦ ਵੀ ਦਰਵਾਜ਼ਾ ਨਾ ਖੋਲ੍ਹ ਸਕਿਆ ਤੇ ਇਸੇ ਕੋਸ਼ਿਸ਼ ਵਿਚ ਰਾਤ ਬੀਤ ਗਈ । ਸਵੇਰ ਤੜਕ ਸਾਰ ਹੀ ਗੁਰੂ ਦੇ ਨਾਮੀਂ ਬੰਦੇ ਉਠ ਖਲੋਂਦੇ ਸਨ । ਅੰਮ੍ਰਿਤ ਵੇਲਾਂ ਕਦੇ ਨਹੀਂ ਖੁਆਂਦੇ । ਦੋਵੇ ਜੀਅ ਗੁਰਬਾਣੀ ਪ੍ਰੇਮੀ ਸਵੇਰੇ ਆਪਣੇ ਸੁਭਾਅ ਮੁਤਾਬਿਕ ਉਠ ਖਲੋਤੇ ਤੇ ਚੋਰ ਭੱਜ ਕੇ ਆਪਣੀ ਜਗ੍ਹਾ ਤੇ ਸੌਂ ਗਿਆ । ਅੰਮ੍ਰਿਤ ਵੇਲਾ ਸੱਚਮੁੱਚ ਹੀ ਬੜਾ ਸ਼ਾਂਤ ਤੇ ਅਨੰਦਮਈ ਹੁੰਦਾ ਹੈ ਪਰ ਜਦ ਭਾਈ ਮਾਧੋ ਜੀ ਦੀ ਘਰਵਾਲੀ ਨੇ ਦੇਖਿਆ ਜੋ ਗੁਰੂ ਦਾ ਸਿੱਖ ਸਾਡੇ ਘਰ ਆਇਆ ਹੈ ਉਹ ਅੰਮ੍ਰਿਤ ਵੇਲੇ ਵੀ ਸੁੱਤਾ ਪਿਆ ਹੈ ਤਾਂ ਉਸ ਦੇ ਮਨ ਵਿਚ ਕੁਝ ਸ਼ੰਕਾ ਉਪਜੀ ਕਿਉਂਕਿ ਗੁਰੂ ਦੇ ਸਿੱਖ ਆਪਣੇ ਨੇਮ ਦੇ ਪੱਕੇ ਹਨ , ਕਦੀ ਅੰਮ੍ਰਿਤ ਵੇਲਾ ਨਹੀਂ ਖੁਝਾਂਦੇ । ਚਾਹੇ ਕਿੰਨੀ ਵੀ ਥਕਾਨ ਹੋਵੇ ਪਰ ਰੋਜ਼ ਦਾ ਨੇਮ ਕਦੇ ਨਹੀਂ ਭੁੱਲਦੇ । ਇਹ ਕੈਸਾ ਸਿੱਖ ਹੈ ? ਅਤੇ ਇਹ ਸਿੱਖ ਹੋਵੇ ਹੀ ਨਾ । ਇਸ ਤਰ੍ਹਾਂ ਦੇ ਕਈ ਖ਼ਿਆਲ ਉਸ ਦੇ ਮਨ ਵਿਚ ਆਏ । ਜਦ ਭਾਈ ਮਾਧੋ ਕੋਲੋਂ ਪੁੱਛਿਆ ਤਾਂ ਉਸ ਆਖਿਆ ਕਿ ਗੁਰੂ ਦੇ ਪਿਆਰਿਆਂ ਵਾਸਤੇ ਮਨ ਵਿਚ ਸੰਸਾ ਨਹੀਂ ਲਿਆਣਾ ਚਾਹੀਦੀ : ਥੱਕ ਗਿਆ ਹੋਵੇਗਾ । ਅਸੀਂ ਤਾਂ ਉਹੀ ਕਰਨਾ ਹੈ ਜੋ ਉਸ ਅਕਾਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ