10 ਮਾਰਚ ਦਾ ਇਤਿਹਾਸ
10 ਮਾਰਚ 1644 ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਪਿਤਾ ਮਾਈ ਦਾਸ ਤੇ ਮਾਤਾ ਮਾਧੁਰੀ ਬਾਈ ਦੇ ਘਰ ਹੋਇਆ ਸੀ ।
ਆਪ ਦੀ ਧਰਮ ਪਤਨੀ ਦਾ ਨਾਮ ਸੀਤੋ ਸੀ ਆਪ ਜੀ ਦੇ ਪੁੱਤਰਾ ਦਾ ਨਾਮ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨੈਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਕਸ਼ ਸਿੰਘ, ਭਗਵਾਨ ਸਿੰਘ, ਚਿੱਤਰ ਸਿੰਘ , ਬਲਰਾਮ ਸਿੰਘ, ਦੇਸਾ ਸਿੰਘ ਸਨ ।
ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਸ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਹਨ ਜਿਹਨਾਂ ਦੀ ਮਿਸਾਲ ਸੰਸਾਰ ਦੇ ਕਿਸੇ ਇਤਿਹਾਸ ਵਿੱਚ ਲੱਭਣੀ ਨਾਮੁਮਕਿਨ ਹੈ। ਸਿੱਖੀ ਨੂੰ ਨਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਹੇ, ਤਰਾਂ ਤਰ੍ਹਾਂ ਦੇ ਤਸੀਹੇ ਦਿਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਪਰ ਧੰਨ ਸੀ, ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ, ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨਾਂ ਨੇ ਹਕ ਤੇ ਸਚ ਦੀ ਖਾਤਰ, ਸਿਖੀ ਦੀ ਖਾਤਰ, ਝੂਠ ਦੇ ਅਗੇ ਘੁਟਨੇ ਨਹੀਂ ਟੇਕੇ।
ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਂਬੋਵਾਲ, ਤੇ ਕੁਝ ਇਤਿਹਾਸਕਾਰ ਅਲੀਪੁਰ, ਮੁਲਤਾਨ, ਪੰਜਾਬ (ਹੁਣ ਪਾਕਿਸਤਾਨ) ਮੰਨਦੇ ਹਨ।
ਪਿਤਾ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਜੀ, ਜੋ ਇਕ ਸਪੰਨ ਤੇ ਧਾਰਮਿਕ ਪਰਿਵਾਰ ਸੀ, ਵਿਚ ਹੋਇਆ। ਮਾਂ-ਪਿਓ ਨੇ ਇਨ੍ਹਾ ਦਾ ਨਾਮ ਮਨੀਆ ਰਖ ਦਿਤਾ।ਭਾਈ ਮਨੀ ਸਿੰਘ ਜੀ ਦੇ ਵੱਡੇ ਮੁਗਲਾਂ ਦੀ ਨੌਕਰੀ ਕਰਦੇ ਸੀ। ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸਿਖ ਹੋਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਾ ਵਿਚ ਰਹਿਣ ਲਗੇ। ਇਹਨਾ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ਼ ਦੇ ਜਰਨੈਲ ਰਹਿ ਚੁਕੇ ਸਨ, ਜੋ ਬਹੁਤ ਸੂਰਬੀਰ ਯੋਧਾ ਸੀ। ਭਾਈ ਮਨੀ ਸਿੰਘ, 12 ਭਰਾ ਸੀ, ਜਿਨ੍ਹਾ ਵਿਚੋਂ ਇਕ ਦੀ ਬਚਪਨ ਵਿਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾ ਵਿਚੋ ਇਕ ਭਾਈ ਦਿਆਲਾ ਚਾਂਦਨੀ ਚੋਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਓਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾ ਸਮੇਤ ਇਹ 11 ਭਰਾ ਸ਼ਹੀਦ, 10 ਪੁਤਰਾਂ ਵਿਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁਤਰ ਕੁਲ ਮਿਲਾ 29 ਸ਼ਹੀਦ ਹੋਏ ਹਨ। ਉਸਤੋਂ ਬਾਅਦ ਇਸ ਪਰਿਵਾਰ ਦੀ ਕੁਲ ਵਿਚੋਂ ਹੋਰ ਕਿਤਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿਚ ਇਸਦਾ ਕੋਈ ਵੇਰਵਾ ਨਹੀਂ ਹੈ ਜੋ ਖੋਜਣ ਦੀ ਲੋੜ ਹੈ।
ਉਹ ਮਸਾ 13 ਕੁ ਵਰਿਆਂ ਦੇ ਸਨ ਜਦ ਇਹ ਪਰਿਵਾਰ ਗੁਰੂ ਹਰ ਰਾਇ ਸਾਹਿਬ ਦੇ ਦਰਸ਼ਨ ਕਰਨ ਕੀਰਤ ਪੁਰ ਆਏ ਤੇ ਮਨੀ ਸਿੰਘ ਨੂੰ ਇਥੇ ਹੀ ਗੁਰੂ ਸਾਹਿਬ ਕੋਲ ਛਡ ਕੇ ਚਲੇ ਗਏ। ਉਦੋਂ ਰਿਵਾਜ਼ ਸੀ ਕੀ ਹਰ ਪਰਿਵਾਰ ਘਟ ਤੋਂ ਘਟ ਇਕ ਬਚਾ ਗੁਰੂ ਸਾਹਿਬ ਦੇ ਚਰਨਾ ਵਿਚ ਭੇਟ ਕਰਦਾ ਸੀ। ਦੋ ਸਾਲ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦੇ ਚਰਨਾ ਵਿਚ ਰਹਿ ਕੇ ਲੰਗਰ ਘਰ ਦੀ ਦਿਲੋ-ਜਾਨ ਨਾਲ ਸੇਵਾ ਕੀਤੀ। ਗੁਰੂ ਹਰ ਰਾਇ ਸਾਹਿਬ ਦੀ ਦੇਖ ਰੇਖ ਵਿਚ ਉਨ੍ਹਾ ਨੇ ਗੁਰਬਾਣੀ ਵੀ ਸਿਖੀ। ਪੰਦਰਾ ਸਾਲ ਦੀ ਉਮਰ ਵਿਚ ਇਨ੍ਹਾ ਦੀ ਸ਼ਾਦੀ ਲਖੀ ਰਾਇ ਦੀ ਪੁਤਰੀ ਬੀਬੀ ਸੀਤੋ ਨਾਲ ਹੋਈ। ਕੁਝ ਦੇਰ ਵਿਆਹੁਤਾ ਜੀਵਨ ਗੁਜਾਰਨ ਤੋਂ ਬਾਅਦ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਦਿਲੀ ਆ ਗਏ। ਜਦੋਂ ਗੁਰੂ ਹਰ ਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਏ ਤਾਂ ਇਹ ਮਾਤਾ ਸੁਲਖਣੀ ਜੀ ਨੂੰ ਨਾਲ ਲੈਕੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਬਕਾਲੇ ਪਹੁੰਚ ਗਏ।
ਇਨ੍ਹਾ ਨੇ ਛੋਟੀ ਉਮਰ ਤੋ ਹੀ ਬਾਲ ਗੁਰੂ ਗੋਬਿੰਦ ਰਾਇ ਦੀ ਸੰਗ-ਸੰਗਤ ਮਾਣੀ ਸੀ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਸਿਖਦੇ ਰਹੇ। ਗੁਰੂ ਸਹਿਬ ਦੀ ਆਗਿਆ ਲੈਕੇ ਕੁਝ ਸਮੇ ਲਈ ਘਰ ਗਏ ਪਰ 1672 ਵਿਚ ਮੁੜ ਆਪਣੇ ਦੋ ਭਰਾਵਾਂ ਨਾਲ ਅਨੰਦਪੁਰ ਸਾਹਿਬ ਵਾਪਸ ਆ ਗਏ।ਇਹ ਇਕ ਮਹਾਨ ਸਹਿਤਕਾਰ, ਫਿਲੋਸ੍ਫੇਰ ਅਤੇ ਦਮਦਮੀ ਬੀੜ, ਗੁਰੂ ਗਰੰਥ ਸਾਹਿਬ ਦੇ ਪਹਿਲੇ ਲਿਖਾਰੀ ਵੀ ਸਨ, ਜਿਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਹੇਠ ਗੁਰੂ ਗਰੰਥ ਸਾਹਿਬ ਲਿਖਿਆ ਤੇ ਬਾਬਾ ਦੀਪ ਸਿੰਘ ਜੀ ਦੀ ਮਦਤ ਨਾਲ ਇਨ੍ਹਾ ਦੀਆਂ ਕਈ ਕਾਪੀਆਂ ਹਥ ਨਾਲ ਲਿਖ ਲਿਖ ਕੇ ਸਿਖੀ ਪ੍ਰਚਾਰ ਅਤੇ ਪ੍ਰਸਾਰ ਲਈ ਦੂਰ ਦੁਰਾਡੇ ਬੈਠੇ ਸਿਖਾਂ ਵਿਚ ਵੰਡੀਆਂ।
ਆਪ ਗੁਰੂ ਸਾਹਿਬ ਦੇ 52 ਕਵੀਆਂ ਵਿਚੋਂ ਅਹਿਮ ਸਥਾਨ ਰਖਦੇ ਸੀ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਕਥਾ ਵਾਚਕ, ਗਿਆਨ ਰਤਨਾਵਲੀ ਤੇ ਭਗਤ ਮਾਲਾ ਜਿਹੇ ਗ੍ਰੰਥਾਂ ਦੇ ਰਚਨਾਕਾਰ ਦੇ ਕਰਤਾ ਰਹੇ।
ਭਾਈ ਮਨੀ ਸਿੰਘ ਸਿਰਫ ਕਲਮ ਦੇ ਧਨੀ ਨਹੀਂ ਸੀ ਬਲਿਕ ਤਲਵਾਰ ਦੇ ਵੀ ਧਨੀ ਸੀ। ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਅਸਥਾਨ ਤੇ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਉਹ ਜੌਹਰ ਵਿਖਾਏ ਕਿ ਦੇਖਣ ਤੇ ਪੇਖਣ ਵਾਲੇ ਦੰਗ ਰਹਿ ਗਏ। ਇਸ ਜੰਗ ਵਿਚ ਆਪ ਜੀ ਦੇ ਭਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ। ਇਸੇ ਤਰ੍ਹਾਂ ਨਾਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ (ਪ੍ਰਧਾਨ ਮੰਤਰੀ) ਦੀ ਉਪਾਧੀ ਬਖ਼ਸ਼ੀ।
ਦੀਵਾਨ ਹੋਣ ਦੇ ਨਾਤੇ ਉਨ੍ਹਾ ਨੂੰ ਮਾਲੀ, ਸਿਆਸੀ ਤੇ ਪ੍ਰਬੰਧਕੀ ਮਾਮਲਿਆਂ ਵਲ ਵੀ ਧਿਆਨ ਦੇਣਾ ਪੈਂਦਾ। ਇਤਨਾ ਕੁਝ ਕਰਦਿਆਂ ਫਿਰ ਵੀ ਆਪ ਗੁਰੂ ਗਰੰਥ ਸਾਹਿਬ ਦੇ ਅਰਥਾਂ ਦਾ ਗਿਆਨ ਕਰਨ ਲਈ ਸਮਾ ਕਢ ਲੈਂਦੇ ਤੇ ਹਰ ਰੋਜ਼ ਸਿਖ ਸੰਗਤਾਂ ਨੂੰ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿਚੋਂ ਕਥਾ ਸੁਣਾਦੇ। ਹਰਿਮੰਦਰ ਸਾਹਿਬ ਵਿਖੇ ਸੌਢੀ ਹਰਿ ਰਾਇ ਦੇ ਚਲਾਣੇ ਉਪਰੰਤ ਦਰਬਾਰ ਸਾਹਿਬ ਤੇ ਅਕਾਲ ਤਖਤ ਦੀ ਦੇਖ ਭਾਲ ਤੇ ਸੇਵਾ ਦਾ ਕੰਮ ਉਸਦੇ ਪੁਤਰ ਨਿਰੰਜਨ ਰਾਇ ਦੇ ਹਥ ਆ ਗਿਆ। ਇਹ ਇਕ ਕਮਜ਼ੋਰ ਪ੍ਰਬੰਧਕ ਹੋਣ ਕਰਕੇ, ਹਰਿਮੰਦਰ ਸਾਹਿਬ ਦੀ ਦੇਖ ਭਾਲ ਤੇ ਪ੍ਰਬੰਧ ਵਿਚ ਕਈ ਊਣਤਾਈਆਂ ਆ ਗਈਆਂ।
ਸਾਧ-ਸੰਗਤ ਦੀ ਬੇਨਤੀ ਅਤੇ ਭਾਈ ਮਨੀ ਸਿੰਘ ਦੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਮੰਦਿਰ ਸਹਿਬ ਤੇ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਅਮ੍ਰਿਤਸਰ ਭੇਜ ਦਿਤਾ। ਇਸ ਤਰਹ ਆਪਜੀ ਦਰਬਾਰ ਸਾਹਿਬ ਦੇ ਤੀਜੇ ਹੈਂਡ ਗ੍ਰੰਥੀ ਬਣੇ। ਪਹਿਲੇ ਬਾਬਾ ਬੁਢਾ ਜੀ ਤੇ ਦੂਸਰੇ ਭਾਈ ਗੁਰਦਾਸ ਜੀ ਸਨ। ਉਥੇ ਜਾਕੇ ਸੋਢੀਆਂ ਦੇ ਅਡੰਬਰ ਬੰਦ ਕਰਵਾਕੇ, ਗੁਰ ਮਰਯਾਦਾ ਦਾ ਪ੍ਰਵਾਹ ਚਲਾਇਆ। ਬੇਲੋੜੀਆਂ ਮਰਿਆਦਾਵਾਂ ਨੂੰ ਸਮਾਪਤ ਕਰਕੇ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਤੇ ਗੁਰੂ ਹਰਗੋਬਿੰਦ ਸਿੰਘ ਜੀ ਵਲੋਂ ਅਕਾਲ ਤਖਤ ਦੀ ਸਥਾਪਤ ਤੇ ਪ੍ਰਮਾਣਿਤ ਗੁਰ-ਮਰਿਆਦਾ ਨੂੰ ਲਾਗੂ ਕੀਤਾ। ਨਿਤਨੇਮ, ਕੀਰਤਨ ਤੇ ਕਥਾ ਦਾ ਪ੍ਰਵਾਹ ਚਾਲੂ ਕੀਤਾ ਜਿਸ ਸਦਕਾ ਦਰਬਾਰ ਸਾਹਿਬ ਵਿਚ ਪੁਰਾਣੀਆਂ ਰੌਣਕਾਂ ਮੁੜ ਪਰਤ ਆਈਆਂ।
1699 ਦੀ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਸਮੇਂ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਸਹਿਤ ਅਮ੍ਰਿਤ ਪਾਨ ਕੀਤਾ। ਹੁਣ ਆਪਜੀ ਦਾ ਨਾਮ ਭਾਈ ਮਨੀ ਸਿੰਘ ਹੋ ਗਿਆ। ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿਚ ਹਿਸਾ ਲੈਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ। ਜਦ ਭਾਈ ਮਨੀ ਸਿੰਘ ਜੀ ਦੇ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਕਈ ਵਰ੍ਹੇ ਬੀਤ ਗਏ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਦਰਸ਼ਨਾਂ ਲਈ ਆਏ। 1703 ਵਿਚ ਭਾਈ ਮਨੀ ਸਿੰਘ ਜੀ ਦੀ ਉਤਮ ਸੇਵਾ, ਨਿਮਰਤਾ ਤੇ ਸਰਬ-ਪਖੀ ਗੁਣਾਂ ਤੋ ਪ੍ਰਸੰਨ ਹੋਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾ ਨੂੰ ਇਕ ਮਹਤਵ ਪੂਰਨ ਹੁਕਮਨਾਮਾ ਬਖਸ਼ਿਆ ਜਿਸਤੋਂ ਧੰਨ ਹੋਕੇ ਇਹ ਮੁੜ ਦਰਬਾਰ ਸਾਹਿਬ ਦੀ ਸੇਵਾ ਵਿਚ ਆਕੇ ਜੁਟ ਗਏ।
“ੴ ਸਤਿਗੁਰ ਪ੍ਰਸਾਦਿ॥”
ਸ੍ਰੀ ਸਤਿਗੁਰੂ ਜੀ ਦੀ ਆਗਿਆ ਹੈ। ਭਾਈ ਬਚਿਤਰ ਸਿੰਘ ਜੀ, ਭਾਈ ਉਦੈ ਸਿੰਘ ਜੀ, ਭਾਈ ਅਨਿਕ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਨਾਇਕ ਮਾਈ ਦਾਨੁ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸ਼ਰਨ ਰੱਖੇਗਾ। ਤੁਸੀਂ ਮੇਰੇ ਪੁੱਤਰ ਫਰਜੰਦਹ ਖਾਨੇਜਾਦੇ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਦੇ ਤੁਸੀਂ ਮਹਿਰਮ ਹੋ। ਹੋਰ ਕੌਡੀ, ਦਮੜੀ, ਪੈਸਾ, ਧੇਲਾ, ਰੁਪਿਆ ਰੱਛਿਆ ਦਾ ਅਸਾ ਨੂੰ ਦੇਵੇਗਾ। ਇਹ ਮੇਰੇ ਫਰਜੰਦ ਹੈਨ। ਸਿੱਖਾਂ ਪੁੱਤਾਂ ਦਾ ਸੇਵਾ ਦਾ ਵੇਲਾ ਹੈ, ਜੋ ਲੋਚ ਕੇ ਸੇਵਾ ਕਰੋਗੇ ਤੁਸਾਡੀ ਸੇਵਾ ਥਾਇੰ ਪਵੇਗੀ। ਤੁਸਾਂ ਉਪਰ ਵਾਹਿਗੁਰੂ ਰੱਛਿਆ ਕਰੇਗਾ। ਸੰਮਤ 1760 ਮਿਤੀ ਕੱਤਕ”।
ਆਪ ਅਮ੍ਰਿਤਸਰ ਦੀ ਸੇਵਾ ਨਿਭਾਂਦਿਆਂ ਗੁਰੂ ਸਾਹਿਬ ਨਾਲ ਆਪਣਾ ਤਾਲ ਮੇਲ ਹਮੇਸ਼ਾ ਬਣਾਈ ਰਖਦੇ। ਆਪ ਗੁਰੂ ਸਾਹਿਬ ਦਾ ਆਨੰਦਪੁਰ ਛਡਣ ਤੋਂ ਲੈਕੇ ਚਮਕੌਰ ਦੀ ਗੜੀ ਤਕ ਵੈਰੀਆਂ ਨਾਲ ਲੜੇ। ਜੰਗਾਂ ਸਮੇ ਜਿਥੇ ਗੁਰੂ ਸਾਹਿਬ ਦਾ ਪਰਿਵਾਰ ਤੇ ਅਨੇਕਾਂ ਸਿੰਘ ਸਿੰਘਣੀਆਂ ਸਹੀਦ ਹੋਈਆਂ ਉਥੇ ਭਾਈ ਮਨੀ ਸਿੰਘ ਜੀ ਦੇ ਪੰਜ ਪੁਤਰਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦਿਆਂ ਜਦ ਗੁਰੂ ਦਸ਼ਮੇਸ਼ ਜੀ ਸਾਬੋਂ ਕੀ ਤਲਵੰਡੀ ਪਹੁੰਚੇ ਤਾਂ ਇਥੇ ਵੀ ਭਾਈ ਮਨੀ ਸਿੰਘ ਜੀ ਕੁਝ ਸਿੰਘਾਂ ਸਮੇਤ ਆਪਜੀ ਦੇ ਦਰਸ਼ਨ ਕਰਨ ਆਏ।
ਜਦ 1704 ਵਿਚ ਗੁਰੂ ਸਾਹਿਬ ਨੇ ਆਨੰਦਪੁਰ ਛਡਿਆ ਤਾਂ ਗੁਰੂ ਸਾਹਿਬ ਦੀ ਆਗਿਆ ਨਾਲ ਦੋਨੋ ਮਾਤਾਵਾਂ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਅਗਵਾਈ ਤੇ ਜਿਮੇਦਾਰੀ ਭਾਈ ਮਨੀ ਸਿੰਘ ਜੀ ਨੂੰ ਸੌਪੀ ਗਈ। ਬਿਖੜੇ ਪੈਂਡਾ ਤਹਿ ਕਰਕੇ ਜਦ ਉਹ ਦਿਲੀ ਵਲ ਨੂੰ ਨਿਕਲ ਗਏ ਤਾਂ ਉਥੇ ਰਹਿ ਕੇ ਉਹ ਦੋਨੋ ਮਾਤਾਵਾਂ ਦੀ ਸੇਵਾ ਵਿਚ ਰਹੇ। 1705-06 ਉਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਹਜੂਰੀ ਵਿਚ ਦਮਦਮਾ ਸਾਹਿਬ ਪਹੁੰਚੇ। ਆਪਜੀ ਗੁਰੂ ਸਾਹਿਬ ਕੋਲ ਸਾਬੋਂ ਕੀ ਤਲਵੰਡੀ ਵੀ ਪਹੁੰਚੇ, ਜਿਥੇ ਸਤਿਗੁਰੂ ਦੇ ਹੁਕਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jagsirsingh
ਵਾਹਿਗੁਰੂ ਜੀ