28 ਨਵੰਬਰ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੱਚਖੰਡ ਗਮਨ ਕੀਤਾ ਸੀ ਆਉ ਭਾਈ ਸਾਹਿਬ ਜੀ ਦੇ ਇਤਿਹਾਸ ਦਾ ਤੀਸਰਾ ਤੇ ਆਖਰੀ ਭਾਗ ਪੜੀਏ ਜੀ ।
ਭਾਗ 3
ਗੁਰੂ ਬਾਬੇ ਦੀ ਦੋਸਤੀ ਮਰਦਾਨੇ ਵਲ ਸੰਕੇਤ ਸੀ ਸੁਰਤ ਤੇ ਸ਼ਬਦ ਦੇ ਮਿਲਾਪ ਦਾ ਬਾਬਾ ਸ਼ਬਦ ਰੂਪ ਸੀ ਤੇ ਮਰਦਾਨਾ ਸੁਰਤ ਜੋ ਕਦੀ ਭਟਕ ਵੀ ਜਾਂਦੀ ਹੈ , ਡੋਲ ਵੀ ਤੇ ਡਰ ਵੀ ਜਾਂਦੀ ਹੈ । ਪਰ ਉਨ੍ਹਾ ਦੋਹਾਂ ਦੀ ਦੋਸਤੀ ਦੁਨੀਆਂ ਨਾਲੋਂ ਵਖਰੀ ਸੀ ਉਹ ਹੁਨਰ ਦੇ ਘਰ ਵਿਚ ਇਕ ਸੁਰ ਸਨ ਮਨ ਵੀ ਇਕ ਸੁਰ ਹੋ ਜਾਂਦਾ ਸੀ । ਫਰਕ ਇਤਨਾ ਸੀ ਬਾਬਾ ਨਾਨਕ ਸੁਰ ਤੋਂ ਉਪਰ ਉਠ ਜਾਂਦੇ ,ਸ਼ਬਦ ਤੋ ਅਨਹਦ ਸ਼ਬਦ ਵਿਚ ਚਲੇ ਜਾਂਦੇ ,ਹੁਨਰ ਤੋਂ ਉਠ ਕੇ ਸੁੰਨ ਵਿਚ ਪ੍ਰਵੇਸ਼ ਕਰਦੇ ਤੇ ਪਰਮ ਆਤਮਾ ਨਾਲ ਇਕ ਰੂਪ ਹੋ ਜਾਂਦੇ ਮਰਦਾਨਾ ਸੇਵਕ ਸੀ ,ਚੇਲਾ ਸੀ , ਰਬਾਬੀ ਸੀ, ਬਚਪਨ ਦਾ ਸਾਥੀ ਸੀ ਪਰ ਜੋ ਕੁਝ ਵੀ ਸੀ ਉਸ ਨੂੰ ਇਸ ਗਲ ਦਾ ਮਾਣ ਸੀ ਕੀ ਉਹ ਬਾਬਾ ਦਾ ਦੋਸਤ ਸੀ ਜਿਸ ਨਾਲ ਉਸਦਾ ਦਿਲ ਇਕ-ਸੁਰ ਹੋ ਚੁਕਾ ਸੀ । ਉਸ ਨੂੰ ਗੁਰੂ ਨਾਨਕ ਹੀ ਨੀਚਿਊ ਊਚ ਕਰਨ ਵਾਲਾ ਗੋਬਿੰਦ ਸੀ ਜਿਸਨੇ ਪਹਿਲੇ ਆਪਣੇ ਨਾਲ ਅਭੇਦ ਤੇ ਫਿਰ ਪਾਰਬ੍ਰਹਮ ਨਾਲ ਅਭੇਦ ਕਰ ਦਿਤਾ ਗੁਰੂ ਸਾਹਿਬ ਨੇ ਨੀਵੀਂ ਜਾਤ ਦੇ ਡੂਮ ਨੂੰ ਆਪਣਾ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਅਭਿਮਾਨ ਤੋੜਿਆ ਉਹ ਰਬਾਬੀ ਤੋਂ ਭਾਈ ਤੇ ਭਾਈ ਤੋਂ ਸੰਤ ਬਣ ਗਿਆ ਤਦੇ ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ :
‘ਇਕੁ ਬਾਬਾ ਅਕਾਲ ਰੁਪੂ ਦੂਜਾ ਰਬਾਬੀ ਮਰਦਾਨਾ।’
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕੀਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
ਭਾਈ ਮਰਦਾਨੇ ਦਾ ਅਕਾਲ ਚਲਾਣਾ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ ਵਿੱਚ ਹੋਇਆ । ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਦੀ ਦੇਹ ਦਾ ਹੱਥੀਂ ਸੰਸਕਾਰ ਕੀਤਾ । ਜਿਵੇਂ ਰੇਤ ਦੇ ਵਿਸ਼ਾਲ ਮਾਰੂਥਲ ਵਿੱਚ ਪਈ ਸੋਨੇ ਦੀ ਕਣੀ ਦੂਰੋਂ ਚਮਕ ਪੈਦੀ ਹੈ ਇਵੇਂ ਹੀ ਇਹਨਾਂ ਪੁਸਤਕਾਂ ਵਿੱਚੋ ਭੀ ਗੁਰਮਤਿ ਦੀ ਗੱਲ ਆਪ ਮੁਹਾਰੇ ਲੱਭ ਪੈਂਦੀ ਹੈ । ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਭਾਈ ਮਰਦਾਨਾ ਜੀ ਦਾ ਅੰਤਮ ਵਾਰਤਾਲਾਪ । ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਦਿਨ ਨੇੜੇ ਸਨ । ਮਹਾਂਪੁਰਸ਼ਾ ਨੂੰ ਇਹਨਾਂ ਗੱਲਾਂ ਦਾ ਆਭਾਸ ਹੋ ਜਾਂਦਾ ਹੈ । ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ । ਭਾਈ ਜੀ ਬ੍ਰਾਹਮਣ ਦੀ ਮਿਰਤਕ ਦੇਹ ਨੂੰ ਜਲ ਪ੍ਵਾਵਾਹ ਕਰ ਦਿੱਤਾ ਜਾਂਦਾ ਹੈ । ਖੱਤਰੀ ਦੀ ਦੇਹ ਨੂੰ ਜਲ਼ਾਇਆ ਜਾਂਦਾ ਹੈ । ਵੈਸ਼ ਦੀ ਨੂੰ ਖੁੱਲ੍ਹਾ ਸੁੱਟ ਦਿੱਤਾ ਜਾਂਦਾ ਹੈ । ਸੂਦਰਾਂ ਦੀ ਮਿਰਤਕ ਦੇਹ ਨੂੰ ਦੱਬ ਦਿੱਤਾ ਜਾਂਦ ਹੈ । ਹੁਣ ਤੂੰ ਦੱਸ । ਤੇਰੀ ਮਿਰਤਕ ਦੇਹ ਨੂੰ ਕਿਹੜੀ ਰੀਤੀ ਨਾਲ ਸੰਸਕਾਰਿਆ ਜਾਏ ?:
ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਫਿਰ ਕਿਹਾ । ਜੇ ਤੂੰ ਕਹੇਂ ਤਾਂ ਤੇਰੀ ਮਿਰਤਕ ਦੇਹ ਨੂੰ ਧਰਤੀ ਵਿੱਚ ਦੱਬ ਕੇ ਇੱਟਾਂ ਦੀ ਮਟੀ ਬਣਾ ਦੇਈਏ ? ਭਾਈ ਮਰਦਾਨਾ ਜੀ ਨੇ ਕਿਹਾ । ਗੁਰੂ ਜੀ । ਜਦ ਮੇਰੀ ਆਤਮਾ ਸਰੀਰ ਰੂਪੀ ਸਮਾਧ ਵਿਚੋਂ ਨਿਕਲ ਜਾਵੇਗੀ ਤਾ ਫਿਰ ਉਸ ਨੂੰ ਪਥਰ , ਜਾਂ ਇਟਾਂ-ਗਾਰੇ ਦੀ ਸਮਾਧ ਵਿਚ ਕਿਓਂ ਬੰਦ ਕਰਦੇ ਹੋ ? ਗੁਰੂ ਜੀ ਨੇ ਇਹ ਉਤਰ ਸੁਣ ਕੇ ਕਿਹਾ । ਮਰਦਾਨਿਆਂ ਤੂੰ ਅਸਲ ਬ੍ਰਾਹਮ ਨੂੰ ਪਛਾਣ ਲਿਆ ਹੈ, ਤੂੰ ਹੀ ਅਸਲੀ ਬ੍ਰਾਹਮਣ ਹੈਂ ਇਸ ਕਰਕੇ ਅਸੀਂ ਤੇਰੀ ਦੇਹਿ ਦਾ ਸੰਸਕਾਰ ਕਰ ਕੇ ਜਲ ਪ੍ਰਵਾਹ ਕਰਾਂਗੇ । ਭਾਈ ਮਰਦਾਨਾ ਜੀ ਨੇ ਕਿਹਾ । ਤੁਸੀ ਬ੍ਰਾਹਮ ਨੂੰ ਪਛਾਣਿਆ ਹੈ । ਮੈਂ ਤਾਂ ਤੁਹਾਨੂੰ ਪਛਾਣਿਆ ਹੈ । ਹੁਣ ਆਪ ਵਿੱਚ ਅਤੇ ਮੇਰੇ ਵਿੱਚ ਬਹੁਤਾ ਫਰਕ ਨਹੀਂ
ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਉਸਦੇ ਆਖਰੀ ਵੇਲੇ ਦਰਿਆ ਦੇ ਕਿਨਾਰੇ ਜਾਕੇ ਖੁਦਾ ਨੂੰ ਯਾਦ ਕਰਨ ਲਈ ਕਿਹਾ ਉਸਨੇ ਇਵੇਂ ਹੀ ਕੀਤਾ । ਭਾਈ ਮਰਦਾਨਾ ਜੀ ਰੱਬ ਨਾਲ ਇਕ ਮਿਕ ਹੋ ਗਏ ਸਨ ਆਪਣੇ ਆਖਰੀ ਸਮੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਹੁਣ ਸਾਡੇ ਨੱਬੇ ਸਵਾਸ ਬਾਕੀ ਰਹਿ ਗਏ ਹਨ ਭਾਈ ਬਾਲਾ ਜੀ ਨੇ ਗਿਣਤੀ ਸੁਰੂ ਕਰ ਦਿੱਤੀ ਜਦੋ ਨੱਬੇ ਸਵਾਸ ਪੂਰੇ ਹੋਏ ਤਾ ਸਵੇਰੇ ਅਮ੍ਰਿਤ ਵੇਲੇ ਉਸਦੀ ਆਤਮਾ ਬ੍ਰਹਮ ਵਿਚ ਲੀਨ ਹੋ ਗਈ ਤੇ ਉਸਦਾ ਸਰੀਰ ਸਦਾ ਲਈ ਆਪਣੇ ਗੁਰੂ ਤੇ ਵਿਛੜ ਗਿਆ । ਗੁਰੂ ਸਾਹਿਬ ਨੇ ਆਪਣੇ ਕਰ-ਕਮਲਾਂ ਨਾਲ ਸਿਖ ਸੇਵਕਾਂ ਦੀ ਮੱਦਤ ਨਾਲ ਮਰਦਾਨੇ ਦੀ ਦੇਹ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ