ਸਾਖੀ ਭਾਈ ਮੁਗਲੂ ਜੀ
ਮਾਲਵੇ ਦਾ ਪਿੰਡ ਹੈ “ਗੰਡੂ” ਜਾਂ “ਗੰਡੂਆ”। ਇਸ ਪਿੰਡ ਦਾ ਇੱਕ ਸਿੱਖ ਹੋਇਆ ਹੈ ਭਾਈ ਮੁਗਲੂ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅੰਮ੍ਰਿਤਸਰ ਵਿਖੇ ਪਹਿਲੀ ਜੰਗ ਵਿੱਚ ਇਹ ਸਿੱਖ ਜਖਮੀ ਹੋ ਗਿਆ। ਗੁਰੂ ਸਾਹਿਬ ਜੀ ਨੇ ਬੇਹੋਸ਼ ਡਿੱਗੇ ਹੋਏ ਇਸ ਸਿੱਖ ਦਾ ਚਿਹਰਾ ਸਾਫ ਕੀਤਾ ਅਤੇ ਮੂੰਹ ਵਿੱਚ ਜਲ ਪਾਇਆ ਤਾਂ ਭਾਈ ਮੁਗਲੂ ਨੂੰ ਹੋਸ਼ ਆ ਗਈ। ਗੁਰੂ ਜੀ ਨੇ ਕਿਹਾ ਭਾਈ ਮੁਗਲੂ ਜੀ ਕੁਝ ਮੰਗ ਲਵੋ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਜੇ ਤਾਂ ਇਹ ਮੇਰਾ ਆਖਰੀ ਵਖਤ ਹੈ ਤਾਂ ਤੁਹਾਡਾ ਕੋਟ ਕੋਟ ਸ਼ੁਕਰ ਹੈ ਪਰ ਜੇ ਮੈਂ ਅਜੇ ਹੋਰ ਜੀਣਾ ਹੈ ਤਾਂ ਮੇਰੀ ਇਹੀ ਮੰਗ ਹੈ ਕਿ ਮੇਰੇ ਸੁਆਸ ਇਸ ਤਰਾਂ ਤੁਹਾਡੀ ਗੋਦ ਵਿੱਚ ਹੀ ਨਿਕਲਣ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਭਾਈ ਮੁਗਲੂ ਜੀ ਤੁਸੀਂ ਅਜੇ ਜੀਣਾ ਹੈ, ਅਜੇ ਸੁਆਸ ਨਹੀਂ ਛੱਡਣੇ। ਭਾਈ ਮੁਗਲੂ ਜੀ ਕਹਿਣ ਲੱਗੇ ਫਿਰ ਗੁਰੂ ਜੀ ਮੈਂ ਸਰੀਰ ਤੁਹਾਡੀ ਗੋਦ ਵਿੱਚ ਹੀ ਛੱਡਾਂ। ਗੁਰੂ ਜੀ ਕਹਿਣ ਲੱਗੇ ਭਾਈ ਮੁਗਲੂ ਜੀ ਜਦੋਂ ਨੂੰ ਤੁਸੀਂ ਸਰੀਰ ਛੱਡਣਾ ਹੈ ਉਸ ਤੋਂ ਪਹਿਲਾਂ ਅਸੀਂ ਆਪਣਾ ਚੋਲਾ ਤਿਆਗ ਦੇਣਾ ਹੈ। ਭਾਈ ਮੁਗਲੂ ਜੀ ਕਹਿਣ ਲੱਗੇ ਗੁਰੂ ਜੀ ਚੋਲਾ ਤਿਆਗ ਦੇਣਾ ਹੈ ਪਰ ਜੋਤ ਤਾਂ ਤੁਹਾਡੀ ਏਥੇ ਹੀ ਹੋਵੇਗੀ, ਕਿਰਪਾ ਰੱਖਿਓ ਕਿ ਆਖਰੀ ਸਾਹ ਤੁਹਾਡੀ ਗੋਦ ਵਿੱਚ ਹੀ ਲਵਾਂ। ਗੁਰੂ ਸਾਹਿਬ ਜੀ ਨੇ ਸਿੱਖ ਨੂੰ ਬਚਨ ਕੀਤਾ ਕਿ ਭਾਈ ਮੁਗਲੂ ਜੀ ਸਾਡਾ ਬਚਨ ਹੈ ਕਿ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ