ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਾ ਸੀ । ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਿੱਖ ਅਸਥਾਨ ਸਭ ਜਗਤ ਦੇ , ‘ ਨਾਨਕ ਆਦਿ ਮਤੇ ਜੇ ਕੋਆ ” ਗੁਰੂ ਅੰਗਦ ਦੇਵ ਜੀ ਨੇ ਟਿੱਕ ਕੇ , ਗੁਰੂ ਅਮਰਦਾਸ ਜੀ ਨੇ ਮੰਜੀਆਂ ਅਸਥਾਪ ਕੇ , ਗੁਰੂ ਰਾਮਦਾਸ ਜੀ ਨੇ ਵਿਦਵਾਨ ਮਸੰਦ ਭੇਜ ਕੇ , ਗੁਰੂ ਅਰਜਨ ਦੇਵ ਜੀ ਨੇ ਆਪੂੰ ਜਾ ਕੇ ਸਿੱਖੀ ਫ਼ੈਲਾਈ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਸਿੱਖੀ ਬੜੀ ਜ਼ੋਰਾਂ ਨਾਲ ਫੈਲ ਰਹੀ ਸੀ । ਸਿੱਖ ਸੈਂਕੜੇ ਬਣੇ ਨਵੀਨ ਦੀ ਗਵਾਹੀ ਸਿੱਖ ਇਤਿਹਾਸ ਨੇ ਤੋਰੀ ਹੈ । ਫ਼ਰਜ਼ ਦੀ ਪਾਲਣਾ , ਸਿੱਖੀ ਉੱਤੇ ਪੂਰੇ ਉਤਰਨ ਦੀ ਕਾਮਨਾ , ਗੁਰੂ ਦੇ ਕਹੇ ਵਚਨਾਂ ‘ ਤੇ ਬਿਨਾਂ ਕਿੰਤੂ ਤੱਕ ਜੁਰਅੱਤ ਦੇ ਇਹ ਪ੍ਰਗਟਾਵੇ ਸਿੱਖਾਂ ਵਿਚ ਹੋ ਰਹੇ ਸਨ । ਇੱਕ ਤੋਂ ਇੱਕ ਵੱਧ ਚੜ੍ਹ ਕੇ ਗੁਰੂ ਦੇ ਸਿੱਖ ਸਿੱਖੀ ਸ਼ਾਨ ਨੂੰ ਵਧਾ ਰਹੇ ਸਨ । ਗੁਰੂ ਦੇ ਸਿੱਖ ਜਿਸ ਅਸਥਾਨ ‘ ਤੇ ਵੀ ਬੈਠੇ ਸਨ ਗੁਰੂ ਦੇ ਕਹੇ ਅਨੁਸਾਰ ਹੀ ਕਰਦੇ ਸਨ । ਸੇਵਾ ਟਹਿਲ ਵਿਚ ਰਤਾ ਭਰ ਕਸਰ ਨਹੀਂ ਸਨ ਰੱਖਦੇ । ਬੜੀ ਸ਼ਰਧਾ ਨਾਲ ਵਾਹਿਗੁਰੂ ਦਾ ਨਾਮ ਲੈਂਦੇ । ਹਰ ਇਕ ਨਾਲ ਮਿੱਠੇ ਬਚਨ ਬੋਲਦੇ ! ਸਭ ਕੁਝ ਵਾਹਿਗੁਰੂ ਦਾ ਹੀ ਦਿੱਤਾ ਮੰਨਦੈ । ਪੁੱਤਰ , ਦੌਲਤ , ਘਰ – ਬਾਹਰ ਸਭ ਕੁਝ ਉਸ ਵਾਹਿਗੁਰੂ ਦਾ ਸਮਝਦੇ । ਹਓਮੈ ਦਾ ਅਭਾਵ ਸੀ । ਐਸੇ ਸਿੱਖ ਮਿਸਾਲ ਰੂਪ ਹਨ ਜੋ ਅੱਜ ਵੀ ਅਗਵਾਈ ਕਰ ਰਹੇ ਹਨ । ਜਿਨ੍ਹਾਂ ਗੁਰੂ ਦੇ ਕਹੇ ਵਚਨਾਂ ਦੀ ਪਾਲਣਾ ਆਪਣੇ ਘਰ – ਪੁੱਤਰ ਤੋਂ ਵੱਧ ਚੜ੍ਹ ਕੇ ਕੀਤੀ , ਐਸੇ ਗੁਰਸਿੱਖਾਂ ਤੋਂ ਗੁਰੂ ਵੀ ਬਲਿਹਾਰੀ ਜਾਂਦੇ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਕਾਬਲ ਵਿਚ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ । ਇਸ ਸ਼ਹਿਰ ਵਿਚ ਕਈ ਸਿੱਖ ਧਰਮਸ਼ਾਲਾਂ ਬਣੀਆਂ । ਇਸੇ ਕਾਬਲ ਸ਼ਹਿਰ ਦੇ ਭਾਈ ਸਾਧ ਜੀ ਰਹਿਣ ਵਾਲੇ ਸੀ । ਭਾਈ ਸਾਧ ਜੀ ਦਾ ਜ਼ਿਕਰ ਮੁਹਸਨ ਫ਼ਾਨੀ ਨੇ ਵੀ ਕੀਤਾ ਹੈ । ਗੁਰੂ ਜੀ ਦੇ ਹੁਕਮ ਨੂੰ ਹਮੇਸ਼ਾ ਫੁੱਲ ਚਾੜ੍ਹਨ ਲਈ ਤਤਪਰ ਰਹਿੰਦੇ । ਗੁਰੂ ਜੀ ਦੇ ਹੁਕਮ ਅੱਗੇ ਸਿਰ ਝੁਕਾਈ ਰੱਖਿਆ । ਮੋੜਿਆ ਨਹੀਂ , ਸਦਾ ਪ੍ਰਵਾਨ ਚੜ੍ਹਾਇਆ । ਭਾਈ ਸਾਧ ਜੀ ਦੀ ਪਤਨੀ ਨੇ ਵੀ ਭਾਈ ਸਾਧ ਜੀ ਵਾਲਾ ਸੁਭਾਅ ਪਾਇਆ ਹੋਇਆ ਸੀ । ਸਾਧ ਜੀ ਦੀ ਧਰਮ ਪਤਨੀ ਦਾ ਵੀ ਗੁਰੂ ਘਰ ਨਾਲ ਬੜਾ ਪਿਆਰ ਸੀ । ਗੁਰੂ ਨੇ ਇਨ੍ਹਾਂ ਦੇ ਘਰ ਇਕ ਸੁੰਦਰ ਬੇਟੇ ਦੀ ਦਾਤ ਦਿੱਤੀ ਸੀ । ਉਹ ਵੀ ਆਪਣੇ ਮਾਂ – ਬਾਪ ਦੀ ਤਰ੍ਹਾਂ ਬੜਾ ਪਰਉਪਕ ਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲਾ ਸੀ । ਅਸਲ ਵਿਚ ਸਾਰਾ ਪਰਿਵਾਰ ਹੀ ਰੱਬ ਤੋਂ ਡਰਨ ਵਾਲਾ ਤੋਂ ਗੁਰੂ ਨਾਲ ਅਥਾਹ ਪਿਆਰ ਰੱਖਣ ਵਾਲਾ ਸੀ । ਸਾਰੇ ਪਰਿਵਾਰ ਉੱਤੇ ਗੁਰੂ ਜੀ ਦੀ ਮਿਹਰ ਸੀ । ਹਰ ਆਏ ਗਏ ਦੀ ਗੁਰੂ ਦਾ ਸਿੱਖ ਜਾਣ ਬੜੀ ਸ਼ਰਧਾ ਨਾਲ ਸੇਵਾ ਕਰਦੇ । ਗੁਰੂ ਦੀ ਬਾਣੀ ਦਾ ਪਾਠ ਹਮੇਸ਼ਾ ਕਰਦੇ ਰਹਿੰਦੇ । ਚਾਹੇ ਘਰ ਵਿਚ ਗੁਰੂ ਦਾ ਦਿੱਤਾ ਸਭ ਕੁਝ ਸੀ ਪਰ ਦੌਲਤ ਦਾ ਵੱਡਾ ਹਿੱਸਾ ਆਏ ਗਏ ਤੇ ਖ਼ਰਚ ਕਰ ਆਖਦੇ ਕਿ ਗੁਰੂ ਦੀ ਦਿੱਤੀ ਦੌਲਤ ਗੁਰੂ ਦੇ ਸਿੱਖਾਂ ਨੂੰ ਹੀ ਖੁਆ ਰਹੇ ਸਨ । ਹੱਥੀ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ । ਬੇਟਾ ਤੇ ਸਾਧ ਜੀ ਆਏ ਗਏ ਨੂੰ ਖਵਾ ਖੁਸ਼ ਹੁੰਦੇ । ਘਰ ਬੈਕੁੰਠ ਸੀ ! ਐਨਾ ਕੁਝ ਹੁੰਦਿਆਂ ਹੰਕਾਰ ਨੇੜੇ ਨਹੀਂ ਸੀ ਆਇਆ । ਹਰ ਰੋਜ਼ ਸ਼ਾਮ ਦਾ ਦੀਵਾਨ ਉਨ੍ਹਾਂ ਦੇ ਹੀ ਘਰ ਹੁੰਦਾ ! ਦੀਵਾਨ ਦੀ ਸਮਾਪਤੀ ਉਪਰੰਤ ਸੰਗਤ ਨੂੰ ਵਿਦਿਆ ਕਰ ਰਹੇ ਸਨ ਕਿ ਅਚਾਨਕ ਇਕ ਸਿੱਖ ਸੇਵਕ ਘਰ ਪੁੱਛਦੇ ਆਏ । ਗੁਰੂ ਹਰਿਗੋਬਿੰਦ ਜੀ ਦਾ ਸੁਨੇਹਾ ਲੈ ਕੇ ਆਇਆ ਸੀ । ਅੰਮ੍ਰਿਤਸਰ ਤੋਂ ਆ ਗਿਆ ਸੁਣ ਘਰ ਵਿਚ ਸਭ ਨੂੰ ਬੜਾ ਹੀ ਚਾਅ ਚੜ੍ਹਿਆ । ਲੋਕੀਂ ਇਹ ਦੇਖ ਹੈਰਾਨ ਰਹਿ ਗਏ ਕਿ ਕਿਸ ਤਰ੍ਹਾਂ ਭਾਈ ਸਾਧ ਜੀ ਬਿਨਾਂ ਕੁਝ ਪੁੱਛੇ ਉਨ੍ਹਾਂ ਦੀ ਸੇਵਾ ਵਿਚ ਜੁੱਟ ਗਏ । ਬੱਸ ਏਨਾ ਉਨ੍ਹਾਂ ਜਾਣਿਆ ਇਹ ਜੋ ਸਿੱਖ ਆਏ ਹਨ ਗੁਰੂ ਦਾ ਰੂਪ ਹਨ : ਮੁਹਸਨ ਫ਼ਾਨੀ ਨੇ ਲਿਖਿਆ ਹੈ ਕਿ ਗੁਰੂ ਦਾ ਨਾਂ ਲੈ ਕੇ ਕੋਈ ਆਵੇ ਸਿੱਖ ਘਰ ਦੇ ਦਰਵਾਜ਼ੇ ਖੋਲ੍ਹ ਦੇਂਦੇ ਸਨ । ਉਨ੍ਹਾਂ ਆਏ ਸਿੱਖਾਂ ਨੇ ਸੁਨੇਹਾ ਦਿੱਤਾ ਤਾਂ ਸਾਧ ਜੀ ਆਖਣ ਲੱਗੇ : “ ਇਹ ਤਾਂ ਸਾਡੇ ਧਨ ਭਾਗ ਹਨ ਕਿ ਸਾਡੇ ਵਰਗੇ ਪਾਪੀ ਨੂੰ ਗੁਰੂ ਜੀ ਨੇ ਯਾਦ ਕੀਤਾ ਹੈ । ਇਸ ਤੋਂ ਵੱਡੇ ਹੋਰ ਕੀ ਕਰਮ ਹੋ ਸਕਦੇ ਹਨ ? ਬੜੇ ਆਦਰ ਮਾਣ ਨਾਲ ਉਸ ਸਿੱਖ ਨੂੰ ਬਿਠਾਇਆ । ਬੀਬੀ ਪਿਆਰੀ ਪੱਖਾ ਝੂਲਣ ਲੱਗ ਪਈ । ਭਾਈ ਸਾਧ ਜੀ ਨੇ ਪਾਣੀ ਗਰਮ ਕਰਕੇ ਉਸ ਗੁਰੂ ਸੇਵਕ ਦੇ ਪੈਰ ਧੁਲਾਏ । ਨਾਲੇ ਪੈਰ ਦਬਾਈ ਜਾਣ ਨਾਲੇ ਧੰਨ ਧੰਨ ਗੁਰੂ ਆਖੀ ਜਾਣ । ਐਨੇ ਵਿਚ ਬੀਬੀ ਦੁੱਧ ਦਾ ਭਰਿਆ ਕਟੋਰਾ ਲੈ ਆਈ ਤੇ ਬੜੇ ਹੀ ਆਦਰ ਮਾਣ ਨਾਲ ਪੀਣ ਲਈ ਆਖਣ ਲੱਗੀ । ਐਨੀ ਨਿਮਰਤਾ , ਏਨਾ ਸਿਦਕ , ਇੰਨਾ ਗੁਰੂ ਦਾ ਵਿਸ਼ਵਾਸ ਦੇਖ ਉਸ ਗੁਰੂ ਸੇਵਕ ਨੂੰ ਆਪਣੇ ਪੈਂਡੇ ਦੇ ਕੋਹ ਭੁੱਲ ਗਏ ਤੇ ਅੱਖਾਂ ਵਿਚ ਸ਼ਰਧਾ ਦੇ ਅੱਥਰੂ ਆ ਗਏ ਤੇ ਆਖਣ ਲੱਗਾ : “ ਭਾਈ ਜੀ , ਤੁਸੀਂ ਏਨੀਂ ਸੇਵਾ ਕੀਤੀ , ਐਸਾ ਕਸ਼ਟ ਉਠਾਇਆ , ਮੈਂ ਤਾਂ ਗੁਰੂ ਦਾ ਕੇਵਲ ਇਕ ਨਿਮਾਣਾ ਜਿਹਾ ਸੇਵਕ ਹਾਂ , ਗੁਰੂ ਦਾ ਸੁਨੇਹਾ ਲੈ ਕੇ ਆਇਆ ਹਾਂ । ਤੁਸੀਂ ਏਨੀ ਖ਼ਾਤਿਰ ਕੀਤੀ ਹੈ ਕਿ ਇਕ ਸੇਵਕ ਨੂੰ ਸਿਰ ‘ ਤੇ ਬਿਠਾਇਆ ਹੈ ! ਮੇਰੇ ਕੋਲੋਂ ਪਹਿਲਾਂ ਗੁਰੂ ਦਾ ਸੁਨੇਹਾ ਲੈ ਲਵੋ ਫਿਰ ਮੈਨੂੰ ਖਾਣ – ਪੀਣ ਨੂੰ ਦੇਣਾ ਇਹ ਸਭ ਕੁਝ ਸੁਣ ਭਾਈ ਸਾਧ ਜੀ ਨੇ ਕਿਹਾ : “ ਤੁਸੀਂ ਇਹ ਕਿੰਝ ਜਾਣ ਲਿਆ ਕਿ ਅਸੀਂ ਤੁਹਾਡੀ ਸੇਵਾ ਬਹੁਤ ਕਰ ਰਹੇ ਹਾਂ । ਤੁਸੀਂ ਤਾਂ ਇਸ ਤੋਂ ਵੱਧ ਦੇ ਹੱਕਦਾਰ ਹੋ । ਜੋ ਸਤਿਗੁਰੂ ਦਾ ਸਿੱਖ ਹੈ , ਸਤਿਗੁਰੂ ਦੇ ਨੇੜੇ ਰਹਿੰਦਾ ਹੈ , ਉਸ ਦੇ ਤੇ ਵੱਡੇ ਕਰਮ ਹਨ ।...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jatinder Singh
waheguru g