ਭਾਈ ਸ਼ਾਲੋ ਜ਼ੀ ਸ੍ਰੀ ਗੁਰੂ ਰਾਮਦਾਸ ਜੀ ,ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇ ਦੇ ਇਕ ਮਹਾਨ ਸਿਖ ਸਨ।
*ਆਪ ਜ਼ੀ ਦਾ ਜਨਮ 29 ਸਤੰਬਰ,1554(14 ਅੱਸੂ) ਅਨੁਸਾਰ ਪਿੰਡ ਦੋਲ਼ਾ ਕਿੰਗਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਈ ਦਿਆਲਾ ਜੀ ਤੇ ਮਾਤਾ ਸੁਖਦੇਈ ਜੀ ਦੇ ਘਰ ਹੋਇਆ।*
ਆਪ ਜੀ ਦੇ ਮਾਤਾ ਪਿਤਾ ਸਖੀ ਸਰਵਰ ਸੁਲਤਾਨੀਆਂ ਦੇ ਉਪਾਸਕ ਸਨ,ਜੋ ਬਾਅਦ ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਤੇ ਸ੍ਰੀ ਗੁਰੂ ਰਮਦਾਸ ਜੀ ਦੇ ਦਰਸ਼ਨ ਕਰਕੇ ਸਿੱਖ ਸਜ ਗਏ ਸਨ।
ਬਾਅਦ ਚ ਆਪ ਜੀ ਦੇ ਮਾਤਾ ਪਿਤਾ ਪਿੰਡ ਮਜੀਠਾ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਏ।ਭਾਈ ਸ਼ਾਲੋ ਜ਼ੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਰੁਕ ਗਏ ਜਿਥੇ ਆਪ ਜੀ ਨੇ ਸੇਵਾ ਸਿਮਰਨ ਆਰੰਭ ਕਰ ਦਿਤਾ।
ਲਾਹੌਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾ ਲਈ ਆਓਣ ਵਾਲੀ ਸੰਗਤ ਇਸ ਰਸਤੇ ਤੋਂ ਲੰਗਦੀ ਸੀ,ਜੋ ਭਾਈ ਸਾਲੋ ਜ਼ੀ ਦੀ ਧਰਮਸ਼ਾਲਾ ਚ ਰੁਕਦੇ ਸਨ।ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਆਪ ਜੀ ਦੀ ਧਰਮਸ਼ਾਲਾ ਚ ਕਈ ਵਾਰ ਚਰਨ ਪਾਏ।
ਸੰਨ 1589, ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਮਾਤਾ ਗੰਗਾ ਜੀ ਦੇ ਵਿਵਾਹ ਚ ਮਾਓ ਸਾਹਿਬ ਜ਼ਿਲਾ ਜਲੰਧਰ ਵਿਖੇ ਵੀ ਸਾਮਲ ਹੋਏ ਸਨ।
*ਗੁਰਦੁਆਰਾ ਟੋਭਾ ਭਾਈ ਸਾਲੋ ਜੀ*
ਇਸ ਅਸਥਾਨ ਨੂੰ ਭਾਈ ਗੁਰਦੁਆਰਾ ਟੋਭਾ ਸਾਹਿਬ ਭਾਈ ਸਾਲੋ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ,ਇਹ ਅਸਥਾਨ ਗੁਰਦਵਾਰਾ ਗੁਰੂ ਕੇ ਮਹਿਲ ਜਿਥੇ 9ਵੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਦੇ ਨਜ਼ਦੀਕ ਸਥਿਤ ਹੈ।ਇਸ ਅਸਥਾਨ ਤੇ ਗੁਰਦਵਾਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇ ਬਣਾਇਆ ਗਿਆ ਸੀ।
*ਗੁਰੂ ਘਰ ਦੇ ਅਨਿਨ ਸੇਵਕ,ਸਿਦਕੀ, ਸਿਰੜੀ,ਸੇਵਕ ਸਿੱਖ,ਸੇਵਾ ਦੇ ਪੁੰਜ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਚ 52 ਜਾਤਾਂ ਦੇ ਕਿਰਤੀਆਂ ਅਤੇ ਵਪਾਰੀਆਂ ਨੂੰ ਲਿਆ ਕੇ ਵਸਾਇਆ ਅਤੇ ਪੰਜਵੇਂ ਪਾਤਸ਼ਾਹ ਜੀ ਨੇ ਪਰਸੰਨ ਹੋ ਕੇ ਸ਼ਹਿਰ ਦਾ ਪ੍ਰਬੰਧ ਆਪ ਜੀ ਨੂੰ ਸੰਭਾਲ ਦਿੱਤਾ।
ਇਕ ਵਾਰ ਭਾਈ ਸਾਹਿਬ ਜੀ ਲੰਗਰ ਦੀ ਸੇਵਾ ਵਿੱਚ ਲਗੇ ਸਨ ਕਿ ਬਰਸਤਾਂ ਸੁਰੂ ਹੋ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ