ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਆਪਣੀ ਪੁਸਤਕ ਤਹਿਕੀਕਾਤਿ ਚਿਸ਼ਤੀ ਵਿਚ ਲਿਖਿਆ ਹੈ ਕਿ ਸੁਥਰਾ ਚੰਦ ਮੂਲ ਮਦਵਾਰਾ ਜਾਤ ਦਾ ਖਤਰੀ ਸੀ ! ਉਸ ਦੇ ਨਾਨਕੇ ਨੰਦ ਖਤਰੀ ਸਨ । ਉਸ ਦੀ ਜਨਮ ਭੂਮੀ ਪਿੰਡ ਬਹਿਰਾਮਪੁਰ ਬਾਰਾਮੂਲੇ ਲਾਗੇ ਸੀ । ਇਸ ਦੇ ਜਨਮ ਨੂੰ ਕੁਸਗਨਾ ਜਾਣ ਕੇ ਮਾਪੇ ਬਾਹਰ ਸੁਟ ਗਏ , ਕਿਉਂਕਿ ਜੰਮਦਿਆਂ ਹੀ ਦੰਦੀਆਂ ਇਸਦੇ ਮੂੰਹ ਵਿਚ ਸਨ । ਕਸ਼ਮੀਰ ਤੋਂ ਵਾਪਸ ਮੁੜਦੇ ਰਾਹ ਵਿਚ ਰੋਣ ਦੀ ਆਵਾਜ਼ ਜਦ ਗੁਰੂ ਹਰਿਗੋਬਿੰਦ ਜੀ ਦੇ ਕੰਨੀਂ ਪਈ ਤਾਂ ਉਨ੍ਹਾਂ ਕਿਹਾ – ਕੇਹਾ ਸੁਥਰਾ ਬਾਲ ਪਿਆ ਹੈ , ਚੁੱਕ ਕੇ ਸੰਭਾਲੋ ਤੇ ਪਾਲਣ ਦਾ ਪ੍ਰਬੰਧ ਕਰੋ । ਮਹਾਰਾਜ ਨੇ ਮੁੱਖੋਂ ਸੁੱਥਰਾ ਸ਼ਬਦ ਉਚਾਰਿਆ ਤੇ ਨਾਮ ਹੀ ਸੁਥਰਾ ਪੈ ਗਿਆ । ਪੰਜ ਸਾਲਾਂ ਦਾ ਹੋਇਆ ਤਾਂ ਮਾਪੇ ਪਛਤਾਵਾ ਕਰ ਬੱਚੇ ਨੂੰ ਨਾਲ ਘਰ ਲੈ ਗਏ । ਮਾਪੇ ਗੁਜ਼ਰਨ ਉਪਰੰਤ ਸਭ ਘਰ ਦਾ ਧਨ ਮਾਲ ਧਰਮ ਅਰਥ ਕਰਕੇ ਸੁਥਰਾ ਗੁਰੂ ਦੇ ਚਰਨਾਂ ਵਿਚ ਫਿਰ ਆ ਗਿਆ । ਮਹਾਰਾਜ ਨੇ ਆਉਂਦਿਆਂ ਹੀ ਕਿਹਾ : ਆਓ ਸੁਥਰੇ ਸ਼ਾਹ ਜੀ । ਲੋਕੀਂ ਸੁਥਰੇ ਸ਼ਾਹ ਕਹਿਣ ਲੱਗ ਪਏ । ਸੁਭਾਅ ਦਾ ਬੜਾ ਹਸਮੁਖ ਸੀ । ਗੁਰੂ ਸੇਵਾ ਦਾ ਸਦਕਾ ਬਚਨਾਂ ਵਿਚ ਸਤਿਆ ਵੀ ਆ ਗਈ । ਜੋ ਬੋਲੇ ਪੂਰਾ ਹੋਵੇ । ਬੜੇ ਕੌਤਕੀ ਢੰਗ ਨਾਲ ਪ੍ਰਚਾਰ ਕਰਦੇ ਸਨ । ਇਕ ਸਮੇਂ ਗੁਰੂ ਦਰਬਾਰ ਵਿਚ ਭੀੜ ਲੱਗੀ ਹੋਈ ਸੀ । ਕੋਈ ਅੱਗੇ ਨਾ ਆਉਣ ਦੇਵੇ । ਇਸਨੇ ਇਕ ਠੀਕਰੀਆਂ ਦੀ ਭਰੀ ਬੋਰੀ ਲਈ ਤੇ ਅੱਗੇ ਹੋ ਕੇ ਕਹਿਣ ਲੱਗਾ , “ ਰਾਹ ਦਿਓ , ਭੇਟਾ ਗੁਰਾਂ ਦੇ ਚਰਨਾਂ ਤੇ ਧਰਨੀ ਹੈ । ਜਦ ਗੁਰੂ ਹਜ਼ੂਰ ਆਇਆ ਤਾਂ ਬੋਰੀ ਨੂੰ ਹੀ ਮੱਥਾ ਟੇਕੀ ਜਾਵੇ । ਮਹਾਰਾਜ ਨੇ ਪੁੱਛਿਆ , ਇਹ ਮੁਥਰੇ ਸ਼ਾਹ ਕੀ ਹੈ ? ਤਾਂ ਕਹਿਣ ਲੱਗਾ , ਮਹਾਰਾਜ ! ਇਸੇ ਸਦਕਾ ਤਾਂ ਤੁਹਾਡੇ ਦਰਸ਼ਨ ਹੋਏ ਹਨ । ਨਹੀਂ ਤੇ ਤੁਹਾਡੇ ਚਰਨਾਂ ਤੱਕ ਕੌਣ ਪੁੱਜਣ ਦਿੰਦਾ । ਉਸ ਵੇਲੇ ਹੁਕਮ ਹੋਇਆ ਕਿ ਕਾਰ ਭੇਟਾ ਤੇ ਰਸਦ ਸਿੱਧੀ ਲੰਗਰ ਪਾਈ ਜਾਵੇ । ਦਰਸ਼ਨਾਂ ਲਈ ਕਿਸੇ ਨੂੰ ਨਾ ਰੋਕਿਆ ਜਾਵੇ । ਇਕ ਵਾਰੀ ਜਦ ਗੁਰੂ ਜੀ ਬਚਨ ਕਰ ਰਹੇ ਸਨ ਤਾਂ ਸੁਥਰਾ ਪਿੱਠ ਕਰਕੇ ਬੈਠ ਗਿਆ । ਸੰਗਤਾਂ ਬੁਰਾ ਮਨਾਇਆ ਤੇ ਗੁਰੂ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਸੁਥਰੇ ਨੇ ਕਿਹਾ , ਮਹਾਰਾਜ ਆਪ ਜੀ ਦੇ ਬਚਨ ਪਹਿਲਾਂ ਤਾਂ ਮੈਂ ਸਨਮੁਖ ਹੋ ਚਿਹਰੇ ‘ ਤੇ ਝਲਦਾ ਰਿਹਾ ਪਰ ਮੇਰੀ ਤਾਂ ਹੋਰ ਸੱਤਾ ਨਹੀਂ ਰਹੀ ਇਸ ਲਈ ਪਿੱਠ ਕੀਤੀ ਕਿ ਉੱਥੇ ਬਚਨਾਂ ਦੀ ਮਾਰ ਪਵੇ । ਪਤਾ ਨਹੀਂ ਬਚਨਾਂ ਦੇ ਤੀਰ ਸੰਗਤ ਕਿਵੇਂ ਸਹਾਰ ਲੈਂਦੀ ਹੈ । ਸੁਥਰੇ ਨੇ ਸਾਧੂ ਸੀਤਲ ਦਾਸ ਨੂੰ ਉਂਗਲਾਂ ਦਿਖਾ ਹੀ ਦਰਸਾ ਦਿੱਤਾ ਕਿ ਉਹ ਕੇਵਲ ਨਾਂ ਦਾ ਹੀ ਸੀਤਲ ਸੀ , ਅੰਦਰੋਂ ਸੁਲਗ ਰਿਹਾ ਹੈ । ਔਰੰਗਜ਼ੇਬ ਵੇਲੇ ਤਾਂ ਜੁਰਅੱਤ ਦੀ ਹੱਦ ਦਸਦਿਆਂ ਦਿੱਲੀ ਜਾ ਕੇ ਕਈ ਵਾਰੀ ਮੌਲਾਣਿਆ , ਕਾਜ਼ੀਆਂ ਤੇ ਔਰੰਗਜ਼ੇਬ ਨੂੰ ਝੂਠਾ ਕਹਿ ਦਿੱਤਾ । ਔਰੰਗਜ਼ੇਬ ਸਾਹਮਣੇ ਜਾ ਕੇ ਵੀ ਕਹਿ ਦਿੱਤਾ ਕਿ ਦਿਲ ਨਾ ਢਾਹ ਇਹ ਹੀ ਰੱਬ ਦੀ ਮਸਤੀ ਹੈ । ਗੁਰੂ ਦੇ ਹੁਕਮ ਅਨੁਸਾਰ ਸੁਥਰੇ ਨੇ ਪੰਜਾਬ ਦੀਆਂ ਪਰਬਤੀ ਰਿਆਸਤਾਂ , ਕਸ਼ਮੀਰ ਤੇ ਬਲਖ਼ ਬੁਖ਼ਾਰਾ ਤੱਕ ਸਿੱਖੀ ਦਾ ਝੰਡਾ ਲਹਿਰਾਇਆ । ਦਬਿਸਤਾਨਿ – ਮਜ਼ਾਹਬ ਨੇ ਵੀ ਲਿਖਿਆ ਹੈ ਕਿ ਸੁਥਰਾ ਤੇ ਦੋ ਸਿਫਾ ਨੇ ਬੜੇ ਨਿਰਾਲੇ ਢੰਗ ਨਾਲ ਸਿੱਖੀ ਦੂਰ – ਦੂਰ ਤੱਕ ਫੈਲਾਈ । ਇਸ ਬਖ਼ਸ਼ ਦੇ ਚਾਰ ਉੱਘੇ ਸੱਜਣ ਭਾਈ ਜਾਦੋ , ਭਾਈ ਝੂਜਾ ਸ਼ਾਹ , ਭਾਈ ਰਜ਼ਾਲ ਸ਼ਾਹ ਤੋਂ ਅੰਧੇਰ ਸ਼ਾਹ ਹੋਏ ਹਨ । ਸੁੱਥਰੇ ਸ਼ਾਹ ਨੇ ਕਈ ਟੱਪੇ ਰਚੇ ਜੋ ਬਹੁਤ ਹੀ ਭਾਵਪੂਰਤ ਹਨ ਅਤੇ ਲੋਕਾਂ ਦੇ ਮੂੰਹ ਚੜ੍ਹੇ ਹਨ । ਬੜਾ ਸਿੱਧਾ ਪ੍ਰਚਾਰ ਉਨ੍ਹਾਂ ਦੀ ਕਵਿਤਾ ਵਿਚ ਸੀ । ਜਿਵੇਂ ਸੁਥਰਿਆ ਲੋਕਾਂ ਦੀਆਂ ਕਹਾਣੀਆਂ ,
ਧਰੈ ਕੰਮ ਨ ਕੋਇ । ਜੋ ਤੇ ਕੰਮ ਸਵਾਰਨਾ , ਸਿਮਰ ਸਵੇਰੇ ਸੋਇ ।
ਮੀਰੀ ਪੀਰੀ ਦੇ ਮਾਲਕ ਦੀ ਉਪਮਾ ਵਿਚ ਬੜੀ ਸੋਹਣੀ ਪਉੜੀ ਲਿਖੀ ਹੈ ।
ਉਹ ਚਾਕਰ ਵੱਡੀ ਠਉਰ ਦਾ ਕਰਨੀ ਪੈ ਪੂਰਾ ! ਘੋੜਾ ਉਸ ਦਾ ਲਖ ਦਾ , ਹਥਿਆਰੀ ਸੂਰਾ } ਘਾਓ ਨ ਖਾਇ ਮਗਰ ਵਿਚ , ਸਨਮੁਖ ਮਗਰੂਰਾ ਖਵਈਆ ਲਾੜੇ ਦੁੱਧ ਦਾ , ਕਦੇ ਖਾਇ ਨਾ ਕੂਰਾ ਸਭੇ ਗੱਲਾਂ ਊਣੀਆਂ , ਨਾਉ ਤੇਰਾ ਪੂਰਾ ।
ਭਾਈ ਸੁਥਰੇ ਸ਼ਾਹ ਲੰਮੀ ਆਯੂ ਭੋਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਕਾਲ ਚਲਾਣਾ ਕਰ ਗਏ । ਇਸ ਬਖ਼ਸ਼ਸ਼ ਦੇ ਹੋਰ ਉੱਘੇ ਸਿੱਖ ਭਾਈ ਝੱਗੜ ਸ਼ਾਹ , ਭਾਈ ਮੁਸ਼ਤਾਕ ਸ਼ਾਹ ( ਲਾਹੌਰੀ ) , ਭਾਈ ਹਰੋ ਸ਼ਾਹ ( ਬਟਾਲਾ ) ਪ੍ਰਸਿੱਧ ਹੋਏ । ਇਨ੍ਹਾਂ ਦੇ ਦੋ ਅਸਥਾਨ ਇਕ ਸ੍ਰੀ ਅੰਮ੍ਰਿਤਸਰ ਚੌਕ ਛੱਤੀ ਖੂਹੀ ਅਤੇ ਦੂਜਾ ਖ਼ਜ਼ਾਨੇ ਦੇ ਕਟੜੇ ਲਾਗੇ ਦੇਖੇ ਜਾ ਸਕਦੇ ਹਨ ਅਤੇ ਕਈ ਨੂਰਮਹਿਲ , ਸਿੰਧ , ਜੌਨਪੁਰ ਤੇ ਅਫ਼ਗਾਨਿਸਤਾਨ ਵੀ ਹਨ ।
ਸੁਥਰੇ ਨੇ ਹਾਸ ਰਸ ਤੇ ਵਿਅੰਗ ਨੂੰ ਆਪਣੀ ਰਚਨਾ ਦਾ ਸਾਧਨ ਬਣਾਇਆ। ਸੁਥਰੇ ਦੀਆਂ ਰਚਨਾਵਾਂ ਜਿਆਦਾਤਰ ਸਲੋਕ, ਸ਼ਬਦ, ਰਾਮਕਲੀ, ਰਾਗ ਖਟ, ਵਾਰ-ਰਾਗ ਮਾਰੂ ਪਾਉੜੀ ਆਦਿ ਸਿਰਲੇਖ ਹੇਠ ਦਰਜ ਹਨ। ਸੁਥਰੇ ਸ਼ਾਹ ਦੀ ਬਹੁਤੀ ਰਚਨਾ ਪੌੜੀਆਂ ਵਿੱਚ ਉਚਾਰੀ ਹੋਈ ਹੈ।ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੁਥਰੇ ਦੀ ਰਚਨਾ ਉੱਤੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਬੜਾ ਪ੍ਰਭਾਵ ਹੈ। ਹਾਸ-ਰਸ ਤੋਂ ਬਿਨਾਂ ਉਸਦੀ ਕਵਿਤਾ ਵਿੱਚ ਕਿਤੇ-ਕਿਤੇ ਫ਼ਕੀਰਨਾ ਰੰਗ ਵੀ ਹੈ। ਆਪ ਦੀ ਕਵਿਤਾ ਵਿੱਚ ਕਿਸੇ ਪ੍ਰਕਾਰ ਦੀ ਪਿੰਗਲ ਕਰੜਾਈ ਨਹੀਂ ਹੈ। ਭਾਵ ਸਪਸ਼ਟਤਾ ਉੱਤੇ ਜ਼ੋਰ ਹੈ। ਇਹੀ ਕਾਰਨ ਹੈ ਕਿ ਆਪ ਦੀ ਕਵਿਤਾ ਵਿੱਚ ਮੌਲਿਕਤਾ ਅਤੇ ਖੁੱਲ ਦਾ ਸੰਚਾਰ ਹੈ।
ਸਦਾਚਾਰਕ ਰੰਗ ਵਾਲੀ ਕਵਿਤਾ ਦਾ ਵਿਅੰਗ ਅਤੇ ਚੋਟ ਵੀ ਚੰਗਾ ਸਾਧਨ ਹੈ। ਜੋ ਜੱਲਣ ਜੱਟ ਅਤੇ ਸੁਥਰੇ ਦੀਆਂ ਕਵਿਤਾਵਾਂ ਵਿੱਚ ਹੀ ਪ੍ਰਤੱਖ ਤੌਰ ਤੇ ਨਜ਼ਰ ਆਉਂਦਾ ਹੈ। ਸੁਥਰਾ ਸ਼ਾਹ ਨੇ ਵੀ ਇਸੇ ਰੂਪ ਨੂੰ ਵਰਤਦਿਆਂ ਅਜਿਹੀ ਰਚਨਾ ਕੀਤੀ ਜੋ ਹਾਸਾ ਠੱਠਾ ਵੀ ਛੇੜਦੀ ਹੈ ਅਤੇ ਸਮਾਜਿਕ ਕੀਮਤਾਂ ਉੱਤੇ ਵਿਅੰਗ ਵੀ ਕੱਸਦੀ ਹੈ। ਇਨ੍ਹਾਂ ਦੀ ਰਚਨਾ ਦੇ ਵਿੱਚ ਜਿੱਥੋਂ ਤੱਕ ਆਚਰਨ ਤੌਰ ਤੇ ਲੋਕਾਂ ਨੂੰ ਸਿੱਧੇ ਪਾਉਣ ਦਾ ਸੰਬੰਧ ਹੈ, ਇਹ ਕਾਫ਼ੀ ਸਲਾਘਾਯੋਗ ਹੈ। ਪਰ ਨਾਲ ਹੀ ਇਨ੍ਹਾਂ ਦੀ ਰਚਨਾ ਗ੍ਰਹਿਸਤੀ ਜੀਵਨ ਦੀ ਨਿੰਦਿਆ ਕਰਦੀ ਹੈਤੇ ਸਮਾਜ ਦੇ ਨਿੱਤ ਦੇ ਕਾਰਾਂ-ਵਿਹਾਰਾਂ ਤੋਂ ਉਪਰਾਮਤਾ ਇਸ ਰਚਨਾ ਦਾ ਮੁੱਲ ਬਹੁਤਾ ਨਹੀਂ ਰਹਿਣ ਦਿੰਦੀ। ਕਿਤੇ-ਕਿਤੇ ਤਾਂ ਸੁਥਰਾ ਬਹੁਤ ਖੁੱਲਾਂ ਲੈ ਗਿਆ ਹੈ। ਇਸੇ ਕਰਕੇ ਬਾਵਾ ਬੁੱਧ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਦੇ ਜੀਵਨ ਦੇ ਕੁਝ ਬਚਨ ਤਾਂ ਲਿਖਣਯੋਗ ਹੀ ਨਹੀਂ।
“ਲੋਕ ਡਰਾਵਨ ਕਾਰਨੇ ਕੀ ਤੈਂ ਭਖ ਬਨਾਇਆ ਨਿਰ ਉੱਦਮ ਟੁਕੜਾ ਖਾਵਣਾ ਬਾਬਾ ਨਾਮ ਸਦਾਇਆ ਜਿਉਂ ਜਿਉਂ ਚੜਨ ਸ਼ੀਰਨੀਅਂ ਤਿਉਂ ਤਿਉਂ ਵਧਦਾ ਜਾ, ਦੇ ਦੁਆਈ ਖੁੱਲੀਆਂ ਅਗਲੀ ਗੱਲ ਨਾ ਕਾ।”
“ਸੰਤ ਜਨਾ ਕੇ ਚਰਨ ਦਾ, ਇੱਕ ਕੀਟ ਕਹਾਵਾਂ, ਹਉਂ ਢਾਡੀ ਪਰਵਦਗਾਰ ਦਾ, ਤਿਸ ਦਾ ਜਸ ਗਾਵਾਂ, ਤੂੰ ਗੁਣੀ ਬਿਅੰਤ ਅਥਾਹ ਜੀ, ਕੀ ਆਖੁ ਸੁਣਾਵਾਂ, ਏਕੋ ਨਾਮੁ ਧਿਆਵਈਂ, ਦੂਜਾ ਨਹੀਂ ਭਾਵਾਂ।”
“ਆਰ ਗੰਗਾ ਪਾਰ ਗੰਗਾ, ਵਿੱਚ ਮੈਂ ਤੇ ਤੂੰ, ਲਹਿਣਾ ਲੈਣਾ ਸੁਥਰਿਆ, ਨਾਸੀ ਦੇ ਕੇ ਧੂੰ।”
ਕੁਝ ਸਾਖੀਆਂ
ਇਕ ਵਾਰ ਗੁਰੂ ਸਾਹਿਬ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਦੇ ਜ਼ੋਰ ਜ਼ੋਰ ਦੀ ਚਪੇੜਾਂ ਮਾਰਕੇ ਭੱਜ ਗਏ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ। ਜੋ ਗੁਰੂ ਕੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾਂ ਮਾਰ ਕੇ ਨੱਠ ਉਠਾ ਹੈ।
ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ। ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਨ੍ਹਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ।
ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਦੇਖਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਬਚਨ ਕੀਤਾ ਤਾਂ ਭਾਈ ਸੁਥਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸਚਾਈ ਪੁੱਛੀ ਤਾਂ ਭਾਈ ਸਥਰੇ ਨੇ ਕਿਹਾ ਕਿ ਮਾਰਾਂ ਨਾਂ ਚਪੇੜਾਂ ਇਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ। ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾ ਭਾਈ ਸੁਥਰੇ ਨੇ ਦੱਸਿਆ ਕਿ ਇਹ ਸੰਗਤ ਵਿਚ ਬੈਠੇ ਆਪਸ ਵਿਚ ਗੱਲਾਂ ਮਾਰ ਮਾਰ ਮਾਰਕੇ ਹੱਸ ਰਹੇ ਸਨ। ਕੋਟਿ ਬ੍ਰਹਮੰਡਾਂ ਦੇ ਮਾਲਿਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰ ਨਾਲੇ ਤਾਂ ਆਪਣਾ ਜੀਵਣ ਕੁਰਾਹੇ ਪਾ ਰਹੇ ਸਨ। ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਇਸ ਲਈ ਮੈਂ ਇਨ੍ਹਾਂ ਦੇ ਚਪੇੜਾਂ ਮਾਰੀਆਂ ਸਨ।
ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ। ਇਸੇ ਤਰ੍ਹਾਂ ਇਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜ੍ਹਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੁੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ