10 ਨਵੰਬਰ ਨੂੰ ਭਾਈ ਸੁਥਰੇ ਸ਼ਾਹ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ ।
ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਆਪਣੀ ਪੁਸਤਕ ਤਹਿਕੀਕਾਤਿ ਚਿਸ਼ਤੀ ਵਿਚ ਲਿਖਿਆ ਹੈ ਕਿ ਸੁਥਰਾ ਚੰਦ ਮੂਲ ਮਦਵਾਰਾ ਜਾਤ ਦਾ ਖਤਰੀ ਸੀ ! ਉਸ ਦੇ ਨਾਨਕੇ ਨੰਦ ਖਤਰੀ ਸਨ । ਉਸ ਦੀ ਜਨਮ ਭੂਮੀ ਪਿੰਡ ਬਹਿਰਾਮਪੁਰ ਬਾਰਾਮੂਲੇ ਸ੍ਰੀਨਗਰ ਲਾਗੇ ਸੀ । ਇਸ ਦੇ ਜਨਮ ਨੂੰ ਕੁਸਗਨਾ ਜਾਣ ਕੇ ਮਾਪੇ ਬਾਹਰ ਸੁਟ ਗਏ , ਕਿਉਂਕਿ ਜੰਮਦਿਆਂ ਹੀ ਦੰਦੀਆਂ ਇਸਦੇ ਮੂੰਹ ਵਿਚ ਸਨ । ਕਸ਼ਮੀਰ ਤੋਂ ਵਾਪਸ ਮੁੜਦੇ ਰਾਹ ਵਿਚ ਰੋਣ ਦੀ ਆਵਾਜ਼ ਜਦ ਗੁਰੂ ਹਰਿਗੋਬਿੰਦ ਜੀ ਦੇ ਕੰਨੀਂ ਪਈ ਤਾਂ ਉਨ੍ਹਾਂ ਕਿਹਾ – ਕੇਹਾ ਸੁਥਰਾ ਬਾਲ ਪਿਆ ਹੈ , ਚੁੱਕ ਕੇ ਸੰਭਾਲੋ ਤੇ ਪਾਲਣ ਦਾ ਪ੍ਰਬੰਧ ਕਰੋ । ਮਹਾਰਾਜ ਨੇ ਮੁੱਖੋਂ ਸੁੱਥਰਾ ਸ਼ਬਦ ਉਚਾਰਿਆ ਤੇ ਨਾਮ ਹੀ ਸੁਥਰਾ ਪੈ ਗਿਆ । ਪੰਜ ਸਾਲਾਂ ਦਾ ਹੋਇਆ ਤਾਂ ਮਾਪੇ ਪਛਤਾਵਾ ਕਰ ਬੱਚੇ ਨੂੰ ਨਾਲ ਘਰ ਲੈ ਗਏ । ਮਾਪੇ ਗੁਜ਼ਰਨ ਉਪਰੰਤ ਸਭ ਘਰ ਦਾ ਧਨ ਮਾਲ ਧਰਮ ਅਰਥ ਕਰਕੇ ਸੁਥਰਾ ਗੁਰੂ ਦੇ ਚਰਨਾਂ ਵਿਚ ਫਿਰ ਆ ਗਿਆ । ਮਹਾਰਾਜ ਨੇ ਆਉਂਦਿਆਂ ਹੀ ਕਿਹਾ : ਆਓ ਸੁਥਰੇ ਸ਼ਾਹ ਜੀ । ਲੋਕੀਂ ਸੁਥਰੇ ਸ਼ਾਹ ਕਹਿਣ ਲੱਗ ਪਏ । ਸੁਭਾਅ ਦਾ ਬੜਾ ਹਸਮੁਖ ਸੀ । ਗੁਰੂ ਸੇਵਾ ਦਾ ਸਦਕਾ ਬਚਨਾਂ ਵਿਚ ਸਤਿਆ ਵੀ ਆ ਗਈ । ਜੋ ਬੋਲੇ ਪੂਰਾ ਹੋਵੇ । ਬੜੇ ਕੌਤਕੀ ਢੰਗ ਨਾਲ ਪ੍ਰਚਾਰ ਕਰਦੇ ਸਨ । ਇਕ ਸਮੇਂ ਗੁਰੂ ਦਰਬਾਰ ਵਿਚ ਭੀੜ ਲੱਗੀ ਹੋਈ ਸੀ । ਕੋਈ ਅੱਗੇ ਨਾ ਆਉਣ ਦੇਵੇ । ਇਸਨੇ ਇਕ ਠੀਕਰੀਆਂ ਦੀ ਭਰੀ ਬੋਰੀ ਲਈ ਤੇ ਅੱਗੇ ਹੋ ਕੇ ਕਹਿਣ ਲੱਗਾ , “ ਰਾਹ ਦਿਓ , ਭੇਟਾ ਗੁਰਾਂ ਦੇ ਚਰਨਾਂ ਤੇ ਧਰਨੀ ਹੈ । ਜਦ ਗੁਰੂ ਹਜ਼ੂਰ ਆਇਆ ਤਾਂ ਬੋਰੀ ਨੂੰ ਹੀ ਮੱਥਾ ਟੇਕੀ ਜਾਵੇ । ਮਹਾਰਾਜ ਨੇ ਪੁੱਛਿਆ , ਇਹ ਸੁਥਰੇ ਸ਼ਾਹ ਕੀ ਹੈ ? ਤਾਂ ਕਹਿਣ ਲੱਗਾ , ਮਹਾਰਾਜ ! ਇਸੇ ਸਦਕਾ ਤਾਂ ਤੁਹਾਡੇ ਦਰਸ਼ਨ ਹੋਏ ਹਨ । ਨਹੀਂ ਤੇ ਤੁਹਾਡੇ ਚਰਨਾਂ ਤੱਕ ਕੌਣ ਪੁੱਜਣ ਦਿੰਦਾ । ਉਸ ਵੇਲੇ ਹੁਕਮ ਹੋਇਆ ਕਿ ਕਾਰ ਭੇਟਾ ਤੇ ਰਸਦ ਸਿੱਧੀ ਲੰਗਰ ਪਾਈ ਜਾਵੇ । ਦਰਸ਼ਨਾਂ ਲਈ ਕਿਸੇ ਨੂੰ ਨਾ ਰੋਕਿਆ ਜਾਵੇ । ਇਕ ਵਾਰੀ ਜਦ ਗੁਰੂ ਜੀ ਬਚਨ ਕਰ ਰਹੇ ਸਨ ਤਾਂ ਸੁਥਰਾ ਪਿੱਠ ਕਰਕੇ ਬੈਠ ਗਿਆ । ਸੰਗਤਾਂ ਬੁਰਾ ਮਨਾਇਆ ਤੇ ਗੁਰੂ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਸੁਥਰੇ ਨੇ ਕਿਹਾ , ਮਹਾਰਾਜ ਆਪ ਜੀ ਦੇ ਬਚਨ ਪਹਿਲਾਂ ਤਾਂ ਮੈਂ ਸਨਮੁਖ ਹੋ ਚਿਹਰੇ ‘ ਤੇ ਝਲਦਾ ਰਿਹਾ ਪਰ ਮੇਰੀ ਤਾਂ ਹੋਰ ਸੱਤਾ ਨਹੀਂ ਰਹੀ ਇਸ ਲਈ ਪਿੱਠ ਕੀਤੀ ਕਿ ਉੱਥੇ ਬਚਨਾਂ ਦੀ ਮਾਰ ਪਵੇ । ਪਤਾ ਨਹੀਂ ਬਚਨਾਂ ਦੇ ਤੀਰ ਸੰਗਤ ਕਿਵੇਂ ਸਹਾਰ ਲੈਂਦੀ ਹੈ । ਸੁਥਰੇ ਨੇ ਸਾਧੂ ਸੀਤਲ ਦਾਸ ਨੂੰ ਉਂਗਲਾਂ ਦਿਖਾ ਹੀ ਦਰਸਾ ਦਿੱਤਾ ਕਿ ਉਹ ਕੇਵਲ ਨਾਂ ਦਾ ਹੀ ਸੀਤਲ ਸੀ , ਅੰਦਰੋਂ ਸੁਲਗ ਰਿਹਾ ਹੈ । ਔਰੰਗਜ਼ੇਬ ਵੇਲੇ ਤਾਂ ਜੁਰਅੱਤ ਦੀ ਹੱਦ ਦਸਦਿਆਂ ਦਿੱਲੀ ਜਾ ਕੇ ਕਈ ਵਾਰੀ ਮੌਲਾਣਿਆ , ਕਾਜ਼ੀਆਂ ਤੇ ਔਰੰਗਜ਼ੇਬ ਨੂੰ ਝੂਠਾ ਕਹਿ ਦਿੱਤਾ । ਔਰੰਗਜ਼ੇਬ ਸਾਹਮਣੇ ਜਾ ਕੇ ਵੀ ਕਹਿ ਦਿੱਤਾ ਕਿ ਦਿਲ ਨਾ ਢਾਹ ਇਹ ਹੀ ਰੱਬ ਦੀ ਮਸਤੀ ਹੈ । ਗੁਰੂ ਦੇ ਹੁਕਮ ਅਨੁਸਾਰ ਸੁਥਰੇ ਨੇ ਪੰਜਾਬ ਦੀਆਂ ਪਰਬਤੀ ਰਿਆਸਤਾਂ , ਕਸ਼ਮੀਰ ਤੇ ਬਲਖ਼ ਬੁਖ਼ਾਰਾ ਤੱਕ ਸਿੱਖੀ ਦਾ ਝੰਡਾ ਲਹਿਰਾਇਆ । ਦਬਿਸਤਾਨਿ – ਮਜ਼ਾਹਬ ਨੇ ਵੀ ਲਿਖਿਆ ਹੈ ਕਿ ਸੁਥਰਾ ਤੇ ਦੋ ਸਿਫਾ ਨੇ ਬੜੇ ਨਿਰਾਲੇ ਢੰਗ ਨਾਲ ਸਿੱਖੀ ਦੂਰ – ਦੂਰ ਤੱਕ ਫੈਲਾਈ । ਸੁਥਰੇ ਸ਼ਾਹ ਦੀ ਬਖ਼ਸ਼ ਦੇ ਚਾਰ ਉੱਘੇ ਸੱਜਣ ਭਾਈ ਜਾਦੋ , ਭਾਈ ਝੂਜਾ ਸ਼ਾਹ , ਭਾਈ ਰਜ਼ਾਲ ਸ਼ਾਹ ਤੋਂ ਅੰਧੇਰ ਸ਼ਾਹ ਹੋਏ ਹਨ । ਸੁੱਥਰੇ ਸ਼ਾਹ ਨੇ ਕਈ ਟੱਪੇ ਰਚੇ ਜੋ ਬਹੁਤ ਹੀ ਭਾਵਪੂਰਤ ਹਨ ਅਤੇ ਲੋਕਾਂ ਦੇ ਮੂੰਹ ਚੜ੍ਹੇ ਹਨ । ਬੜਾ ਸਿੱਧਾ ਪ੍ਰਚਾਰ ਉਨ੍ਹਾਂ ਦੀ ਕਵਿਤਾ ਵਿਚ ਸੀ । ਜਿਵੇਂ ਸੁਥਰਿਆ ਲੋਕਾਂ ਦੀਆਂ ਕਹਾਣੀਆਂ ,
ਧਰੈ ਕੰਮ ਨ ਕੋਇ । ਜੋ ਤੇ ਕੰਮ ਸਵਾਰਨਾ , ਸਿਮਰ ਸਵੇਰੇ ਸੋਇ ।
ਮੀਰੀ ਪੀਰੀ ਦੇ ਮਾਲਕ ਦੀ ਉਪਮਾ ਵਿਚ ਬੜੀ ਸੋਹਣੀ ਪਉੜੀ ਲਿਖੀ ਹੈ ।
ਉਹ ਚਾਕਰ ਵੱਡੀ ਠਉਰ ਦਾ ਕਰਨੀ ਪੈ ਪੂਰਾ ! ਘੋੜਾ ਉਸ ਦਾ ਲਖ ਦਾ ਹਥਿਆਰੀ ਸੂਰਾ , ਘਾਓ ਨ ਖਾਇ ਮਗਰ ਵਿਚ ਸਨਮੁਖ ਮਗਰੂਰਾ , ਖਵਈਆ ਲਾੜੇ ਦੁੱਧ ਦਾ ਕਦੇ ਖਾਇ ਨਾ ਕੂਰਾ , ਸਭੇ ਗੱਲਾਂ ਊਣੀਆਂ ਨਾਉ ਤੇਰਾ ਪੂਰਾ ।
ਭਾਈ ਸੁਥਰੇ ਸ਼ਾਹ ਲੰਮੀ ਆਯੂ ਭੋਗ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਕਾਲ ਚਲਾਣਾ ਕਰ ਗਏ । ਇਸ ਬਖ਼ਸ਼ਸ਼ ਦੇ ਹੋਰ ਉੱਘੇ ਸਿੱਖ ਭਾਈ ਝੱਗੜ ਸ਼ਾਹ , ਭਾਈ ਮੁਸ਼ਤਾਕ ਸ਼ਾਹ ( ਲਾਹੌਰੀ ) , ਭਾਈ ਹਰੋ ਸ਼ਾਹ ( ਬਟਾਲਾ ) ਪ੍ਰਸਿੱਧ ਹੋਏ । ਇਨ੍ਹਾਂ ਦੇ ਦੋ ਅਸਥਾਨ ਇਕ ਸ੍ਰੀ ਅੰਮ੍ਰਿਤਸਰ ਚੌਕ ਛੱਤੀ ਖੂਹੀ ਅਤੇ ਦੂਜਾ ਖ਼ਜ਼ਾਨੇ ਦੇ ਕਟੜੇ ਲਾਗੇ ਦੇਖੇ ਜਾ ਸਕਦੇ ਹਨ ਅਤੇ ਕਈ ਨੂਰਮਹਿਲ , ਸਿੰਧ , ਜੌਨਪੁਰ ਤੇ ਅਫ਼ਗਾਨਿਸਤਾਨ ਵੀ ਹਨ ।
ਕੁਝ ਸਾਖੀਆਂ
ਇਕ ਵਾਰ ਗੁਰੂ ਸਾਹਿਬ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਨੂੰ ਚਪੇੜਾ ਮਾਰ ਕੇ ਭੱਜ ਗਇਆ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ। ਜੋ ਗੁਰੂ ਕੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾ ਮਾਰ ਕੇ ਨੱਠ ਉਠਾ ਹੈ।
ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ। ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਨ੍ਹਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ।
ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਦੇਖਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਬਚਨ ਕੀਤਾ ਤਾਂ ਭਾਈ ਸੁਥਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸਚਾਈ ਪੁੱਛੀ ਤਾਂ ਭਾਈ ਸਥਰੇ ਨੇ ਕਿਹਾ ਕਿ ਮਾਰਾਂ ਨਾਂ ਚਪੇੜਾਂ ਇਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ। ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾ ਭਾਈ ਸੁਥਰੇ ਨੇ ਦੱਸਿਆ ਕਿ ਇਹ ਸੰਗਤ ਵਿਚ ਬੈਠੇ ਆਪਸ ਵਿਚ ਗੱਲਾਂ ਮਾਰ ਮਾਰ ਮਾਰਕੇ ਹੱਸ ਰਹੇ ਸਨ। ਕੋਟਿ ਬ੍ਰਹਮੰਡਾਂ ਦੇ ਮਾਲਿਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰ ਨਾਲੇ ਤਾਂ ਆਪਣਾ ਜੀਵਣ ਕੁਰਾਹੇ ਪਾ ਰਹੇ ਸਨ। ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਇਸ ਲਈ ਮੈਂ ਇਨ੍ਹਾਂ ਦੇ ਚਪੇੜਾਂ ਮਾਰੀਆਂ ਸਨ।
ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ। ਇਸੇ ਤਰ੍ਹਾਂ ਇਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜ੍ਹਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੁੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ ਬਹੁਤ ਵਿਆਕੁਲ ਹੋਏ ਕਿਉਂ ਕਿ ਭਾਈ ਸਾਹਿਬ ਦੀ ਅਵਸਥਾ
ਇਕ ਘੜੀ ਨਾ ਮਿਲਤੇ ਤਾ ਕਲਯੁਗ ਹੋਤਾ।।
ਵਾਲੀ ਬਣੀ ਹੋਈ ਸੀ। ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਰਹਿਣਾ ਮੱਛੀ ਦਾ ਜਲ ਬਿਨਾਂ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਲਈ। ਭਾਈ ਸੁਥਰੇ ਨੇ ਠੀਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖਕੇ ਤੁਰ ਪਏ। ਪਹਿਰੇਦਾਰਾਂ ਕੋਲ ਜਾਕੇ ਕਿਹਾ ਛੇਤੀ ਪਾਸੇ ਹੋ ਜਾਓ। ਗੁਰੂ ਸਾਹਿਬ ਲਈ ਭੇਟਾ ਲੈਕੇ ਜਾਣੀ ਹੈ। ਪਰ ਪਹਿਰੇਦਾਰਾ ਫਿਰ ਵੀ ਨਾ ਮੰਨਣ ਅਤੇ ਇਹ ਸ਼ਰਤ ਰੱਖ ਦਿਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿਚੋਂ ਬਖਸਿਸ਼ਾਂ ਮਿਲਣਗੀਆਂ ਉਹਨਾਂ ਵਿਚ ਅੱਧ ਸਾਡਾ ਹੋਵੇਗਾ। ਭਾਈ ਸੁਥਰੇ ਨੇ ਸ਼ਰਤ ਝੱਟ ਹੀ ਮੰਨ ਲਈ।
ਜਦ ਗੁਰੂ ਦਰਬਾਰ ਵਿਚ ਜਾਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉਨ੍ਹਾਂ ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ