ਬੀਬੀ ਅਮਰੋ ਜੀ
ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਇਕ ਮਿਸ਼ਾਲ ਦਾ ਕੰਮ ਕੀਤਾ ਜਿਸ ਪਾਸੋਂ ਲੋਅ ਲੈ ਕੇ ਉਹ ਪੁਰਸ਼ ਚੰਦ ਨਿਆਈਂ ਹੋ ਲੋਕਾਂ ਨੂੰ ਲੋਅ ਵੰਡਣ ਲੱਗ ਪਿਆ । ਉਹ ਇਵੇਂ ਹੈ ਬੀਬੀ ਜੀ ਦਾ ਪਤਿਆਉਰਾ ਜਿਹੜਾ ਅਨੇਕਾਂ ਸਾਲ ਤੀਰਥਾਂ ਤੇ ਘੁੰਮ ਬੀਬੀ ਜੀ ਦੀ ਪ੍ਰਭੂ ਭਗਤੀ ਤੇ ਮਿੱਠੀ ਸੁਰੀਲੀ ਸੁਰ ਵਿਚ ਗਾਈ ਗੁਰਬਾਣੀ ਨਾਲ ਕੀਲਿਆ ਗਿਆ । ਦਿਲ ਵਿੰਨਿਆ ਗਿਆ ਇਕ ਅਕਾਲ ਪੁਰਖ ਦੇ ਲੜ ਲੱਗਣ ਲਈ ਬੀਬੀ ਜੀ ਰਾਹੀਂ ਪ੍ਰੇਰਿਆ ਗਿਆ । ਗੁਰੂ ਜੀ ਦੇ ਲੜ ਲੱਗ ਮਹਾਨ ਸੇਵਾ ਦੀ ਘਾਲਣਾ ਘਾਲ ਸਿੱਖਾਂ ਦਾ ਤੀਜਾ ਗੁਰੂ ਹੋ ਨਿਬੜਿਆ ।
ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਖੀਵੀ ਜੀ ਦੀ ਸਫਲ ਕੁੱਖੋਂ ਆਪਣੇ ਨਾਨਕੇ ਪਿੰਡ ਸੰਘਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਜਨਮ ਲਿਆ ਇਨਾਂ ਤੋਂ ਵੱਡੇ ਭਰਾ ਬਾਬਾ ਦਾਸੂ ਜੀ ਸਨ । ਅਮਰੋ ਜੀ ਤੋਂ ਛੋਟੀ ਬੀਬੀ ਅਨੋਖੀ ਜੀ ਤੇ ਫਿਰ ਬਾਬਾ ਦਾਤੂ ਜੀ ਜਨਮੇ । ਉਸ ਵੇਲੇ ਉਨ੍ਹਾਂ ਦੇ ਪਿਤਾ ਭਾਈ ਲਹਿਣੇ ਜੀ ਦੇ ਰੂਪ ਵਿਚ ਆਪਣੇ ਸੌਹਰੇ ਪਿੰਡ ਆਪਣੇ ਪਿਤਾ ਭਾਈ ਫੇਰੂ ਮੱਲ ਜੀ ਨਾਲ ਦੁਕਾਨ ਤੇ ਸ਼ਾਹੂਕਾਰਾ ਕਰਦੇ ਸਨ । ਗੁਰਿਆਈ ਮਿਲਣ ਉਪਰੰਤ ਭਾਵੇਂ ਗੁਰੂ ਅੰਗਦ ਦੇਵ ਜੀ ਪਹਿਲੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਸ਼ਬਦ ਦਾ ਪਰਚਾ ਵੰਡਣ ਵਿਚ ਰਲੇ ਰਹੇ । ਪਰ ਮਾਤਾ ਖੀਵੀ ਜੀ ਆਪਣੇ ਬੱਚਿਆਂ ਨੂੰ ਸੁਚੱਜੀ ਪ੍ਰਭੂ ਭਗਤੀ ਤੇ ਸਿਮਰਨ ਦੀ ਸਿਖਿਆ ਦੇ ਗੁਰਬਾਣੀ ਕੰਠ ਕਰਾਈ । ਬੀਬੀ ਅਮਰੋ ਜੀ ਬਾਰੇ ਸੂਰਜ ਪ੍ਰਕਾਸ਼ ਵਿਚ ‘ ਭਗਤੀ ਨੇ ਆਪਣਾ ਸਰੀਰ ਧਾਰ ਕੇ ਗੁਰੂ ਪਿਤਾ ਦੇ ਘਰ ਵਿਖੇ ਜਨਮ ਲਿਆ ।
ਭਗਤਿ ਧਾਰ ਬਪੁ ਆਪਨੋ ਉਪਜੀ ਸਤਿ ਗੁਰ ਧਾਮ ॥
ਬੀਬੀ ਅਮਰੋ ਜੀ ਮਾਤਾ ਤੇ ਗੁਰੂ ਪਿਤਾ ਜੀ ਦੀ ਯੋਗ ਅਗਵਾਈ ਤੇ ਸੰਗਤ ਦੁਆਰਾ ਉਚ ਆਤਮਕ ਅਵਸਥਾ ਵਿਚ ਪੁੱਜ ਚੁੱਕੇ ਸਨ । ਪੁੱਤਰੀ ਦਾ ਫਰਜ਼ ਹੁੰਦਾ ਹੈ ਕਿ ਉਹ ਹਰ ਇਕ ਘਰ ਨੂੰ ਸੰਵਾਰੇ ਭਾਵੇਂ ਨਾਨਕੇ , ਪੇਕੇ ਜਾਂ ਸੌਹਰੇ ਘਰ ਹੋਣ । ਇਨਾਂ ਘਰਾਂ ਨੂੰ ਰੀਝ , ਲਗਣ , ਸੇਵਾ ਭਾਵ ਦੁਆਰਾ ਸਵਾਰਦੀ ਹੈ । ਧੀਆਂ ਨੂੰ ਚੰਗੀ ਸਿਖਿਆ ਤੇ ਚੰਗੇ ਗੁਣ ਦਿੱਤੇ ਹੋਣ ਤਾਂ ਪਿਛਲੇ ਖਾਨਦਾਨ ( ਪੇਕਿਆਂ ) ਦੀ ਉਸਤਤ ਤੇ ਵਡਿਆਈ ਹੁੰਦੀ ਹੈ । ਸੌਹਰੇ ਘਰ ਜਾ ਕੇ ਚੰਗੀ ਸਿਖਿਆ ਤੇ ਚੰਗੇ ਗੁਣ ਹੋਰਾਂ ਲਈ ਇਕ ਉਦਾਹਰਣ ਦਾ ਨਮੂਨਾ ਬਣ ਜਾਂਦੇ ਹਨ । ਬੀਬੀ ਅਮਰੋ ਜੀ ਦਾ ਵਿਆਹ ਬਾਸਰਕੇ ਸ੍ਰੀ ਮਾਣਕ ਚੰਦ ਦੇ ਸਪੁੱਤਰ ਸ੍ਰੀ ਜੱਸੂ ਜੀ ਨਾਲ ਹੋਇਆ । ਭਾਈ ਤੇਜ ਭਾਨ ਜੀ ਤੇ ਜੱਸੂ ਜੀ ਦੇ ਬਾਬੇ ਇਸ ਇਲਾਕੇ ਵਿਚ ਮੰਨੇ ਪ੍ਰਮੰਨੇ ਦੁਕਾਨਦਾਰ ਤੇ ਸ਼ਾਹੂਕਾਰ ਸਨ । ਆਪ ਬੜੇ ਧੀਰਜਵਾਨ , ਸੰਤੋਖ ਵਾਲੇ ਤੇ ਭਗਤੀ ਭਾਵ ਦਾ ਸੁਭਾਅ ਰੱਖਦੇ ਸਨ । ਮਾਲਕ ਨੇ ਇਹੋ ਜਿਹਾ ਹੀ ਸੁਭਾ ਇਨਾਂ ਦੇ ਪੁੱਤਰ ਸ੍ਰੀ ਅਮਰਦਾਸ ਨੂੰ ਬਖਸ਼ਿਆ ਹੋਇਆ ਸੀ । ਤਾਂ ਹੀ ਤਾਂ ਭਗਤੀ ਭਾਵ ਸੁਭਾਅ ਕਾਰਨ ਹਰ ਸਾਲ ਗੰਗਾ ਦੇ ਇਸ਼ਨਾਨ ਨੂੰ ਜਾਇਆ ਕਰਦੇ ਸੀ । ਬੀਬੀ ਅਮਰੋ ਜੀ ਵਿਆਹ ਤੋਂ ਦੋ ਸਾਲ ਬਾਅਦ ਮੁਕਲਾਵੇ ਗਏ । ਆਪ ਸ੍ਰੀ ਅਮਰਦਾਸ ਜੀ ਦੇ ਸਭ ਤੋਂ ਛੋਟੇ ਭਰਾ ਦੀ ਨੂੰਹ ਸਨ । ਭਾਈ ਜੱਸੂ ਜੀ ਆਪਣੇ ਤਾਇਆਂ ਜੀ ਨੂੰ ਬਹੁਤ ਪਿਆਰ ਕਰਦੇ ਸਨ । ਬੀਬੀ ਅਮਰੋ ਜੀ ਨੇ ਅੰਮ੍ਰਿਤ ਵੇਲੇ ਉਠ ਦੁੱਧ ਰਿੜਕਣ ਲੱਗਿਆਂ ਜਪੁਜੀ ਦਾ ਪਾਠ ਬਹੁਤ ਮਿੱਠੀ ਸੁਰ ਵਿਚ ਕਰਨਾ ਇਨਾਂ ਦੀ ਇਹ ਰੋਜ਼ ਦੀ ਕਿਰਿਆ ਸੀ । ਮਾਂ ਪਿਉ ਦੀ ਸ਼ੁਭ ਸੰਗਤ ਨੇ ਬੀਬੀ ਜੀ ਨੂੰ ਬਹੁਤ ਬਾਣੀ ਕੰਠ ਕਰਾ ਦਿੱਤੀ । ਜਿਹੜਾ ਸ਼ਬਦ ਮਨ ਨੂੰ ਚੰਗਾ ਲਗਦਾ ਮਿੱਠੀ ਸੁਰੀਲੀ ਆਵਾਜ਼ ਵਿਚ ਪੜ੍ਹਨ ਲਗਦੇ ਨਾਲ ਹੀ ਆਪਣੇ ਕੰਮ ਵਿਚ ਮਗਨ ਰਹਿੰਦੇ । ਹੱਥ ਕਾਰ ਵੱਲ ਮਨ ਕਰਤਾਰ ਵਲ ਲੱਗ ਹੰਸੂ ਹੰਸੂ ਕਰਦੇ ਝੱਟ ਕੰਮ ਕਰਕੇ ਵਿਹਲੇ ਹੋ ਜਾਂਦੇ । ਇਸ ਬਾਰੇ ਮਹਿਮਾ ਪ੍ਰਕਾਸ਼ ਦੇ ਕਰਤੇ ਨੇ ਇਉਂ ਲਿਖਿਆ ਹੈ : “ ਜਦ ਬ੍ਰਹਮਚਾਰੀ ਬਾਬਾ ਅਮਰਦਾਸ ਦੇ ਘਰੋਂ ਬਗੈਰ , ਅੰਨ ਖਾਧੇ ਹੀ ਚਲਾ ਗਿਆ ਤਾਂ ਉਪਰ ਸੇ ਰਾਤ ਪੜੀ ਹੈ । ਕੁਝ ਪ੍ਰਸ਼ਾਦ ਨ ਕੀਆ ਅਰ ਨ ਰਾਤ ਕੋ ਸੋਏ ਬੀਬੀ ਅਮਰੋ , ਗੁਰੂ ਅੰਗਦ ਦੇਵ ਜੀ ਕੀ ਬੇਟੀ , ਸ੍ਰੀ ਅਮਰਦਾਸ ਜੀ ਦੇ ਭਤੀਜੇ ਜੱਸੂ ਕੇ ਵਿਆਹ ਥੀ । ਜਬ ਪਹਿਰ ਰਹਿਤੀ ਥੀ ਬੀਬੀ ਅਮਰੋ ਜੀ ਨਿਤ ਇਸ਼ਨਾਨ ਕਰ ਕੇ ਬਾਣੀ ਪਾਠ ਕਰਤੇ ਥੇ | ਘਰ ਦਾ ਧੰਦਾ ਹਾਥੋਂ ਸੇ ਕਰਤੇ ਥੇ । ਜਦ ਬੀਬੀ ਅਮਰੋ ਬਾਣੀ ਪੜ੍ਹਨ ਲੱਗੀ ਤਬ ਸਾਹਿਬ ਬੈਠੇ ਥੇ ਅਰ ਬੜੀ ਚਿਤਾਵਨੀ ਮੈਂ ਥੇ । ਤਬ ਸਾਹਿਬ ਨੇ ਸ਼ਬਦ ਸੁਣਾ । ‘ ‘
ਇਤਿਹਾਸ ਵਿਚ ਲਿਖਿਆ ਹੈ ਕਿ ਗੁਰੂ ਅਮਰਦਾਸ ੨੦ ਵਾਰੀ ਪੈਰੀਂ ਤੁਰ ਕੇ ਹਰਿਦੁਆਰ ਗੰਗਾ ਦੇ ਦਰਸ਼ਨ ਇਸ਼ਨਾਨ ਕਰ ਆਏ । ਰਾਹ ਵਿਚ ਮੁਲਾਣੇ ਪਰਗਨੇ ਦੇ ਮੇਹੜ ਪਿੰਡ ਦੇ ਇਕ ਬਾਗ ਵਿਚ ਬਿਰਾਜੇ ਸਨ । ਉਸ ਇਕ ਜੋਤਿਸ਼ ਵਿਦਿਆ ਦੇ ਜਾਣੂ “ ਦੁਰਗਾ ਦੱਤ ‘ ਪੰਡਤ ਨੇ ਇਨਾਂ ਦੇ ਚਰਨਾਂ ਵਿਚ ਦੇਖ ਕੇ ਕਿਹਾ ਕਿ “ ਤੂੰ ਇਕ ਪੂਜਨੀਕ ਪੁਰਸ਼ ਹੋ ਕੇ ਪਾਤਸ਼ਾਹ ਅਖਾਵੇਂਗਾ ਸੀਸ ਪੁਰ ਚੌਰ ਝੁਲੇਗਾ । ਇਹ ਸ਼ਬਦ ਸੁਣ ਸ੍ਰੀ ਅਮਰਦਾਸ ਜੀ ਕਿਹਾ ਜੋ ਉਸ ਦੀ ਰਜ਼ਾ ਜਦੋਂ ਪੰਡਤ ਨੂੰ ਝੋਲੇ ਤੋਂ ਮਠਿਆਈ ਕੱਢ ਕੇ ਦੇਣ ਲੱਗੇ ਤਾਂ ਉਸ ਨੇ ਸਹਿਜ ਸੁਭਾ ਪੁਛਿਆ ਕਿ “ ਭਲਿਆ ਲੋਕਾ ਤੇਰਾ ਗੁਰੂ ਕੌਣ ਹੈ । ਇਹ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਉਤਰ ਦਿੱਤਾ ਕਿ ਅਜੇ ਨਹੀਂ ਕੋਈ ਗੁਰੂ ਲੱਭਾ , ਟੋਲ ਰਿਹਾ ਹਾਂ । ‘ ‘ ਕਿਉਂਕਿ ਸ਼ਾਸਤਰਾਂ ਵਿਚ ਨਿਗੁਰੇ ਦਾ ਦਰਸ਼ਨ ਕਰਨਾ ਵੀ ਪਾਪ ਲਿਖਿਆ ਹੈ । ਤਵਾਰੀਖ਼ ਗੁਰੂ ਖਾਲਸਾ ਭਾਗ ਪਹਿਲਾ ਸਫ਼ਾ ( ੩੩੬ ) ਗਿ : ਗਿਆਨ ਸਿੰਘ ॥ ਜਦੋਂ ਸ੍ਰੀ ਅਮਰਦਾਸ ਯਾਤਰਾ ਤੋਂ ਵਾਪਸ ਪਿੰਡ ਪਰਤੇ ਤਾਂ ਦਿਲ ਵਿਚ ਸੋਚਿਆ ਕਿ ਜੱਸੂ ਦੀ ਘਰਵਾਲੀ ਕੁਝ ਬਾਣੀ ਸੁਰੀਲੀ ਤੇ ਮਿੱਠੀ ਆਵਾਜ਼ ਵਿਚ ਪੜ੍ਹਦੀ ਹੁੰਦੀ ਹੈ । ਕਿਉਂ ਨਾ ਉਸ ਪਾਸੋਂ ਪੁਛਿਆ ਜਾਵੇ ਕਿ ਉਹ ਕਿਸ ਗੁਰੂ ਦੀ ਬਾਣੀ ਪੜ੍ਹਦੀ ਹੁੰਦੀ ਹੈ ? ‘ ‘ ਜਦੋਂ ਅੱਜ ਸਵੇਰੇ ਮਿੱਠੀ ਬਾਣੀ ਦੀ ਆਵਾਜ਼ ਕੰਨੀ ਨਾ ਪਈ ਤਾਂ ਆਪਣੀ ਭਰਜਾਈ ਭਾਗੋ ਨੂੰ ਜਾ ਪੁਛਿਆ । “ ਮਿੱਠੀ ਤੇ ਸੁਰੀਲੀ ਬਾਣੀ ਸੁਣਾਉਣ ਵਾਲੀ ਅੱਜ ਕਿਥੇ ਹੈ । ਅੱਜ ਉਸ ਦੀ ਆਵਾਜ਼ ਨਹੀਂ ਸੁਣੀ । ‘ ‘ ਬੰਸਾਵਲੀ ਨਾਮਾ ਚਰਨ ਦੂਜੇ ਵਿਚ ਇਵੇਂ ਦਰਜ ਹੈ : “ ਮੈਨੂੰ ਉਹ ਬਚਨ ਸੁਨਣ ਦੀ ਹੈ ਚਾਹੇ । ਮੈ ਦੁਹਿ ਦੁਹਿ ਸੁਣਦਾ ਹਾਂ ਵਾਰ ਭਰਜਾਈ ਉਤਰ ਦਿੱਤਾ ਕਿ “ ਉਹ ਆਪਣੇ ਪੇਕੇ ਗਈ ਹੋਈ ਹੈ ਜੇ ਤੂੰ ਬਾਣੀ ਪੜ੍ਹਣਾ ਚਾਹਣਾ ਹੈ ਤਾਂ ਇਸ ਦੇ ਪਿਤਾ ਪਾਸ ਤੂੰ ਜਾ।ਉਥੇ ਸੁਣ ਭਾਵੇਂ ਸਿੱਖ ਜੇ ਤੈਨੂੰ ਹੈ ਚਾਹ ॥ ਫਿਰ ਸ੍ਰੀ ਅਮਰਦਾਸ ਜੀ ਕਿਹਾ “ ਭਾਗੋ ਜਦੋਂ ਉਹ ਵਾਪਸ ਪਰਤੇ ਤਾਂ ਮੈਨੂੰ ਨਾਲ ਲੈ ਜਾਵੇ । ਇਹ ਵੀ ਉਸਦਾ ਅਹਿਸਾਨ ਹੋਵੇਗਾ ਜਦੋਂ ਪੇਕੇ ਨੂੰ ਜਾਣ ਮੈਨੂੰ ਸੰਗ ਲੈ ਜਾਣ । ਭਰਜਾਈ ਭਾਗੋ ਕਿਹਾ ਕਿ “ ਜਦੋਂ ਆਈ ਕਹਾਂਗੀ ਅਜੇ ਤਾਂ ਪੇਕੇ ਗਈ ਹੋਈ ਹੈ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ