More Gurudwara Wiki  Posts
ਬਹਾਦਰ ਬੀਬੀ ਬਲਬੀਰ ਕੌਰ ( ਸ਼ਹੀਦ ) – ਜਾਣੋ ਇਤਿਹਾਸ


ਗੁਰਦੁਆਰਾ ਸੁਧਾਰ ਵੇਲੇ ਰਿਆਸਤ ਨਾਭਾ ਦੇ ਰਾਜੇ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਸੀ । ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਉਸ ਨੂੰ ਗੱਦੀ ਤੋਂ ਲਾਹ ਕੇ ਉਸ ਦੀ ਥਾਂ ਇਕ ਗੋਰਾ ਰੈਜ਼ੀਡੈਂਟ ਨੀਅਤ ਕਰ ਕੇ ਰਿਆਸਤ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਸੀ । ਇਸ ਦੀ ਬਹਾਲੀ ਖਾਤਿਰ ਗੰਗਸਰ ਜੈਤੋ ਦੇ ਗੁਰਦੁਆਰੇ ਵਿੱਚ ਸਿੱਖਾਂ ਨੇ ਅਖੰਡ ਪਾਠ ਰਖਾਇਆ । ਗੋਰੀ ਸਰਕਾਰ ਨੇ ਅਖੰਡ ਪਾਠ ਵਿਚੇ ਰੋਕ ਪਾਠੀਆਂ ਤੇ ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਇਸ ਕਾਰਵਾਈ ਵਿਰੁੱਧ ਸਿੱਖਾਂ ‘ ਚ ਬੜਾ ਰੋਸ ਉਪਜਿਆ । ਉਧਰ ਗੋਰੀ ਸਰਕਾਰ ਏਥੇ ਜਾਣੋ ਸਿੱਖਾਂ ਨੂੰ ਰੋਕਦੀ । ਇਸ ਸ਼ਹੀਦੀ ਜਥੇ ਵਿਚ ਇਕ ਬੀਬੀ ਬਲਬੀਰ ਕੌਰ ਨੇ ਵੀ ਨਾਲ ਰਲ ਕੇ ਆਪਣੇ ਦੋ ਸਾਲ ਦੇ ਲਾਡਲੇ ਨਾਲ ਸ਼ਹੀਦੀ ਪ੍ਰਾਪਤ ਕੀਤੀ । ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਗੁਰਧਾਮਾਂ ਵਿਚ ਬਿਠਾਏ ਗਏ ਮਹੰਤਾਂ ਨੇ ਆਪਣੀ ਸਾਦੀ ਜ਼ਿੰਦਗੀ ਗੁਜ਼ਾਰਨ ਦੀ ਥਾਂ ਬੜੇ ਐਸ਼ੋ ਆਰਾਮਾਂ ਤੇ ਗੁਰਧਾਮਾਂ ‘ ਚ ਚੜਾਇਆ ਚੜਾਵਾ , ਗੁਰਧਾਮਾਂ ਨਾਲ ਲਾਈ ਜ਼ਮੀਨ ਦੀ ਆਮਦਨ ਨੂੰ ਭ੍ਰਿਸ਼ਟ ਢੰਗਾਂ ਨਾਲ ਉਜਾੜਨ ਲਗੇ । ਇਨ੍ਹਾਂ ਦੇ ਭੈੜੇ ਪ੍ਰਬੰਧ ਵਿਰੁੱਧ ਸਿੱਖਾਂ ਵਲੋਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ । ਮਹੰਤਾਂ ਤੇ ਪੁਜਾਰੀਆਂ ਪਾਸੋਂ ਗੁਰਧਾਮ ਆਜ਼ਾਦ ਕਰਾਏ । ਨਾਭੇ ਦੀ ਰਿਆਸਤ ਦਾ ਰਾਜਾ ਰਿਪੁਦਮਨ ਸਿੰਘ ਸਿੱਖਾਂ ਦੀ ਇਸ ਲਹਿਰ ‘ ਚ ਹਮਦਰਦ ਸੀ । ਉਧਰ ਪਟਿਆਲੇ ਤੇ ਨਾਭੇ ਦੀ ਰਿਆਸਤ ਦਾ ਕੁਝ ਆਪਸੀ ਝਗੜਾ ਹੋ ਗਿਆ । ਗੋਰੀ ਸਰਕਾਰ ਜਿਹੜੀ ਕਿ ਮਹੰਤਾਂ ਦੀ ਪਿੱਠ ਠੋਕਦੀ ਸੀ , ਇਸਨੂੰ ਰਿਪੁਦਮਨ ਸਿੰਘ ਨੂੰ ਸਜਾ ਦੇਣ ਦਾ ਅਵਸਰ ਮਿਲ ਗਿਆ । ਉਸ ਨੇ ਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਲਾਹ ਕੇ ਇਸ ਦੀ ਰਿਆਸਤ ਦਾ ਪ੍ਰਬੰਧ ਆਪਣੇ ਅਧੀਨ ਕਰ ਲਿਆ । ਇਕ ਅੰਗਰੇਜ਼ ਰੈਜ਼ੀਡੈਂਟ ਰਿਆਸਤ ਦੇ ਪ੍ਰਬੰਧ ਲਈ ਨੀਅਤ ਕਰ ਦਿੱਤਾ । ਇਸ ਦੇ ਪ੍ਰਤੀਕਰਮ ਵਜੋਂ ਸਿੱਖਾਂ ਨੇ ਨਾਭੇ ਰਿਆਸਤ ਦੇ ਇਤਿਹਾਸਕ ਗੁਰਧਾਮ ਜੈਤੋ ਵਿਚ ਇਕ ਰੋਸ ਇਕੱਤਰਤਾ ਰੱਖ ਲਈ ਤੇ ਇਥੇ ਅਖੰਡ ਪਾਠ ਰਖਾ ਦਿੱਤਾ । ਰਾਜੇ ਦੀ ਚੜ੍ਹਦੀ ਕਲਾ ਲਈ ਇਕੱਤਰਤਾ ਵਾਲੇ ਦਿਨ ਭੋਗ ਪੈਣਾ ਸੀ । ਸਰਕਾਰ ਨੇ ਇਹ ਅਖੰਡ ਪਾਠ ਖੰਡਣ ਕਰ ਦਿੱਤਾ । ਪਾਠੀਆਂ ਨੂੰ ਤੇ ਉਥੇ ਵਿਚਰ ਰਹੇ ਸਿੱਖਾਂ ਨੂੰ ਕੈਦ ਕਰ ਦਿੱਤਾ । ਸਿੱਖ ਪਹਿਲਾਂ ਹੀ ਬੜੇ ਗੁੱਸੇ ‘ ਚ ਸਨ । ਉਹ ਇਸ ਘ ž ਨੀ ਤੇ ਭੈੜੀ ਨੀਤੀ ਵਿਰੁੱਧ ਭੜਕ ਉਠੇ ਕਿ ਗੋਰੀ ਸਰਕਾਰ ਹੁਣ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿਚ ਵੀ ਦਖਲ ਦੇਣ ਲਗ ਪਈ ਹੈ । ਕਿਉਂਕਿ ਸਿੱਖਾਂ ਨੇ ਕੁਰਬਾਨੀਆਂ ਦੇ ਨਨਕਾਣਾ ਸਾਹਿਬ , ਗੁਰੂ ਕਾ ਬਾਗ ਅਤੇ ਹੋਰ ਇਤਿਹਾਸਕ ਗੁਰਧਾਮਾਂ ਨੂੰ ਸੁਤੰਤਰ ਕਰਾ ਲਿਆ ਸੀ । ਉਸ ਵੇਲੇ ਦੀ ਸੱਜਰੀ ਥਾਪੀ ਗਈ ਗੁਰਦੁਆਰਾ ਕਮੇਟੀ , ਸਿੱਖਾਂ ਵਲੋਂ ਰਖੇ ਗਏ ਅਖੰਡ ਪਾਠ ਦੇ ਖੰਡਣ ਹੋਏਂ ਦਾ ਅਪਮਾਨ ਨਾ ਜਰਦਿਆਂ ਉਥੇ ਹੀ ਇਸ ਖੰਡਣ ਹੋ ਚੁਕੇ ਅਖੰਡ ਪਾਠ ਦੇ ਪਸ਼ਚਾਤਾਪ ਵਜੋਂ ਹੋਰ ਅਖੰਡ ਪਾਠ ਰਖਵਾਣਾ ਚਾਹੁੰਦੀ ਸੀ । ਪਰ ਉਧਰ ਗੋਰੀ ਸਰਕਾਰ ਏਥੇ ਅਖੰਡ ਪਾਠ ਦਾ ਹੋਣਾ ਆਪਣੀ ਹੇਠੀ ਸਮਝਣੀ ਸੀ । ਉਸ ਨੇ ਸਿੱਖਾਂ ਨੂੰ ਏਥੇ ਅਖੰਡ ਪਾਠ ਰਖਣੇ ਜ਼ਬਰਨ ਰੋਕਣਾ ਚਾਹਿਆ । ਸ੍ਰੀ ਅਕਾਲ ਤਖ਼ਤ ਪੁਰ ਮਤਾ ਕਰਕੇ ਇਸ ਕਾਰਜ ਲਈ ਇਥੋਂ ਰੋਜ਼ 500 ਸਿੱਖਾਂ ਦਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਜੱਥਾ ਜੈਤੋ ਨੂੰ ਪੈਦਲ ਤੋਰਿਆ ਜਾਂਦਾ । ਇਹ ਖਬਰ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਕੁਰਬਾਨੀ ਦੇਣ ਲਈ ਅੰਮ੍ਰਿਤਸਰ ਪੁਜ ਗਏ । 24 ਫਰਵਰੀ 1924 ਨੂੰ ਇਹ ਨਿਸ਼ਕਾਮ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਸ੍ਰੀ ਅਕਾਲ ਤਖਤ ਤੇ ਅਰਦਾਸ ਕਰਕੇ ਤੁਰਿਆ । ਪਰ ਬੀਬੀਆਂ ਨੂੰ ਇਸ ਜਥੇ ਵਿਚ ਭਾਗ ਲੈਣ ਤੋਂ ਵਰਜ ਦਿੱਤਾ ਗਿਆ । ਕੋਸਰੀ ਸ਼ਹੀਦੀ ਬਾਣੇ , ਸੀਸ ਪਰ ਕਾਲੀਆਂ ਦਸਤਾਰਾਂ , ਕਾਲੇ ਗਾਤਰੇ ਪਾ ਜੈਕਾਰਿਆਂ ਦੀ ਗੂੰਜ ਪਾਉਂਦਾ ਪਹਿਲਾਂ ਜਥਾ ਨਾਉ ਰਿਆਸਤ ਵਲ ਤੁਰ ਪਿਆ । ਰਸਤੇ ਵਿਚ ਥਾਂ ਥਾਂ ਜਥੇ ਦਾ ਸਿੱਖ ਸੰਗਤਾਂ ਸੁਆਗਤ ਕਰਦੀਆਂ ਹਰ ਪ੍ਰਕਾਰ ਦਾ ਲੰਗਰ ਲੱਸੀ ਪਾਣੀ ਆਦਿ ਨਾਲ ਜਿਥੇ ਰਾਤ ਅਟਕਣਾ ਹੁੰਦਾ ਉਥੇ ਪਹਿਲਾਂ ਹੀ ਸਾਰੇ ਸਿੱਖਾਂ ਲਈ ਹਰ ਪ੍ਰਕਾਰ ਦੇ ਆਰਾਮ ਕਰਨ ਤੇ ਲੰਗਰ ਦਾ ਪ੍ਰਬੰਧ ਕੀਤਾ ਹੁੰਦਾ ਸੀ । ਰਾਹ ਵਿਚ ਸ਼ਬਦ ਪੜ੍ਹਦੇ ਸਿੱਖ ਮਸਤੀ ਚ ਝੂਮਦੇ ਜਾਂਦੇ । ਪਹਿਲਾਂ ਕੁਝ ਬੀਬੀਆਂ ਰਸਤੇ ਵਿਚ ਲੰਗਰ ਆਦਿ ਤਿਆਰ ਕਰਨ ਲਈ ਨਾਲ ਚਲ ਪਈਆਂ ਸਨ ਪਰ ਜਦੋਂ ਰਸਤੇ ਵਿਚ ਹਰ ਪ੍ਰਕਾਰ ਦੀ ਖਾਣ ਪੀਣ ਦੀ ਸਹੂਲਤ ਮਿਲਣ ਲਗੀ ਤਾਂ ਬੀਬੀਆਂ ਨੂੰ ਵਾਪਸ ਆਪਣੀ ਘਰੀ ਪਰਤਣ ਲਈ ਜਥੇਦਾਰ ਨੇ ਕਹਿ ਦਿੱਤਾ । ਪਰ ਇਨ੍ਹਾਂ ਨਾਲ ਅਰਦਾਸਾ ਸੋਧ ਤੇ ਪ੍ਰਣ ਕਰਕੇ ਆਈ ਬੀਬੀ ਬਲਬੀਰ ਕੌਰ ਆਪਣੇ ਬਹਾਦਰ ਸਿੱਖ ਵੀਰਾਂ ਦਾ ਸਾਥ ਨਹੀਂ ਸੀ ਛਡਣਾ ਚਾਹੁੰਦੀ । ਇਹ ਫਿਰ ਜਥੇ ਦੇ ਨਾਲ ਤੁਰ ਪਈ । ਜਦੋਂ ਜਥੇਦਾਰ ਨੇ ਜ਼ੋਰ ਦੇ ਕੇ ਵਾਪਸ ਪਰਤਨ ਲਈ ਕਿਹਾ ਤਾਂ ਬੀਬੀ ਦੇ ਨੈਣਾਂ ‘ ਚੋਂ ਹੰਝੂ ਕਿਰਨ ਲਗੇ ਤੇ ਉਥੇ ਸਾਹਾਂ ਵਿਚ ਕਹਿਣ ਲਗੀ ਵੀਰੋ ! ਸਾਡੇ ਦਸਮੇਸ਼ ਪਿਤਾ ਜੀ ਨੇ ਇਸਤਰੀ ਨੂੰ ਮਰਦਾਂ ਬਰਾਬਰ ਹੱਕ ਦਿੱਤੇ ਹਨ ਤੁਸੀਂ ਮੈਨੂੰ ਇਸ ਧਰਮ ਯੁੱਧ ਵਿਚ ਕੁਰਬਾਨੀ ਦੇਣੋ ਕਿਉਂ ਵਰਜਦੇ ਹੋ ? ਜੇ ਮਾਤਾ ਭਾਗੋ ਵੀਰਾਂ ਨਾਲ ਜਾ ਸਕਦੀ ਹੈ ਮੈਂ ਕਿਉਂ ਨਹੀਂ ਜਾ ਸਕਦੀ । ਮੈਂ ਪੁਰ ਅਮਨ ਰਹਿ ਕੇ ਕੁਰਬਾਨੀ ਦੇਵਾਂਗੀ , ਮੈਂ ਮੌਤ ਤੋਂ ਨਹੀਂ ਡਰਦੀ । ” ਬੀਬੀ ਦੀਆਂ ਤਰਲੇ ਭਰੀਆਂ ਗੱਲਾਂ ਸੁਣ ਕੇ ਜਥੇਦਾਰ ਚੁਪ ਹੋ ਗਿਆ । ਬਹਾਦਰ ਬੀਬੀ ਆਪਣਾ ਨੰਨਾ ਮੁਨਾ ਬੱਚਾ ਚੁੱਕੀ ਜਥੇ ਦੇ ਪਿਛੇ ਤੁਰ ਪਈ । ਬੀਬੀ ਭਰ ਜੁਆਨ , ਸੁਸ਼ੀਲ , ਸੁਣਖੀ , ਨਿਰਭੈਅਤਾ ਤੇ ਦਲੇਰ ਸੁਭਾ ਦੀ ਮਾਲਕ ਸੀ । ਮੁਖੜੇ ਤੇ ਗੰਭੀਰਤਾ , ਦ੍ਰਿੜ੍ਹਤਾ ਤੇ ਕੁਰਬਾਨੀ ਦਾ ਜਜ਼ਬਾ ਪ੍ਰਤੀਤ ਹੁੰਦਾ ਸੀ । ਸਮਝੋ ਇਕ ਕੁਰਬਾਨੀ ਤੇ ਨਿਰਭੈਅਤਾ ਦੀ ਦੇਵੀ ਹੈ । ਕੁਛੜ ਦੋ ਸਾਲਾਂ ਦਾ ਮਾਸੂਮ ਲਾਡਲਾ ਸਾਰੇ ਜਥੇ ਦੀ ਇਕ ਬਾਜ਼ੀ ਦੀ ਨਿਆਈ ਹੈ । ਹਰ ਇਕ ਪਾਸ ਬੜਾ ਖੁਸ਼ ਹੋ ਕੇ ਚਲਾ ਜਾਂਦਾ ਹੈ । ਜਦੋਂ ਸਿੰਘ ਸ਼ਬਦ ਪੜ੍ਹਦੇ ਜੈਕਾਰੇ ਬੁਲਾਉਂਦੇ ਹਨ ਤਾਂ ਬੱਚਾ ਕਦੇ ਕਿਸੇ ਦੇ ਮੂੰਹ ਵਲ ਵੇਖਦਾ ਹੈ ਕਦੇ ਕਿਸੇ ਤੋਂ ਮੂੰਹ ਵਲ । ਪੈਂਡਾ ਕਰਦੇ ਕਰਦੇ ਜੈਤੋ ਦੇ ਲਾਗੇ ਪੁੱਜ ਗਏ ਹਨ । ਅਗੋਂ ਕਨਸੋਆਂ ਮਿਲ ਰਹੀਆਂ ਹਨ ਕਿ ਸਰਕਾਰ ਨੇ ਅਗੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਹਨ । ਜੈਤੋ ਚ ਵੜਨ ਲਗਿਆਂ ਜਥੇਦਾਰ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਅਗੈ ਗੋਰੀ ਸਰਕਾਰ ਨੇ ਮਸ਼ੀਨਾਂ ਬੀੜੀਆਂ ਹੋਈਆਂ ਹਨ । ਇਸ ਤੋਂ ਅਗੇ ਕੈਵਲ ਉਹ ਸਿੰਘ ਜਾਣ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ‘ ਚ ਸ਼ਾਮਲ ਹਨ । ਜਿਨ੍ਹਾਂ ਨੇ ਪੂਰੇ ਅਮਨ ਰਹਿਣ ਦਾ ਪ੍ਰਣ ਕੀਤਾ ਹੈ ਬਾਕੀ ਸਭ ਵਾਪਸ ਪਰਤ ਜਾਣ । ਜਥੇ ਦੇ ਨਾਲ ਰਸਤੇ ‘ ਚੋਂ ਕਾਫੀ ਸਿੱਖ ਨਾਲ ਰਲ ਗਏ ਸਨ । ਕੁਝ ਤਾਂ ਵਾਪਸ ਚਲੇ ਗਏ ਕੁਝ ਚੋਰੀ ਅਗੇ ਜਾਣ ਲਗੇ , ਇਹ ਸੋਚ ਕੇ ਕਿ ਜੇ ਗੋਲੀ ਚੱਲੀ ਤਾਂ ਅਸੀਂ ਵੀ ਸ਼ਹੀਦੀ ਜਾਮ ਪੀ ਲਵਾਂਗੇ । ਜਦੋਂ ਜਥੇਦਾਰ ਨੇ ਬੀਬੀ ਬਲਬੀਰ ਕੌਰ ਨੂੰ ਸ਼ਹੀਦੀ ਜਥੇ ਦਾ ਪਿੱਛਾ ਕਰਦੀ ਡਿੱਠਾ ਤਾਂ ਖੜਾ ਹੋ ਕੇ ਕਹਿਣ ਲਗਾ ਕਿ ‘ ਭੈਣ ਜੀ ! ਅਗੇ ਗੰਨਾਂ ਦੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)