More Gurudwara Wiki  Posts
ਬੀਬੀ ਭਾਨੀ ਜੀ – ਜਾਣੋ ਇਤਿਹਾਸ


ਬੀਬੀ ਭਾਨੀ ਜੀ
ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ ੨੧ ਮਾਘ ਸੰਮਤ ੧੫੯੧ ( 3 ਫਰਵਰੀ ੧੫੩੪ ) ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਕੁੱਖੋਂ ਹੋਇਆ । ਬੀਬੀ ਜੀ ਸੁੰਦਰ ਮਿੱਠ ਬੋਲੜੇ ਤੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਸਾਰੇ ਪ੍ਰਵਾਰ ਦੇ ਬੜੇ ਲਾਡਲੇ ਸਨ । ਜਿਨੇ ਇਹ ਲਾਡਲੇ ਤੇ ਪਿਆਰੇ ਜਾਂਦੇ ਉਨੇ ਹੀ ਇਹ ਧਾਰਮਿਕ ਤੇ ਸੇਵਾ ਸਿਮਰਨ ਵਿਚ ਸਾਰਿਆਂ ਨਾਲੋਂ ਮੂਹਰੇ ਸਨ । ਸਿੱਖ ਇਤਿਹਾਸ ਵਿਚ ਅੰਕਤ ਹੈ ਕਿ ਛੋਟੇ ਅਵਸਥਾ ਵਿਚ ਹੀ ਪ੍ਰਭੂ ਸਿਮਰਨ ਤੇ ਭਗਤੀ ਵਿਚ ਲੀਨ ਸਨ । ਇਕੱਲ ਨੂੰ ਪਸੰਦ ਕਰਦੇ ਹਰ ਸਮੇਂ ਪ੍ਰਭੂ ਨਾਲ ਬਿਰਤੀ ਲਾਈ ਰੱਖਦੇ । ਨਿਮਰਤਾ , ਸ਼੍ਰੇਸ਼ਟ , ਬੁਧੀ , ਸਹਿਨਸ਼ੀਲਤਾ , ਸਿਦਕ ਸੇਵਾ ਭਾਵ ਜਿਹੇ ਗੁਣ ਬਚਪਨ ਵਿਚ ਹੀ ਧਾਰਨ ਕਰ ਲਏ ਸਨ । ਆਪਣੇ ਭੈਣ ਭਰਾਵਾਂ ਦਾ ਸਤਿਕਾਰ ਮਾਨ ਕਰਦੇ ।
ਬੀਬੀ ਜੀ ਬਚਪਨ ਤੋਂ ਗਹਿਰ ਗੰਭੀਰ ਰਹਿ ਪ੍ਰਭੂ ਸਿਮਰਨ ਵਿਚ ਲੀਨ ਸਨ । ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਏਧਰ ਪ੍ਰੇਰਦੇ । ਮੌਤ ਦੇ ਸੱਚ ਨੂੰ ਵੀ ਆਪਣੇ ਬਚਪਨ ਵਿਚ ਹੀ ਜਾਣ ਲਿਆ ਸੀ । ਇਕ ਵਾਰੀ ਆਪਣੇ ਗੁਰਪਿਤਾ ਦੀ ਆਗਿਆ ਪਾ ਕੇ ਆਪ ਆਪਣੀ ਸਖੀਆਂ ਨਾਲ ਪੀਂਘਾਂ ਝੂਟਣ ਗਏ । ਸਾਰੀਆਂ ਨੂੰ ਇਕੱਠੇ ਕਰ ਕਿਹਾ ਤੁਸੀਂ ਕਿਵੇਂ ਹਿਰਨ ਵਾਂਗ ਚੁੰਗੀਆਂ ਲਾ ਰਹੀਆਂ ਹੋ । ਤਹਾਨੂੰ ਪਤਾ ਨਹੀਂ ਮੌਤ ਆਪਣੇ ਸਿਰਾਂ ਤੇ ਗਜ ਰਹੀ ਹੈ । ਪਤਾ ਨਹੀਂ ਕਿਹੜੇ ਵੇਲੇ ਆ ਜਾਵੇ । ਅਸੀਂ ਤਾਂ ਬੇਸਮਝ ਹਾਂ ਭੇਡਾਂ ਵਾਂਗ , ਕਸਾਈ ਰੂਪ ਮੌਤ ਸਾਡੇ ਸਿਰ ਤੇ ਖੜੀ ਝਾਕ ਰਹੀ ਹੈ । ਫਿਰ ਗੁਰੂ ਨਾਨਕ ਦੇਵ ਦੇ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ੧ ਚੋਂ ਇਵੇਂ ਕਿਹਾ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ।।
ਮੈਕਾਲਿਫ ਵੀ ਲਿਖਦਾ ਹੈ ਕਿ “ ਉਹ ( ਬੀਬੀ ਭਾਨੀ ) ਬਚਪਨ ਵਿਚ ਹੀ ਪ੍ਰਭੂ ਭਗਤੀ ਦੀ ਮਹਾਨਤਾ ਅਤੇ ਮੌਤ ਦੇ ਸੱਚ ਨੂੰ ਭਲੀ ਭਾਂਤ ਜਾਣ ਗਏ ਸਨ । ਜਿਸ ਜਗਿਆਸੂ ਦੀ ਲਿਵ ਗੁਰਚਰਨਾਂ ਵਿਚ ਲੱਗ ਗਈ ਹੋਵੇ । ਉਸ ਨੂੰ ਸੰਸਾਰਕ ਪਦਾਰਥਾਂ ਦੀ ਖਿੱਚ ਨਹੀਂ ਰਹਿ ਸਕਦੀ । ਸੁੰਦਰ ਬਸਤਰ ਪਾ ਕੇ ਸਰੀਰ ਨੂੰ ਗਹਿਣਿਆਂ ਆਦਿ ਨਾਲ ਸਜਾਉਣਾ ਉਨਾਂ ਨੂੰ ਨਹੀਂ ਭਾਉਂਦਾ । ਉਹ ਬਸਤਰ ਵੀ ਬਹੁਤ ਸਾਦੇ ਪਸੰਦ ਕਰਦੇ ਹਨ । ਮੈਕਾਲਿਫ਼ ਅੱਗੇ ਲਿਖਦਾ ਹੈ ।
ਕਿ ਬੀਬੀ ਭਾਨੀ ਜੀ ਨੂੰ ਇਕ ਸਿੱਖ ਨੇ ਉਸ ਦੇ ਵਿਆਹ ਤੇ ਗੁਰੂ ਜੀ ਪਾਸੋਂ ਆਗਿਆ ਮੰਗੀ , ਕਿ ਕੁਝ ਪੈਸੇ ਦੇਣੇ ਚਾਹੁੰਦਾ ਹੈ ਤਾਂ ਉਹ ਆਪਣੇ ਮਨ ਪਸੰਦ ਦੇ ਕਪੜੇ ਤੇ ਗਹਿਣਾ ਬਣਾ ਲਵੇ । ” ਇਹ ਸਿੱਖ ਦੀਆਂ ਗੁਰੂ ਜੀ ਨਾਲ ਗੱਲਾਂ ਸੁਣ ਬੀਬੀ ਜੀ ਨੇ ਉਸ ਗੁਰੂ ਸਿੱਖ ਨੂੰ ਆਸਾ ਦੀ ਵਾਰ ’ ਚੋਂ ਇਵੇਂ ਪੜ੍ਹ ਕੇ ਸੁਣਾਇਆ : ਕੂੜੁ ਸੁਇਨਾ ਕੂੜੁ ਰੁਪਾ ਕੂੜ ਪੈਨਣ ਹਾਰੁ ॥ ਕੂੜੁ ਕਾਇਆ ਕੂੜੁ ਕਪੜ ਕੂੜ ਰੂਪ ਅਪਾਰੁ ॥ ਉਸ ਗੁਰਸਿੱਖ ਨੂੰ ਚੇਤਾ ਕਰਾਇਆ ਕਿ ਧੰਨ ਦਾ ਠੀਕ ਉਪਯੋਗ ਇਹ ਹੈ ਕਿ ਇਹ ਧੰਨ ਲੰਗਰ ਵਿਚ ਪਵੇ ਤਾਂ ਗੁਰੂ ਦੇ ਲੰਗਰ ਵਿਚ ਕਦੇ ਤੋਟ ਨਾ ਆਵੇ।ਜਿਥੇ ਹਰ ਯਾਤਰੀ ਦੀ ਲੋੜ ਪੂਰੀ ਹੁੰਦੀ ਹੈ । ਉਪਰ ਦਸਣ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਜੀ ਨੂੰ ਬਚਪਨ ਵਿਚ ਕਿੰਨੀ ਬਾਣੀ ਕੰਠ ਸੀ । ਆਪ ਉਥੇ ਉਹ ਬਾਣੀ ਗਾਉਂਦੇ ਜਿਥੇ ਉਹ ਢੁਕਦੀ ਹੁੰਦੀ । ਬੀਬੀ ਜੀ ਲੰਗਰ ਵਿਚ ਆਮ ਸਿੱਖਾਂ ਵਾਂਗ ਸੇਵਾ ਕਰਦੇ ਸਗੋਂ ਗੁਰੂ ਜੀ ਦੀ ਸਪੁੱਤਰੀ ਦੇ ਰੂਪ ਵਿਚ ਨਹੀਂ । ਇਸ ਲਈ ਆਪ ਨੇ ਸਿੱਖ ਸੰਗਤ ਦਾ ਮਨ ਮੋਹ ਲਿਆ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਰਹੈ ਨਿੰਮ੍ ਸੇਵ ਕਮਾਵਹਿ ਅਨੁਸਾਰੀ ਹੁਇ ਸਦਾ ਚਿਤਾਵਹਿ ॥
ਏਨੀ ਸੇਵਾ ਵਿਚ ਗਲਤਾਨ ਹੋ ਕੇ ਵੀ ਬੀਬੀ ਜੀ ਆਪਣੀ ਸੁਰਤ ਅਕਾਲ ਪੁਰਖ ਤੇ ਟਿਕਾਈ ਰੱਖਦੇ ਪਰ ਕਿਸੇ ਨੂੰ ਜ਼ਾਹਿਰ ਨਹੀਂ ਹੋਣ ਦੇਂਦੇ । ਤੇ ਫੁਰਮਾਉਂਦੇ : “ ਆਛੇ ਕਾਮ ਦਿਖਾਇਨ ਚਾਹੈ । ਲਾਭ ਘਟੇ ਪਾਖੰਡ ਇਸ ਮਾਹੈ । ‘ ‘ ਕਹਿੰਦੇ ਹਨ ਕਿ ਭਲੇ ਕੰਮ ਕਰਕੇ ਦਿਖਾਵਾ ਕਰਨ ਨਾਲ ਇਸ ਦਾ ਲਾਭ ਘਟ ਜਾਂਦਾ ਹੈ ਤੇ ਫਿਰ ਪਾਖੰਡ ਬਣ ਕੇ ਰਹਿ ਜਾਂਦਾ ਹੈ । ਤਾਰੀਖ ਪੰਜਾਬ ਦਾ ਕਰਤਾ ਬੂਟੇ ਸ਼ਾਹ ਲਿਖਦਾ ਹੈ ਕਿ “ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਸੇਵਾ ਨੂੰ ਹਮੇਸ਼ਾ ਪਹਿਲ ਦੇਂਦੇ । ਪਿਤਾ ਦੀ ਸੇਵਾ ਤੋਂ ਇਕ ਮਿੰਟ ਵੀ ਆਵੈਸਲੇ ਨਾ ਹੁੰਦੇ । ਆਪਣੇ ਪਿਤਾ ਜੀ ਦੀ ਪਿਤਾ ਕਰਕੇ ਨਹੀਂ ਸਗੋਂ ਇਨ੍ਹਾਂ ਨੂੰ ਈਸ਼ਵਰ ਰੂਪ ਜਾਣ ਮਾਨ ਸਤਿਕਾਰ ਕਰਦੇ । ਜਿੱਥੇ ਇਹ ਆਪਣੇ ਪਿਤਾ ਜੀ ਦਾ ਹਰ ਤਰ੍ਹਾਂ ਧਿਆਨ ਤੇ ਸਹੂਲਤਾਂ ਪ੍ਰਦਾਨ ਕਰਦੇ ਆਪਣੇ ਮਾਤਾ ਮਨਸਾ ਦੇਵੀ ਜੀ ਦੀ ਸਮਾਜ ਸੁਧਾਰ ਵਾਲੀ ਹਰ ਕੋਸ਼ਿਸ਼ ਨੂੰ ਸਫਲ ਕਰਨ ਵਿਚ ਸਹਾਈ ਹੁੰਦੇ । ਕਿਹਾ ਜਾਂਦਾ ਹੈ ਕਿ ਇਕ ਵਾਰੀ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਗੁਰੂ ਪਤੀ ਨੂੰ ਕਿਹਾ ਕਿ ਆਪਣੀ ਬੱਚੀ ਭਾਨੀ ਹੁਣ ਵਰ ਯੋਗ ਹੋ ਗਈ ਹੈ । ਇਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ । ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪ੍ਰੋਹਤ ਨੂੰ ਸੱਦਿਆ ਤੇ ਮਾਤਾ ਮਨਸਾ ਦੇਵੀ ਨੂੰ ਸੱਦ ਕਿਹਾ “ ਪ੍ਰੋਹਤ ਨੂੰ ਦੱਸੋ ਕਿ ਵਰ ਕਿਹੋ ਜਿਹਾ ਕਿੱਡਾ ਕੁ ਹੋਣਾ ਚਾਹੀਦਾ ਹੈ । ‘ ਉਧਰੋਂ ਭਾਈ ਜੇਠਾ ਜੀ ਸੇਵਾ ਦਾ ਟੋਕਰਾ ਸਿਰ ਤੇ ਚੁੱਕੀ ਲੰਘ ਰਿਹਾ ਸੀ ਮਾਤਾ ਜੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ‘ ਏਡਾ ਉਚਾ ਲੰਮਾ ਇਹੋ ਜਿਹਾ ਸੁਣਖਾ ਹੋਵੇ ਤੇ ਮਿਹਨਤੀ ਹੋਵੇ । ਕਿਉਂਕਿ ਗੁਰੂ ਜੀ ਇਸ ਨੂੰ ਸੇਵਾ ਲਗਨ ਨਾਲ ਕਰਦੇ ਵੇਖਦੇ ਸਨ । ਗੁਰੂ ਜੀ ਕਿਹਾ ਪ੍ਰੋਹਤ ਜੀ ਬਸ “ ਇਹੋ ਜਿਹਾ ਤਾਂ ਇਹ ਹੀ ਹੋ ਸਕਦਾ ਹੈ । ਤੁਸੀਂ ਇਸ ਦੇ ਪਿੰਡ ਪੀੜੀ ਪਿਉ ਬਾਰੇ ਪਤਾ ਕਰਕੇ ਦੱਸਣਾ।
ਪ੍ਰੋਹਤ ਨੇ ਛਾਣ ਬੀਣ ਕਰਕੇ ਉਸ ਬਾਰੇ ਦੱਸਿਆ ਕਿ ” ਸੋਢੀ ਬੰਸ ਵਿਚੋਂ ਲਾਹੌਰ ਦੇ ਰਹਿਣ ਵਾਲਾ ਹਰਿਦਾਸ ਦਾ ਸਪੁੱਤਰ ਹੈ । ਏਥੇ ਇਹ ਗੱਲ ਵਰਨਣ ਯੋਗ ਹੈ ਕਿ ਆਮ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਜੇਠਾ ਜੀ ਨੂੰ ਅਨਾਥ ਜਾਂ ਯਤੀਮ ਕਰਕੇ ਲਿਖਦੇ ਆਏ ਹਨ । ਪਰ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂ ਬਹੁਤ ਥਾਂ ਵਿਆਹ ਵਿਚ ਇਨ੍ਹਾਂ ਦੇ ਪਿਤਾ ਦੀ ਹਾਜ਼ਰੀ ਦੀ ਗੱਲ ਜ਼ਰੂਰੀ ਕਹੀ ਹੈ । ਕੇਸਰ ਸਿੰਘ ਛਿੱਬਰ ਬੰਸਾਵਲੀ ਦਸ ਪਾਤਸ਼ਾਹੀ ਪੰਨਾ ੧੩੧ ਤੇ ਲਿਖਦਾ ਹੈ “ ਹਿਤ ਖੁਸ਼ੀ ਹੋਇ ਤਿਸ ਦੇ ਪਿਤਾ ਪਾਸ ਆਇਆ ਸੂਰਜ ਪ੍ਰਕਾਸ਼ ਦੇ ਪੰਨਾ ੧੪੯੩ ਇਉਂ ਲਿਖਿਆ ਹੈ : ਲੀਨ ਸਦਾਇ ਮਾਤ ਪਿਤ ਤਬੈ । ਕਹੀ ਜਗਾਈ ਹਰਖਤਿ ਸਬੈ । ਮੈਕਾਲਿਫ ਲਿਖਦਾ ਹੈ ਸਿੱਖ ਰਲੀਜਨ ਪੰਨਾ ੯੧ ਭਾਗ ਦੂਜਾ ( ਗੁਰੂ ) ਅਮਰਦਾਸ ਜੀ ਨੇ ਆਪਣੀ ਸਪੁੱਤਰੀ ਦੇ ਵਰ ਲਈ ਰਾਮਦਾਸ ਨੂੰ ਪਸੰਦ ਕੀਤਾ ਤੇ ਪਿਛੋਂ ਵਰ ਦੇ ਪਿਤਾ ਹਰੀ ਦਾਸ ਨੂੰ ਪੱਤਰ ਲਿਖਿਆਂ । ਉਧਰੋਂ ਹਾਂ ਹੋਣ ਤੋਂ ਪਿਛੋਂ ੨੨ ਫੱਗਣ ੧੬੧੦ ਈ . ਦੀ ਤਿਥੀ ਸ਼ਾਦੀ ਲਈ ਨੀਯਤ ਕਰ ਦਿੱਤੀ । ਲਾਹੌਰ ਤੋਂ ਬਰਾਤ ਗੋਇੰਦਵਾਲ ਪੁੱਜੀ । ਭਰਾ ਮੋਹਰੀ ਜੀ ਨੇ ਅੱਗੇ ਵਧ ਕੇ ਬਰਾਤ ਦਾ ਸਵਾਗਤ ਕੀਤਾ । ਜਦ ਨੀਂਗਰ ਸੌਹਰੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ “ ਪੁੱਤਰ ਜੇਠੇ ! ਸਾਡੇ ਘਰ ਦਾ ਰਿਵਾਜ਼ ਹੈ ਕਿ ਜਦੋਂ ਦੂਲਾ ਦੁਲਹਣ ਦੇ ਘਰ ਆਵੇ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ । ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰੋ । ਜੇਠਾ ਜੀ ਨੇ ਉਸ ਸਮੇਂ ਨੂੰ ਮੁਖ ਰੱਖਦਿਆਂ ਰਹਿਰਾਸ ਵਿਚ ਆਏ ਗੁਜਰੀ ਮਹਲਾ ੪ ਪਹਿਲੀ ਪਉੜੀ ਦਾ ਪਾਠ ਕੀਤਾ :
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗੁਰਪਾਸਿ ॥ ਹਰਿ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧ ॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿਕੀਰਤਿ ਹਮਰੀ ਰਹਿਰਾਸਿ ॥੧॥ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨ ll ਜਿਨ ਹਰਿ ਹਰਿ ਹਰਿ ਰਸੁ ਨਾਮੁ ਨਾ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧਿਗੁ ਜੀਵਾਸਿ ॥ ॥ • ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸ ॥ ਧੰਨੁ ਧੰਨੁ ਸਤਿ ਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਜਨ ਨਾਨਕ ਨਾਮ ਪਰਗਾਸਿ ।।
ਡਾ . ਹਰੀ ਰਾਮ ਗੁਪਤਾ ਵੀ ਬੀਬੀ ਭਾਨੀ ਜੀ ਦੇ ਵਿਆਹ ਦੀ ਮਿਤੀ ੧੬੧੦ ਬਿ : ਮੰਨਦਾ ਹੈ । ਬੀਬੀ ਭਾਨੀ ਜੀ ਦੀ ਪਿਤਾ ਪ੍ਰਤੀ , ਪਤੀ ਪ੍ਰਤੀ ਸੇਵਾ ਭਾਵਨਾ ਤੇ ਭਗਤੀ ਭਾਵ ਨਿਖੇੜਨਾ ਮੁਸ਼ਕਲ ਹੈ । ਆਪ ਸੇਵਾ , ਸਿਮਰਨ , ਸਿਦਕ , ਸਬਰ ਦਾ ਸਾਖਿਆਤ ਨਮੂਨਾ ਸਨ । ਆਪ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪਾਲਣ ਵਿਚ ਲਾਸਾਨੀ ਸਨ । ਮਹਿਮਾ ਪ੍ਰਕਾਸ਼ ਵਿਚ ਸਰੂਪ ਦਾਸ ਭਲਾ ਪੰਨਾ ੨੫੩ ਇਉਂ ਲਿਖਦਾ ਹੈ : ਆਭੇਦ ਭਗਤ ਸਤਿਗੁਰੂ ਕੀ ਕਰੇ ਜੋ ਮਨ ਤਨ ਭਾਇ ॥ ਮੁਕਤਿ , ਜੁਗਤਿ , ਸੁਖ , ਭੁਗਤਿ ਸਭ ਤਾ ਕੇ ਪਲੇ ਪਾਇ ॥ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ ਲਿਖਦਾ ਹੈ ਕਿ : ਛੋਟੀ ਸੁਤਾ ਸੇਵ ਨਿਤਿ ਕਰੈ ॥ ਲਖਹਿ ਪ੍ਰਭੂ ਇਮਿ ਭਾਉ ਸੁ ਧਰੈ ॥ ਪਿਤ ਕਰਿ ਨ ਜਾਨਹਿ ਬਹੁ ਸਿਯਾਨੀ ॥ ਭਾਉ ਭਗਤਿ ਕੋ ਤਨ ਜਨੁ ਭਾਨੀ ।। ਬੀਬੀ ਭਾਨੀ ਜੀ ਆਗਿਆਕਾਰੀ , ਪਰਉਪਕਾਰੀ ਜਿਹੇ ਸਭਿਆ ਗੁਣ , ਪ੍ਰਭੂ ਦੀ ਰਜ਼ਾ ਵਿਚ ਰਹਿਣ ਵਾਲੇ , ਉਸ ਦੇ ਭਾਣੇ ਨੂੰ ਮਿੱਠਾ ਤੇ ਪਿਆਰ ਕਰਕੇ ਜਾਨਣ ਵਾਲੇ ਆਪਣੇ ਪ੍ਰਵਾਰ ਤੇ ਸਮਾਜ ਵਿਚੋਂ ਜੋ ਕੁਝ ਪ੍ਰਾਪਤ ਕਰਨ ਤੋਂ ਪਿਛੋਂ ਉਨ੍ਹਾਂ ਧਰਮ ਤੇ ਸਮਾਜ ਨੂੰ ਅਰਪਣ ਕੀਤਾ । ਉਹ ਵਿਖਾਵੇ ਦੀ ਭਾਵਨਾ ਦੇ ਉਲਟ ਸਨ । ਬੀਬੀ ਜੀ ਸਦਾਚਾਰਕ ਪੱਖ ਤੇ ਚਰਿੱਤਰ ਦੀ ਮਹਾਨਤਾ ਬਾਰੇ ਗੁਰੂ ਅਮਰਦਾਸ ਜੀ ਨੇ ਇਨਾਂ ਦੀ ਪ੍ਰਸੰਸਾ ਵਿਚ ਸੂਰਜ ਪ੍ਰਕਾਸ਼ ਦਾ ਕਰਤਾ ਇਉਂ ਲਿਖਦਾ ਹੈ : ਤੀਨੋ ਕਾਲ ਬਿਖੈ ਤਲ ਜੈਸੀ ॥ ਹੁਈ ਨਾ ਹੈ ਹੋਵਹਿਗੀ ਐਸੀ । ਪਿਤਾ ਗੁਰੂ ਜਗ ਗੁਰੁ ਹੁਇ ਕੰਤ ।। ਪੁਤ੍ਰ ਗੁਰ ਪੁਤਰ ਹੋਇ ਮਹੰਤ ॥ ਕਯਾ ਅਬਿ ਕਹੂੰ ਤੋਰ ਬਡਿਆਈ । ਜਿਸ ਕੀ ਸਮ ਕੋ ਹਵੈ ਨ ਸਕਾਈ ॥
ਬੀਬੀ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਇਕ ਸਾਖੀ ਆਉਂਦੀ ਹੈ । ਆਪ ਬਚਪਨ ਤੋਂ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਆ ਰਹੇ ਸਨ । ਤੇ ਸੇਵਾ ਵੀ ਬੜੇ ਪਿਆਰ ਤੇ ਸ਼ਰਧਾ ਨਾਲ ਕਰਦੈ । ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਨਿਸ਼ਕਾਮ ਸੇਵਾ ਕਰਦੇ । ਬੀਬੀ ਜੀ ਦੀ ਇਸ ਸੇਵਾ ਦੀ ਕਥਾ ਨੂੰ ਗ੍ਰੰਥਾਂ ਵਿਚ ਭਿੰਨ ਭਿੰਨ ਢੰਗਾਂ ਨਾਲ ਅੰਕਤਿ ਹੈ । ਕੋਈ ਸਮਾਧੀ ਵੇਲੇ ਚੌਂਕੀ ਦਾ ਪਾਵਾ ਟੁੱਟਾ ਦਸਦਾ ਹੈ ਕੋਈ ਲਿਖਦਾ ਹੈ ਗੁਰੂ ਜੀ ਬਿਰਧ ਅਵਸਥਾ ਵਿਚ ਤਾਂ ਸਨ ਹੀ । ਬੀਬੀ ਇਨਾਂ ਨੂੰ ਇਸ਼ਨਾਨ ਕਰਾ ਰਹੇ ਸਨ ਕਿ ਚੌਕੀ ਜਿਸ ਉਪਰ ਗੁਰੂ ਜੀ ਬਹਿ ਕੇ ਇਸ਼ਨਾਨ ਕਰ ਰਹੇ ਸਨ । ਇਕ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਇਹ ਜਾਣ ਕੇ ਇਧਰੋਂ ਉਲਰ ਕੇ ਗੁਰੂ ਜੀ ਡਿੱਗ ਪੈਣਗੇ । ਹੇਠਾਂ ਪੈਰ ਦੇ ਦਿੱਤਾ ਤੇ ਟੁਟੇ ਥਾਂ ਤੋਂ ਕਿੱਲ ਪੈਰ ਵਿਚ ਵੱਜ ਕੇ ਲਹੂ ਨਿਕਲਣਾ ਸ਼ੁਰੂ ਹੋ ਗਿਆ ਜਦੋਂ ਇਹ ਲਹੂ ਵਾਲਾ ਪਾਣੀ ਗੁਰੂ ਜੀ ਨੇ ਵੇਖਿਆ ਤਾਂ ਬੀਬੀ ਭਾਨੀ ਜੀ ਨੂੰ ਲਹੂ ਦਾ ਕਾਰਨ ਪੁੱਛਿਆ ਤਾਂ ਨਿਧੜਕ ਪੈਰ ਹੇਠਾਂ ਦਿੱਤੀ ਰੱਖਿਆ ਤੇ ਕੁਝ ਗੱਲ ਨਹੀਂ ਕਹਿ ਕੇ ਟਾਲ ਦਿੱਤਾ ਤੇ ਸ਼ਾਂਤਚਿਤ ਇਸ਼ਨਾਨ ਕਰਾਈ ਗਏ । ਗੁਰੂ ਜੀ ਫਿਰ ਪੁਛਿਆ ਕਿ “ ਇਹ ਲਹੂ ਰੰਗਾ ਪਾਣੀ ਕਿਥੋਂ ਆ ਗਿਆ ? ਤਾਂ ਬੀਬੀ ਜੀ ਨੇ ਪੈਰ ਦੀ ਚੋਟ ਬਾਰੇ ਦੱਸਿਆ । ਗੁਰੂ ਜੀ ਕਿਹਾ ਕਿ ਤੇਰੀ ਸੇਵਾ ਘਾਲ ਥਾਂਇ ਪਈ ਹੈ । ਗੁਰੂ ਜੀ ਹੋਰਾਂ ਖੁਸ਼ ਹੋ ਕੇ ਵਰ ਦਿੱਤਾ ਕਿ ਤੇਰੀ ਸੰਤਾਨ ਮਹਾਨ ਹੋਵੇਗੀ । ਤੇ ਸੰਸਾਰ ਉਸ ਦੀ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)