ਬੀਬਾ ਦੀਪ ਕੌਰ ਜਿੰਨੀ ਮਹਾਨ, ਰੂਪਵਤੀ, ਨੌਜੁਆਨ ਅਤੇ ਸਿਆਣੀ ਸੀ, ਓਨੀ ਹੀ ਬਹਾਦਰ, ਦਲੇਰ ਅਤੇ ਪਰਮਵੀਰ ਵੀ ਸੀ। ਉਸ ਦਾ ਵਿਆਹ ਵੀ ਇਕ ਅਜਿਹੇ ਨੌਜੁਆਨ ਗੁਰਮੁਖ ਪਿਆਰੇ ਸਿੱਖ ਨਾਲ ਹੋਇਆ ਸੀ ਜੋ ਭਲਾ ਲੋਕ, ਸੰਸਾਰ ਦੇ ਸਾਰੇ ਦੁੱਖਾਂ ਨੂੰ ਛੱਡ ਕੇ ਸਦਾ ਸੇਵਾ ਦੇ ਮੈਦਾਨ ਵਿਚ ਹੀ ਗਿਆ ਰਹਿੰਦਾ ਸੀ। ਕਦੀ ਘਰ ਵਿਚ ਟਿਕ ਕੇ ਬੈਠਦਾ ਨਹੀਂ ਸੀ।
ਉਧਰੋਂ ਦੀਪ ਕੌਰ ਦੇ ਮਾਪੇ ਅਤੇ ਸੱਸ-ਸਹੁਰਾ ਵੀ ਸੇਵਾ ਕਰਦੇ ਹੋਏ ਸੱਚਖੰਡ ਵਿਚ ਜਾ ਟਿਕੇ ਸਨ। ਇਕ ਵਾਸਤ ਵਿਚਾਰੀ ਦੀਪ ਕੌਰ ਅਕਸਰ ਸਦਾ ਇਕੱਲੀ ਹੀ ਘਰ ਵਿਚ ਰਹਿੰਦੀ ਸੀ। ਜਿਸ ਪਿੰਡ ਵਿਚ ਉਸ ਦਾ ਘਰ ਸੀ, ਉਸ ਵਿਚ ਸਿੱਖਾਂ ਦਾ ਸ਼ਾਇਦ ਹੋਰ ਕੋਈ ਵੀ ਘਰ ਨਹੀਂ ਸੀ। ਇਸ ਵਾਸਤੇ ਉਹ ਸਦਾ ਅਪਣੇ ਘਰ ਦਾ ਬੂਹਾ ਬੰਦ ਕਰ ਕੇ ਇਕੱਲੀ ਹੀ ਵਾਹਿਗੁਰੂ ਦਾ ਭਜਨ ਕਰਦੀ ਰਹਿੰਦੀ ਸੀ।
ਇਕ ਵਾਰੀ ਉਸ ਨੂੰ ਪਤਾ ਲੱਗਾ ਕਿ ਮਾਝੇ ਦੇ ਕੁੱਝ ਪ੍ਰੇਮੀ ਸਿੱਖਾਂ ਦਾ ਇਕ ਜੱਥਾ ਦਸਮੇਸ਼ ਪਿਤਾ ਦੇ ਦਰਸ਼ਨਾਂ ਲਈ ਜਾ ਰਿਹਾ ਹੈ। ਉਸ ਦੇ ਦਰਸ਼ਨਾਂ ਦੀ ਇੱਛਾ ਨੇ ਉਸ ਨੂੰ ਮਜਬੂਰ ਕੀਤਾ ਕਿ ਘਰੋਂ ਬਾਹਰ ਨਿਕਲ ਕੇ ਉਸ ਸੜਕ ਉਤੇ ਜਾ ਖਲੋਵੇ ਜਿੱਥੋਂ ਕਿ ਉਸ ਨੇ ਲੰਘਣਾ ਹੈ। ਇਸ ਲਈ ਉਹ ਜਥੇ ਦੀ ਸੇਵਾ ਲਈ ਕੁੱਝ ਅੰਨ-ਪਾਣੀ ਲੈ ਕੇ ਚਾਈਂ-ਚਾਈਂ ਉਸ ਸੜਕ ਉੱਤੇ ਪਹੁੰਚ ਗਈ।
ਉਹ ਜਾਣਦੀ ਸੀ ਕਿ ਉਸ ਦਾ ਇੱਥੇ ਆਉਣਾ ਮੌਤ ਦੇ ਖੂਹ ਵਿਚ ਪੈਣਾ ਵੀ ਹੋ ਸਕਦਾ ਹੈ ਕਿਉਂਕਿ ਔਰੰਗਜ਼ੇਬ ਦਾ ਜ਼ਮਾਨਾ ਸੀ ਅਤੇ ਹਕੂਮਤ ਵਲੋਂ ਹਰ ਪਾਸੇ ਅਨੇਕ ਤਰ੍ਹਾਂ ਦੇ ਅਸਹਿਮਤ ਅਤੇ ਅਕਹਿ ਅਤਿਆਚਾਰਾਂ ਦੇ ਕਾਲੇ ਬੰਬ ਵਰਗੇ ਬੱਦਲ ਚੜ੍ਹੇ ਹੋਏ ਸਨ। ਉਹ ਸੜਕ ਤੋਂ ਇਕ ਪਾਸੇ ਹੋ ਕੇ ਅਜੇ ਖਲੋਤੀ ਹੀ ਸੀ ਕਿ ਦੂਰੋਂ ਕੁੱਝ ਮਿੱਟੀ-ਘੱਟਾ ਜਿਹਾ ਉਡਦਾ ਨਜ਼ਰ ਆਇਆ।
ਉਸ ਨੇ ਸਮਝਿਆ ਕਿ ਜੱਥਾ ਆ ਗਿਆ ਹੈ। ਪਰ ਨਹੀਂ, ਅਸਲ ਵਿਚ ਉਹ ਜਥਾ ਨਹੀਂ ਸੀ ਬਲਕਿ ਔਰੰਗਜ਼ੇਬ ਦੀ ਗਸ਼ਤੀ ਫ਼ੌਜ ਸੀ ਜੋ ਸ਼ਹਿਰਾਂ ਅਤੇ ਪਿੰਡਾਂ ਵਿਚ ਸ਼ਾਂਤੀ ਅਤੇ ਇੰਤਜ਼ਾਮ ਦੇ ਨਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਅਤਿਆਚਾਰ ਕਰਦੀ ਫਿਰਦੀ ਸੀ। ਵੇਖਦਿਆਂ-ਵੇਖਦਿਆਂ ਉਹ ਸਿਰ ਉੱਤੇ ਆਣ ਗੱਜੀ। ਉਸ ਦਾ ਅਫ਼ਸਰ ਬੜਾ ਜ਼ਾਲਮ ਸੀ।
ਬੀਬੀ ਦੀਪ ਕੌਰ ਦੀ ਅਲੌਕਿਕ ਸੁੰਦਰਤਾ ਵੇਖ ਕੇ ਉਸ ਦਾ ਦਿਲ ਹੱਥੋਂ ਨਿਕਲ ਗਿਆ ਅਤੇ ਉਹ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਡਰ ਅਤੇ ਲਾਲਚ ਦੱਸ ਕੇ ਅਪਣੇ ਵਸ ਵਿਚ ਕਰਨ ਦਾ ਯਤਨ ਕਰਨ ਲੱਗਾ। ਪਰ ਭਲਾ ਇਹ ਕਿਵੇਂ ਹੋ ਸਕਦਾ ਸੀ ਕਿਉਂਕਿ ਦੀਪ ਕੌਰ ਸੱਚੀ ਪਤੀਵਰਤਾ ਅਤੇ ਗੁਰਮੁਖ ਪਿਆਰੀ ਸੀ। ਅਫ਼ਸਰ ਆਖਣ ਲੱਗਾ, ”ਤੂੰ ਤਾਂ ਕੋਈ ਰਾਜਕੁਮਾਰੀ ਲਗਦੀ ਹੈਂ, ਤੇਰੀ ਸੁੰਦਰਤਾ ਅਤੇ ਨਜ਼ਾਕਤ ਅਪਾਰ ਹੈ।
ਪਤਾ ਨਹੀਂ ਕਿਸ ਬਿਪਤਾ ਨੇ ਤੈਨੂੰ ਇਸ ਉਜਾੜ ਬੀਆਬਾਨ ਵਿਚ ਭੇਜਿਆ ਹੈ। ਖ਼ੈਰ, ਚੱਲ ਤੂੰ ਮੇਰੇ ਨਾਲ ਮੈਂ ਤੈਨੂੰ ਅਪਣੇ ਸ਼ਾਹੀ ਮਹਿਲਾਂ ਵਿਚ ਰੱਖਾਂਗਾ। ਚੰਗਾ ਖਾਣ ਨੂੰ ਅਤੇ ਚੰਗੇ ਤੋਂ ਚੰਗਾ ਪਹਿਨਣ ਨੂੰ, ਕੀਮਤੀ ਤੋਂ ਕੀਮਤੀ ਗਹਿਣਾ ਕਪੜਾ ਦੇਵਾਂਗਾ। ਤੂੰ ਮੇਰੀ ਸੱਭ ਤੋਂ ਵੱਡੀ ਬੇਗ਼ਮ ਅਖਵਾਏਂਗੀ। ਹਜ਼ਾਰਾਂ ਔਰਤਾਂ ਹੀ ਨਹੀਂ ਬਲਕਿ ਮੇਰੀਆਂ ਪਹਿਲੀਆਂ ਸਾਰੀਆਂ ਬੇਗ਼ਮਾਂ ਵੀ ਸਦਾ ਤੇਰੇ ਅੱਗੇ ਹੱਥ ਬੰਨ੍ਹੀ ਖੜੀਆਂ ਰਹਿਣਗੀਆਂ।
ਮੇਰਾ ਹੁਕਮ ਭਾਵੇਂ ਕਦੀ ਟਲ ਜਾਵੇ, ਪਰ ਤੇਰਾ ਕਦੇ ਨਹੀਂ ਟਲੇਗਾ। ਮਤਲਬ ਕਿ ਤੂੰ ਇਸ ਫ਼ਕੀਰਨੀ ਹਾਲਤ ਵਿਚੋਂ ਨਿਕਲ ਕੇ ਰਾਜਗੱਦੀ ਉੱਤੇ ਜਾ ਬੈਠੇਂਗੀ। ਮੈਂ ਇਹ ਤੈਨੂੰ ਇਸ ਵਾਸਤੇ ਕਹਿ ਰਿਹਾ ਹਾਂ ਕਿ ਤੇਰੀ ਇਹ ਹਾਲਤ ਵੇਖ ਕੇ ਤੈਨੂੰ ਬਹੁਤ ਤਰਸ ਆ ਰਿਹਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੇਰੇ ਵਰਗੀ ਹੀਰੇ ਦੀ ਕਣੀ ਮਿੱਟੀ ਵਿਚ ਰੁਲੇ, ਬੱਸ ਮੇਰਾ ਹੋਰ ਕੋਈ ਮਤਲਬ ਨਹੀਂ।”
ਜਦ ਤਕ ਅਫ਼ਸਰ ਇਸ ਤਰ੍ਹਾਂ ਬੋਲਦਾ-ਬਕਦਾ ਰਿਹਾ, ਬੀਬੀ ਦੀਪ ਕੌਰ ਚੁਪਚਾਪ ਖਲੋਤੀ ਸੱਭ ਕੁੱਝ ਸੁਣਦੀ ਰਹੀ। ਜਦੋਂ ਉਹ ਚੁੱਪ ਕਰ ਕੇ ਜਵਾਬ ਦੀ ਉਡੀਕ ਕਰਨ ਲੱਗਾ ਤਾਂ ਉਹ ਸ਼ੇਰਨੀ ਵਾਂਗ ਗਜਦੀ ਹੋਈ ਬੋਲੀ, ”ਭਾਵੈਂ ਮੈਂ ਚਾਹੁੰਦੀ ਤਾਂ ਨਹੀਂ ਸਾਂ ਕਿ ਤੇਰੇ ਵਰਗੇ ਬੇਸ਼ਰਮ ਆਦਮੀ ਨਾਲ ਕੋਈ ਗੱਲ ਕਰ ਕੇ ਅਪਣੇ ਮਨ ਅਤੇ ਬਾਣੀ ਨੂੰ ਅਪਵਿੱਤਰ ਕਰਾਂ, ਪਰ ਵੇਖਦੀ ਹਾਂ ਕਿ ਬਿਨਾਂ ਕੁੱਝ ਝਾੜ ਖਾਧੇ ਤੂੰ ਮੰਨਣ ਵਾਲਾ ਨਹੀਂ।
ਇਸ ਵਾਸਤੇ ਮੈਂ ਤੈਨੂੰ ਸਾਫ਼ ਦੱਸ ਦੇਣਾ ਚਾਹੁੰਦੀ ਹਾਂ ਕਿ ਤੂੰ ਮਨੁੱਖ ਨਹੀਂ ਕੋਈ ਬਹੁਤ ਗਿਰਿਆ ਹੋਇਆ ਰਾਖ਼ਸ਼ ਹੈਂ। ਤੈਨੂੰ ਜ਼ਰਾ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਬੇਗਾਨੀਆਂ ਔਰਤਾਂ ਨਾਲ ਗੱਲਾਂ ਕਰਦਿਆਂ? ਮਾਲੂਮ ਹੁੰਦਾ ਹੈ ਕਿ ਤੂੰ ਸਾਰੀ ਸ਼ਰਮ ਹਯਾ ਘੋਲ ਪੀਤੀ ਹੈ, ਅਤੇ ਤੇਰੇ ਘਰ ਕੋਈ ਮਾਂ-ਭੈਣ ਨਹੀਂ ਹੈ। ਖ਼ੈਰ, ਹੁਣ ਤਾਂ ਮੈਂ ਤੈਨੂੰ ਮਾਫ਼ ਕਰ ਦੇਂਦੀ ਹਾਂ, ਪਰ ਜੇਕਰ ਫਿਰ ਤੂੰ ਇੱਕ ਵੀ ਅਜਿਹਾ ਸ਼ਬਦ ਮੂੰਹੋਂ ਕਢਿਆ ਤਾਂ ਮੈਂ ਤੈਨੂੰ ਮਾਫ਼ ਨਹੀਂ ਕਰਾਂਗੀ ਤੇ ਜ਼ਰੂਰ ਸਜ਼ਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Onkar Singh
🙏🌹 WAHEGURU JI 🌹🙏🙏
Manjinder kaur
Good