More Gurudwara Wiki  Posts
ਨਿਡਰ ਬੀਬੀ ਧਰਮ ਕੌਰ ਚਵਿੰਡਾ – ਜਾਣੋ ਇਤਿਹਾਸ


ਬੀਬੀ ਧਰਮ ਕੌਰ , ਬਹਾਦਰ ਸਿੰਘ ਚਵਿੰਡਾ ਅੰਮ੍ਰਿਤਸਰ ਦੀ ਸੂਰਬੀਰ ਨਿਡਰ ਜੰਗਜ਼ ਨੂੰਹ ਸੀ । ਜਿਸ ਨੇ ਆਪਣੇ ਵਿਆਹ ਤੋਂ ਦੋ ਘੰਟੇ ਬਾਦ ਪੱਟੀ ਦੇ ਫੌਜਦਾਰ ਜਵਰ ਬੇਗ ਦੀਆਂ ਕਮੀਨੀਆਂ ਚਾਲਾਂ ਨੂੰ ਭਾਪ ਲਿਆ ।੨੦ ਬੀਬੀਆਂ ਨੇ ਸੈਂਕੜੇ ਮੁਗਲਾਂ ਦਾ ਟਾਕਰਾਂ ਕੀਤਾ । ਦੋ ਸੌ ਤੋਂ ਵੱਧ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ ਤਾਂ ਵੈਰੀ ਦਾ ਦਿਲ ਟੁੱਟ ਗਿਆ । ਬੀਬੀ ਧਰਮ ਕੌਰ ਤਲਵਾਰ ਨਾਲ ਲੜਦੀ ਕਈਆਂ ਦੇ ਆਹੂ ਲਾ ਕੇ ਥੱਕ ਟੁੱਟ ਕੇ ਨਿਢਾਲ ਹੋ ਧਰਤੀ ਤੇ ਬੇਹੋਸ਼ ਹੋ ਡਿੱਗ ਪਈ । ਪਰ ਜਫਰ ਬੇਗ ਭੈੜੀ ਨੀਤ ਨਾਲ ਅੱਗੇ ਹੋ ਕੇ ਇਸ ਨੂੰ ਘੋੜੇ ਤੇ ਲੱਦਣ ਲੱਗਾ ਸ਼ੇਰਨੀ ਨੇ ਤਲਵਾਰ ਨਾਲ ਇਸ ਦਾ ਸੱਜਾ ਹੱਥ ਕੱਟ ਦਿੱਤਾ ।
ਲਾਹੌਰ ਦੇ ਜ਼ਿਲ੍ਹੇ ਦੇ ਪਿੰਡ ਨੌਸ਼ਹਿਰੇ ਦਾ ਜੈਲਦਾਰ ਸਾਹਿਬਰਾਏ ਬੜਾ ਅਭਿਮਾਨੀ ਛੇ ਬਿਘੇ ਜ਼ਮੀਨ ਦਾ ਮਾਲਕ ਤੇ ੨੦ , ੨੫ ਹਜ਼ਾਰ ਰੁਪਿਆ ਵੱਡਿਆਂ ਦਾ ਵਿਰਸੇ ਵਿਚ ਮਿਲਿਆ ਸੀ । ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ । ਹੰਕਾਰ ਨੇ ਐਸੀ ਮੱਤ ਮਾਰੀ ਕਿ ਚੰਗੇ ਗੁਣ ਸਭ ਛਿੱਕੇ ਤੇ ਟੰਗ ਨਿਰਦਈ , ਲੋਭੀ ਅਤੇ ਅਤਿਆਚਾਰੀ ਬਣ ਗਿਆ । ਉਹ ਸਾਰੇ ਜਹਾਨ ਨੂੰ ਆਪਣੀ ਅਰਦਲ ਵਿੱਚ ਵੇਖਣਾ ਚਾਹੁੰਦਾ ਸੀ । ਆਪਣੇ ਗਾਹਕਾਂ ( ਜਿਹੜੇ ਉਸ ਦੀ ਜ਼ਮੀਨ ਵਾਹੁੰਦੇ ) ਪਾਸੋਂ ਜਬਰਨ ਵੰਗਾਰ ਲੈਂਦਾ । ਹੁਣ ਜਦੋਂ ਹਕੂਮਤ ਸਿੱਖਾਂ ਤੇ ਅਤਿਆਚਾਰ ਕਰਨ ਲੱਗ ਪਈ ਤਾਂ ਉਸ ਦੀਆਂ ਵੀ ਅੱਖਾਂ ਫਿਰ ਗਈਆਂ । ਇਸ ਦੇ ਇਲਾਕੇ ਵਿੱਚ ਜਿਹੜੇ ਸਿੱਖ ਵਸਦੇ ਉਨ੍ਹਾਂ ਨੂੰ ਡਰਾਉਣ , ਧਮਕਾਉਣ ਤੇ ਦੁੱਖ ਤੇ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ । ਆਪਣੇ ਪਿੰਡ ਦੇ ਸਿੱਖਾਂ ਦੀਆਂ ਫਸਲਾਂ ਵਿਚ ਆਪਣੇ ਡੰਗਰ ਤੇ ਘੋੜੇ – ਘੋੜੀਆਂ ਛਡ ਕੇ ਫਸਲਾਂ ਤਬਾਹ ਕਰ ਦੇਂਦਾ ਡਰਦਾ ਕੋਈ ਕੁਸਕਦਾ ਨਾ । ਜੇ ਇਸ ਨੁਕਸਾਨ ਬਾਰੇ ਉਸ ਨੂੰ ਜਾ ਕੇ ਕੋਈ ਦੱਸਦਾ ਤਾਂ ਸਗੋਂ ਉਸ ਨੂੰ ਅਗੋਂ ਸਜ਼ਾ ਦੇਂਦਾ । ਇਕ ਵਾਰੀ ਇਸ ਦੀਆਂ ਘੋੜੀਆਂ ਕੋਈ ਦੌੜਾ ਕੇ ਲੈ ਗਿਆ । ਇਸ ਦੀ ਭੈੜੀ ਨੀਤ ਨੇ ਏਸ ਨੂੰ ਸਿੰਘ ਦਾ ਕਾਰਾ ਸਮਝ ਭਾਈ ਤਾਰਾ ਸਿੰਘ ਵਾ ਦੇ ਪਾਸ ਆਇਆ ਨਾਲ ਇਕ ਥਾਨੇਦਾਰ ਤੋਂ ਕੁਝ ਸਿਪਾਹੀਆਂ ਨੂੰ ਲਿਆ ਕੇ ਰੋਅਬ ਪਾਉਣ ਲੱਗਾ । ਭਾਈ ਤਾਰਾ ਸਿੰਘ ਨੇ ਬਥੇਰਾ ਸਮਝਾਇਆ ਕਿ ਆਪਣੀਆਂ ਕਿਤੇ ਹੋਰ ਥਾਂ ਘੋੜੀਆਂ ਲੱਭ ਸਾਡੇ ਪਾਸ ਨਹੀਂ ਆਈਆਂ ਤੂੰ ਤੂੰ ਮੈਂ ਮੈਂ ਹੋ ਪਈ ਸਾਹਿਬ ਰਾਇ ਨੇ ਸਿੰਘਾਂ ਵਿਰੁੱਧ ਬਹੁਤ ਸ਼ਬਦ ਵਰਤੇ ਤੇ ਗਾਲਾਂ ਕੱਢੀਆਂ ਸਿੰਘਾਂ ਨੇ ਵੀ ਅੱਗੇ ਵੱਧੇ ਤਾਂ ਇਨ੍ਹਾਂ ਪਾਸੋਂ ਉਸ ਦਾ ਥਾਨੇਦਾਰ ਮਾਰਿਆ ਗਿਆ । ਇਸ ਦੇ ਕਬੋਲਾਂ ਬਾਰੇ ਸਿੰਘਾਂ ਵਿਚਾਰ ਕੀਤੀ ਤਾਂ ਸਾਰਿਆਂ ਇਸ ਦੇ ਸਿਰ ਵਿਚ ਜੁੱਤੀਆਂ ਮਾਰ ਮਾਰ ਕੇ ਇਸ ਦੇ ਸਿਰ ਦੇ ਵਾਲ ਉਖੇੜਣ ਦੀ ਸਜ਼ਾ ਦਿੱਤੀ ਗਈ | ਸਜਾ ਬਾਰੇ ਦਸਿਆ ਕਿ ਇਹ ਸਜ਼ਾ ਤੇਰੈ ਕਬੋਲਾਂ ਤੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਦੁੱਖ ਦੇਣ ਕਰਕੇ ਦਿੱਤੀ ਗਈ ਹੈ । ਤੇ ਅੱਗੇ ਤੋਂ ਸੁਧਰ ਜਾ । ਸਾਹਿਬ ਰਾਇ ਇਹ ਸਜਾ ਲੈ ਕੇ ਸਿੱਧਾ ਪੱਟੀ ਦੇ ਫੌਜਦਾਰ ਜਫਰ ਬੈਗ ਪਾਸ ਪੁੱਜਾ ਤੇ ਸਿੱਖਾਂ ਦੇ ਇਸ ਵਤੀਰੇ ਵਿਰੁੱਧ ਉਸ ਨੂੰ ਬਿਨੈ ਪੱਤਰ ਲਿਖ ਕੇ ਦਿੱਤਾ । ਜ਼ਫਰ ਬੈਗ ਹਜਾਰਾਂ ਦੀ ਗਿਣਤੀ ਵਿਚ ਫੌਜ ਲੈ ਆਇਆ । ਇਧਰ ਭਾਈ ਤਾਰਾ ਸਿੰਘ ਪਾਸ ਵੀ ਭਾਵੇਂ ਡੇਢ ਕੁ ਸੌ ਸਿੱਖ ਸਨ । ਇਨ੍ਹਾਂ ਨੇ ਜਫਰ ਬੇਗ ਨੂੰ ਐਸੇ ਚਣੇ ਚਬਾਏ ਕਿ ਉਹ ਤੋਬਾ ਤੋਬਾ ਕਰ ਉਠੇ । ਸ਼ਰਾਰਤ ਦੀ ਜੜ੍ਹ ਸਾਹਿਬ ਰਾਇ ਮਾਰਿਆ ਗਿਆ । ਜਫਰ ਬੇਗ ਵੀ ਵਟੜ ਹੋਇਆ ਤੇ ਰਾਤ ਦੇ ਹਨੇਰੇ ਵਿੱਚ ਮਾੜੀ ਕੰਬੋ ਕੀ ਵਿੱਚ ਜਾ ਲੁਕਿਆ ਜਿੱਤ ਭਾਈ ਤਾਰਾ ਸਿੰਘ ਵਾਂ ਦੇ ਹੱਥ ਰਹੀ । ਭਾਈ ਤਾਰਾ ਸਿੰਘ ਪਾਸੋਂ ਕੁਟ ਖਾ ਅੰਮ੍ਰਿਤਸਰ ਵਲ ਚਲ ਪਿਆ । ਉਧਰ ਚਵਿੰਡਾ ਅੰਮ੍ਰਿਤਸਰ ਦੇ ਪੱਛਮ ਵਲ ਇਕ ਪਿੰਡ ਹੈ । ਇਥੇ ਸ . ਬਹਾਦਰ ਸਿੰਘ ਜਥੇਦਾਰ ਜਿਹੜਾ ਕਿ ਕੌਮ ਪ੍ਰਤੀ ਰਬ ਤਰਸੀ ਤੇ ਗਰੀਬ ਤਰਸੀ ਦੇ ਪੁੰਜ ਧਰਮ ਲਈ ਤੇ ਚੰਗੇ ਕੰਮਾਂ ਲਈ ਆਪਣੀ ਜਾਣ ਵਾਰਨ ਲਈ ਤੱਤਪਰ ਰਹਿੰਦਾ । ਸ੍ਰੀ ਅੰਮ੍ਰਿਤਸਰ ਹੀ ਜਿਆਦਾ ਨਿਵਾਸ ਰੱਖਦਾ ਇਥੇ ਸੇਵਾ ਸੰਭਾਲ ਤੋਂ ਭਜਨ ਬੰਦਗੀ ਕਰਦਾ । ਬਿਕ੍ਰਮੀ ਸੰਮਤ ੧੭੮੨ ਵਿਚ ਆਪਣੇ ਪੁੱਤਰ ਦੇ ਵਿਆਹ ਵਿਚ ਪਿੰਡ ਹੀ ਆਇਆ ਹੋਇਆ ਸੀ । ਇਥੇ ਵਿਆਹ ਤੇ ਅੰਗ ਸਾਕ ਇਕੱਠੇ ਹੋਏ ਸਨ । ਉਧਰ ਗਸ਼ਿਤ ਕਰਦੇ ਜਫ਼ਰ ਬੇਗ ਨੂੰ ਕਿਸੇ ਦਸ ਦਿੱਤਾ ਕਿ ਇਸ ਤਰ੍ਹਾਂ ਵਿਆਹ ਤੇ ਸਿੰਘ ਇੱਕਠੇ ਹੋਏ ਹਨ । ਵਿਆਹ ਲਈ ਇਕੱਠੇ ਹੋਏ ਸਿੰਘ ਕੋਈ ਚੋਰ ਡਾਕੂ ਜਾ ਕੋਈ ਦੇਸ਼ੀ ਨਹੀਂ ਸਨ । ਪਰ ਉਦੋਂ ਦਾ ਰਵਾਜ ਸੀ ਕਿ ਚੋਰੀ , ਡਾਕੇ ਤੇ ਮੌਤ ਦੇ ਅਪਰਾਧੀ ਤਾਂ ਛੱਡੇ ਜਾ ਸਕਦੇ ਸਨ ਪਰ ਇਕ ਸਿੱਖ ਬਣ ਜਾਣਾ ਏਡਾ ਵੱਡਾ ਅਪਰਾਧ ਸਮਝਿਆ ਜਾਂਦਾ ਸੀ ਕਿ ਇਸ ਨਵੇਂ ਬਣੇ ਸਿੱਖ ਨੂੰ ਜੇ ਕੋਈ ਅਫਸਰ ਜਿਨੀ ਬੇਰਹਿਮੀ ਤੇ ਬੇਕਿਰਕੀ ਨਾਲ ਤਸੀਹੇ ਦੇ ਕੇ ਮਾਰਦਾ ਉਨ੍ਹਾਂ ਹੀ ਉਸ ਨੂੰ ਯੋਗ ਅਤੇ ਉਨਤੀ ਦਾ ਹਕਦਾਰ ਸਮਝਿਆ ਜਾਂਦਾ ਸੀ , ਤਾਂ ਦੂਜਾ ਅਪਰਾਧ ਚਵਿੰਡੇ ਵਿਚ ਇਕੱਠੇ ਹੋਏ ਸਿੱਖਾਂ ਦਾ ਇਹ ਸੀ ਕਿ ਇਨ੍ਹਾਂ ਦੇ ਸਿੱਖ ਭਰਾ ਭਾਈ ਤਾਰਾ ਸਿੰਘ ਵਾਂ ਪਾਸੋਂ ਇਹ ਸਜਰੀ ਕੁਟ ਖਾ ਕੇ ਭਜ ਕੇ ਬੱਚਿਆ ਸੀ । ਭਾਵੇਂ ਭਾਈ ਤਾਰਾ ਸਿੰਘ ਆਪਣੇ ਟਿਕਾਣੇ ਤੋਂ ਕਿਤੇ ਨਹੀਂ ਹਿਲਿਆ | ਪਰ ਜਫ਼ਰ ਨੇ ਬਦਲਾ ਲੈਣਾ ਸੀ ਭਾਵੇਂ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)