More Gurudwara Wiki  Posts
ਬੀਬੀ ਗੁਲਾਬ ਕੌਰ ਜੀ – ਜਾਣੋ ਇਤਿਹਾਸ


ਬੀਬੀ ਗੁਲਾਬ ਕੌਰ ਉਹ ਸੂਰਬੀਰ ਤੇ ਨਿਰਭੈ ਬੀਬੀ ਹੋਈ ਹੈ ਜਿਸ ਨੇ ਭਾਰਤ ਦੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਬਣੀ ਗਦਰ ਪਾਰਟੀ ਵਿੱਚ ਰਹਿ ਕੇ ਮਹਾਨ ਯੋਗਦਾਨ ਪਾਇਆ । ਆਪਣੇ ਪਤੀ , ਮਾਨ ਸਿੰਘ ਵਾਂਗ ਆਪ ਵੀ ਗਦਰ ਲਹਿਰ ਵਿੱਚ ਸਰਗਰਮ ਵਰਕਰ ਬਣੀ ਰਹੀ ਹੈ । ਬੜੀ ਧੜੱਲੇਦਾਰ ਤੇ ਨਿਧੱੜਕ ਔਰਤ ਸੀ । ਗੁਰੂ ਘਰਾਂ ਵਿਚ ਜਾ ਕੇ ਬੀਬੀਆਂ ਨੂੰ ਪ੍ਰੇਰਦੀ ਕਿ ਉਹ ਆਪਣੇ ਘਰਵਾਲਿਆਂ ਨੂੰ ਦੇਸ਼ ਦੀ ਅਜ਼ਾਦੀ ਵਿਚ ਯੋਗਦਾਨ ਪਾਨ ਲਈ ਤੋਰਨ । ਬੀਬੀ ਨੂੰ ਭੇਸ ਬਦਲ ਕਦੀ ਕਿਸੇ ਦੀ ਧੀ ਕਦੇ ਭੈਣ ਕਦੀ ਪਤਨੀ ਬਣ ਕੇ ਯੋਧਿਆਂ ਨੂੰ ਬਚਾਉਣਾ ਤੇ ਟਿਕਾਣੇ ਤੇ ਛੱਡਕੇ ਆਉਂਣਾ ਪੈਂਦਾ । ਦੂਜਾ ਮਹਾਨ ਕੰਮ ਗਦਰੀਆਂ ਦੀ ਡਾਕ ਤੇ ਗਦਰ ਅਖਬਾਰ ਇਕ ਥਾਂ ਤੋਂ ਦੂਜੀ ਥਾਂ ਤੇ ਛਡ ਕੇ ਆਉਂਦੀ । ਜਦੋਂ ਮਾਈ ਗੁਲਾਬ ਕੌਰ ਪੁਲੀਸ ਨੇ ਪਕੜ ਲਈ ਤਾਂ ਕਠਨ ਤਸੀਹੇ ਝੱਲਕੇ ਕਿਸੇ ਗਦਰੀ ਦਾ ਥਾਂ ਟਿਕਾਣਾ ਨਾ ਦਸਿਆਂ ਹਾਰ ਕੇ ਆਪ ਨੂੰ ਪੰਜ ਸਾਲ ਜੇਲ ਦੀ ਸਖਤ ਸਜ਼ਾ ਝੱਲਣੀ ਪਈ । ਕਈ ਭੁਲੜ ੧੮੫੭ ਦੇ ਗਦਰ ਨੂੰ ਆਜ਼ਾਦੀ ਦਾ ਮੁੱਢ ਦਸਦੇ ਹਨ । ਉਨ੍ਹਾਂ ਭੁਲਿਆ ਲੋਕਾਂ ਨੂੰ ਕੀ ਪਤਾ ਕਿ ਉਹ ਆਪਣੇ ਨਿੱਜੀ ਕੰਮ ਆਪਣੇ ਖੁੱਸੇ ਹੋਏ ਅਧਿਕਾਰਾਂ ਨੂੰ ਪ੍ਰਾਪਤ ਕਰਨਾ ਕੁਝ ਸ਼ਾਸ਼ਕਾਂ ਦਾ ਇਕ ਵਿਦਰੋਹ ਸੀ । ਉਹ ਆਪ ਪਰਜਾ ਲਈ ਜਾ ਪ੍ਰਜਾ ਦੀ ਖੁਸ਼ਹਾਲੀ ਲਈ ਇਕ ਲਾਮਬੰਦ ਯਤਨ ਨਹੀਂ ਸੀ । ਪਰ ਜਿਹੜਾ ਗਦਰ ਅਮਰੀਕਾ ਤੇ ਵਿਦੇਸ਼ਾਂ ਵਿਚੋਂ ਪੈਦਾ ਹੋ ਕੇ ਭਾਰਤ ਆਇਆ ਇਸ ਦਾ ਇਤਿਹਾਸਕਾਰਾਂ ਬਹੁਤ ਘੱਟ ਜ਼ਿਕਰ ਕੀਤਾ ਹੈ । ਕਾਂਗਰਸ ਨਹੀਂ ਸੀ ਚਾਹੁੰਦੀ ਕਿ ਹੋਰ ਕਿਸੇ ਲਹਿਰ ਦਾ ਭਾਰਤ ਦੀ ਆਜਾਦੀ ਵਿੱਚ ਅਦਾ ਕੀਤਾ ਭਾਗ ਦਸਿਆ ਜਾਵੇ । ਜਿਹੜਾ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਕਾਂਗਰਸ ਨੇ ਲਿਖਾਇਆ ਹੈ ਉਹ ਬਿਲਕੁੱਲ ਇਕ ਪੱਖੀ ਇਤਿਹਾਸ ਹੈ ਕਿਸੇ ਕੌਮੀ ਲਹਿਰ ਗਦਰ ਲਹਿਰ , ਕਿਸਾਨ ਲਹਿਰ , ਅਕਾਲੀ ਲਹਿਰ ਜਾਂ ਬੱਬਰ ਅਕਾਲੀ ਜਾ ਕਮਿਉਨਿਸਟ ਲਹਿਰ ਨੂੰ ਬਿਲਕੁਲ ਅੱਖੋ ਪ੍ਰੋਖੇ ਕਰ ਛਡਿਆ । ਸਾਰੇ ਅਜ਼ਾਦੀ ਦੇ ਘੋਲ ਨੂੰ ਗਾਂਧੀ ਦੇ ਚਰਖੇ ਦੁਆਲੇ ਘੁਮਾ ਛਡਿਆਂ ਹੈ । ਜਿਵੇਂ ਇਹ ਚਰਖਾ ਕੋਈ ਮਜਾਇਲ ਸੀ ਜਿਸ ਤੋਂ ਡਰ ਕੇ ਅੰਗਰੇਜ਼ ਭਾਰਤ ਛੱਡ ਗਏ । ਇਨ੍ਹਾਂ ਨਾ ਸ਼ੁਕਰਿਆਂ , ਸਿੱਖਾਂ ਨੇ ਜਿਨਾਂ ਅਜ਼ਾਦੀ ਵਿਚ ੯੩ % ਕੁਰਬਾਨੀਆਂ ਕੀਤੀਆਂ ਗਈਆਂ ਹਨ ਜਦੋਂ ਸਿੱਖਾਂ ਦੀ ਆਬਾਦੀ ਸਾਰੇ ਭਾਰਤ ਵਿੱਚ ੨ % ਸੀ । ਸੋ ਇਤਿਹਾਸਕਾਰੀ ਜਿਵੇਂ ਡਾ . ਜਸਵੰਤ ਸਿੰਘ ਜੱਸ , ਸ੍ਰੀ ਗੁਰਚਰਨ ਸਿੰਘ , ਸ . ਸੋਹਨ ਸਿੰਘ ਜੋਸ਼ ਹੋਰਾਂ ਗਦਰੀਆਂ ਬਾਰੇ ਲਿਖਣ ਦਾ ਚੰਗਾ ਉਪਰਾਲਾ ਕੀਤਾ ਹੈ।ਸੋ ਹੁਣ ਜਾ ਕੇ ਲੋਕਾਂ ਨੂੰ ਗਦਰੀਆਂ ਦਾ ਭਾਰਤ ਵਿਚ ਯੋਗਦਾਨ ਪਾਉਣ ਦਾ ਪਤਾ ਲੱਗਾ ਹੈ।ਸੋ ਗਦਰੀ ਬਾਬੇ ਚਲਾਣੇ ਕਰਨ ਉਪਰੰਤ ਉਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਲਗਾ ਤੇ ਗਦਰ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਬਾਰੇ ਕੀ ਪਤਾ ਲੱਗਣਾ ਸੀ।ਉਹ ਮਾਈ ਗੁਲਾਬ ਕੌਰ ਦਾ ਲੋਕਾਂ ਨੂੰ ਕੀ ਪਤਾ ਲੱਗਣਾ , ਸੋ ਇਹ ਮਾੜਾ ਜਿਹਾ ਜਤਨ ਹੈ ਮਾਈ ਦੇ ਜੀਵਨ ਬਾਰੇ ਜਿਹੜਾ ਗਦਰੀ ਇਤਿਹਾਸ ਤੋਂ ਕੁਝ ਥਾਵਾਂ ਤੋਂ ਪ੍ਰਾਪਤ ਹੋਇਆ ਹੈ ਮਾਤਾ ਗੁਲਾਬ ਕੌਰ ਦਾ ਜਨਮ ਪਿੰਡ ਬਖਸ਼ੀ ਵਾਲ ਸੰਗਰੂਰ ਦਸਿਆ ਹੈ ਇਸ ਦੇ ਮਾਂ ਪਿਉ ਦਾ ਨਾਂ ਕੋਈ ਪਤਾ ਨਹੀਂ ਹੈ । ਇਸ ਦਾ ਜਨਮ ਮਾਲਵੇ ਵਿਚ ਹੋਇਆ | ਖੁਲੀਆਂ ਜੂਹਾਂ ਖੁਲਾਸਾ ਤੇ ਦਲੇਰ ਸੁਭਾ ਹੋਣਾ ਅਵਸ਼ ਸੀ । ਖੁਲੀਆਂ ਜਮੀਨਾ ਖੁਲੇ ਵਾਤਾਵਰਨ ਵਿੱਚ ਪਲਣ ਕਰਕੇ ਨਿਰਭੈ ਤੇ ਦਲੇਰੀ ਤੇ ਜੁਰੱਅਤ ਵਾਲ ਸੁਭਾ ਬਣ ਗਿਆ । ਸਿੱਖ ਘਰਾਨੇ ਵਿੱਚ ਜਨਮ ਧਾਰ ਕਰਕੇ ਕੌਮ ਪ੍ਰਤੀ ਪਿਆਰ , ਕਿਸੇ ਦੇ ਕੰਮ ਆਉਣਾ , ਇਕ ਗੁਣ ਬਣ ਗਇਆ । ਮਾਲਵੇ ਵਿੱਚ ਛੇਵੇਂ , ਸਤਵੇਂ ਨਾਵੇਂ ਤੇ ਦਸਮੇਸ਼ ਪਿਤਾ ਗੁਰੂ ਦਾ ਸਾਹਿਬਾਨ ਨੇ ਸਿੱਖੀ ਪ੍ਰਚਾਰ ਕਰਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਏ । ਬੀਬੀ ਗੁਲਾਬ ਕੌਰ ਦਾ ਵਿਆਹ , ਮਾਨ ਸਿੰਘ ਨਾਲ ਕਰ ਦਿੱਤਾ ਕੁਝ ਚਿਰ ਬਾਦ ਦੋਵੇਂ ਜੀ ਮਨੀਲਾ ਚਲੇ ਗਏ ਉੱਥੋਂ ਜਾ ਕੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ । ਬੀਬੀ ਗੁਲਾਬ ਤੇ , ਮਾਨ ਸਿੰਘ ਅਮਰੀਕਾ ਜਾਣ ਲਈ ਤਿਆਰੀ ਕਰ ਰਹੇ ਸਨ ਕਿ ਉਪਰੋ ਦੂਜੀ ਮਹਾਨ ਜੰਗ ਸ਼ੁਰੂ ਹੋ ਗਈ ਇਸ ਲਈ ਦੂਜੇ ਗਦਰੀ ਭਾਰਤ ਵਾਪਸ ਪੂਜਨੇ ਆਰੰਭ ਹੋ ਗਏ ਤਾਂ ਕਿ ਹੁਣ ਮਾੜੇ ਵੇਲੇ ਦੇਸ਼ ਵਿਚ ਇਨਕਲਾਬ ਲਿਆਂਦਾ ਜਾ ਸਕੇ । ਇਸ ਬੀਬੀ ਗੁਲਾਬ ਨੇ ਵੀ ਆਪਣੇ ਪਤੀ ਨੂੰ ਭਾਰਤ ਜਾ ਗਦਰ ਵਿੱਚ ਭਾਗ ਲੈਣ ਲਈ ਪ੍ਰੇਰਦੀ । ਉਧਰੋ ਅਮਰੀਕਾ ਤੋਂ ਸਾਰੇ ਗਦਰੀ ਜਿਵੇਂ ਬਾਬਾ ਸੋਹਨ ਸਿੰਘ ਭਕਣਾ , ਪ੍ਰਧਾਨ ਗਦਰ ਪਾਰਟੀ ਹਰਿ ਦਿਆਲ ਐਮ . ਏ . ਜਨਰਲ ਸੈਕਰੀ , ਪਰਮਾਨੰਦ , ਕਾਂਸ਼ੀ ਰਾਮ , ਪਿਆਰਾ ਸਿੰਘ ਲੰਗੇਰੀ , ਕਰਤਾਰ ਸਿੰਘ ਲਤਾਲਾ , ਹਰਨਾਮ ਸਿੰਘ ਟੁੰਡੀ ਲਾਟ , ਊਧਮ ਸਿੰਘ ਕਸੇਲ , ਭਾ . ਸੰਤੋਖ ਸਿੰਘ ਧਰਦਿਓ , ਭਾਈ ਰੂੜ ਸਿੰਘ , ਗ੍ਰੰਥੀ ਬਲਵੰਤ ਸਿੰਘ ਆਦਿ ਆਦਿ।ਉਘੇ ਮੈਂਬਰ ਪਾਰਟੀ ਵਿੱਚੋਂ ਸਿੱਖਾਂ ਦੀ ਬਹੂ ਗਿਣਤੀ ਸਿੱਖਾਂ ਦੀ ਹੋਣ ਦੇ ਬਾਵਜੂਦ ਇਹ ਲਹਿਰ ਗੈਰ ਫਿਰਕੂ ਸੀ ਪਾਰਟੀ ਵਿੱਚ ਹਰ ਕਿਸਮ ਦੇ ਧਾਰਮਿਕ ਪ੍ਰਚਾਰ ਦੀ ਮਨਾਹੀ ਸੀ । ਇਹ ਗਦਰ ” ਨਾਂ ਦਾ ਸਪਤਾਹਿਕ ਰਿਸਾਲਾ ਗੁਪਤ ਥਾਂ ਪੰਜਾਬੀ ਹਿੰਦੀ ਤੇ ਉਰਦੂ ਵਿੱਚ ਕਢਦੇ । ਇਸ ਵਿਚ ਬੜੀਆਂ ਭੜਕਾਉ ਤੇ ਜੋਸ਼ੀਲੀਆਂ ਕਵਿਤਾਵਾਂ ਲੇਖ ਨੌਜੁਆਨ ਕਰਤਾਰ ਸਿੰਘ ਆਦਿ ਦੇ ਛਪਦੇ ਜਿਵੇਂ ਮੇਘ ਦਾ ਰੂਪ ਧਾਰ ਗਜੀਏ ਮੈਦਾਨ ਵਿਚ , ਕਢੀਏ ਬਥਾੜ ਮਾਰੂ ਬਾਂਦਰਾਂ ਦੀ ਧਾੜ ਨੂੰ । ਚੂੰਡਿਆਂ ਨਾ ਲੱਭੇ ਗੋਰਿਆ ਦਾ ਖੁਰਾ ਖੋਜ , ਕੱਢਾਂਗੇ ਮਿਆਨ ਵਿਚੋਂ ਜਦੋਂ ਤਲਵਾਰ ਨੂੰ । ਹੋਰ ਇਵੇਂ ਲਿਖਿਆ ਹੈ ਕਿ ਗੋਰੇ ਕੀ ਕਰਦੇ ਹਨ ਭਾਰਤ ਵਿੱਚ ਲੱਖਾਂ ਹੀ ਪੰਜਾਬਣਾ ਨੂੰ ਕੀਤਾ ਰੰਡੀਆਂ । ਖਾਂ ਲਿਆਂ ਲੁੱਟ ਕੇ ਮੁਲਕ ਫਰੰਗੀਆਂ । ਹੀਰੇ ਪੰਨੇ ਧੂਹ ਕੇ ਵਲੈਤ ਲੈ ਗਏ । ਪਛਮੀ ਲੁਟੇਰੇ ਸਾਡੇ ਪੇਸ਼ ਪੈ ਗਏ । ਛਡਿਆ ਨਾ ਕਖ ਦਗੇ ਬਾਜਾਂ ਫਰੰਆਂ ਖਾ ਲਿਆ … ਹਿੰਦੀਓ ਜੁਆਨੋ ਹੌਸਲਾ ਵਿਖਾ ਦਿਓ । ਵੱਢ ਵੱਢ ਗੋਰਿਆਂ ਦੇ ਢੇਰ ਲਾ ਦਿਓ ਚਾਰ ਚਾਰ ਇਕੋ ਦੀਆਂ ਪਾਓ ਵੰਡੀਆਂ । ਖਾ ਲਿਆ ਉਠੋ ਹਿੰਦੂ , ਮੋਮਨੇ ਤੇ ਸਿੱਖ ਸੂਰਮੇ । ਕੁਟ ਕੇ ਬਣਾਉ ਗੋਰਿਆ ਦੇ ਚੂਰਮੇਂ । ਫੜ ਕੇ ਸ਼ਿਤਾਬ ਹਥੀ ਤੇਗਾਂ ਨੰਗੀਆਂ ਖਾ ਲਿਆ . । ਪੰਜਾਬੀਆਂ ਨੇ ਪੰਜਾਬ ਪੁੱਜ ਪ੍ਰਚਾਰ ਸ਼ੁਰੂ ਕਰ ਦਿੱਤਾ । ਇਧਰ ਇਥੇ , ਮਨੀਲਾ , ਜਾਪਾਨ , ਸ਼ੰਗਾਈ , ਹਾਂਗ – ਕਾਂਗ ਤੇ ਫਿਲਪਾਈਨ ਵਿਚ ਰਹਿੰਦੇ ਭਾਰਤੀਆਂ ਵਿੱਚ ਭਾਈ ਮਾਨ ਸਿੰਘ ਦੀ ਡਿਊਟੀ ਲੱਗੀ ਕਿ ਉਹ ਇਨ੍ਹਾਂ ਥਾਵਾਂ ਵਿਚ ਭਾਰਤੀਆਂ ਵਿੱਚ ਜ਼ਿਆਦਾ ਗਿਣਤੀ ਸਿੱਖਾਂ ਦੀ ਸਿੱਖ ਅਕਸਰ ਗੁਰੂ ਘਰਾਂ ਵਿੱਚ ਇਕੱਤਰ ਹੁੰਦੇ ਤੇ ਧੜੱਲੇਦਾਰ ਭਾਸ਼ਨ ਹੁੰਦੇ । ਹੁਣ ਬੀਬੀ ਗੁਲਾਬ ਨੇ ਵੀ ਗੁਰੂ ਘਰ ਭਾਸ਼ਨ ਕਰਨਾ ਸ਼ੁਰੂ ਕਰ ਦਿੱਤਾ । ਹੌਲੀ ਹੌਲੀ ਤਗੜੇ ਪ੍ਰਚਾਰਕ ਬਣ ਗਏ । ਭਾਸ਼ਨ ਦੇਂਦੇ ਕਈ ਵਾਰ ਏਨੇ ਜੋਸ਼ ਵਿਚ ਆ ਜਾਂਦੇ ਤੇ ਆਪਣੀਆਂ ਚੂੜੀਆਂ ਲਾਹਕੇ ਹਥਾਂ ਵਿਚ ਫੜ ਵੀਰਾਂ ਨੂੰ ਵੰਗਾਰਦਿਆਂ ਕਹਿ ਦੇਂਦੇ ਕਿ ਜਿਹੜੇ ਦੇਸ਼ ਲਈ ਕੁਝ ਨਹੀਂ ਕਰ ਸਕਦੇ ਉਹ ਇਹ ਚੂੜੀਆਂ ਪਾ ਛੱਡਣ ਤੇ ਘਰ ਦਾ ਕੰਮ ਆਦਿ ਕਰਨ ਤੇ ਬੀਬੀਆਂ ਮੇਰੇ ਨਾਲ ਭਾਰਤ ਜਾਣ ਲਈ ਤਿਆਰ ਹੋ ਜਾਣ । ‘ ‘ ਜਦੋਂ ਬੀਬੀ ਜੀ ਗਦਰੀਆਂ ਦਾ ਭਾਰਤ ਪਰਤਨ ਦਾ ਸੁਣਿਆ ਤਾਂ ਬੀਬੀ ਨੇ ਦੋਵਾਂ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)