ਬੀਬੀ ਹਰਨਾਮ ਕੌਰ ਇਕ ਸਹਿਜਧਾਰੀ ਪ੍ਰਵਾਰ ਵਿਚ ਜਨਮ ਲੈ ਕੇ , ਇਕ ਭਾਈ ਤਖਤ ਸਿੰਘ ਨਾਲ ਵਿਆਹ ਕਰਾ ਕੇ ਉਸ ਦੇ ਨਾਲ ਪੜਾਉਣਾ ਸ਼ੁਰੂ ਕਰ ਸਾਰੀ ਆਯੂ ਇਸਤਰੀ ਵਿਦਿਆ ਦੀ ਉਨਤੀ ਲਈ ਕੰਮ ਕਰਦੀ ਰਹੀ । ਆਪ ਨੇ ਇਸਤਰੀ ਜਾਤੀ ਨੂੰ ਉਚੀ ਪਦਵੀ ਦਿਵਾਉਣ ਲਈ ਬੜੀ ਲਗਨ , ਮਿਹਨਤ ਤੇ ਨਿਸ਼ਕਾਮ ਕੰਮ ਕਰਕੇ ਨਾਮਨਾ ਖਟਿਆ | ਆਪ ਨਿਮਰਤਾ , ਧੀਰਜ , ਸੰਤੋਖ , ਮਿੱਠ ਬੋਲੀ , ਸੇਵਾ ਭਾਵਨਾ ਵਾਲੀ , ਪਰਉਪਕਾਰੀ ਇਸਤਰੀ ਹੋਈ ਹੈ । ਉਸ ਸਮੇਂ ਕੁੜੀਆਂ ਨੂੰ ਮਾਪੇ ਘਰਦਿਆਂ ਕੰਮਾਂ ਲਈ ਹੀ ਸਿਖਿਆ ਦੇਂਦੇ ਸਨ । ਜਿਵੇਂ ਰੋਟੀ ਪਕਾਉਣਾ , ਧਾਰਾਂ ਕੱਢਣੀਆਂ , ਕਪਾਹ ਚੁਣਨੀ , ਸੂਈ ਸਿਲਾਈ ਆਦਿ ਤੋਂ ਹਟਾ ਕੇ ਆਪ ਨੇ ਚੰਗੀ ਵਿਦਿਆ , ਧਾਰਮਿਕ ਰੁਚੀ , ਸੰਗੀਤ , ਸਟੇਜਾਂ ਪਰ ਬੋਲਣਾ , ਸੂਈ ਸਿਲਾਈ ਕਢਾਈ ਦੀ ਸਿੱਖਿਆ ਵਲ ਪ੍ਰੇਰ ਕੇ ਇਸਤਰੀ ਨੂੰ ਘਰ ਦਾ ਗਹਿਣਾ ਬਣਾ ਚੰਗੀ ਭੈਣ , ਚੰਗੀ ਮਾਂ , ਹਰ ਪਾਸਿਓ ਨਿਪੁੰਨ ਬਣਾ ਦਿੱਤਾ । ਬੀਬੀ ਹਰਨਾਮ ਕੌਰ ਨੂੰ ਜੋ ਵਿਦਿਆ ਦੀ ਦੇਵੀ ਕਹਿ ਲਈਏ ਤਾਂ ਅਧਿਕਥਨੀ ਨਹੀਂ ਹੋਵੇਗਾ । ਬੀਬੀ ਜੀ ਦਾ ਜਨਮ ਇਕ ਸਹਿਜਧਾਰੀ ਪ੍ਰਵਾਰ ‘ ਚ ਭਾਈ ਭਗਵਾਨ ਦਾਸ ਤੇ ਬੀਬੀ ਰਾਮ ਦੇਈ ਦੀ ਕੁੱਖੋਂ ਫਿਰੋਜਪੁਰ ਨਗਰ ਵਿਚ ਹੋਇਆ । ਇਨ੍ਹਾਂ ਦਾ ਨਾਮ ਲਾਡ ਨਾਲ ਜੂਨੀ ਰਖਿਆ ਗਿਆ । ਆਪ ਦੇ ਮਾਪੇ ਧਾਰਮਿਕ ਵਿਚਾਰਾਂ ਦੇ ਰੱਬ ਦੇ ਭੈ ਵਾਲੇ ਸਨ । ਉਸ ਸਮੇਂ ਉਥੇ ਇਕ ਧਾਰਮਿਕ ਸੰਸਥਾ ਦਾ ਆਗੂ ਸਾਧੂ ਰਾਮ ਅਕਾਲ ਚਲਾਣਾ ਕਰ ਗਿਆ । ਭਾਈ ਭਗਵਾਨ ਦਾਸ ਨੂੰ ਧਾਰਮਿਕ ਰੁਚੀਆਂ ਦਾ ਧਾਰਨੀ ਹੋਣ ਕਰਕੇ ਸਾਰਿਆਂ ਨੇ ਸਰਬ ਸੰਮਤੀ ਨਾਲ ਇਸ ਨੂੰ ਧਾਰਮਿਕ ਸੰਸਥਾ ਦਾ ਆਗੂ ਥਾਪ ਦਿੱਤਾ , ਜਿਸ ਦੇ ਇਹ ਯੋਗ ਵੀ ਸੀ । ਜੂਨੀ ਛੋਟੀ ਉਮਰ ਵਿਚ ਹੀ ਬੜੀ ਹੋਣਹਾਰ , ਬੁੱਧੀਮਾਨ ਤੇ ਚੁਸਤ ਸੀ । ਆਪਣੇ ਮਾਤਾ – ਪਿਤਾ ਪਾਸੋਂ ਧਾਰਮਿਕ ਗੁੜ੍ਹਤੀ ਮਿਲ ਚੁੱਕੀ ਸੀ । ਛੇ ਸਾਲ ਦੀ ਉਮਰ ਵਿਚ ਮਾਪਿਆਂ ਨੇ ਗੁਰਦੁਆਰੇ ਭੇਜ ਗ੍ਰੰਥੀ ਪਾਸੋਂ ਗੁਰਮੁਖੀ ਸਿਖਣੀ ਸ਼ੁਰੂ ਕਰ ਦਿੱਤੀ । ਜਪੁ ਜੀ ਤੇ ਫਿਰ ਪੰਜ ਗ੍ਰੰਥੀ ਪੜ੍ਹਣ ਲਗੀ , ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਨ ਲਗ ਪਈ । ਨਿਤਨੇਮ ਕਰਦੀ ਜਪੁ ਜੀ ਤੇ ਸੋ ਦਰੁ ਕੰਠ ਕਰ ਹੋਰ ਬਾਣੀ ਵੀ ਕੰਠ ਕਰ ਲਈ । ਜਦੋਂ ਸਿੰਘ ਸਭਾ ਲਹਿਰ ਚੱਲੀ ਤਾਂ ਇਸ ਤੋਂ ਪ੍ਰੇਰਨਾ ਲੈ ਕੇ ਇਕ ਸਿੱਖ ਤਖਤ ਸਿੰਘ ਨੇ ਫਿਰੋਜ਼ਪੁਰ ਬੱਚਿਆਂ ਨੂੰ ਗੁਰਮੁਖੀ ਪੜਾਉਣੀ ਸੁਰੂ ਕਰ ਦਿੱਤੀ ।ਹੁਣ 1892 ਵਿੱਚ ਸਿੰਘ ਸਭਾ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਇਕ ਵਿਦਿਆਲਾ ਖੋਲਿਆ ਗਿਆ ਜਿਥੇ ਤਖਤ ਸਿੰਘ ਦੇ ਸਕੂਲ ਨੂੰ ਨਾਲ ਰਲਾ ਕੇ ਉਸ ਨੂੰ ਇਕ ਕੁੜੀਆਂ ਦਾ ਵਿਦਿਆਲਾ ਚਲਾਉਣ ਦੀ ਜ਼ਿੰਮੇਵਾਰੀ ਦੇਣ ਤੋਂ ਝਿਜਕਦੀ ਸੀ ਕਿ ਇਕ ਕੰਵਾਰਾ ਨੌਜੁਆਨ ਕੁੜੀਆਂ ਨੂੰ ਇੱਕਲਾ ਪੜਾਵੇ । ਹੁਣ ਜੂਨੀ ਦੇ ਮਾਪਿਆਂ ਨੇ ਸਿੰਘ ਸਭਾ ਦੇ ਇਸ ਭੈਅ ਨੂੰ ਦੂਰ ਕਰਨ ਲਈ ਆਪਣੀ ਧੀ ਨੂੰ ਤਖਤ ਸਿੰਘ ਦੀ ਸਹਾਇਤਾ ਕਰਨ ਲਈ ਸਿੰਘ ਸਭਾ ਪਾਸ ਬੇਨਤੀ ਕੀਤੀ । ਤਖਤ ਸਿੰਘ ਨੂੰ ਵਿਦਿਆਲੇ ਦਾ ਮੈਨੇਜਰ ਥਾਪ ਕੇ ਬੀਬੀ ਜੂਨੀ ਨੂੰ ਏਥੇ ਟੀਚਰ ਨਿਯੁਕਤ ਕਰ ਦਿੱਤਾ । ਅਗਲੇ ਸਾਲ ਜੂਨੀ ਦਾ ਤਖਤ ਸਿੰਘ ਨਾਲ ਵਿਆਹ ਕਰ ਦਿੱਤਾ , 1901 ਵਿਚ ਦੋਵਾਂ ਅੰਮ੍ਰਿਤ ਛਕ ਲਿਆ । ਜੂਨੀ ਸਿੰਘਣੀ ਸੱਜ ਕੇ ਹਰਨਾਮ ਕੌਰ ਬਣ ਗਈ । ਦੋਵੇਂ ਬੜੀ ਲਗਨ ਨਾਲ ਮਿਹਨਤ ਕਰਾਉਂਦੇ , ਬੜੇ ਵਿਦਿਆਰਥੀ ਆ ਗਏ । ਉਧਰ ਸਕੂਲ ਕਮੇਟੀ ਦੀ ਦਖਲ ਅੰਦਾਜ਼ੀ ਕਰਨ ਕਰਕੇ ਇਨ੍ਹਾਂ ਵਿਦਿਆਲਾ ਛੱਡ ਕੇ ਬੱਚਿਆਂ ਨੂੰ ਘਰ ਪ੍ਰਾਈਵੇਟ ਪੜਾਉਣਾ ਸ਼ੁਰੂ ਕਰ ਦਿੱਤਾ । ਸਾਰੇ ਬੱਚੇ ਉਸ ਵਿਦਿਆਲੇ ਤੋਂ ਹੱਟ ਕੇ ਇਨ੍ਹਾਂ ਪਾਸੋਂ ਆ ਕੇ ਪੜਣ ਲਗੇ । ਘਰ ਵਿਚ ਏਨਿਆਂ ਬੱਚਿਆਂ ਦਾ ਪ੍ਰਬੰਧ ਕਰਨਾ ਕਠਿਨ ਸੀ । ਦੋਵਾਂ ਨੇ ਇਕ ਵੱਖਰਾ ਵਿਦਿਆਲਾ ਖੋਹਲਣ ਦੀ ਵਿਚਾਰ ਬਣਾਇਆ । ਪਰ ਵਿਦਿਆਲਾ ਖੋਹਲਣ ਲਈ ਬੜੀ ਮਾਇਆ ਦੀ ਲੋੜ ਸੀ । ਪਰ ਇਨ੍ਹਾਂ ਹੌਸਲਾ ਨਹੀਂ ਹਾਰਿਆ , ਬੜੇ ਦ੍ਰਿੜ੍ਹ ਵਿਸ਼ਵਾਸ਼ ਨਾਲ ਆਪਣੇ ਮਿਸ਼ਨ ਤੇ ਡਟੇ ਰਹੇ । ਗਹਿਣਾ ਗਟਾ ਤੇ ਹੋਰ ਵਾਧੂ ਘਾਟੂ ਘਰ ਦੀਆਂ ਚੀਜ਼ਾਂ ਵੇਚ ਕੇ ਕੁਝ ਸ਼ਾਕਾਂ ਸੰਬੰਧੀਆਂ ਪਾਸੋਂ ਮਾਇਆ ਸਹਾਇਤਾ ਲੈ , ਅਕਾਲ ਪੁਰਖ ਅਗੇ ਅਰਦਾਸ ਕਰ 1901 ਵਿਚ ਇਕ ਵੱਖਰਾ ਵਿਦਿਆਲਾ ਚਾਲੂ ਕਰ ਦਿੱਤਾ । ਗੁਰਮੁਖੀ ਦੇ ਨਾਲ ਨਾਲ ਅੰਗ੍ਰੇਜ਼ੀ ਦਾ ਵਿਸ਼ਾ ਵੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ । ਹੁਣ ਬੀਬੀ ਹਰਨਾਮ ਕੌਰ ਨੇ ਆਪਣੇ ਪਤੀ ਨੂੰ ਵਿਦਿਆਲੇ ਦੇ ਨਾਲ ਇਕ ਬੋਰਡਿੰਗ ਹਾਊਸ ਚਾਲੂ ਕਰਨਾ ਵੀ ਮਨਾ ਲਿਆ । ਇਨ੍ਹਾਂ ਨੇ ਕਰਜ਼ਾ ਲੈ ਕੇ ਕੁੜੀਆਂ ਦੇ ਰਹਿਣ ਲਈ 1904 ਵਿਚ ਬੋਰਡਿੰਗ ਹਾਊਸ ਖੋਹਲ ਦਿੱਤਾ । ਬੋਰਡਿੰਗ ਦੇ ਖੁਲ੍ਹਣ ਦੀ ਦੇਰ ਸੀ ਕਿ ਦੂਰੋਂ ਨੇੜਿਓਂ ਮਾਪਿਆਂ ਨੇ ਆਪਣੀਆਂ ਕੁੜੀਆਂ ਇਸ ਵਿਦਿਆਲੇ ਵਿਚ ਦਾਖਲ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵਿਦਿਆਲਾ ਸੇਵਾ ਭਾਵਨਾ ਨਾਲ ਚਲਦਾ ਕੋਈ ਵੀ ਫੀਸ ਆਦਿ ਨਹੀਂ ਸੀ ਲਈ ਜਾਂਦੀ , ਨਾ ਹੀ ਸਰਕਾਰ ਕੋਈ ਗਰਾਂਟ ਦੇਂਦੀ ਸੀ । ਗਰੀਬਾਂ ਦੀਆਂ ਕੁੜੀਆਂ ਨੂੰ ਤੇ ਵਿਧਵਾਵਾਂ ਨੂੰ ਬੋਰਡਿੰਗ ਵਿਚ ਮੁਫਤ ਖਾਣਾ ਮਿਲਦਾ । ਦੋਵੇਂ ਜੀਅ ਅਮੀਰ ਸਿੱਖਾਂ ਪਾਸ ਜਾ ਕੇ ਦਾਨ ਪਾਤਰ ਲਿਆ ਕੇ ਸਾਰਾ ਮਾਇਆ ਦਾ ਪ੍ਰਬੰਧ ਕਰਦੇ । ਦੋਵੇਂ ਜੀਅ ਆਪ ਵੀ ਬੋਰਡਿੰਗ ਵਿਚ ਰਹਿੰਦੇ , ਕੁੜੀਆਂ ਆਪ ਹੀ ਰਸੋਈ ਆਦਿ ਦਾ ਕੰਮ ਕਰਦੀਆਂ ( ਜਿਸ ਤਰ੍ਹਾਂ ਕਿ ਅੱਜ ਕਲ ਤੁਗਲਵਾਲ ( ਗੁਰਦਾਸਪੁਰ ) ਵਿਚ ਸੰਤ ਬਾਬਾ ਆਇਆ ਸਿੰਘ ਕਾਲਜ ਵਿਚ ਕਰਦੀਆਂ ਹਨ ) ਬੋਰਡਿੰਗ ਦੀ ਦੇਖ – ਭਾਲ ਤੇ ਪ੍ਰਬੰਧ ਬੀਬੀ ਖੁਦ ਕਰਦੀ । ਸਾਰੀਆਂ ਬੱਚੀਆਂ ਬੀਬੀ ਹਰਨਾਮ ਕੌਰ ਨੂੰ ਮਾਂ ਜੀ ਕਹਿੰਦੀਆਂ । ਉਹ ਵੀ ਸਾਰੀਆਂ ਕੁੜੀਆਂ ਨੂੰ ਮਾਵਾਂ ਵਾਲਾ ਪਿਆਰ ਤੇ ਸਿੱਖਿਆ ਦੇਂਦੀ । ਇਹ ਵੀ ਸੁਣਿਆ ਹੈ ਕਿ ਬੀਬੀ ਹਰਨਾਮ ਕੌਰ ਕਈ ਵਾਰੀ ਛੋਟੀਆਂ ਬੱਚੀਆਂ ਨੂੰ ਕੰਜਕਾਂ ਸਮਝ , ਉਨ੍ਹਾਂ ਦੇ ਪੈਰ ਧੋ ਫਿਰ ਪਰਨੇ ਨਾਲ ਪੈਰ ਸਾਫ ਕਰਦੀ ਚੰਗਾ ਚੋਖਾ ਖਿਲਾਉਂਦੀ । ਛੋਟੀਆਂ ਬੱਚੀਆਂ ਦੇ ਕੇਸੀ ਇਸ਼ਨਾਨ ਵੀ ਕਰਾਉਂਦੀ , ਉਨ੍ਹਾਂ ਦੇ ਕਪੜੇ ਆਦਿ ਧੋਣ ਦੀ ਸੇਵਾ ਵੀ ਖੁਦ ਕਰਦੀ । ਅਜਿਹੇ ਪਿਆਰ ਭਰੇ ਵਾਤਾਵਰਨ ‘ ਚ ਬੱਚੀਆਂ ਛੁੱਟੀਆਂ ‘ ਚ ਘਰ ਜਾਣ ਨਾਲੋਂ ਇਥੇ ਰਹਿਣ ਨੂੰ ਲੋਚਦੀਆਂ । ਬੀਬੀ ਹਰਨਾਮ ਕੌਰ ਕਿਹਾ ਕਰਦੀ ਸੀ ਕਿ “ ਇਹ ਵਿਦਿਆਲਾ ਖੋਲ੍ਹਣ ਦਾ ਉਦੇਸ਼ ਸੀ ਕਿ ਬੱਚੀਆਂ ਪੜ੍ਹ ਲਿਖ ਕੇ ਹਰ ਕੰਮ ਵਿਚ ਨਿਪੁੰਨ ਹੋ ਕੇ ਆਪਣੇ ਸਹੁਰੇ ਘਰ ਜਾ ਉਸ ਨੂੰ ਸਵਰਗ ਬਣਾਉਣ , ਕਿਸੇ ਗਲੋਂ ਪਿਛੇ ਨਾ ਰਹਿਣ । ਸਹੁਰੇ ਘਰ ਜਾ ਕੇ ਆਪਣੇ ਪਤੀ ਤੇ ਬੱਚਿਆਂ ਨੂੰ ਧਾਰਮਿਕ ਰੁਚੀਆਂ ਵਲ ਪ੍ਰੇਰ ਕੇ ਧਰਮੀ ਬਣਾਉਣ । ਬਚਿਆਂ ਦੀ ਚੰਗੀ ਸੇਵਾ ਸੰਭਾਲ ਕਰਨ ਦੇ ਯੋਗ ਹੋਣ । ਆਦਰਸ਼ਕ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ