ਮਾਝੇ ਦੇ ਰਹਿਣ ਵਾਲੀ ਝਾਲਾ ਕੌਰ ਇਕ ਧਾਰਮਿਕ ਸਿਦਕ ਤੇ ਸੰਤੋਖ ਦੀ ਮੂਰਤ ਸੀ । ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਸਮਝਿਆ ਤੇ ਧਰਮ ਤੇ ਸਿੱਖੀ ਤੇ ਪਹਿਰਾ ਦੇਂਦਿਆਂ ਇਕ ਆਦਰਸ਼ਕ ਜੀਵਨ ਦਾ ਨਮੂਨਾ ਪੇਸ਼ ਕੀਤਾ । ਪਹਿਲਾਂ ਆਪਣੇ ਪਤੀ ਨੂੰ ਗੁਰੂ ਜੀ ਦੀ ਫੌਜ ਵਿਚ ਭੇਜ ਕੇ ਦੇਸ਼ ਦੀ ਰਖਿਆ ਤੇ ਅਨਿਆ ਤੇ ਅਤਿਆਚਾਰ ਵਿਰੁੱਧ ਲੜਦਿਆਂ ਸ਼ਹੀਦ ਕਰਾਇਆ । ਫਿਰ ਉਸ ਦੀ ਇਕੋ ਇਕ ਨਿਸ਼ਾਨੀ ਆਪਣੇ ਦਿਲ ਦੇ ਟੁੱਕੜੇ ਬਿਜੈ ਸਿੰਘ ਨੂੰ ਇਨ੍ਹਾਂ ਲੀਹਾਂ ਤੇ ਤੋਰ ਕੇ ਪਿਤਾ ਵਾਂਗ ਦੇਸ਼ ਦੀ ਗੁਲਾਮੀ ਦੀ ਜਜ਼ੀਰਾਂ ਕੱਟਦੇ ਸ਼ਹੀਦ ਕਰਾਇਆ ।
ਮਾਝੇ ਦੇ ਇਕ ਪਿੰਡ ਸਰਹਾਲੀ ( ਤਰਨਤਾਰਨ ਤੋਂ ਫੀਰੋਜ਼ਪੁਰ ਵਾਲੀ ਸੜਕ ਉਤੇ ) ਵਿਚ ਇਕ ਕੇਸਰੂ ਮੱਲ ਨਾਮੀ ਸਖੀ ਸਰਵਰ ਦਾ ਸੇਵਕ ਰਹਿੰਦਾ ਸੀ । ਇਸ ਦੀ ਪਤਨੀ ਦਾ ਨਾਂ ਝਾਲਾਂ ਰਾਣੀ ਸੀ । ਇਸ ਪਿੰਡ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ । ਇਥੇ ਕੁਝ ਗੁਰਸਿੱਖ ਵੀ ਰਹਿੰਦੇ ਸਨ । ਭਾਈ ਬਿਧੀ ਚੰਦ ਜੀ ਦੇ ਏਥੇ ਨਾਨਕੇ ਵੀ ਸਨ । ਇਕ ਵਾਰ ਪਿੰਡ ਦੀ ਸੰਗਤ ਅਨੰਦਪੁਰ ਦਸ਼ਮੇਸ਼ ਪਿਤਾ ਦੇ ਦਰਸ਼ਨਾਂ ਨੂੰ ਚਲੀ ਤਾਂ ਇਸ ਝਾਲਾਂ ਰਾਣੀ ਨੇ ਆਪਣੇ ਪਤੀ ਨੂੰ ਵੀ ਉਸ ਸੰਗਤ ਨਾਲ ਜਾਣ ਲਈ ਮਨਾ ਲਿਆ । ਪੁੱਤਰ ਬਿਜੇ ਨੂੰ ਨਾਲ ਲੈ ਤੁਰੇ । ਗੁਰੂ ਜੀ ਦੀ ਦਯਾ ਦ੍ਰਿਸ਼ਟੀ ਦੁਆਰਾ ਸਾਰਾ ਪ੍ਰਵਾਰ ਹੀ ਅੰਮ੍ਰਿਤਪਾਣ ਕਰ ਘਰ ਵਾਪਿਸ ਮੁੜਿਆ ।
ਅੰਮ੍ਰਿਤ ਦੀ ਸ਼ਕਤੀ ਦੁਆਰਾ ਝਾਲਾ ਕੌਰ ਬੜੀ ਧਾਰਮਿਕ ਤੇ ਪਤੀ ਬ੍ਤਾ ਬਣ ਸਿਮਰਨ ਤੇ ਪ੍ਰਭੂ ਭਗਤੀ ਵਿੱਚ ਗੜੂੰਦ ਹੋ ਕੇ ਸਬਰ , ਸਿਦਕ ਤੇ ਸੰਤੋਖ ਦੀ ਮੂਰਤ ਬਣ ਜੀਵਨ ਮੁਕਤਿ ਅਵਸਥਾ ਪ੍ਰਾਪਤ ਕਰ ਲਈ । ਇਸੇ ਤਰ੍ਹਾਂ ਇਸ ਦਾ ਪਤੀ ਮਲ ਸਿੰਘ ਵੀ ਦਸਾਂ ਨੁਹਾਂ ਦੀ ਕਿਰਤ ਕਮਾਈ ਨਾਲ ਸਿਮਰਨ ਕਰਨਾ ਘਰ ਬੈਠਾ ਉਚ ਅਵਸਥਾ ਨੂੰ ਪੁੱਜ ਗਿਆ । ਇਨ੍ਹਾਂ ਨੂੰ ਸਿੱਖ ਇਤਿਹਾਸ ਪੜਦਿਆਂ ਸੁਣਦਿਆਂ ਇਹ ਵਿਸ਼ਵਾਸ਼ ਹੋ ਗਿਆ ਕਿ ਜਿਹੜਾ ਪੁਰਸ਼ ਦੇਸ਼ ਤੇ ਧਰਮ ਖਾਤਰ ਕੁਰਬਾਨੀ ਕਰਦਾ ਹੈ।ਉਸਦਾ ਸੱਚਖੰਡ ਵਿਚ ਵਾਸਾ ਹੁੰਦਾ ਹੈ। ਇਸ ਵਿਸ਼ਵਾਸ਼ ਨੂੰ ਪੱਲੇ ਬੰਨ ਝਾਲਾਂ ਕੌਰ ਨੇ ਆਪਣੇ ਪਤੀ ਮੱਲ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿਚ ਅਨੰਦਪੁਰ ਭੇਜ ਦਿੱਤਾ । ਤੇ ਆਪ ਪਿਛੇ ਬੱਚੇ ਬਿਜੇ ਸਿੰਘ ਨੂੰ ਨਾਲ ਲੈ ਗੁਰੂ ਕੇ ਲੰਗਰ ਦੀ ਸੇਵਾ ਵਿਚ ਜਾ ਜੁੱਟੀ । ਰਾਤ ਦਿਨ ਗੁਰੂ ਘਰ ਆਈ ਸੰਗਤ ਦੀ ਦੋਵੇਂ ਮਾਂ ਪੁੱਤ ਸੇਵਾ ਕਰਦੇ । ਯੁੱਧ ਵਿਚ ਇਸ ਦਾ ਪਤੀ ਮੱਲ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ । ਕੋਈ ਧਾਹਾਂ ਨਹੀਂ ਮਾਰੀਆਂ ਕੋਈ ਪਿਟਾਪਾ ਕਰਕੇ ਆਪਣੇ ਸਰੀਰ ਨੂੰ ਨਹੀਂ ਝਝੌੜਿਆ । ਕੇਵਲ ਪਤੀ ਦੇ ਵਿਯੋਗ ਵਿਚ ਨੈਣਾਂ ਵਿਚ ਹੰਝੂ ਚਲੇ । ਫਿਰ ਹੌਸਲਾ ਧਾਰਿਆ । ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਉਸ ਦੇ ਪਤੀ ਨੇ ਗੁਰੂ ਜੀ ਦੇ ਸਨਮੁਖ ਸ਼ਹੀਦੀ ਪ੍ਰਾਪਤ ਕੀਤੀ ਹੈ । ਗਲ ਵਿਚ ਪਲਾ ਪਾ ਕੇ ਹੱਥ ਜੋੜ ਪ੍ਰਭੂ ਅੱਗੇ ਅਰਦਾਸ ਕਰਦੀ ਹੈ “ ਹੇ ਪ੍ਰਭੂ ! ਮੇਰਾ ਪਤੀ ਧਰਮ ਦੀ ਖਾਤਰ ਗੁਰੂ ਜੀ ਦੇ ਸਨਮੁਖ ਵੈਰੀਆਂ ਨਾਲ ਜੂਝਦਾ ਸ਼ਹੀਦ ਹੋਇਆ ਹੈ । ਇਨ੍ਹਾਂ ਦਾ ਚਰਨਾਂ ਵਿਚ ਵਾਸਾ ਹੋਵੇ । ਮੈਨੂੰ ਨਿਮਾਣੀ ਨੂੰ ਇਨ੍ਹਾਂ ਦੀ ਬਿਰਹਾ ਦਾ ਸਲ ਝੱਲਣ ਦਾ ਬਲ ਬਖਸ਼ੋ । ਨਾਲ ਹੀ ਪੁੱਤਰ ਬਿਜੇ ਸਿੰਘ ਨੂੰ ਪਿਤਾ ਦੇ ਪੂਰਨਿਆ ਤੇ ਚੱਲਣ ਲਈ ਸੁਮੱਤ , ਹਿੰਮਤ ਤੇ ਬਲ ਬਖਸ਼ੋ । ਕੁਝ ਚਿਰ ਗੁਰੂ ਜੀ ਦੀ ਸੇਵਾ ਚ ਰਹਿ ਕੇ ਗੁਰੂ ਜੀ ਪਾਸੋਂ ਆਗਿਆ ਪਾ ਆਪਣੇ ਪੁੱਤਰ ਨੂੰ ਨਾਲ ਲੈ ਸਰਹਾਲੀ ਪਰਤ ਆਈ । ਪਿੰਡ ਆ ਕੇ ਆਪਣੇ ਲਾਡਲੇ ਪੁੱਤਰ ਨੂੰ ਬੜੀ ਚੰਗੀ ਰਿਸ਼ਟ ਪੁਸ਼ਟ ਖੁਰਾਕ ਖਵਾ ਕੇ ਝਟ ਹੀ ਜੁਆਨ ਗੱਭਰੂ ਬਣਾ ਦਿਤਾ ਨਾਲ ਹੀ ਸਾਰੇ ਜੰਗ ਕਰਤੱਵ ਗਤਕਾ , ਤੇਗ ਚਲਾਉਣੀ , ਤੀਰ ਅੰਦਾਜੀ , ਘੋੜ ਸਵਾਰੀ ਗਲ ਕੀ ਹਰ ਇਕ ਚੀਜ ‘ ਚ ਨਿਪੁੰਨ ਕਰ ਦਿੱਤਾ । ਦਿਨਾਂ ਵਿੱਚ ਹੀ ਆਲੇ ਦੁਆਲੇ ਦੇ ਗਭਰੂਆਂ ਨੂੰ ਕੁਸ਼ਤੀ ਆਦਿ ਚ ਪਿੱਛੇ ਛੱਡ ਗਿਆ ਪਿਤਾ ਵਾਂਗ ਸਿਆਣਾ ਸੂਰਬੀਰ ਦੇ ਦਲੇਰ ਬਣ ਗਿਆ । ਗਤਕੇ ਵਿੱਚ ਇਸ ਦਾ ਲਾਗਲੇ ਪਿੰਡਾਂ ਵਿੱਚ ਵੀ ਕੋਈ ਸਾਨੀ ਨਹੀਂ ਸੀ । ਜਦੋਂ ਬਾਈਧਾਰ ਦੇ ਰਾਜਿਆ ਤੇ ਮੁਗਲ ਸੈਨਾ ਦੇ ਦਲ ਨੇ ਆਨੰਦਪੁਰ ਨੂੰ ਘੇਰਾ ਪਾਇਆ ਤਾਂ ਦਸ਼ਮੇਸ਼ ਪਿਤਾ ਜੀ ਨੇ ਹੁਕਮਨਾਮੇ ਭੇਜੇ ਕਿ ਜਿਹੜਾ ਪੜੇ ਜਾਂ ਸੁਣੇ ਅਨੰਦਪੁਰ ਵਲ ਚਾਲੇ ਪਾ ਦੇਵੇ।ਆਪਣੇ ਸ਼ਸ਼ਤਰਾਂ ਤੇ ਘੋੜੇ ਸਮੇਤ । ਜਦੋਂ ਸਰਹਾਲੀ ਵਿਚਕਾਰਲੇ ਚੋਂਕ ਚ ਇਹ ਹੁਕਮਨਾਮਾ ਸਾਰੇ ਪਿੰਡ ਨੂੰ ਸੁਣਾਇਆ ਗਿਆ ਤਾਂ ਬਿਜੈ ਸਿੰਘ ਇਹ ਹੁਕਮਨਾਮਾ ਸੁਣ ਆਪਣੀ ਮਾਤਾ ਝਾਲਾਂ ਕੌਰ ਪਾਸ ਗਿਆ ਤਾਂ ਮਾਤਾ ਪਾਸੋਂ ਅਨੰਦਪੁਰ ਜਾਣ ਦੀ ਆਗਿਆ ਮੰਗੀ । ਮਾਤਾ ਜੀ ਬੜੀ ਖੁਸ਼ੀ ਹੋਈ ਤੇ ਸੌ ਸ਼ਗਣ ਕਰ ਦਿਲ ਦੇ ਟੋਟੇ ਨੂੰ ਸ਼ਸ਼ਤਰ ਬੱਧ ਕਰ ਘੋੜਾ ਦੇ ਕੇ ਤੋਰਿਆ ਤੇ ਅਰਦਾਸ ਕੀਤੀ ਕਿ “ ਹੇ ਪ੍ਰਭੂ ! ਮੇਰਾ ਭੁਝੰਗੀ ਧਰਮ ਯੁੱਧ ਲਈ ਜਾ ਰਿਹਾ ਹੈ । ਇਸ ਨੂੰ ਜੁਲਮ ਦੇ ਵਿਰੁੱਧ ਲੜਨ ਲਈ ਬੱਲ , ਵੀਰਤਾ ਤੇ ਹਿੰਮਤ ਬਖਸ਼ । ਇਹ ਯੁੱਧ ਵਿੱਚ ਜਿੱਤ ਪ੍ਰਾਪਤ ਕਰੇ ਜਾਂ ਸ਼ਹੀਦੀ ਪ੍ਰਾਪਤ ਕਰੇ । ਇਹ ਕਿਤੇ ਪਿੱਠ ਨਾ ਦਿਖਾਏ । ਇਹ ਆਪਣੇ ਪੁੱਤਰ ਨੂੰ ਵੀ ਆਪਣੇ ਪਤੀ ਵਾਂਗ ਨੇਕ ਬਹਾਦਰ , ਸੂਰਮਾ ਵੇਖਣਾ ਚਾਹੁੰਦੀ ਸੀ ।
ਹੁਣ ਬਿਜੈ ਸਿੰਘ ਨੂੰ ਪਿੰਡੋ ਗਏ ਕਾਫੀ ਸਮਾਂ ਹੋ ਗਿਆ ਕੋਈ ਖਬਰ ਆਦਿ ਨਾ ਆਈ । ਪਰ ਇਕ ਦਿਨ ਅਚਾਨਕ ਝਾਲਾਂ ਕੌਰ ਉਦਾਸ ਜਿਹੀ ਹੋ ਗਈ ਇਕ ਕਵੀ ਉਸ ਦੀ ਹਾਲਤ ਇਵੇਂ ਦਸਦਾ ਹੈ । ਬੈਠੀ ਵਿਚ ਸਹੇਲੀਆਂ ਲਾਇ ਤ੍ਰਿਞਣ , ਝਾਲਾਂ ਕੌਰ ਬਚਨ ਅਲਾਵਦੀ ਹੈ । ਮੇਰਾ ਉਛਲਦਾ ਅੱਜ ਕਲੇਜੜਾ ਏ , ਮੇਰੀ ਜਿੰਦ ਮੈਨੂੰ ਛੱਡੀ ਜਾਵਦੀ ਹੈ । ਗਮ ਸੋਚ ਦੇ ਪਏ ਹਨ ਆਣ ਘੇਰੇ , ਚਿੰਤਾ ਚਿਖਾ ਦੇ ਵਾਂਗ ਜਲਾਵਦੀ ਹੈ । ਅੜਿਓ ਅੱਖੀਆਂ ਅਗੇ ਗੁਬਾਰ ਆਇਆ , ਮੇਰੀ ਹੋਸ਼ ਉਡੀ ਤੁਰੀ ਜਾਂਵਦੀ ਹੈ । ਇਹ ਉਦਾਸੀ ਦੇ ਸ਼ਬਦ ਝਾਲਾਂ ਕੌਰ ਪਾਸੋਂ ਉਸ ਪਾਸ ਆ ਇਕੱਤਰ ਹੋਈਆਂ ਰਾਮੀ , ਪ੍ਰਤਾਪੀ , ਬਿਸ਼ਨੀ ਆਦਿ ਨੇ ਝਾਲਾਂ ਕੌਰ ਦੇ ਉਦਾਸੀ ਦੇ ਚਿੰਨ ਵੇਖ ਬੜੀਆਂ ਦੁਖੀ ਹੋਈਆਂ ਹਾਰ ਕੇ ਬਿਸ਼ਨੀ ਨੇ ਪੁਛ ਹੀ ਲਿਆ “ ਹੇ ਰਾਣੀ ! ਸਾਨੂੰ ਦਸ ਤੇਰੇ ਦਿਲ ਨੂੰ ਕੀ ਹੋ ਰਿਹਾ ਹੈ ? ਕੀ ਤੂੰ ਕੋਈ ਅਸ਼ੁਭ ਸੂਚਨਾ ਸੁਣੀ ਹੈ ? ਤੂੰ ਤਾਂ ਕਦੀ ਉਦਾਸ ਨਹੀਂ ਸੀ ਹੋਈ । ਤੇਰੀ ਇਸ ਉਦਾਸੀ ਦਾ ਕਾਰਨ ਕੀ ਹੈ ? ਤੇਰੇ ਤੇ ਤੇਰੇ ਪਤੀ ਤੇ ਕਿੰਨੀਆਂ ਔਕੜਾਂ ਆਈਆਂ ਤੂੰ ਉਦੋਂ ਨਾ ਘਬਰਾਈ ਹੁਣ ਕੀ ਗੱਲ ਹੈ ? ਦਿਲ ਦੀ ਗਲ ਖੋਹਲ ਕੇ ਦਸ ਬੀਬੀ ਧੀ ! ਕਿਸੇ ਨੂੰ ਖੋਹਲ ਕੇ ਗਲ ਦਸੀਏ ਤਾਂ ਦਿਲ ਹੌਲਾ ਹੋ ਜਾਂਦਾ ਹੈ । ਝਾਲਾਂ ਕੌਰ ਉਤਰ ਦਿੱਤਾ ਕਿ “ ਹੇ ਪਿਆਰੀ ਸਖੀਓ ! ਤੁਹਾਥੋਂ ਕਾਹਦਾ ਲੁਕਾ ਹੈ । ਅਨੰਦਪੁਰ ਦੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ । ਮੈਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ