ਚੇਤਿਆਂ ’ਚੋਂ ਵਿਸਰੀ ਗੁਰੂ ਘਰ ਦੀ ਸ਼ਰਧਾਵਾਨ ਬੀਬੀ ਕੌਲਾਂ……
ਤਸਵੀਰ ਵਿੱਚ ਖੇਤਾਂ ਵਿੱਚ ਇਹ ਜੋ ਸਫੈਦ ਰੰਗ ਦਾ ਛੋਟਾ ਜਿਹਾ ਕਮਰਾ ਦਿਖਾਈ ਦੇ ਰਿਹਾ ਹੈ ਇਹ ਕੋਈ ਮੋਟਰ (ਟਿਊਬਵੈੱਲ) ਦਾ ਕਮਰਾ ਨਹੀਂ ਬਲਕਿ ਇਸ ਕਮਰੇ ਦਾ ਸਿੱਖ ਇਤਿਹਾਸ ਅਤੇ ਖਾਸ ਕਰਕੇ ਮੀਰੀ-ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਬਹੁਤ ਡੂੰਘਾ ਸਬੰਧ ਹੈ। ਅਸਲ ਵਿੱਚ ਇਹ ਕੋਈ ਆਮ ਕਮਰਾ ਨਾ ਹੋ ਕੇ ਬੀਬੀ ਕੌਲਾਂ ਜੀ ਦੀ ਸਮਾਧ ਹੈ ਜੋ ਕਰਤਾਰਪੁਰ ਸ਼ਹਿਰ ਦੇ ਵਿਚ ਸਥਿਤ ਹੈ।
ਜਲੰਧਰ ਨੇੜਲੇ ਨਗਰ ਕਰਤਾਰਪੁਰ ਸ਼ਹਿਰ ਨੂੰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1594 ਈਸਵੀ ਵਿੱਚ ਵਸਾਇਆ ਸੀ। ਇਸੇ ਹੀ ਸ਼ਹਿਰ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਵੀ ਇਸੇ ਸ਼ਹਿਰ ਕਰਤਾਰਪੁਰ ਵਿੱਚ ਹੋਇਆ ਸੀ। ਇਸ ਪਾਵਨ ਸ਼ਹਿਰ ਵਿਚ ਗੁਰੂ ਸਾਹਿਬਾਨ ਨਾਲ ਸਬੰਧਤ ਕਰੀਬ 10 ਗੁਰਦੁਆਰਾ ਸਾਹਿਬਾਨ ਹਨ ਜਿਨ੍ਹਾਂ ਵਿਚੋਂ ਇੱਕ ਇਹ ਮਾਤਾ ਕੌਲਾਂ ਜੀ ਦੀ ਸਮਾਧ ਵੀ ਹੈ। ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਹੱਥੀਂ ਬੀਬੀ ਕੌਲਾਂ ਜੀ ਦੀਆਂ ਅੰਤਿਮ ਰਸਮਾਂ ਨਿਭਾਈਆਂ ਸਨ।
ਬੀਬੀ ਕੌਲਾਂ ਜੀ ਦਾ ਸਿੱਖ ਇਤਿਹਾਸ ਵਿੱਚ ਖਾਸ ਥਾਂ ਹੈ। ਬੀਬੀ ਕੌਲਾਂ ਕਾਜ਼ੀ ਰੁਸਤਮ ਖਾਨ ਦੀ ਕਨੀਜ਼ ਸੀ। ਉਸਨੇ ਸਾਈਂ ਮੀਆਂ ਮੀਰ ਜੀ ਕੋਲੋਂ ਗੁਰੂ ਜੀ ਦੀ ਬਾਣੀ ਬੜੀ ਵਾਰ ਸੁਣੀ ਸੀ। ਬੀਬੀ ਜੀ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਕੇ ਸੂਫ਼ੀਆਨਾ ਖ਼ਿਆਲ ਵੀ ਰੱਖਦੀ ਸੀ ਅਤੇ ਧਰਮ ਵਿੱਚ ਕੱਟੜਪੁਣਾ ਨਹੀਂ ਸਹਾਰਦੀ ਸੀ। ਪਰ ਇੱਕ ਕਾਜ਼ੀ ਦੇ ਘਰ ਹੋਣ ਕਰਕੇ ਆਪਣੇ ਖਿਆਲਾਂ ਦਾ ਪ੍ਰਗਟਾਵਾ ਵੀ ਨਹੀਂ ਕਰ ਸਕਦੀ ਸੀ। ਕਾਜ਼ੀ ਨੇ ਇਸ ਨੂੰ ਮਾਰ ਕੁਟਾਈ ਕਰਕੇ ਅਤੇ ਹੋਰ ਕਸ਼ਟ ਦੇ ਕੇ ਉਸ ਦੇ ਖਿਆਲਾਂ ਤੋਂ ਮੁਕਤ ਕਰਨਾ ਚਾਹਿਆ ਪਰ ਉਸਦੀ ਗੁਰੂ ਘਰ ਨਾਲ ਸ਼ਰਧਾ ਘੱਟ ਨਾ ਹੋਈ।
ਬੀਬੀ ਕੌਲਾਂ ਨੂੰ ਨਰਕ ਦੀ ਜ਼ਿੰਦਗੀ ’ਚੋਂ ਕੱਢਣ ਲਈ ਸਾਈਂ ਮੀਆਂ ਮੀਰ ਨੇ ਉਸਨੂੰ ਗੁਰੂ ਦੀ ਸੰਗਤ ਕਰਨ ਲਈ ਪ੍ਰੇਰਿਆ। ਸਾਈਂ ਮੀਆਂ ਮੀਰ ਜੀ ਦਾ ਚੇਲਾ ਅਬਦੁੱਲ ਸ਼ਾਹ ਸੰਨ 1626 ਨੂੰ ਬੀਬੀ ਕੌਲਾਂ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ ਅੰਮ੍ਰਿਤਸਰ ਲੈ ਆਇਆ। ਅੰਮ੍ਰਿਤਸਰ ਦੇ ਠਹਿਰਾਓ ਦੌਰਾਨ ਗੁਰੂ ਜੀ ਓਥੇ ਰੋਜ਼ ਦੀਵਾਨ ਸਜਾਉਂਦੇ ਸਨ ਅਤੇ ਗੁਰਬਾਣੀ ਦਾ ਇਲਾਹੀ ਕੀਰਤਨ ਹੁੰਦਾ ਸੀ। ਕੀਰਤਨ ਸੁਣ ਗੁਰੂ ਜੀ ਦੇ ਦੀਦਾਰ ਪਾ ਬੀਬੀ ਕੌਲਾਂ ਦਾ ਮਨ ਐਸਾ ਟਿਕਿਆ ਕਿ ਉਸ ਨੇ ਗੁਰੂ ਜੀ ਪਾਸ ਰਹਿਣ ਦੀ ਬੇਨਤੀ ਕਾਜ਼ੀ ਪਾਸ ਕੀਤੀ। ਕਾਜ਼ੀ ਸੁਣਦੇ ਹੀ ਲੋਹਾ-ਲਾਖਾ ਹੋ ਗਿਆ ਅਤੇ ਉਸ ਨੂੰ ਜਾਨੋ ਮਾਰਨ ਤੱਕ ਦੀਆਂ ਗੱਲਾਂ ਕਰਨ ਲੱਗਿਆ। ਜਦੋਂ ਸਾਈਂ ਮੀਆਂ ਮੀਰ ਜੀ ਨੂੰ ਇਸਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬੀਬੀ ਕੌਲਾਂ ਦੀ ਜਾਨ ਦੀ ਸਲਾਮਤੀ ਲਈ ਗੁਰੂ ਸਾਹਿਬ ਨੂੰ ਸ਼ਰਨ ਦੇਣ ਦੀ ਬੇਨਤੀ ਕੀਤੀ। ਮੁਗਲ ਸਰਕਾਰ ਤੱਕ ਵੀ ਇਹ ਗੱਲ ਪਹੁੰਚੀ ਪਰ ਨਿਥਾਵਿਆਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ