ਬੀਬੀ ਨਿਰਭੈ ਕੌਰ ਇਕ ਮਹਾਨ ਸੂਰਬੀਰ ਸਿੰਘਣੀ ਹੋਈ ਹੈ । ਜਿਹੜੀ ਕਰਤਾਰਪੁਰ ਵਿਚ ਇਕ ਪੂਰਨ ਮਰਦਾਵੇਂ ਪਹਿਰਾਵੇ ਵਿਚ ਰਹਿ ਕੇ ਤੁਰਕਾ ਨਾਲ ਲੋਹਾ ਲੈਂਦੀ ਰਹੀ । ਇਕ ਵਾਰ ਰਾਤ ਇਸ ਨੂੰ ਦੋ ਮੁਗਲਾਂ ਲਲਕਾਰਿਆ । ਇਸ ਨੇ ਲਲਕਾਰਨ ਵਾਲੇ ਦੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਮਿਆਨੋ ਕੱਢ ਉਸ ਦੀ ਬਾਂਹ ਵੱਢ ਦਿੱਤੀ ਦੂਜਾ ਡਰਦਾ ਭੱਜ ਗਿਆ ਜਦੋਂ ਜਹਾਨ ਖਾਂ ਤੇ ਨਾਸਰ ਅਲੀ ਫੌਜਦਾਰ ਜਲੰਧਰ ਨੇ ਕਰਤਾਰਪੁਰ ਹਮਲਾ ਕਰ ਕੇ ਗੁਰਦੁਆਰਾ ਥੰਮ ਸਾਹਿਬ ਵੀ ਸਾੜ ਦਿੱਤਾ ਤੇ ਸ਼ਹਿਰ ਵਿਚ ਕਤਲੇਆਮ ਦਾ ਹੁਕਮ ਦਿੱਤਾ ਮਾਸੂਮ ਤੇ ਨਿਰਦੋਸ਼ੇ ਮੌਤ ਦਾ ਘਾਟ ਉਤਾਰੇ ਜਾ ਰਹੇ ਸਨ । ਨਿਰਭੈ ਕੌਰ ਨੇ ਆਪਣੀ ਵਿਆਹੀ ਜਾ ਰਹੀ ਸਹੇਲੀ ਨੂੰ ਜਰਵਾਨਿਆਂ ਕੋਲੋਂ ਬਚਾ ਕੇ ਆਪਣੇ ਘੋੜੇ ਤੇ ਚੜਾ ਜਰਵਾਨਿਆਂ ਨੂੰ ਚੀਰਦੀ ਸੁਰੱਖਿਅਤ ਥਾਂ ਲੈ ਗਈ । ਹੋਰ ਇਸਤ੍ਰੀਆਂ ਨੂੰ ਵੀ ਆਪਣੇ ਵਾਂਗ ਸ਼ਸਤਰ ਵਿਦਿਆ ਦੇ ਸਿੱਘਣੀਆਂ ਨੇ ਜਰਵਾਨਿਆਂ ਦਾ ਟਾਕਰਾ ਕੀਤਾ ।
ਬੀਬੀ ਨਿਰਭੈ ਕੌਰ ਸ : ਜੰਗ ਬਹਾਦਰ ਸਿੰਘ ਦੇ ਘਰ ਮਾਤਾ ਦਾਤਾਰ ਕੌਰ ਦੀ ਕੁਖੋਂ ਕਰਤਾਰਪੁਰ ( ਜਲੰਧਰ ) ਵਿਚ ਪੈਦਾ ਹੋਈ । , ਜੰਗ ਬਹਾਦਰ ਸਿੰਘ ਬਾਬਾ ਵਡਭਾਗ ਸਿੰਘ ਸੋਢੀ ( ਜਿਹੜਾ ਬਾਬਾ ਗੁਰਦਿੱਤਾ ਜੀ ਦੀ ਛੇਵੀਂ ਪੀੜੀ ਤੇ ਸੀ ) ਦੀ ਸੈਨਾ ਵਿਚ ਇਕ ਨਾਮਵਰ ਸੂਰਬੀਰ ਸੈਨਿਕ ਸੀ । ਨਿਰਭੈ ਕੌਰ ਤੋਂ ਵੱਡੇ ਦੋ ਇਸ ਦੇ ਭਰਾ ਰੱਬ ਨੂੰ ਪਿਆਰੇ ਹੋ ਚੁੱਕੇ ਸਨ । ਪਰ ਪਰਮਾਤਮਾ ਨੇ ਇਸ ਦੇ ਹੋਰ ਕੋਈ ਵੀ ਨਾ ਦਿੱਤਾ । ਨਿਰਭੈ ਨੂੰ ਮਾਂ ਪਿਉ ਨੇ ਪੁੱਤਾਂ ਵਾਂਗ ਲਾਡਾਂ ਨਾਲ ਪਾਲਿਆ । ਜਦੋਂ ਇਹ ਵੱਡੀ ਹੋਈ ਤਾਂ ਇਸ ਨੂੰ ਅੰਮ੍ਰਿਤ ਛਕਾ ਕੇ ਮਰਦਾਵੇਂ ਲਿਬਾਸ ਵਿਚ ਤਿਆਰ ਬਰ ਤਿਆਰ ( ਸਿੰਘਾਂ ਵਾਂਗ ਤਿੰਨ ਫੁਟੀ ਕਿਰਪਾਨ ਗਾਤਰੇ ਵਿਚ ਰੱਖਦੀ ) । ਇਸ ਦਾ ਪਿਤਾ ਵਾਹੀ ਦਾ ਕੰਮ ਵੀ ਕਰਦਾ । ਜੇ ਲੋੜ ਪਵੇ ਤਾਂ ਸਿੰਘ ਮਹਿੰਮਾ ਤੇ ਵੀ ਲੈ ਜਾਂਦਾ । ਤੇ ਪਿਛੋਂ ਨਿਰਭੈ ਮੁੰਡਿਆਂ ਵਾਂਗ ਸਾਰਾ ਘਰ ਦਾ ਕੰਮ ਕਰਦੀ । ਹੱਲ ਵੀ ਵਾਹ ਲੈਂਦੀ ਮੱਝਾਂ ਦਾ ਦੁੱਧ ਚੁੰਘ ਚੁੰਘ ਲਗਰ ਵਾਂਗ ਵਧ ਪੌਣੇ ਛੇ ਫੁਟ ਜੁਆਨ ਹੋ ਪਿਤਾ ਨੇ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿੱਤੀ । ਜੰਗਲ ਵਿਚ ਜਾ ਕੇ ਨਿੱਕੇ ਰੁੱਖਾਂ ਨੂੰ ਕਿਰਪਾਨ ਨਾਲ ਕੱਟ ਕੇ ਖੇਡਾਂ ਕਰਦੀ । ਚੁੰਗੀਆਂ ਲਾਉਂਦੀ ਫਿਰਦੀ । ਇਕ ਦਿਨ ਕਿਤੇ ਪੱਠੇ ਲੈ ਕੇ ਕਾਫੀ ਕਵੇਲੇ ਆਈ ਤਾਂ ਮਾਂ ਨੇ ਕਹਿ ਦਿੱਤਾ “ ਪੁੱਤਰਾ ਤੈਨੂੰ ਪਤਾ ਹੈ ਕਿ ਕਾਂ ਦਾ ਰਾਜ ਹੈ ਉਹ ਕੁੱਤਿਆਂ ਵਾਂਗ ਹਰਲ ਹਰਲ ਕਰਦੇ ਫਿਰਦੇ ਹਨ । ਤੇਰਾ ਪਿਉ ਘਰ ਨਹੀਂ ਹੈ । ਇਸ ਤਰਾਂ ਕਵੇਲੇ ਆਉਣਾ ਚੰਗਾ ਨਹੀਂ ਹੈ । ਅੱਗੇ ਤੋਂ ਵੇਲੇ ਸਿਰ ਪੱਠੇ ਲੈ ਕੇ ਆਇਆ ਕਰ । ਮਾਤਾ ਦੇ ਇਹ ਬੋਲ ਸੁਣ ਕੇ ਨਿਰਭੈ ਨੇ ਨਿਰਭੈ ਹੋ ਕੇ ਕਿਹਾ। ਦਸਮੇਸ਼ ਜੀ ਦਾ ਅੰਮ੍ਰਿਤ ਛਕਿਆ ਹੈ । ਘੋੜ ਸਵਾਰੀ , ਗੱਤਕਾ ਤੇਗ ਚਲਾਉਣੀ , ਨੇਜ਼ਾ ਬਰਛਾ ਚਲਾਉਣ , ਚੱਕਰ ਛੱਡਣਾ ਆਦਿ ਸਾਰੇ ਸ਼ਸਤਰਾਂ ਦੀ ਸਿਖਿਆ ਪਿਤਾ ਜੀ ਨੇ ਦਿੱਤੀ ਹੈ । ਗੁਰ ਜੀ ਹਰ ਸਮੇਂ ਮੇਰੇ ਅੰਗ ਸੰਗ ਹਨ । ਮੈਨੂੰ ਭੈਅ ਤੇ ਫਿਕਰ ਕਿਸ ਗੱਲ ਦਾ ਹੈ । ਉਹ ਆਪ ਮੇਰੀ ਰੱਖਿਆ ਕਰ ਰਿਹਾ ਹੈ , ਤੂੰ ਫਿਕਰ ਨਾ ਕਰ । ਨਿਰਭੈ ਬਾਈ ਸਾਲਾਂ ਦੀ ਸ਼ੈਲ ਸੁਣਖੀ ਮੁਟਿਆਰ ਹੋ ਗਈ ਹੈ । ਇਸ ਦੀਆਂ ਸਖੀਆਂ ਸਹੇਲੀਆਂ ਵੀ ਇਸ ਕੋਲੋਂ ਕੁਝ ਸ਼ਸਤਰ ਚਲਾਉਣੇ ਸਿੱਖ ਗਈਆਂ ਹਨ । ਇਸ ਨੂੰ ਮਖੌਲ ਕਰਦੀਆਂ ਹਨ ਕਿ “ ਸ਼ਾਂਤੀ ਭੈਣ ਕਿਸੇ ਸੈਨਾਪਤੀ ਨਾਲ ਵਿਆਹੀ ਜਾਵੇ ਤਾਂ ਚੰਗਾ ਹੈ । ਹੁਣ ਜੰਗਲਾਂ ਵਿਚ ਬੂਟੇ ਦੇ ਸਿਰ ਕਟਦੀ ਹੈ । ਕਿਤੇ ਆਪਣੇ ਸੈਨਾਪਤੀ ਨਾਲ ਮੁਹਿਮਾਂ ਤੇ ਜਾ ਕੇ ਇਸ ਤਰ੍ਹਾਂ ਤੁਰਕਾਂ ਦੇ ਸਿਰ ਕੱਟੇ । ਨਿਰਭੈ ਕੌਰ ਦਾ ਪਿਤਾ ਜੀ ਫੌਜ ਵਿਚ ਇੱਜ਼ਤ ਮਾਨ ਪਾਉਂਦੇ ਸਨ । ਵਾਹੀ ਕਰਨ ਲਈ ਖੁਲੀ ਜ਼ਮੀਨ ਦਿੱਤੀ ਹੋਈ ਸੀ । ਘਰ ਵੀ ਬੜਾ ਚੰਗਾ ਪੱਕਾ ਬਣਾ ਕੇ ਦਿੱਤਾ ਹੋਇਆ ਸੀ । ਨਿਰਭੈ ਕੌਰ ਦਾ ਵਿਆਹ ਇਕ ਛੇ ਫੁੱਟ ਜੁਆਨ ਸੈਲ ਸ਼ਬੀਲੇ ਸੈਨਿਕ ਹਰਬੇਲ ਸਿੰਘ ਸਪੁੱਤਰ ਝੰਡਾ ਸਿੰਘ ਨਾਲ ਪੂਰਨ ਗੁਰ ਮਰਯਾਦਾ ਨਾਲ ਕਰ ਦਿੱਤਾ । ਇਹ ਪਿਉ ਪੁੱਤਰ ਵੀ ਸਿੱਖ ਸੈਨਾ ਵਿਚ ਸਨ । ਏਥੇ ਕਰਤਾਰਪੁਰ ਪੂਰਨ ਬ੍ਰਹਮ ਗਿਆਨੀ ਮਹਾਂ ਪੁਰਸ਼ ਅੱਛਣ ਸ਼ਾਹ ਦੀ ਧਰਮਸਾਲ ਤੇ ਡੇਰਾ ਸੀ । ਇਹ ਮਹਾਂਪੁਰਸ਼ ਏਥੋਂ ਇਹ ਕਹਿ ਕੇ ਤੁਰ ਪਿਆ ਕਿ ਹੁਣ ਕਰਤਾਰਪੁਰ ਪਰਲੇ ਆਉਣ ਵਾਲੀ ਹੈ । ਮੈਂ ਇਹ ਵੇਖ ਕੇ ਜਰ ਨਹੀਂ ਸਕਦਾ । ਇਸ ਲਈ ਮੈਂ ਏਥੇ ਨਹੀਂ ਰਹਾਂਗਾ । ਹੋਰ ਜਿਹੜਾ ਵੀ ਏਥੇ ( ਡੇਰੇ ) ਆ ਜਾਏਗਾ ਉਸ ਦਾ ਵਾਲ ਵਿੰਗਾ ਨਹੀਂ ਹੋਏਗਾ । ‘ ‘ ਇਸ ਡੇਰੇ ਵਿਚ ਮੱਝਾਂ ਗਾਵਾਂ ਸਨ । ਹਰ ਸਮੇਂ ਆਏ ਗਏ ਲਈ ਲੰਗਰ ਚਲਦਾ ਰਹਿੰਦਾ ਸੀ । ਸਭ ਵਰਤੋਂ ਦੀਆਂ ਵਸਤੂਆਂ ਬਣਾਈਆਂ ਹੋਈਆ ਸਨ । ਸਭ ਕੁਝ ਤਿਆਗ ਡੇਰਾ ਭਾਈ ਭਾਗ ਜੀ ਨੂੰ ਸੌਂਪ ਹੱਥ ਇਕ ਕਰਮੰਡਲ ਤੇ ਮੋਢੇ ਤੇ ਕੰਬਲੀ ਪਾ ਕਰਤਾਰ ਪੁਰ ਨੂੰ ਅਲਵਿਦਾ ਕਹਿ ਤੁਰ ਪਿਆ ਸਾਰੇ ਸ਼ਹਿਰ ਵਿਚ ਆਪ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ । ਸਾਰੇ ਲੋਕਾਂ ਆਪ ਨੂੰ ਰੋਕਣ ਦਾ ਯਤਨ ਕੀਤਾ ਪਰ ਨਾ ਰੁਕਿਆ ਹੋਰ ਵੀ ਅਨੇਕ ਸਾਧੂ ਨਾਲ ਤੁਰ ਪਏ । ਕਈ ਸਿਦਕਵਾਨ ਏਥੇ ਭਾਈ ਭਾਗ ਜੀ ਨਾਲ ਰਹਿ ਪਏ । ਨਿਰਭੈ ਕੌਰ ਦੋ ਵੇਲੇ ਨਿੱਤਨੇਮ ਕਰਦੀ ਤੇ ਜਦੋਂ ਆਪਣੇ ਤੇ ਪਿਤਾ ਜੀ ਦੇ ਸ਼ਸਤਰ ਸਾਫ ਕਰਦੀ ਤੇ ਇਨਾਂ ਦੀ ਉਪਮਾ ਵਿਚ ਹੇਠ ਲਿਖਿਆ ਸਲੋਕ ਪੜਦੀ । ਨਮੋਂ ਬਾਣ ਬਾਣੰ । ਨਿਰਭਰਜਾਣੰ ਨਮੋ ਦੇਵ ਦੇਵੰ । ਭਵਾਣੰ ਭਵਾਅੰ ॥ ਸਿੱਖਾਂ ਨੇ ਅਬਦਾਲੀ ਨੂੰ ਵਾਪਿਸ ਜਾਂਦਿਆਂ ਨੇ ਲੁਟਿਆ ਵੀ ਤੇ ਹਿੰਦੂ ਬੀਬੀਆਂ ਉਸ ਦੀ ਕੈਦ ਚੋਂ ਛੁਡਾ ਕੇ ਉਨ੍ਹਾਂ ਦੇ ਘਰੀ ਪੁਚਾਇਆ ਸੀ । ਸਿੱਖਾਂ ਜੰਗਲਾਂ ਵਿਚ ਜਾ ਲੁਕਦੇ । ਨਸਰ ਅਲੀ ਫੋਜਦਾਰ ਜਲੰਧਰ ਨੇ ਜਹਾਨ ਖਾਂ ਸੂਬਾ ਲਾਹੋਰ ਨੂੰ ਕਰਤਾਰਪੁਰ ਤੇ ਚੜਾਈ ਕਰਨ ਲਈ ਸੱਦ ਭੇਜਿਆ । ਰਾਹ ਵਿੱਚ ਲੁੱਟ ਮਾਰ ਕਰਦਾ ਲਾਹੌਰ ਤੋਂ ਤੁਰ ਪਿਆ । ਕਰਤਾਰਪੁਰ ਅਮਨ ਅਮਾਨ ਵੱਸਦਾ ਕਿਸੇ ਨੂੰ ਕੋਈ ਪਤਾ ਨਹੀਂ ਕਿ ਕੀ ਵਾਪਰਨ ਵਾਲਾ ਹੈ ਸਵਾਏ ਉਸ ਮਹਾਂ ਪੁਰਸ਼ ਦੇ ਜਿਹੜਾ ਛਡ ਕੇ ਚਲਾ ਗਿਆ ਹੈ । ਬਾਬਾ ਵਡਭਾਗ ਸਿੰਘ ਆਪਣਾ ਪਰਿਵਾਰ ਪਹਾੜਾਂ ਵਿਚ ਸੁਰੱਖਿਅਤ ਥਾਂ ਭੇਜ ਦਿੱਤਾ ਸੀ ਤੇ ਆਪਣੇ ਕੁਝ ਨਾਮਵਰ ਸਿੰਘਾਂ ਨੂੰ ਲੈ ਕਿਲਾ ਛੱਡ ਚਲਾ ਗਿਆ । ਵਡਭਾਗ ਸਿੰਘ ਦੀ ਸੈਂਕੜਿਆਂ ਦੀ ਗਿਣਤੀ ਦੀ ਫੌਜ ਤੀਹ ਪੈਂਤੀ ਹਜਾਰ ਧਾੜਵੀਆਂ ਅੱਗੇ ਕਿਵੇਂ ਟਿੱਕ ਸਕਦੀ ਸੀ । ਕਾਫੀ ਸਿੱਖ ਸ਼ਹੀਦ ਹੋ ਗਏ । ਸ਼ਿਵ ਦਿਆਲ ਉਸ ਵੇਲੇ ਕਰਤਾਰਪੁਰ ਦਾ ਪ੍ਰਸਿੱਧ ਹਟਵਾਣੀਆਂ ਤੇ ਸ਼ਾਹੂਕਾਰ ਸੀ । ਗੁਰਦੁਆਰਾ ਸਾਹਿਬ ਦੇ ਕਿਲ੍ਹੇ ਹੇਠ ਇਸ ਦਾ ਹੱਟ ਸੀ । ਸ਼ਿਵ ਦਿਆਲ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ । ਇਸ ਦੀ ਵੱਡੀ ਲੜਕੀ ਕਾਂਤਾ ਦਾ ਵਿਆਹ ਰਚਿਆ ਹੋਇਆ । ਅੱਧੀ ਰਾਤ ਤੱਕ ਇਸਤਰੀਆਂ ਵਿਆਹ ਦੇ ਗੀਤ ਗਾਉਂਦੀਆਂ ਰਹੀਆਂ । ਨਿਰਭੈ ਕੌਰ ਜਿਹੜੀ ਆਪਣੇ ਸਹੇਲੀ ਦੇ ਵਿਆਹ ਦੇ ਗੀਤਾਂ ਵਿਚੋਂ ਵਿਹਲੀ ਹੋ ਕੇ ਘਰ ਜਾ ਰਹੀ ਸੀ ਤਾਂ ਦੇ ਮੁਗਲ ਜ਼ਾਦਿਆਂ ਇਸੇ ਵੇਲੇ ਇਕੱਲੀ ਜਾਂਦਿਆ ਵੇਖ ਲਲਕਾਰਿਆ ਤੇ ਕਿਹਾ ਕਿ ਜਾਣੇ ਨਾ ਪਾਏ ਨਿਰਭੈ ਕੌਰ ਨੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਕੱਢ ਲਲਕਾਰਨ ਵਾਲੇ ਦੀ ਬਾਂਹ ਲਾਹ ਸੁੱਟੀ ਉਹ ਚੀਕਾਂ ਮਾਰਦਾ ਭੱਜ ਗਿਆ । ਦੂਜਾ ਵੀ ਪਿਛੇ ਹਰਨ ਹੋ ਗਿਆ । ਨਿਡਰ ਸ਼ੀਹਣੀ ਜਦੋ ਲਹੂ ਭਿਜੀ ਕਿਰਪਾਨ ਨਾਲ ਘਰ ਪੁੱਜੀ ਤਾਂ ਮਾਂ ਪਿਓ ਇਹ ਵੇਖ ਕੇ ਹੈਰਾਨ ਹੋ ਗਏ । ਤੇ ਪਿਤਾ ਜੀ ਪੁਛਿਆ “ ਪੁੱਤਰੀ ਇਹ ਕੀ ਭਾਣਾ ਵਰਤਾ ਆਈ ਇਸ ਵੇਲੇ । ਨਿਰਭੈ ਨੇ ਪਿਤਾ ਜੀ ਨੂੰ ਕਿਹਾ “ ਦੋ ਕੁੱਤੇ ਭੌਕੇ ਸਨ ਇਕ ਨੂੰ ਸੋਧਾ ਲਾ ਦਿੱਤਾ ਹੈ ਤੇ ਦੂਜਾ ਭੱਜਣ ਵਿੱਚ ਸਫਲ ਹੋ ਗਿਆ ਹੈ । ‘ ‘ ਪਿਤਾ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ