ਬੀਬੀ ਰੂਪ ਕੌਰ ਦਾ ਸਿੱਖ ਇਤਿਹਾਸ ਵਿਚ ਖਾਸ ਅਸਥਾਨ ਹੈ । ਆਪ ਗੁਰੂ ਹਰਿ ਰਾਇ ਜੀ ਦੀ ਸਪੁੱਤਰੀ ਸਨ । ਬੀਬੀ ਰੂਪ ਕੌਰ ਜੀ ਬਾਬਾ ਰਾਮ ਰਾਏ ਤੋ ਛੋਟੇ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਤੋ ਵੱਡੇ ਸਨ । ਹਰ ਸਮੇਂ ਗੁਰੂ ਘਰ ਵਿਚ ਲੰਗਰ ਆਦਿ ਤੇ ਆਈ ਸੰਗਤ ਦੀ ਸੇਵਾ ਕਰਨਾ ਬੀਬੀ ਰੂਪ ਕੌਰ ਆਪਣਾ ਪਹਿਲਾਂ ਕਰਤੱਵ ਸਮਝਦੇ । ਅੰਮ੍ਰਿਤ ਵੇਲੇ ਇਸ਼ਨਾਨ ਕਰ ਗੁਰਬਾਣੀ ਪੜਦਿਆਂ ਸੇਵਾ ਕਰਦਿਆਂ ਸਾਰਾ ਦਿਨ ਲੰਘ ਜਾਂਦਾ ਸੀ । ਸਾਰੀ ਬਾਣੀ ਕੰਠ ਕੀਤੀ ਹੋਈ ਸੀ । ਹੋਰਾਂ ਨੂੰ ਗੁਰਬਾਣੀ ਲਿਖਕੇ ਵੰਡਦੇ ਤੇ ਇਸ ਪਾਸੇ ਤੋਰਦੇ । ਹੋਰ ਸਾਰਿਆਂ ਤੋਂ ਵੱਡਾ ਸਾਡੇ ਤੇ ਜਿਹੜਾ ਬੀਬੀ ਪਰਉਪਕਾਰ ਕੀਤਾ ਉਹ ਇਹ ਕਿ ਗੁਰੂ ਜੀ ਜਿਹੜੇ ਉਪਦੇਸ਼ ਸੰਗਤ ਨੂੰ ਦੇਂਦੇ ਜਾਂ ਜਿਹੜਾ ਸਿੱਖ ਇਤਹਾਸ ਦੱਸਦੇ ਆਪ ਨੇ ਉਹ ਸੁਣ ਸੁਣ ਕੇ ਲਿਖਣਾ ਸ਼ੁਰੂ ਕਰ ਦਿੱਤਾ ਇਹ ਸਿੱਖ ਇਤਿਹਾਸ ਨੂੰ ਇਕ ਮਹਾਨ ਦੇਣ ਹੈ ।
ਹੋਰ ਜਿਉਂ ਜਿਉਂ ਵੱਡੀ ਹੁੰਦੀ ਗਈ ਬੀਬੀ ਰੂਪ ਕੌਰ ਗੁਰੂ ਘਰ ਦਾ ਸਾਰੀਆਂ ਰਹੁ ਰੀਤਾਂ ਜਿਵੇਂ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਨਾ , ਨਾਮ ਜਪਣਾ , ਸਿਮਰਨ ਤੇ ਪ੍ਰਭੂ ਭਗਤੀ ਜਿਹੀ ਗੁਣ ਬਚਪਨ ਤੋਂ ਹੀ ਧਾਰਨ ਕਰ ਲਏ ਆਪਣੇ ਮਾਤਾ ਪਿਤਾ ਪਾਸੋਂ । ਹੋਰ ਆਈ ਸੰਗਤ ਦੀ ਸੇਵਾ ਸੰਭਾਲ ਦੀ ਜਿਮੇਵਾਰੀ ਵੀ ਸੰਭਾਲਣ ਲਗ ਪਈ । ਮਾਤਾ ਕ੍ਰਿਸ਼ਨ ਕੌਰ ਦਾ ਹੱਥ ਵਟਾਉਣ ਲੱਗ ਪਈ । ਘਰ ਹੀ ਗੁਰਮੁਖੀ ਸਿੱਖ ਗੁਰਬਾਣੀ ਕੰਠ ਕਰ ਲਈ ਤੇ ਸੁੰਦਰ ਲਿਖਾਈ ਵਿੱਚ ਲਿਖ ਕੇ ਵੰਡਣੀ ਵੀ ਸ਼ੁਰੂ ਕਰ ਦਿੱਤੀ । ਬੀਬੀ ਜੀ ਦਾ ਵਿਆਹ ਕੋਸ਼ਸ਼ ਜੀ ਦੀਆਂ “ ਗੁਰੂ ਕੀ ਸਾਖੀਆਂ ਸੰਪਾਦਿਤ ਪਿਆਰਾ ਸਿੰਘ ਪਦਮ ਪੰਨਾ ੫੯ ,੬੦ ਤੇ ਇਸ ਵਿਆਹ ਬਾਰੇ ਇਉਂ ਲਿਖਦਾ ਹੈ : ਇਸੀ ਸਾਲ ਸੰਮਤ ਸਤਾਰਾ ਉਨੀਸ ( ੧੬੬੨ ਈ ( ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਸਮਾਉਣ ਤੋਂ ਇਕ ਸਾਲ ਬਾਦ ਵੈਸਾਖੀ ਦਾ ਤਿਉਹਾਰ ਆਇਆ । ਸੰਗਤਾਂ ਬਾਲਾ ਗੁਰੂ ਜੀ ਕਾ ਦਰਸ਼ਨ ਪਾਨੇ ਦੂਰ ਨੇੜੇ ਸੇ ਹੁਮ ਹੁਮਾਇ ਕੇ ਆਈਆਂ।ਤੀਨ ਦਿਵਸ ਚਾਰੋਂ ਦਿਸ਼ਾ ਮੈਂ ਕਾਈ ਆ ਰਹਾ ਤੇ ਕਾਈ ਜਾਇ ਰਹਾ ਸੀ । ਬਾਲਾ ਗੁਰੂ ਜੀ ( ਗੁਰੂ ਹਰਿ ਕ੍ਰਿਸ਼ਨ ਜੀ ) ਨੇ ਜੈਸੀ ਜੈਸੀ ਕਿਸੇ ਵੀ ਭਾਵਨਾ ਸੀ , ਵੈਸੀ ਪੂਰਨ ਕੀ । ਬਾਬਾ ਸੂਰਜ ਮੱਲ ਜੀ , ਸ੍ਰੀ ਅਨੀ ਰਾਇ ਜੀ ਮਾਤਾ ਬੱਸੀ ਅਤੇ ਮਾਤਾ ਦਰਗਾਹ ਮੱਲ , ਭਾਈ ਮਨੀ ਰਾਮ ਜੀ ਆਦਿ ਮੁਖੀਏ ਸਿੱਖ ਤੀਨ ਦਿਵਸ ਸਤਿਗੁਰੂ ਕੀ ਹਜੂਰੀ ਮੇ ਸਾਰੇ ਕਾਰੋਬਾਰ ਕੋ ਚਲਾ ਰਹੇ ਥੇ । ਸਲਕੋਟ ਦੇਸ਼ ਕੀ ਸੰਗਤ ਕੀਰਤਪੁਰ ਮੇ ਨਏ ਗੁਰੂ ਜੀ ਕਾ ਦਰਸ਼ਨ ਪਾਨੇ ਆਈ । ਇਸ ਸੰਗਤ ਮੈਂ ਪਸਰੂਰ ਨਿਵਾਸੀ ਭਾਈ ਪੈੜਾ ਮਲ ਖੱਤਰੀ ਸਮੇਤ ਪਰਿਵਾਰ ਸਤਿਗੁਰਾਂ ਕੇ ਦਰਸ਼ਨ ਪਾਨੇ ਆਇਆ । ਇਸ ਦਾ ਬੇਟਾ ਖੇਮਕਰਨ ਇਕ ਹੋਣਹਾਰ ਲੜਕਾ ਸੀ । ਇਸੇ ਦੇਖ ਮਾਤਾ ਬੱਸੀ ਨੇ ਬੀਬੀ ਰੂਪ ਕੋਇਰ ਕੀ ਸਗਾਈ ਏਸ ਕੇ ਗੈਲ ਕਰ ਦਈ । ਬੀਬੀ ਰੂਪ ਕੁਇਰ ਕੀ ਆਯੂ ਤੇਰਾ ਬਰਖਾਂ ਕੀ ਹੋ ਗਈ ਸੀ । ਇਸ ਕੇ ਵਿਆਹ ਕੀ ਤਿਆਰੀ ਹੋਣੇ ਲਾਗੀ । ਸੰਮਤ ਸਤਾਰਾਂ ਸੈ ਉਨੀਸ ਮਗਹਰ ਸੁਦੀ ਤੀਜ ਕੇ ਇਹ ਬੀਬੀ ਰੂਪ ਕੁਇਰ ਕਾ ਵਿਵਾਹੁ ਸ੍ਰੀ ਪ੍ਰੇਮ ਕਰਨ ਹੋਇ ਗਿਆ । ਡੋਲੀ ਵਿਦਿਆ ਕਰਨੇ ਸਮੇਂ ਦਾਦੀ ਬੱਸੀ ਨੇ ਜਿਥੇ ਹੋਰ ਦਾਜ ਦਾਵਨ ਦੀਆ ਉਥੇ ਪਾਂਚ ਪਾਵਨ ਪੂਜਨੀਕ ਵਸਤੂ ਦੇ ਕੇ ਕਹਾ , ਇਨ੍ਹੇ ਸਹਿਤ ਅਦਬ ਤੇ ਸਤਿਕਾਰ ਨਾਲ ਰਖਣਾ । ਇਨ ਪਾਂਚ ਵਸਤੂਆਂ ਦੇ ਨਾਮ ਇਹ ਹਨ- ਪ੍ਰਿਥਮੇ ਸੇਲੀ , ਤੇ ਟੋਪੀ ਗੁਰੂ ਨਾਨਕ ਜੀ ਕੀ । ਏਕ ਕਟਾਰ ਗੁਰੂ ਹਰਿ ਗੋਬਿੰਦ ਕੇ ਗਾਤਰੇ ਕੀ । ਏਕ ਪੋਥੀ ਗੁਰੂ ਜੀ ਕੇ ਮੂਹਿ ਕੀ ਸਾਖੀਆਂ ਪਾਚਮੀ ਰੇਹਲ ਜਿਸ ਪਰ ਪੋਥੀ ਜੀ ਦਾ ਪ੍ਰਕਾਸ਼ ਹੋਤਾ ਸੀ । ਗੁਰੂ ਨਾਨਕ ਜੀ ਨੇ ਬਾਬਾ ਸ੍ਰੀ ਚੰਦ ਜੀ ਕੋ ਦਈ ਸੀ । ਆਗੇ ਇਨ ਬਾਬਾ ਗੁਰਦਿਤਾ ਜੀ ਕੋ ਦੇ ਕੇ ਨਿਵਾਜਿਆ । ਸਵਾ ਪਹਿਰ ਦਿੰਹੁ ਚੜੇ ਮਾਤਾ ਬੱਸੀ ਨੇ ਬੀਬੀ ਰੂਪ ਕੁਇਰ ਕੀ ਡੋਲੀ ਕੀਰਤਪੁਰ ਦੇ ਵਿਦਾ ਕੀ।- ਬੀਬੀ ਰੂਪ ਕੁਇਰ ਤੀਨ ਦਿਨ ਸਹੁਰਾ ਘਰ ਰਹਿ ਕੇ ਚੌਥੇ ਦਿੰਹੁ ਪਸਰੂਰ ਸੇ ਵਿਦਿਆ ਹੋਈ । ਰਸਤੇ ਕਾ ਪੰਧ ਮੁਕਾਇ ਕੀਰਤਪੁਰ ਮੇਂ ਆਇ ਗਈ । ਇਸ ਦੇ ਬਾਦ ਬੀਬੀ ਕੀਰਤਪੁਰ ਲਵੇ ਕੋਟ ਕਲਿਆਨ ਨਗਰੀ ਮੇ ਨਿਵਾਸ ਕਰ ਲਈਆ ॥੫ ।।
ਬੀਬੀ ਰੂਪ ਕੌਰ ਜੀ ਜਿਹੜਾ ਮਹਾਨ ਕਾਰਜ ਕੀਤਾ ਉਹ ਇਹੋ ਸੀ ਆਪ ਨੂੰ ਗੁਰੂ ਜੀ ਨੇ ਜਿਹੜਾ ਕੋਈ ਉਪਦੇਸ਼ ਸਿੱਖ ਸੰਗਤ ਨੂੰ ਦਿੱਤਾ ਜਾ ਕੁਝ ਪਹਿਲੇ ਗੁਰੂ ਸਾਹਿਬਾਨ ਬਾਰੇ ਦੱਸਿਆ ਉਸ ਨੂੰ ਉਸੇ ਵੇਲੇ ਲਿਖ ਕੇ ਸੰਭਾਲ ਲਿਆ ਉਸ ਵਕਤ ਸਮੇਂ ਬੀਬੀ ਜੀ ਨੂੰ ਨਹੀਂ ਪਤਾ ਕਿ ਕਿੱਡਾ ਮਹਾਨ ਉਪਰਾਲਾ ਸਿੱਖ ਇਤਿਹਾਸ ਨੂੰ ਸਾਂਭਣ ਲਈ ਕਰ ਰਹੀ ਹੈ । ਉਸ ਸਮੇਂ ਤਾਂ ਆਪਣੇ ਜੀਵਨ ਨੂੰ ਸੇਧ ਦੇਣ ਲਈ ਇਕ ਸਭ ਕੁਝ ਲਿਖ ਰਹੀ ਸੀ । ਪਰ ਸੈਂਕੜੇ ਸਾਲਾਂ ਬਾਦ ਅਜ ਪਤਾ ਲੱਗਦਾ ਹੈ ਕਿ ਬੀਬੀ ਜੀ ਕਿੱਡੀ ਬੁੱਧੀਮਾਨ ਤੇ ਸੂਝਵਾਨ ਸੀ | ਆਪ ਪਹਿਲੀ ਸਿੱਖ ਲਿਖਾਰੀ ਹੈ ਜਿਸ ਨੇ ਗੁਰੂ ਜੀ ਦੇ ਮੁਖ ਤੋਂ ਉਚਾਰੇ ਸ਼ਬਦ ਹੂ – ਬ – ਹੂ ਉਸੇ ਵੇਲੇ ਲਿਖੇ ॥ ਇਸੇ ਤਰ੍ਹਾਂ ਪੋਥੀ ਸਾਹਿਬ ਨੂੰ ਪੜ ਕੇ ਅਰਥ ਦੱਸਣ ਲੱਗੇ ਗੁਰੂ ਜੀ ਜੋ ਕਿਹਾ ਉਹ ਵੀ ਕਲਮਬੰਦ ਕਰ ਲਿਆ । ਜਿਸ ਨਾਲ ਆਉਣ ਵਾਲੀ ਪੀੜੀ ਆਦਿ ਗ੍ਰੰਥ ਨੂੰ ਸਮਝਣ ਵਿਚ ਸੌਖ ਅਨੁਭਵ ਕਰਨ ਲਗੀ । ਇਸ ਤਰ੍ਹਾਂ ਬੀਬੀ ਜੀ ਨੂੰ ਹੋਰ ਕਿਤੇ ਲਿਖੇ ਪਤਰੇ ਮਿਲ ਜਾਂਦੇ ਤਾਂ ਉਨ੍ਹਾਂ ਦਾ ਵੀ ਉਤਾਰਾ ਕਰਕੇ ਰਖ ਲੈਂਦੀ । ਇਹ ਆਪ ਹੀ ਸਨ ਜਿਨ੍ਹਾਂ ਸੱਭ ਤੋਂ ਪਹਿਲਾਂ ਗੁਰੂ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ ਕਲਮਬੰਦ ਕਰਨ ਦੀ ਸਿਆਣਪ ਵਰਤੀ । ਬੀਬੀ ਜੀ ਨੇ ਗੁਰੂ ਉਪਦੇਸ਼ਾਂ ਨੂੰ ਲਿਖ ਕੇ ਪਰਚਾਰਿਆ ਵੀ ਤੇ ਇਹ ਵੀ ਦੱਸਿਆ ਕਿ ਸਿੱਖ ਕਿਸ ਤਰੀਕੇ ਨਾਲ ਪ੍ਰਾਰਥਨਾ ਜਾਂ ਅਰਦਾਸ ਕਰਦੇ ਹਨ । ਸਿੱਖ ਕਿਹੋ ਜਿਹੇ ਪ੍ਰਸ਼ਨ ਕਰਦੇ ਤੇ ਗੁਰੂ ਜੀ ਕਿਸ ਤਰਾਂ ਦੇ ਉਤਰ ਦੇਂਦੇ । ਆਪ ਦੀ ਲਿਖਤਾਂ ਤੋਂ ਪਤਾ ਲਗਦਾ ਕਿ ਗੁਰੂ ਜੀ ਗੁਰਦੁਆਰਿਆਂ ਦੀ ਯਾਤਰਾ ਵੇਲੇ ਕਿਤਨਾ ਸਤਿਕਾਰ ਤੇ ਅਦਬ ਰਖਦੇ ਗੁਰੂ ਅਸਥਾਨਾਂ ਦਾ ਜਦੋਂ ਗੁਰੂ ਜੀ ਨਨਕਾਣਾ ਸਾਹਿਬ ਗਏ ਤਾਂ ਭੋਇ ਹੀ ਡੇਰੇ ਲਾਏ । ਬੀਬੀ ਜੀ ਨੇ ਗੁਰੂ ਸਾਖੀਆਂ ਲਿਖਣ ਲੱਗਿਆਂ ਪਹਿਲੇ ਗੁਰੂ ਸਾਹਿਬਾਨ ਨਾਲ ਮਹਲਾ ਪਾ ਦਿੱਤਾ ਜਿਹੜੇ ਬਚਨ ਗੁਰੂ ਹਰਿ ਰਾਇ ਸਾਹਿਬ ਪਾਸੋਂ ਸੁਣੇ ਉਸ ਨਾਲ ਕੋਈ ਮਹੱਲਾ ਨਹੀਂ ਪਾਇਆ ਤੇ ਗੁਰੂ ਦੇ ਮੁਖੋਂ ਸਤਿਗੁਰੂ ਬੋਲਿਆ ਲਿਖਿਆ ਹੈ । ਕੀਰਤਪੁਰ ਬੀਬੀ ਜੀ ਨੂੰ ਗੁਰੂ ਹਰਿਰਾਇ ਜੀ ਦਾ ਇਕ ੧੨ ਗਿਰਾਂ ਮੁਰਬਾ ਰੁਮਾਲ ਦਿੱਤਾ ਹੋਇਆ ਹੈ । ਪੋਥੀ ਤੇ ਸਾਖੀਆਂ ਹਨ ਜਿਸ ਵਿਚ ੪੯੨ ਸਾਖੀਆਂ ਹਨ ਇਸ ਦੇ ੫੫੯ ਪੰਨੇ ਹਨ । ਗੁਰੂ ਹਰਿ ਰਾਇ ਜੀ ਦੇ ਦਰਬਾਰ ਵਿਚ ਸਿੱਖ ਸੰਗਤਾਂ ਭਾਂਤ ਭਾਂਤ ਦੇ ਪ੍ਰਸ਼ਨ ਕਰਕੇ ਆਪਣੇ ਮਨ ਦੇ ਸ਼ੰਕੇ ਨਿਵਰਤ ਕਰਦੇ ਸਨ । ਉਨ੍ਹਾਂ ਗੁਰੂ ਉਪਦੇਸ਼ਾਂ ਨੂੰ ਆਪਣਾ ਜੀਵਨ ਲਖਸ਼ ਬਣਾ ਭਵਸਾਗਰ ਪਾਰ ਕਰ ਜਾਂਦੇ।ਇਹ ਸਾਰਾ ਕੁਝ ਬੀਬੀ ਰੂਪ ਕੌਰ ਜੀ ਲਿਖੀ ਜਾਂਦੀ ਹੋਰ ਜਿਹੜੀ ਤੁਕ ਕੋਈ ਗੁਰੂ ਬਾਣੀ ਵਿੱਚ ਦਸਦੇ ਉਹ ਵੀ ਲਿਖ ਲੈਂਦੀ । ਹੁਣ ਤਕ ਸਿੱਖ ਸੰਗਤ ਨੂੰ ਇਹ ਪੱਕਾ ਵਿਸ਼ਵਾਸ਼...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ