More Gurudwara Wiki  Posts
ਬੀਬੀ ਵੀਰੋ ਜੀ – ਜਾਣੋ ਇਤਿਹਾਸ


ਬੀਬੀ ਵੀਰੋ ਜੀ
ਬੀਬੀ ਵੀਰੋ ਜੀ ਦਾ ਜਨਮ ਮਾਤਾ ਦਮੋਦਰੀ ਜੀ ਦੀ ਕੁੱਖੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ੧੬੧੫ ਈ : ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਵਿੱਚ ਹੋਇਆ ਬੀਬੀ ਜੀ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ । ਇਤਿਹਾਸ ਵਿੱਚ ਆਉਂਦਾ ਹੈ ਇਕ ਵਾਰੀ ਜਦੋਂ ਮਾਤਾ ਗੰਗਾ ਜੀ ਬਾਬਾ ਗੁਰਦਿੱਤਾ ਜੀ ਨੂੰ ਚੁੱਕ ਕੇ ਖਿਲਾ ਰਹੇ ਸਨ ਕਿਹਾ ਕਿ ‘ ਜੋੜੀ ਰਲੇ ਤਾਂ ਗੁਰੂ ਹਰਿਗੋਬਿੰਦ ਸਾਹਿਬ ਬਚਨ ਕੀਤਾ “ ਮਾਤਾ ਜੀ ਤੁਹਾਡੇ ਬਚਨ ਸਤਿ ਹਨ ਜੋੜੀ ਨਹੀਂ ਪੰਜ ਬੇਟੇ ਹੋਣਗੇ ਪਰ ਅਸੀਸ ਦਿਓ ਕਿ ਘਰ ਵਿੱਚ ਇਕ ਲੜਕੀ ਵੀ ਹੋਵੇ ਤਾਂ ਗਰਹਿਸਤ ਦਾ ਸਹੀ ਸਵਾਦ ਵੀ ਆਏ ਤੇ ਚਜ ਆਚਾਰ ਵੀ ।
ਗੁਰ ਬਿਲਾਸ ਪਾ : ਛੇਵੀ ਕਵੀ ਸੋਹਣ ਇਉਂ ਲਿਖਦਾ ਹੈ : ਸੀਲਖਾਨ ਕਨੰਆ ਇਕ ਹੋਵੈ ॥ ਪੁਤਰੀ ਵਿੱਚ ਜਗਤ ਗਰਹਿਸਤ ਵਿਗੌਵੈ ।।
ਮਾਤਾ ਗੰਗਾ ਜੀ ਇਹ ਗੱਲ ਸੁਣ ਬਹੁਤ ਪ੍ਰਸੰਨ ਹੋਏ ਕਿ ਪੁੱਤਰੀ ਨੂੰ ਚੰਗੇ ਚੱਜ ਅਚਾਰ ਸਿਖਲਾਏ ਜਾਣਗੇ । ਅੱਗੇ ਉਹ ਗਰਹਿਸਥੀ ਜੀਵਨ ਵਿਚ ਦੂਜੇ ਘਰ ਜਾ ਕੇ ਇਕ ਆਰਦਸ਼ਕ ਬਣੇਗੀ , ਹੋਰਾਂ ਨੂੰ ਉਹ ਚੰਗੀਆਂ ਸਿਖਿਆਵਾਂ ਦੇਵੇਗੀ । ਪੰਜਾਂ ਭਰਾਵਾਂ ਬਾਬਾ ਗੁਰਦਿੱਤਾ ਜੀ , ਸ੍ਰੀ ਸੂਰਜ ਮੱਲ , ਸ੍ਰੀ ਅਣੀ ਰਾਇ , ਬਾਬਾ ਅਟੱਲ ਰਾਇ ਤੇ ਗੁਰੂ ਤੇਗ਼ ਬਹਾਦਰ ਜੀ ਹੋਰਾਂ ਦੀ ਲਾਡਲੀ ਭੈਣ ਲਾਡਾਂ ਤੇ ਸੱਧਰਾਂ ਤੇ ਚਾਵਾਂ ਨਾਲ ਪਾਲੀ ਗਈ । ਮਾਤਾ ਗੰਗਾ ਜੀ ਤੇ ਗੁਰੂ ਜੀ ਬੱਚੀ ਨੂੰ ਬਹੁਤ ਪਿਆਰ ਨਾਲ ਸੋਹਣੀ ਸੁਚੱਜੀ ਤੇ ਅਚਾਰ ਭਰਪੂਰ ਸਿਖਿਆਂ ਦੇਂਦੇ । ਬੀਬੀ ਜੀ ਘਰ ਵਿਚ ਆਈ ਸੰਗਤ ਦੀ ਹੰਸੂ – ਹੰਸੂ ਤੇ ਖਿੜੇ ਮੱਥੇ ਭੱਜ ਭੱਜ ਕੇ ਸੇਵਾ ਤੇ ਸਤਿਕਾਰ ਕਰਦੇ । ਲੰਗਰ ਵਿਚ ਹਰ ਇਕ ਭਾਂਤ ਦਾ ਭੋਜਣ ਮਠਿਆਈ ਆਦਿ ਤਿਆਰ ਕਰਨ ਵਿੱਚ ਨਿਪੁੰਨ ਸਨ । ਨਾਲ ਗੁਰਬਾਣੀ ਵਿੱਚ ਨਿਪੁੰਨ ਬਾਣੀ ਜ਼ਬਾਨੀ ਕੰਠ ਕਰ ਲਈ । ਗੁਰਮੁਖੀ ਵਿੱਚ ਵੀ ਲਿਖਾਈ ਬੜੀ ਸੁੰਦਰ ਸੀ ।
ਗੁਰੂ ਜੀ ਆਪਣੀ ਸਾਲੀ ਰਾਮੋ ਤੇ ਸਾਂਡੂ ਸਾਂਈ ਦਾਸ ਪਾਸ ਮਾਲਵੇ ਦੇਸ਼ ਜਾਇਆ ਕਰਦੇ ਸਨ । ਇਸ ਕਰਕੇ ਇਸ ਇਲਾਕੇ ਦੀ ਕਾਫੀ ਸੰਗਤ ਸਿੱਖ ਬਣ ਗਈ ਸੀ । ਉਹ ਅਕਸਰ ਸਾਂਈ ਦਾਸ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆਇਆ ਕਰਦੇ ਸਨ । ਉਨ੍ਹਾਂ ਵਿੱਚ ਇਕ ਧਰਮਾ ਨਾਂ ਦਾ ਸਿੱਖ ਵੀ “ ਮੱਲੇ ਪਿੰਡ ਤੋਂ ਆਇਆ ਕਰਦਾ ਸੀ । ਹੈ ਤਾਂ ਕੁਝ ਗਰੀਬ ਪਰ ਸ਼ਰਧਾਲੂ ਬਹੁਤ ਸੀ । ਇਕ ਵਾਰੀ ਮੁੱਲੇ ਪਿੰਡ ਦੀ ਸੰਗਤ ਆਈ ਹੋਈ ਸੀ । ਗੁਰੂ ਅਕਾਲ ਤਖ਼ਤ ਬਾਜਮਾਨ ਸਨ ਕਈਆਂ ਥਾਵਾਂ ਤੋਂ ਹੋਰ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਹੋਈਆਂ ਸਨ । ਇਨ੍ਹਾਂ ਸੰਗਤਾਂ ਵਿਚ ਇਕ ਲੜਕਾ ਭਾਵੇਂ ਮੈਲੇ ਬਸਤਰਾਂ ਵਿਚ ਬੈਠਾ ਹੋਇਆ ਸੀ ਪਰ ਗੋਦੜੀ ਵਿਚ ਲਾਲ ਵਾਲੀ ਗੱਲ । ਬੜਾ ਸੁੰਦਰ ਤੇ ਸਬੀਲਾ ਕੋਈ ਅਲਾਹੀ ਰੂਪ ਹੀ ਜਾਪਦਾ ਸੀ । ਗੁਰੂ ਜੀ ਦੇ ਦਿਲ ਨੂੰ ਇਸ ਦੀ ਭੋਲੀ ਭਾਲੀ ਸੁੰਦਰ ਸ਼ਕਲ ਨੇ ਮੋਹ ਲਿਆ । ਗੁਰੂ ਜੀ ਹੋਰਾਂ ਇਸ਼ਾਰੇ ਨਾਲ ਬੁਲਾ ਕੇ ਪੁੱਛਿਆ ਪੁੱਤਰ ਤੇਰਾ ਕੀ ਨਾ ਹੈ ਇਸ ਦਾ ਪਿਤਾ ਜੀ ਵੀ ਬੱਚੇ ਨਾਲ ਗੁਰੂ ਜੀ ਪਾਸ ਜਾ ਖੜਾ ਹੋਇਆ ਪੁੱਤਰ ਦੀ ਥਾਂ ਪਿਓ ਨੇ ਉਤਰ ਦਿੱਤਾ ਤੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ! ਮੇਰ ਨਾ ਧਰਮਾ ਹੈ ਇਹ ਮੇਰਾ ਪੁੱਤਰ ਹੈ ਇਸਦਾ ਨਾਂ ਸਾਧੂ ਹੈ । ਜਦੋਂ ਗੁਰੂ ਜੀ ਨੇ ਆਪਣੀ ਸਪੁੱਤਰੀ ਵੀਰੋ ਜੀ ਦਾ ਰਿਸਤਾ ਇਸ ਸਾਧੂ ਨੂੰ ਕਰਨ ਦੀ ਗੱਲ ਕੀਤੀ ਤਾਂ ਧਰਮੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਦਾਸ ਤਾਂ ਬਹੁਤ ਗਰੀਬ ਹੈ ਤੁਸੀਂ ਬਹੁਤ ਉਚੇ ਹੋ , ਦਾਸ ਕੀਟ ਦਾ ਤੁਹਾਡੇ ਨਾਲ ਜੋੜ ਕਿਵੇਂ ਬਣ ਹੈ ? ” ਪਰ ਗੁਰੂ ਜੀ ਬਚਨ ਕੀਤਾ ਭਾਈ ਧਰਮੇ ! ਇਸ ਸੰਸਾਰ ਵਿੱਚ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਅਮੀਰ ਨਹੀਂ ਹੈ । ਡਰ ਨਾ ਤੇਰਾ ਬੇਟਾ ਕਿਸਮਤ ਵਾਲਾ ਹੈ । ਇਹ ਤਾਂ ਤੇਰੀ ਕੁਲ ਤਾਰਨ ਆਇਆ ਹੈ ।
ਇਸ ਰਿਸ਼ਤੇ ਤੇ ਮਾਤਾ ਦਮੋਦਰੀ ਜੀ ਨੇ ਰਤਾ ਕੁ ਕਿੰਤੂ ਕੀਤਾ ਤਾਂ ਗੁਰੂ ਜੀ ਮਾਤਾ ਦਮੋਦਰੀ ਜੀ ਨੂੰ ਸਮਝਾਉਂਦਿਆਂ ਕਿਹਾ ‘ ਦਮੋਦਰੀ ! ਇਹ ਲਾਲ ਗੋਦੜੀ ਵਿਚ ਲੁਕਿਆ ਪਿਆ ਹੈ । ਇਸ ਦੇ ਮੈਲੇ ਕੁਚੈਲੇ ਕਪੜੇ ਨਾ ਵੇਖ । ਇਹ ਧੁਰ ਦਰਗਾਹੋਂ ਜੋੜੀ ਬਣਕੇ ਆਈ ਹੈ । ਇਹ ਗੱਲ ਸੁਣ ਸਾਧੂ ਦੀ ਮਾਂ ਜਿਹੜੀ ਬੀਬੀ ਰਾਮੋ ਦੇ ਲਾਗੇ ਬੈਠੀ ਸੀ ਫੁਲੇ ਨਹੀਂ ਸਮਾਂਉਂਦੀ ਬੀਬੀ ਰਾਮੋ ਜੀ ਬੀਬੀ ਵੀਰੋ ਜੀ ਦੇ ਵਿਚੋਲੇ ਬਣਾਏ ਗਏ । ਕੁੜਮਾਈ ਦੀ ਰਸਮ ਸੰਗਤ ਵਿਚ ਕਰ ਦਿੱਤੀ ਗਈ । ਵੀਰ ਗੁਰਦਿੱਤਾ ਜੀ ਜਦੋਂ ਬਟਾਲੇ ਵਿਆਹੁਣ ਗਏ ਤਾਂ ਭੈਣ ਵੀਰੋ ਜੀ ਨੇ ਬੜੀ ਖੁਸ਼ੀ ਮਨਾਈ ਜਦੋਂ ਭਰਜਾਈ ਅਨੰਤੀ ਵਿਆਹੀ ਆਈ ਤਾਂ ਇਸ ਨੂੰ ਵੇਖ ਵੀਰੋ ਦੇ ਪੈਰ ਖੁਸ਼ੀ ਵਿੱਚ ਭੌ ਤੇ ਨਹੀਂ ਸੀ ਲੱਗਦੇ । ਭਰਜਾਈ ਨੂੰ ਕਈ ਦਿਨ ਕੰਮ ਨਹੀਂ ਲਾਇਆ । ਨਨਾਣ ਭਰਜਾਈ ਬੜੇ ਪਿਆਰ ਨਾਲ ਵਿਚਰਨ ਲੱਗੀਆਂ । ਜਦੋਂ ਕਿਤੇ ਅਨੰਤੀ ਨੇ ਕੰਮ ਕਰਨ ਲੱਗਣਾ ਤੇ ਵੀਰੋ ਨੇ ਕਹਿਣਾ ਕਿ ਭਰਜਾਈ ਸਾਰੀ ਉਮਰ ਕੰਮ ਹੀ ਕਰਨਾ ਹੈ । ਜਿੰਨਾ ਚਿਰ ਮੈਂ ਏਥੇ ਹਾਂ ਤੈਨੂੰ ਕੰਮ ਨਹੀਂ ਕਰਨ ਦੇਣਾ ” ਇਸ ਤਰ੍ਹਾਂ ਦਿਨ ਲੰਘਦੇ ਗਏ ।
ਬੀਬੀ ਰਾਮੋ ਜੀ ਬੀਬੀ ਵੀਰੋ ਦੀ ਸਾਹੇ ਚਿੱਠੀ ਲੈ ਆਏ ।੨੬ ਜੇਠ ੧੬੨੯ ਈ : ਦਾ ਵਿਆਹ ਨੀਅਤ ਹੋ ਗਿਆ । ਸਿੱਖਾਂ ਵਿਚ ਸਤਿਕਾਰੀ ਜਾਂਦੀ ਲਾਡਲੀ ਬੀਬੀ ਦੇ ਵਿਆਹ ਦਾ ਸਿੱਖ ਸੰਗਤ ਨੂੰ ਪਤਾ ਲੱਗਾ ਤੇ ਦੂਰੋਂ ਦੂਰੋਂ ਸੰਗਤਾਂ ਵਿਆਹ ਤੇ ਆਪਣੀਆਂ ਕਾਰ ਭੇਟਾਵਾ ਲੈ ਕੇ ਚਲ ਪਈਆਂ । ਹਰ ਕੋਈ ਆਪਣੇ ਵਿੱਤ ਅਨੁਸਾਰ ਕੋਈ ਭਾਂਡੇ , ਬਰਤਨ , ਕੋਈ ਜ਼ੇਵਰ ਕੋਈ ਬਿਸਤਰੇ ਬਸਤਰ ਆਦਿ ਚੁੱਕ ਅੰਮ੍ਰਿਤਸਰ ਵੱਲ ਧਾਈਆਂ ਕਰ ਲਈਆਂ ਰਾਤ ਦਿਨ ਲੰਗਰ ਚਲਦਾ ਰਹਿੰਦਾ । ਇਸੇ ਤਰ੍ਹਾਂ ਇਕ ਰਾਤ ਕਾਬਲ ਤੋਂ ਸੰਗਤ ਬਹੁਤ ਰਾਤ ਗਈ ਪੁੱਜੀ ਤਾਂ ਲੰਗਰ ਚਾਲੇ ਪੈ ਚੁਕਿਆ ਸੀ । ਲਾਂਗਰੀ ਸਾਰੇ ਦਿਨ ਦੇ ਥੱਕੇ ਟੁੱਟੇ ਸੌਂ ਗਏ ਸਨ । ਉਧਰ ਮਠਿਆਈ ਬਣ ਰਹੀ ਸੀ ਤੇ ਇਕ ਕਮਰਾ ਮਠਿਆਈ ਦਾ ਭਰਿਆ ਪਿਆ ਸੀ । ਭੁੱਖੀ ਸੰਗਤ ਨੂੰ ਗੁਰੂ ਜੀ ਹੋਰਾਂ ਮਠਿਆਈ ਪ੍ਰੋਸਨ ਲਈ ਮਾਤਾ ਦਮੋਦਰੀ ਜੀ ਨੂੰ ਸੁਨੇਹਾ ਭੇਜਿਆ । ਪਰ ਮਾਤਾ ਜੀ ਨੇ ਕਿਹਾ ਕਿ , “ ਇਹ ਪਕਵਾਨ ਬਰਾਤ ਲਈ ਤਿਆਰ ਕੀਤਾ ਜਾ ਰਿਹਾ ਹੈ । ਬਰਾਤ ਤੋਂ ਬਗੈਰ ਕਿਸੇ ਨੂੰ ਪਹਿਲਾਂ ਨਹੀਂ ਵਰਤਾਇਆ ਜਾ ਸਕਦਾ । ‘ ‘ ਉਧਰ ਗੁਰੂ ਜੀ ਦੇ ਮੁਖਾਰ ਬਿੰਦ ਤੋਂ ਬਚਨ ਹੋ ਗਿਆ ਕਿ “ ਜੇ ਇਹ ਪਕਵਾਨ ਗੁਰੂ ਕੀ ਸੰਗਤ ਨੇ ਨਹੀ ਛਕਣਾ ਤਾਂ ਫਿਰ ਤੁਰਕਾਂ ਨੇ ਛਕਣਾ ਹੈ । ਸੰਗਤ ਨੂੰ ਹੋਰ ਲੰਗਰ ਤਿਆਰ ਕਰਾ ਛਕਾਇਆ ਗਿਆ । ਅਗਲੇ ਦਿਨ ਸਿੱਖ ਸੰਗਤ ਸ਼ਿਕਾਰ ਖੇਡਣ “ ਗੁੰਮਟਾਲੇ ਲਾਗੇ ਗਈ ਤਾਂ ਸ਼ਾਹਜਹਾਂ ਦਾ ਬਾਜ਼ ਫੜ ਲਿਆ । ਜਿਸ ਤੋਂ ਅੰਮ੍ਰਿਤਸਰ ਦੀ ਲੜਾਈ ਦਾ ਮੁੱਢ ਬੱਝਾ । ਉਧਰ ਮੁਗਲਾਂ ਨੂੰ ਪਤਾ ਸੀ ਗੁਰੂ ਜੀ ਦੀ ਸਪੁੱਤਰੀ ਦਾ ਵਿਆਹ ਹੋ ਰਿਹਾ ਹੈ । ਉਨ੍ਹਾਂ ਇਹ ਨਾਜ਼ੁਕ ਸਮਾਂ ਤਾੜ ਕੇ ਭਾਰੀ ਹਮਲਾ ਕਰ ਦਿੱਤਾ । ਇਧਰ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ । ਸਾਰਾ ਦਿਨ ਲੜਾਈ ਹੁੰਦੀ ਰਹੀ । ਸਿੱਖ ਮੂੰਹ ਤੋੜਵਾਂ ਉਤਰ ਦੇਂਦੇ ਰਹੇ । ਸ਼ਾਹੀ ਸੈਨਾ ਸੈਂਕੜੇ ਗੁਣਾ ਪੂਰੇ ਆਧੁਨਿਕ ਸ਼ਸ਼ਤਰਾਂ ਨਾਲ ਲੈਸ ਸੀ । ਪਰ ਸਿਖਾਂ ਮੁਗਲਾਂ ਨੂੰ ਨਾਨੀ ਚੇਤੇ ਕਰਾ ਦਿੱਤੀ । ਰਾਤ ਪੈ ਗਈ । ਗੁਰੂ ਜੀ ਹੋਰਾਂ ਰਾਤ ਦਾ ਲਾਭ ਲੈਂਦਿਆਂ ਆਦਿ ਗ੍ਰੰਥ ਸਾਹਿਬ ਸਤਿਕਾਰ ਸਹਿਤ ਤੇ ਹੋਰ ਸਾਮਾਨ ਗੱਡਿਆਂ ਤੇ ਲੱਦ ਕੇ ਝਬਾਲ ਭਾਈ ਲੰਘਾਹ ਦੇ ਵਲ ਤੋਰ ਦਿੱਤਾ ਤੇ ਆਪ ਗੁਰੂ ਜੀ ਹੋਰਾਂ ਨੇ ਸ਼ਹੀਦਾਂ ਸਿੱਖਾਂ ਦੇ ਸਰੀਰ ਉਥੋਂ ਚੁੱਕਵਾ ਕੇ ਚਾਟੀਵਿੰਡ ਵੱਲ ਲਿਆ ਕੇ ਸੰਸਕਾਰ ਕਰ ਦਿੱਤਾ ਜਿਹੜਾ ਬਾਲਣ ਬੀਬੀ ਵੀਰੋ ਜੀ ਦੇ ਵਿਆਹ ਲਈ ਇਕੱਠਾ ਕੀਤਾ ਗਿਆ ਸੀ ਉਸ ਉਪਰ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ । ਗੁਰੂ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)