ਸੰਨ ਚੋਹੱਤਰ..ਪੰਝੱਤਰ ਦੀ ਗੱਲ ਏ..
ਦਰਮਿਆਨੇ ਜਿਹੇ ਕਦ ਦਾ ਮਰੀਅਲ ਜਿਹਾ ਕਾਲਾ ਸਿੰਘ..
ਹਰਿਆਣੇ ਦੇ ਨਾਰਨੌਲ ਇਲਾਕੇ ਦਾ ਛੱਟਿਆ ਹੋਇਆ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..!
ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਕੀਤੇ ਕੇ ਨਹੀਂ..!
ਜਿਗਿਆਸਾ ਜਾਗੀ..ਨੰਦੇੜ ਵਿਚ ਪਤਾ ਨੀ ਕੀ ਖਾਸ ਏ..?
ਓਥੇ ਗਿਆ..ਦਰਸ਼ਨ ਕੀਤੇ..ਦਸਮ ਪਿਤਾ ਦਾ ਸਥਾਨ ਵੇਖ ਅੰਦਰੋਂ ਝੁਣਝੁਣੀ ਜਿਹੀ ਆਈ..!
ਆਥਣ ਵੇਲੇ ਕੁਝ ਸੋਚਦਾ ਗੋਦਾਵਰੀ ਦੇ ਕੰਢੇ ਤੇ ਤੁਰਿਆ ਜਾਵੇ ਤਾਂ ਸੁਨਸਾਨ ਜਗਾ ਕਿਸੇ ਬੀਬੀ ਦੀ ਅਵਾਜ ਕੰਨੀ ਪਈ..ਤਿੰਨ ਬੰਦੇ ਅਸਮਤ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ..!
ਇਸਨੇ ਮੋੜਿਆ ਤਾਂ ਅੱਗਿਓਂ ਮਜਾਕ ਕਰਨ ਲੱਗੇ..ਅਖੇ ਚਿੜੀ ਦੀ ਪੌਂਚੇ ਜਿੰਨਾ ਤੇਰਾ ਵਜੂਦ..ਤੂੰ ਸਾਡਾ ਕੀ ਵਿਗਾੜ ਲਵੇਂਗਾ..!
ਖੂਨ ਨੇ ਉਬਾਲਾ ਖਾਦਾ..ਓਹਨਾ ਦੀ ਹੀ ਕਿਰਪਾਨ ਖੋਹ ਕੇ ਤਿੰਨੇ ਥਾਏਂ ਮੁਕਾ ਦਿੱਤੇ..!
ਅੱਗੇ ਪਿੱਛੇ ਵਾਰਦਾਤ ਮਗਰੋਂ ਪਹਿਲਾ ਕੰਮ ਹੁੰਦਾ ਸੀ..ਮੌਕੇ ਤੋਂ ਫਰਾਰ ਹੋ ਜਾਣਾ..ਪਰ ਉਸ ਦਿਨ ਕਿਸੇ ਘੋੜ ਸਵਾਰ ਦੂਰੋਂ ਦਰਸ਼ਨ ਦਿੱਤੇ ਆਖਿਆ ਗੁਰਮੁਖਾ ਹੁਣ ਭੱਜੀ ਨਾ..ਤੂੰ ਕਿਹੜਾ ਗਲਤ ਕੀਤਾ..ਸਿੰਘਾਂ ਵਾਲੀ ਹੀ ਤਾਂ ਕੀਤੀ ਆ..!
ਓਥੇ ਖਲੋਤਾ ਰਿਹਾ..ਗ੍ਰਿਫਤਾਰ ਹੋ ਗਿਆ..ਛਾਣ-ਬੀਣ ਮਗਰੋਂ ਵੱਡਾ ਇਸ਼ਤਿਹਾਰੀ ਨਿੱਕਲਿਆ..ਪਿਛੋਕੜ ਹਰਿਆਣੇ ਦਾ ਸੀ..ਅਗਲਿਆਂ ਅੰਬਾਲੇ ਜੇਲ ਬੰਦ ਕਰ ਦਿੱਤਾ..!
ਮਗਰੋਂ ਸਾਰਾ ਦਿਨ ਵਿਯੋਗ ਵਿਚ ਰੋਂਦਾ ਰਿਹਾ ਕਰੇ ਅਖ਼ੇ ਫਾਂਸੀ ਤੋਂ ਪਹਿਲਾਂ ਇੱਕ ਵੇਰ ਦਰਬਾਰ ਸਾਹਿਬ ਦਰਸ਼ਨ ਕਰਨੇ ਨੇ..!
ਅਕਾਲੀ ਮੋਰਚੇ ਦੇ ਸਬੰਧ ਵਿਚ ਜੇਲ ਆਏ ਕੁਝ ਸਿੰਘਾਂ ਨੇ ਇਹ ਵਰਤਾਰਾ ਵੇਖਿਆ ਤਾਂ ਗੱਲ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਤੱਕ ਜਾ ਅੱਪੜੀ..!
ਕੁਝ ਦਿਨਾਂ ਦੀ ਪੈਰੋਲ ਮਿਲ ਗਈ..ਫੇਰ ਸਰੀਰ ਏਨਾ ਬਿਰਧ ਤੇ ਕਮਜ਼ੋਰ ਹੋ ਗਿਆ ਕੇ ਤੁਰਿਆ ਨਾ ਜਾਵੇ..!
ਕੁਝ ਜਾਣਕਾਰਾਂ ਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ