ਆਉ ਅੱਜ ਬ੍ਰਹਮ-ਗਿਆਨੀ ਬਾਬਾ ਬੱਢਾ ਸਾਹਿਬ ਜੀ ਦੇ ਪਰਿਵਾਰ ਬਾਰੇ ਜਾਣਕਾਰੀ ਪਰਾਪਤ ਕਰੀਏ ਜੀ ।
ਬਾਬਾ ਬੁੱਢਾ ਜੀ ਦਾ ਜਨਮ ਪਿੰਡ ਕਥੂਨੰਗਲ ਜਿਲਾ ਅਮ੍ਰਿਤਸਰ ਸਾਹਿਬ ਵਿਖੇ ਪਿਤਾ ਭਾਈ ਸੁੱਘਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੁਖ ਤੋ ਹੋਇਆ ਸੀ । ਬਾਬਾ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਦ ਬੂੜੇ ਦੀਆ ਬਹੁਤ ਸਿਆਣੀਆ ਗੱਲਾ ਸੁਣੀਆ ਤਾ ਗੁਰੂ ਜੀ ਕਹਿਣ ਲਗੇ ਤੁਹਾਡੀ ਤੇ ਮਤ ਬੁੱਢਿਆਂ ਵਾਗ ਸਿਆਣੀ ਹੈ । ਇਸ ਤੋ ਹੀ ਬਾਬਾ ਬੁੱਢਾ ਜੀ ਕਰਕੇ ਨਾਮ ਮਸਹੂਰ ਹੋਇਆ । ਬਾਬਾ ਜੀ ਦਾ ਵਿਆਹ ਅੱਚਲ ਪਿੰਡ ਦੇ ਜਿੰਮੀਦਾਰ ਦੀ ਧੀ ਬੀਬੀ ਮਿਰੋਆ ਜੀ ਨਾਲ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚਾਰ ਪੁੱਤਰਾਂ ਨੇ ਜਨਮ ਲਿਆ । ਵੱਡੇ ਤਿੰਨ ਪੁੱਤਰ ਕੰਮਾਂ ਕਾਰਾ ਵਿੱਚ ਵਿਅਸਤ ਹੋ ਗਏ ਪਰ ਛੋਟੇ ਪੁੱਤਰ ਭਾਈ ਭਾਨਾ ਜੀ ਗੁਰੂ ਘਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੋ ਬਾਅਦ ਵੀ ਗੁਰਤਾਗੱਦੀ ਦੀ ਸੇਵਾ ਨਿਭਾਉਦੇ ਰਹੇ । ਭਾਈ ਭਾਨਾ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਤਿਲਕ ਲਾਇਆ ਇੰਝ ਇਹਨਾ ਨੇ ਆਪਣੀ ਖਾਨਦਾਨੀ ਡਿਉਟੀ ਨਿਭਾਹੀ । ਭਾਈ ਭਾਨਾ ਜੀ ਤੇ ਇਹਨਾ ਦੇ ਵੱਡੇ ਪੁੱਤਰ ਭਾਈ ਜਲਾਲ ਜੀ ਪ੍ਰਲੋਕ ਸਿਧਾਰ ਗਏ। ਤੇ ਇਹਨਾ ਮਗਰੋ ਇਹ ਗੁਰੂ ਘਰ ਦੀ ਸੇਵਾ ਭਾਈ ਭਾਨਾ ਜੀ ਦੇ ਛੋਟੇ ਪੁੱਤਰ ਭਾਈ ਸਰਵਨ ਜੀ ਵੱਧ ਚੜ ਕੇ ਨਿਭਾਉਣ ਲਗੇ 7-8 ਸਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆ ਸੰਮਤ 1702 ਵਿੱਚ ਪ੍ਰਲੋਕ ਸਿਧਾਰ ਗਏ। ਇਹਨਾ ਤੋ ਬਾਅਦ ਆਪਣੀ ਪ੍ਪੰਰਾਗਤ ਡਿਊਟੀ ਨੂੰ ਸੰਭਾਲਣ ਲਈ ਬਾਬਾ ਬੁੱਢਾ ਜੀ ਦੇ ਪਰਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਮੈਦਾਨ ਵਿੱਚ ਆਣ ਨਿਤਰੇ ਅਤੇ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ । ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ। ਜਦੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ। ਬਾਅਦ ਵਿੱਚ ਬਾਬਾ ਬੱਢਾ ਜੀ ਦੇ ਖਾਨਦਾਨ ਵਿੱਚੋ ਪੰਜਵੇ ਅਸਥਾਨ ਤੇ ਭਾਈ ਗੁਰਦਿੱਤਾ ਜੀ ਗੁਰੂ ਘਰ ਦੀ ਸੇਵਾ ਵਿੱਚ ਲਗ ਗਏ । ਭਾਈ ਗੁਰਦਿੱਤਾ ਜੀ ਦਾ ਸਮਾਂ ਬੜਾ ਪ੍ਖਿਆ ਵਾਲਾ ਸੀ ਉਸ ਸਮੇ 22 ਮੰਜੀਆਂ ਹੋ ਗਈਆ ਸਨ ਬਕਾਲੇ ਨਗਰ ਵਿੱਚ ਬਾਈ ਦੇ ਬਾਈ ਹੀ ਤਿਲਕ ਦੀ ਰਸਮ ਭਾਈ ਗੁਰਦਿੱਤਾ ਜੀ ਪਾਸੋ ਕਰਵਾਉਣਾ ਚਹੁੰਦੇ ਸਨ । ਪਰ ਭਾਈ ਗੁਰਦਿੱਤਾ ਜੀ ਆਪਣੇ ਆਪ ਵਿੱਚ ਕਾਇਮ ਰਹੇ ਤੇ ਕਿਸੇ ਵੱਲ ਨਹੀ ਗਏ ਫੇਰ ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਤਾ ਭਾਈ ਗੁਰਦਿੱਤਾ ਜੀ ਵਲੋ ਗੁਰਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਤਾ ਗਿਆ । ਫਿਰ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿਣ ਦਾ ਫੈਸਲਾ ਕੀਤਾ ਬਹੁਤ ਸਮਾ ਗੁਰੂ ਜੀ ਦੀ ਸੰਗਤ ਕੀਤੀ ਜਦੋ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਤੋ ਅਗਾਹ ਚਲੇ ਗਏ ਤਾ ਭਾਈ ਗੁਰਦਿੱਤਾ ਜੀ ਵਾਪਸ ਰਮਦਾਸ ਆ ਗਏ। ਪਰ ਫੇਰ ਮਨ ਨੇ ੳਛਾਲਾ ਖਾਦਾ ਤਾ ਆਪ ਅਨੰਦਪੁਰ ਸਾਹਿਬ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਗਏ। ਜਦੋ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਗ੍ਰਿਫਤਾਰ ਕਰ ਲਿਆ ਤਾ ਭਾਈ ਗੁਰਦਿੱਤਾ ਜੀ ਵੀ ਨਾਲ ਸਨ । ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੂੰ ਜਦੋ ਸ਼ਹੀਦ ਕੀਤਾ ਗਿਆ ਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਿਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ