ਜਰੂਰ ਪੜ੍ਹਿਓ ਜੀ – ਛਬੀਲ
ਇੱਕ ਸਮਾਂ ਸੀ ਜਦੋਂ ਸਿੱਖ ਰੀਤੀ ਰਿਵਾਜਾਂ ਅਤੇ ਪ੍ਰੰਪਰਾਵਾਂ ਜਿਵੇਂ ਕਿ ਛਬੀਲ, ਲੰਗਰ ਅਤੇ ਤਿਉਹਾਰਾਂ ਆਦਿ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾਂਦਾ ਸੀ। ਉਸ ਸਮੇਂ ਵਿੱਚ ਆਪਸੀ ਭਾਈਚਾਰਾ ਬੜਾ ਸੋਹਣਾ ਵੇਖਣ ਨੂੰ ਮਿਲਦਾ ਸੀ। ਹਰ ਧਰਮ ਅਤੇ ਹਰ ਜਾਤ-ਪਾਤ ਦੇ ਲੋਕਾਂ ਨੂੰ ਇਕੱਠੇ ਹੋਣ ਦੇ ਮੌਕੇ ਮਿਲਦੇ ਰਹਿੰਦੇ ਸਨ।
ਛਬੀਲਾਂ ਦੇ ਦਿਨ ਚੱਲ ਰਹੇ ਹਨ ਤਾਂ ਸੋਚਿਆ ਕਿ ਉਹਨਾ ਵੀਰਾਂ ਨਾਲ ਗੱਲ ਕਰਾਂ ਜਿਹੜੇ ਵੀਰ ਛਬੀਲ ਤੇ ਵੀ ਕਿੰਤੂ ਪ੍ਰੰਤੂ ਕਰ ਦਿੰਦੇ ਹਨ। ਵੀਰੋ ਕਦੇ ਓਹ ਦਿਨ ਸਨ ਜਦੋਂ ਸਾਡੇ ਕੋਲ ਸਿਰਫ ਸਾਈਕਲ ਅਤੇ ਸਕੂਟਰ ਹੁੰਦੇ ਸਨ। ਅੱਗ ਵਾਂਗ ਵਰਦੀ ਧੁੱਪ ਜਦੋਂ ਸਾਈਕਲ ਸਕੂਟਰ ਵਾਲੇ ਦੀ ਜਾਨ ਲੈਣ ਤੱਕ ਚਲੀ ਜਾਂਦੀ ਸੀ ਤਾਂ ਅਜਿਹੇ ਸਮੇਂ ਵਿੱਚ ਸੀਨੇ ਵਿੱਚ ਠੰਡ ਪਾ ਕੇ ਜਾਨ ਬਚਾ ਦੇਣ ਵਾਲੀ ਛਬੀਲ ਤੇ ਕਿੰਤੂ ਕਰਨ ਦਾ ਕੋਈ ਸੋਚਦਾ ਵੀ ਕਿੱਦਾਂ। ਸੁਪਨੇ ਵਿੱਚ ਵੀ ਕਦੇ ਅਜਿਹੀ ਕਿੰਤੂ ਵਾਲੀ ਸੋਚ ਨਾ ਬਣਦੀ। ਪਰ ਹੁਣ ਲੋਕਾਂ ਕੋਲ ਪੈਸਾ ਆ ਗਿਆ, ਗੱਡੀਆਂ ਨੇ, ਚਾਲੀਆਂ ਦੀ ਠੰਡੇ ਦੀ ਬੋਤਲ ਮਿਲ ਜਾਂਦੀ ਆ ਅਤੇ ਤੀਹ ਰੁਪਏ ਦੇ ਚਿਪਸ ਮਿਲ ਜਾਂਦੇ ਆ। ਸਾਰਾ ਪਰਿਵਾਰ ਏਸੀ ਵਾਲੀ ਗੱਡੀ ਵਿੱਚ ਠੰਡਾ ਪੀਂਦਾ ਸਫ਼ਰ ਕਰੇਗਾ ਤਾਂ ਵੀਰੋ ਛਬੀਲ ਦੀ ਮਹਾਨਤਾ ਦਾ ਕਿਵੇਂ ਪਤਾ ਲੱਗੇਗਾ। ਛਬੀਲ ਦੇ ਮੂਹਰੇ ਲੱਗੀ ਇੱਕ ਦੋ ਮਿੰਟ ਦੀ ਟਰੈਫਿਕ ਵੇਖ ਗੁੱਸਾ ਆਵੇਗਾ ਤਾਂ ਆਪਣੇ ਆਪ ਹੀ ਮਨ ਵਿੱਚ ਖਿਆਲ ਆਉਣਗੇ ਕੇ ਛਬੀਲ ਲਾਉਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ