ਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ????
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ।
ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ ਸਾਰਾ ਰਾਜ ਭਾਗ ਧੱਕੇ ਨਾਲ ਆਪ ਸਾਂਭ ਲਿਆ। ਚੰਦ੍ਰਹਾਂਸ ਨੂੰ ਇਕ ਗੋਲੀ ਨੇ ਆਪਣੀ ਜਾਨ ਤੇ ਖੇਡ ਕੇ ਬਚਾ ਲਿਆ ਤੇ ਉਸ ਦੀ ਪਾਲਣਾ ਕੀਤੀ। ਚੰਦ੍ਰਹਾਂਸ ਜਵਾਨ ਹੋ ਗਿਆ ਰੰਗ ਰੂਪ ਬੜਾ ਸੀ ਤੇ ਹੈ ਵੀ ਨੇਕ ਸੁਭਾਵ ਦਾ ਸੀ।
ਸਮੇ ਨਾਲ ਇਕ ਦਿਨ ਧ੍ਰਿਸਟਬੁਧੀ ਨੂੰ ਚੰਦ੍ਰਹਾਂਸ ਦੀ ਅਸਲੀਅਤ ਦਾ ਪਤਾ ਲਗ ਗਿਆ ਤੇ ਉਸ ਨੂੰ ਮਾਰਣ ਦੇ ਕਈ ਯਤਨ ਕੀਤੇ ਪਰ ਕਰਨੀ ਮਾਲਕ ਦੀ ਉਹ ਵਾਰ ਵਾਰ ਬਚ ਜਾਂਦਾ ਸੀ। ਧ੍ਰਿਸਟਬੁਧੀ ਨੂੰ ਡਰ ਸੀ ਕਿ ਕਿਤੇ ਮੇਰਾ ਪਾਪ ਉਗੜ ਨ ਜਾਵੇ। ਇਕ ਵਾਰ ਧ੍ਰਿਸਟਬੁਧੀ ਨੇ ਚੰਦ੍ਰਹਾਂਸ ਨੂੰ ਇਕ ਚਿਠੀ ਲਿਖ ਕੇ ਦਿਤੀ ਤੇ ਕਿਹਾ ਕੇ ਏ ਮੇਰੇ ਪੁਤਰ ਮਦਨ ਨੂੰ ਦੇ ਦੇਣੀ। ਚੰਦ੍ਰਹਾਂਸ ਚਿਠੀ ਲੈ ਕੇ ਤੁਰ ਪਿਆ ਰਾਜ ਮਹਿਲ ਦੇ ਬਾਹਰ ਬਾਗ ਵਿਚ ਰੁਕਿਆ। ਰੁਖ ਦੀ ਛਾਂ ਦੇਖ ਕੇ ਅਰਾਮ ਕਰਣ ਲਈ ਬੈਠ ਗਿਆ , ਨੀਂਦ ਆ ਗਈ। ਕੁਝ ਸਮੇ ਬਾਦ ਹੀ ਧ੍ਰਿਸਟਬੁਧੀ ਦੀ ਧੀ ਰਾਜਕੁਮਾਰੀ ਸੈਰ ਕਰਦੀ ਇਸ ਪਾਸੇ ਆਈ ਤਾਂ ਉਸ ਦੀ ਨਿਗਾ ਚੰਦ੍ਰਹਾਂਸ ਤੇ ਪਈ ਦੇਖ ਕੇ ਮੋਹਿਤ ਹੋ ਗਈ। ਮਨ ਚ ਉਸ ਨਾਲ ਵਿਆਹ ਬਾਰੇ ਸੋਚ ਰਹੀ ਸੀ ਕਿ ਉਸ ਦੀ ਨਿਗਾ ਚਿਠੀ ਤੇ ਪਈ ਜੋ ਚੰਦ੍ਰਹਾਂਸ ਦੀ ਜੇਬ ਤੋ ਥੋੜੀ ਬਾਹਰ ਨਿਕਲੀ ਪਈ ਸੀ। ਰਾਜਕੁਮਾਰੀ ਨੇ ਚਿਠੀ ਹੋਲੀ ਜਹੀ ਖੋਲ ਕੇ ਪੜੀ ਤਾਂ ਹੈਰਾਨ ਹੋ ਗਈ ਕਿ ਏ ਤਾਂ ਮੇਰੇ ਪਿਤਾ ਵਲੋਂ ਮੇਰੇ ਭਰਾ ਨੂੰ ਲਿਖੀ ਹੈ ਤੇ ਲਿਖਿਆ ਸੀ ਕੇ ਇਸ ਜਵਾਨ ਨੂੰ ਬਿਖ (ਜਹਿਰ) ਦੇ ਦੇਣੀ। ਰਾਜਕੁਮਾਰੀ ਬਹੁਤ ਦੁਖੀ ਹੋਈ। ਪਰ ਫਿਰ ਬਹੁਤ ਸਿਆਣਪ ਨਾਲ ਉਸ ਨੇ ਅੱਖ ਦੇ ਕਾਜਲ (ਸੁਰਮੇ)ਨਾਲ ਬਿਖ ਨੂੰ ਬਿਖਯਾ ਕਰ ਦਿਤਾ। ਬਿਖਯਾ ਉਸ ਰਾਜਕੁਮਾਰੀ ਦਾ ਨਾਮ ਸੀ। ਚਿਠੀ ਓਸੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ