More Gurudwara Wiki  Posts
ਚਮਕੌਰ ਦੀ ਜੰਗ ਦਾ ਇਤਿਹਾਸ


23 ਦਸੰਬਰ ਵਾਲੇ ਦਿਨ ਚਮਕੌਰ ਦੀ ਜੰਗ ਹੋਈ ਜਿਸ ਵਿੱਚ ਵੱਡੇ ਸਾਹਿਬਜ਼ਾਦੇ ਤੇ ਸਿੰਘਾਂ ਨੇ ਸ਼ਹਾਦਤ ਪਾਈ ਆਉ ਇਤਿਹਾਸ ਦੀ ਸਾਂਝ ਪਾਈਏ।
ਸਿੱਖ ਕੌਮ ਦਾ ਇਤਿਹਾਸ ਸੰਸਾਰ ਦੀਆਂ ਜੁਝਾਰੂ ਕੌਮਾਂ ਵਿਚੋਂ ਸਭ ਤੋਂ ਵੱਧ ਲਾਸਾਨੀ ਇਤਿਹਾਸ ਹੈ। ਨਿਰਸੰਦੇਹ, ਇਤਿਹਾਸਕ ਧਾਰਾ ਵਿਚ ਕਈ ਹੋਰ ਕੌਮਾਂ ਦਾ ਇਤਿਹਾਸ ਵੀ ਦੁਸ਼ਵਾਰੀਆਂ, ਕਠਿਨਾਈਆਂ ਅਤੇ ਕੁਰਬਾਨੀਆਂ ਦੀ ਲਾਮਿਸਾਲ ਗਾਥਾ ਰਿਹਾ ਹੈ, ਪ੍ਰੰਤੂ ਜਿਹੋ ਜਿਹੇ ‘ਪੁਰਜ਼ਾ-ਪੁਰਜਾ ਕਟ ਮਰੇ’ ਦੇ ਜੀਵੰਤ ਉਦਾਹਰਨ ਸਿੱਖ ਕੌਮ ਕੋਲ ਹੈ, ਉਸ ਦੀ ਕੋਈ ਦੂਜੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ।

ਚਮਕੌਰ ਦੀ ਗੜੀ : ਸ਼ਹਾਦਤ ਦਾ ਜਾਮ
ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜ ਕੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਾਥੀ ਸਿੰਘਾਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਵਿਚ ਜਾ ਪਹੁੰਚੇ। ਪਹਾੜੀ ਰਾਜਿਆਂ ਨੇ ਧੋਖਾਧੜੀ ਦੇ ਜੋ ਕੰਡੇ ਦਸਮ ਪਿਤਾ ਦੇ ਰਾਹ ਵਿਚ ਬੀਜੇ ਉਸ ਨੂੰ ਚੁਗਦਿਆਂ ਸਿੱਖੀ ਨੂੰ ਜੀਊਂਦਾ ਰੱਖਣ ਲਈ ਪੂਰੇ ਪਰਿਵਾਰ ਨੂੰ ਵਾਰਨ ਦੀ ਮਿਸਾਲ ਕਿਤਿਓਂ ਲੱਭਿਆ ਨਹੀਂ ਮਿਲਦੀ।
ਔਰੰਗਜੇਬੀ ਚਾਲ ਨੂੰ ਭਾਂਬਦਿਆਂ ਸਾਹਿਬ-ਏ-ਕਮਾਲ ਚਮਕੌਰ ਦੀ ਗੜ੍ਹੀ ਵਿਚ ਜਾ ਕੇ ਖਲੋਤੇ। ਕੁੱਤਿਆਂ ਵਾਂਗ ਇਨ੍ਹਾਂ ਦੀਆਂ ਪੈੜਾਂ ਸੁੰਘਦਿਆਂ ਮੁਗਲ ਫੌਜਾਂ ਨੇ ਚਮਕੌਰ ਦੀ ਹਵੇਲੀ ਨੂੰ ਚਾਰੇ ਪਾਸਿਓਂ ਆ ਘੇਰਾ ਪਾਇਆ ਤਾਂ ਗੁਰੂ ਸਾਹਿਬ ਨਾਲ ਭੁੱਖੇ ਪਿਆਸੇ ਤੇ ਅਸਲੇ ਤੋਂ ਥੁੜ੍ਹੇ ਹੋਏ ਪਰ ਸਿੱਖੀ ਸਿਦਕ ਦੇ ਪੂਰੇ ਕੇਵਲ ਚਾਲੀ ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਹੀ ਸਨ।
ਜਦ ਸਿੰਘ ਸ਼ਹੀਦੀਆਂ ਪਾ ਗਏ ਤਾਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੇ ਗੁਰੂ ਜੀ ਪਾਸੋਂ ਯੁੱਧ ਭੂਮੀ ਵਿਚ ਜਾਣ ਦੀ ਆਗਿਆ ਮੰਗੀ। ਇਤਿਹਾਸਕਾਰ ਮੈਕ ਲਿਫ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਧਿਆਨ ਸਿੰਘ, ਮੁੱਖਾ ਸਿੰਘ, ਆਲਿਮ ਸਿੰਘ, ਬੀਰ ਸਿੰਘ ਤੇ ਜਵਾਹਰ ਸਿੰਘ ਪੰਜ ਹੋਰ ਯੋਧੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਨੇ ਏਨੀ ਬਹਾਦਰੀ ਨਾਲ ਯੁੱਧ ਲੜਿਆ ਕਿ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਨ ਆਪਣੀ ਸੈਨਾ ਦੇ ਮਰ ਰਹੇ ਸਿਪਾਹੀਆਂ ਨੂੰ ਵੇਖ ਕੇ ਘਬਰਾ ਗਿਆ। ਅਖੀਰ ਯੋਧਿਆਂ ਦੀਆਂ ਤਲਵਾਰਾਂ ਟੁੱਟ ਗਈਆਂ, ਤੀਰ ਮੁੱਕ ਗਏ ਤੇ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆਂ ਵੇਖ 11 ਸਾਲਾ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਜੋਸ਼ ਉਬਾਲੇ ਮਾਰਨ ਲੱਗਾ ਤੇ ਪਿਤਾ ਤੋਂ ਆਗਿਆ ਲੈ ਕੇ ਜੁਝਾਰ ਸਿੰਘ ਜੰਗੇ ਮੈਦਾਨ ਵਿਚ ਆ ਗਰਜ਼ਿਆ ਅਤੇ ਯੁੱਧ ਕਰਦਾ ਸ਼ਹੀਦ ਹੋ ਗਿਆ।
ਯਿਹ ਹੈ ਵਹੁ ਜਗ੍ਹਾ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜੀ ਨੇ ਰਾਜ ਬੁਰਸ਼ਾ ਗਰਦੀ, ਪੁਜਾਰੀਵਾਦ, ਬ੍ਰਾਹਮਣੀ ਕਰਮਕਾਂਡ ਅਤੇ ਅਖੌਤੀ ਰੀਤਾਂ ਰਸਮਾਂ ਵਿਰੁੱਧ ਉੱਠ ਖੜੇ ਹੋਣ ਦਾ ਸਾਕਾ ਵਰਤਾਇਆ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਬਦ ਗੁਰੂ ਦੀ ਸ਼ਾਨ ਅਤੇ ਸਭੇ ਸਾਂਝੀਵਾਲ ਸਦਾਇਨ ਦੇ ਸਿਧਾਂਤ ਲਈ ਸ਼ਹੀਦੀ ਸਾਕਾ ਵਰਤਾਇਆ। ਗੁਰੂ ਤੇਗ ਬਹਾਦਰ ਜੀ ਨੇ ਮਜ਼ਲੂਮਾਂ ਦਾ ਧਰਮ ਬਚਾਉਣ ਲਈ ਆਪਾ ਵਾਰਿਆ ਇਉਂ ਸਾਕਿਆਂ ਦੀ ਲੜੀ ਚੱਲ ਪਈ। ਜਦ ਅਨੰਦਪੁਰ ਸਾਹਿਬ ਨੂੰ ਪਹਾੜੀਆਂ ਅਤੇ ਮੁਗਲਾਂ ਨੇ ਮਿਲ ਕੇ 7 ਮਹੀਨੇ ਦਾ ਲੰਮਾਂ ਘੇਰਾ ਪਾ ਕੇ ਰਸਤ-ਪਾਣੀ ਬੰਦ ਕਰ ਦਿੱਤਾ ਫਿਰ ਵੀ ਗੁਰੂ ਅਤੇ ਸਿੱਖਾਂ ਨੇ ਹੱਥ ਨਾ ਖੜੇ ਕੀਤੇ ਸਗੋਂ ਗਾਹੇ ਬਗਾਹੇ ਮਕਾਰਾ-ਬਕਾਰਾ ਕਰਕੇ ਰਾਤ-ਬਰਾਤੇ ਸ਼ਾਹੀ ਫੌਜਾਂ ਅਤੇ ਮਕਾਰੀ ਪਹਾੜੀਆਂ ਤੋਂ ਸ਼ੇਰ-ਮਾਰ ਵਾਂਗ ਰਸਤਾਂ-ਬਸਤਾਂ ਝੜਪ ਲਿਆਉਂਦੇ ਰਹੇ। ਜਦ ਦੁਸ਼ਮਣ ਦਾ ਵੀ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ, ਗੁਰੂ ਨਾਂ ਪਕੜਿਆ ਗਿਆ ਅਤੇ ਅਨੰਦਪੁਰ ਤੇ ਕਬਜ਼ਾ ਵੀ ਨਾਂ ਹੋ ਸਕਿਆ ਤਾਂ ਬੇਈਮਾਨ ਜ਼ਾਲਮ ਮੁਗਲਾਂ ਨੇ, ਦਿੱਲੀ ਦੇ ਤਖਤ ਤੋਂ ਇਹ ਐਲਾਨ ਕੀਤਾ ਕਿ ਜੇ ਗੁਰੂ ਆਪਣੇ ਆਪ ਅਨੰਦਪੁਰ ਖਾਲੀ ਕਰ ਦੇਵੇ ਅਤੇ ਕੁਝ ਸਮੇਂ ਲਈ ਇਧਰ-ਉਧਰ ਚਲਾ ਜਾਵੇ ਤਾਂ ਅਸੀਂ ਗੁਰੂ ਨੂੰ ਕੁਝ ਨਹੀਂ ਕਹਾਂਗੇ ਅਤੇ ਖਰਚਾ-ਪਾਣੀ ਦੇਣ ਦੇ ਨਾਲ ਮਾਨ-ਸਨਮਾਨ ਵੀ ਕਰਾਂਗੇ। ਇਸ ਐਲਾਨਨਾਮੇ ਦੀਆਂ ਲਿਖਤੀ ਚਿੱਠੀਆਂ ਆਪਣੇ ਏਲਚੀਆਂ ਰਾਹੀਂ ਗੁਰੂ ਕੋਲ ਭੇਜੀਆਂ ਗਈਆਂ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਗੜ੍ਹੀ ਵਿੱਚ ਸਮੂੰਹ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦੇ ਕਿਹਾ, ਇਹ ਜ਼ਾਲਮਾਂ ਦੀ ਬਦਨੀਤੀ ਹੈ ਸਾਨੂੰ ਇਨ੍ਹਾਂ ਬੇਈਮਾਨਾਂ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਨੀਤੀਵੇਤਾ ਗੁਰੂ ਜੀ ਉੱਪਰ ਇਨ੍ਹਾਂ ਝੂਠਨਾਮਿਆਂ ਦਾ ਕੋਈ ਅਸਰ ਨਾਂ ਹੋਇਆ ਪਰ ਲੰਬੇ ਸਮੇਂ ਦੀ ਭੁੱਖ, ਬਿਮਾਰੀ ਅਤੇ ਸ਼ਸਤਰਾਂ ਦੀ ਘਾਟ ਨੇ ਕੁਝ ਸਿੰਘਾਂ ਨੂੰ ਲਾਚਾਰ ਕਰ ਦਿੱਤਾ। ਕਹਿੰਦੇ ਹਨ ”ਮੌਤੋਂ ਭੁੱਖ ਬੁਰੀ ਦਿਨੇ ਸੁੱਤੇ ਖਾ ਕੇ ਰਾਤੀਂ ਫੇਰ ਖੜੀ” ਸਿੰਘਾਂ ਨੇ ਗੁਰੂ ਜੀ ਨਾਲ ਸਲਾਹ ਕੀਤੀ ਕਿ ਕੁਝ ਸਮੇਂ ਲਈ ਆਪਾਂ ਇਸ ਦਿੱਲੀ ਤਖਤ ਦੇ ਕੀਤੇ ਐਲਾਨਨਾਮੇ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੋਰ ਮਜਬੂਤ ਕਰ ਲਈਏ ਪਰ ਨੀਤੀਵੇਤਾ ਗੁਰੂ ਜੀ ਨੇ ਇੱਕ ਤਮਾਸ਼ਾ ਦਿਖਾਇਆ ਕਿ ਚਲੋ ਆਪਾਂ ਇਨ੍ਹਾਂ ਨੂੰ ਪਰਖ ਲਈਏ। ਗੁਰੂ ਜੀ ਨੇ ਸਿੱਖਾਂ ਨੁੰ ਹੁਕਮ ਕੀਤਾ ਕਿ ਫਟੇ ਪੁਰਾਣੇ ਕਪੜੇ ਅਤੇ ਟੁੱਟੇ-ਫੁੱਟੇ ਛਿੱਤਰਾਂ ਦੀਆਂ ਪੰਡਾਂ ਬੰਨ੍ਹ ਖੱਚਰਾਂ ਤੇ ਲੱਦ ਕੇ ਕਿਲ੍ਹਾ ਖਾਲੀ ਕਰਨ ਦਾ ਡਰਾਮਾਂ ਕੀਤਾ ਜਾਵੇ। ਗੁਰੂ ਦਾ ਹੁਕਮ ਮੰਨ ਸਿੰਘਾਂ ਨੇ ਐਸਾ ਹੀ ਕੀਤਾ। ਗੁਰੂ ਦਾ ਖਜਾਨਾਂ ਜਾਂਦਾ ਸਮਝ ਕੇ ਮੁਗਲ ਕੁਰਾਨ ਅਤੇ ਹਿੰਦੂ ਪਹਾੜੀ ਆਟੇ ਦੀ ਗਊ ਮਾਤਾ ਅਤੇ ਗੀਤਾ ਦੀਆਂ ਖਾਧੀਆਂ ਝੂਠੀਆਂ ਕਸਮਾਂ ਤੋੜ ਕੇ ਗੁਰੂ ਦਾ ਸਮਾਨ ਲੁੱਟਣ ਅਤੇ ਗੁਰੂ ਨੂੰ ਜਿੰਦਾ ਪਕੜਨ ਲਈ ਅਲੀ-ਅਲੀ ਕਰਦੇ ਟੁੱਟ ਪਏ। ਗੁਰੂ ਜੀ ਘੋਰ ਸੰਕਟ ਸਮੇਂ ਸਿੱਖਾਂ ਦੀ ਅਰਜ਼ ਮੰਨ ਕੇ ਸਿੱਖਾਂ ਸਮੇਤ ਦੂਸਰੇ ਰਸਤੇ ਅਨੰਦਪੁਰ ਛੱਡ ਕੇ ਚੱਲ ਪਏ, ਓਧਰ ਵੈਰੀ ਲੁੱਟ ਦੀ ਮਨਸ਼ਾ ਨਾਲ ਟੁੱਟ ਪਏ ਤਾਂ ਅੱਗੋਂ ਖੱਚਰਾਂ ਤੇ ਲੱਦੇ ਟੁੱਟੇ ਛਿੱਤਰ ਅਤੇ ਫਟੇ ਪੁਰਾਣੇ ਕਪੜੇ ਦੇਖ, ਭਾਰੀ ਨਿਰਾਸ਼ ਹੁੰਦੇ ਹੋਏ ਆਪਸ ਵਿੱਚ ਹੀ ਉਲਝ ਕੇ ਕਟਾਵੱਡੀ ਦਾ ਸ਼ਿਕਾਰ ਹੋ ਗਏ। ਗੁਰੂ ਜੀ ਅਤੇ ਸਿੱਖ ਹਨੇਰੇ ਦਾ ਫਾਇਦਾ ਉਠਾ ਕੇ ਜਦ ਅਨੰਦਪੁਰ ਤੋਂ ਕਾਫੀ ਦੂਰ ਚਲੇ ਗਏ ਤਾਂ ਮੁਗਲ ਅਤੇ ਪਹਾੜੀ ਫੌਜਾਂ ਭਾਰੀ ਲਾਓ ਲਸ਼ਕਰ ਲੈ, ਉਨ੍ਹਾਂ ਪਿੱਛੇ ਟੁੱਟ ਪਈਆਂ। ਏਨੇ ਨੂੰ ਗੁਰੂ ਜੀ ਸਿੱਖਾਂ ਸਮੇਤ ਸਰਸਾ ਕਿਨਾਰੇ ਪਹੁੰਚ ਗਏ। ਉਨ੍ਹਾਂ ਦਿਨਾਂ ਚ਼ ਬਰਸਾਤ ਦਾ ਜੋਰ ਹੋਣ ਕਰਕੇ ਬਰਸਾਤੀ ਨਦੀ ਸਰਸਾ ਨਕਾ ਨੱਕ ਭਰ ਕੇ ਵਗ ਰਹੀ ਸੀ। ਇਸ ਕਰਕੇ ਗੁਰੂ ਨੂੰ ਓਥੇ ਰੁਕਣਾ ਪਿਆ, ਇਸ ਭਿਅਨਕ ਸਮੇਂ ਵੀ ਸਿੱਖਾਂ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਓਧਰ ਸ਼ਾਹੀ ਫੌਜਾਂ ਨੇ ਆਣ ਘੇਰਾ ਪਾਇਆ, ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਭਾਈ ਉਦੇ ਸਿੰਘ ਅਤੇ ਬਾਬਾ ਅਜੀਤ ਸਿੰਘ ਦੀ ਕਮਾਂਡ ਹੇਠ ਸਿੰਘ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਜੀ ਨੇ ਇਸ ਲੜਾਈ ਵਿੱਚ ਤਲਵਾਰ ਦੇ ਸ਼ਾਨਦਾਰ ਜੌ ਦਿਖਾਏ। ਵੈਰੀ ਦੀ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਸਿੰਘ ਵੀ ਸ਼ਹੀਦ ਹੋ ਗਏ। ਕੁਦਰਤ ਦਾ ਕਹਿਰ ਹੋਰ ਵਰਤਿਆ ਕਿ ਸਰਸਾ ਪਾਰ ਕਰਦੇ ਸਮੇਂ ਬਹੁਤ ਸਾਰਾ ਸਿੱਖ ਲਿਟਰੇਚਰ, ਧਨ, ਕੀਮਤੀ ਸਮਾਨ ਅਤੇ ਬੱਚੇ ਬੁੱਢੇ, ਨਿਢਾਲ ਅਤੇ ਬੀਮਾਰ ਸਿੱਖ ਵੀ ਸਰਸਾ ਦੇ ਭਾਰੀ ਵਹਿਣ ਵਿੱਚ ਰੁੜ ਗਏ, ਕੁਝ ਗਿਣਤੀ ਦੇ ਸਿੰਘ, ਗੁਰੂ ਕੇ ਮਹਿਲ, ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਪਾਰ ਲੰਘ ਗਏ। ਇਸ ਬਿਪਤਾ ਸਮੇਂ ਜਿਨ੍ਹਾਂ ਨੂੰ ਜਿਧਰ ਨੂੰ ਰਾਹ ਮਿਲਿਆ ਤੁਰ ਪਏ ਤਾਂ ਉਸ ਵੇਲੇ ਲੰਮੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਖੇੜੀ ਨੂੰ ਚੱਲ ਪਿਆ। ਬਾਕੀ ਵੱਡੇ ਸਾਹਿਬਜਾਦੇ ਅਤੇ 40 ਸਿੰਘ ਗੁਰੂ ਜੀ ਨਾਲ ਰੋਪੜ ਵੱਲ ਨੂੰ ਹੋ ਤੁਰੇ ਅਤੇ ਰੋਪੜ ਲਾਗੇ ਵੈੇਰੀਆਂ ਨਾਲ ਛੋਟੀ ਜਿਹੀ ਝੜਪ ਪਿੱਛੋਂ ਚਮਕੌਰ ਸਾਹਿਬ ਪਾਹੁੰਚ ਗਏ।
ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀਬਾਰੇ-ਇਉਂ ਹੈ ਕਿ ਮਰਦ ਅਗੰਮੜੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਤ ਧਰਮ ਦਾ ਪ੍ਰਚਾਰ ਕਰਨ, ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣ ਅਤੇ ਦਬਲੇ ਕੁਚਲੇ ਲੋਕਾਂ ਨੂੰ ਉੱਪਰ ਉਠਾਉਣ ਅਤੇ ਰਾਜਮੱਧ ਦੇ ਹੰਕਾਰ ਵਿੱਚ ਮੱਤੇ ਆਗੂਆਂ ਨੂੰ ਸੁਧਾਰਨ ਲਈ ਸੰਘਰਸ਼ ਕਰਦਿਆਂ ਭਾਵੇਂ ਕਈ ਜੰਗਾਂ ਲੜਨੀਆਂ ਪਈਆਂ ਪਰ ਚਮਕੌਰ ਗੜ੍ਹੀ ਦਾ ਯੁੱਧ ਸੰਸਾਰ ਦਾ ਅਨੋਖਾ ਯੁੱਧ ਹੋ ਨਿਬੜਿਆ, ਜਿੱਥੇ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਨਾਲ 40 ਕੁ ਸਿੰਘਾਂ ਨੂੰ, ਜ਼ਾਲਮ ਦੀਆਂ ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਦੇ ਅਣਕਿਆਸੇ ਘੇਰੇ ਨਾਲ ਜੂਝਦਿਆਂ, ਮਰਦ ਅਗੰਮੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੁਚੱਜੀ ਅਗਵਾਈ ਵਿੱਚ ਸੂਰਬੀਰਤਾ, ਸ਼ਹਿਨਸ਼ੀਲਤਾ ਅਤੇ ਸਹਜਮਈ ਜੀਵਨ ਦਾ ਸਿਖਰ ਕਰ ਵਿਖਾਇਆ। ਜ਼ਫਰਨਾਮੇ ਦੀ ਚਿੱਠੀ ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ-
ਗੁਰਸ਼ਨਹ ਚਿ ਕਾਰੇ ਕੁਨੰਦ ਚਿਹਲ ਨਰ॥ ਕਿ ਦਹ ਲਕ ਬਰ-ਆਇਦ ਬਰੋ ਬੇ-ਖਬਰ॥
ਭਾਵ ਕਿ ਮਕਾਰ ਵੈਰੀ ਦੀਆਂ 10 ਲੱਖ ਟ੍ਰੇਂਡ ਫੌਜਾਂ ਜਦੋਂ ਕਈ ਦਿਨਾਂ ਦੇ ਭੁੱਖਣ-ਭਾਣੇ, ਜ਼ਖਮੀ ਅਤੇ ਸੀਮਤ ਸ਼ਸ਼ਤਰਾਂ ਵਾਲੇ ਬੰਦਿਆਂ ਤੇ ਟੁੱਟ ਪੈਣ ਤਾਂ ਉਹ ਕੀ ਕਰ ਸਕਦੇ ਹਨ? ਪਰ ਫਿਰ ਵੀ ਗੁਰੂ ਜੀ ਦੇ ਧਰਮ ਯੁੱਧ ਦੇ ਚਾਅ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਬੇ ਮੁਹਾਹ ਜ਼ੁਰਅਤ ਭਰ ਗਈ ਕਿ ਉਹ ਗੁਰੂ ਤੋਂ ਆਪਾ ਨਿਛਾਵਰ ਕਰਨ ਲਈ ਕਿਵੇਂ ਤਿਆਰ ਸਨ। ਸੰਨ 22 ਦਸੰਬਰ 1704 ਦੀ ਸਾਮ ਨੂੰ ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁੱਟੇ ਲਹੂ-ਲੁਹਾਨ ਹੋਏ ਕੁਝ ਕੁ ਸਿੰਘਾਂ ਸਮੇਤ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਇੱਕ ਜ਼ਿਮੀਦਾਰ ਚੌਧਰੀ ਬੁੱਧੀਚੰਦ ਖਬਰ ਮਿਲਣ ਤੇ ਭੱਜਾ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਿੰਘਾਂ ਸਮੇਤ ਦਾਸ ਦੀ ਹਵੇਲੀ ਵਿੱਚ ਚਰਨ ਪਾਉ। ਦੇਖੋ ਥਾਂ ਵੀ ਉੱਚੀ ਹੈ ਖੁੱਲ੍ਹੇ ਮੈਦਾਨ ਨਾਲੋਂ ਯੁੱਧ ਲਈ ਚੰਗਾ ਰਹੇਗਾ ਅਤੇ ਕਿਹਾ ਕਿ ਮਹਾਂਰਾਜ ਆਪ ਜੀ ਸਾਡੇ ਲਈ ਕਿਤਨੇ ਵੱਡੇ ਕਸ਼ਟ ਝੱਲ ਰਹੇ ਹੋ ਅਸੀਂ ਜਿਤਨੇ ਜੋਗੇ ਹਾਂ ਆਪ ਜੀ ਦੀ ਖਿਦਮਤ ਵਿੱਚ ਹਾਜ਼ਰ ਹਾਂ। ਇਸ ਵਾਰਤਾ ਨੂੰ ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ ਕਿ-
ਜਦ ਖਬਰ ਸੁਨੀ ਜ਼ਿਮੀਦਾਰ ਨੇ ਮਧੇ ਬਸੇ ਚਮਕੌਰ। ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ। ਬਸੋ ਮਧਿ ਚਮਕੌਰ ਕੇ ਗੁਰ ਅਪਨੀ ਕਿਰਪਾ ਧਾਰਿ।
ਇਉਂ ਗੁਰੂ ਜੀ ਨੇ ਗੜ੍ਹੀ-ਨੁਮਾ ਇਸ ਕੱਚੀ ਹਵੇਲੀ ਦੀ ਨਾਕਾ ਬੰਦੀ ਕੀਤੀ ਅਤੇ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ਸੰਨ 23 ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਡੋਰਾ ਪਿੱਟ ਦਿੱਤਾ ਕਿ ਜੇਕਰ ਗੁਰੂ ਜੀ ਆਤਮ ਸਮਰਪਨ ਕਰ ਦੇਣ ਤਾਂ ਉਨ੍ਹਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ ਪਰ ਜਾਣੀ-ਜਾਣ ਮਹਾਂਬਲੀ ਗੁਰੂ ਜੀ ਨੇ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਚੌਹੋਂ ਤਰਫੋਂ ਹੀ ਦੁਸ਼ਮਣਾਂ ਨੇ ਹਮਲੇ ਅਰੰਭ ਦਿੱਤੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁੱਕਣ ਦੀ ਜ਼ੁਰਅਤ ਹੀ ਨਹੀਂ ਸੀ ਪੈਂਦੀ।
ਜਦ ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਗੜੀ ਦੀ ਕੰਧ ਤੇ ਚੱੜ੍ਹਿਆ ਅਜੇ ਦੁਵਾਰ ਤੋਂ ਥੋੜਾ ਕੁ ਸਿਰ ਉੱਪਰ ਚੁੱਕਿਆ ਹੀ ਸੀ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾਂ ਬਣ ਗਿਆ, ਦੂਸਰੇ ਖਾਂਨ ਨੂੰ ਗੁਰੂ ਜੀ ਨੇ ਗੁਰਜ ਦੇ ਇੱਕ ਵਾਰ ਨਾਲ ਹੀ ਭੰਨਿਆਂ ਅਤੇ ਖਵਾਜਾ-ਮਰਦੂਦ ਕੰਧ ਓਲ੍ਹੇ ਛੁਪ ਕੇ ਬਚਿਆ। ਇਸ ਬਾਰੇ ਗੁਰੂ ਜੀ ਨੇ ਲਿਖਿਆ ਕਿ ਅਫਸੋਸ! ਜੇਕਰ ਉਹ ਸਾਹਮਣੇ ਆ ਜਾਂਦਾ ਤਾਂ ਮੈਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ-
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ॥ ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ॥34॥
ਦਰੇਗਾ! ਅਗਰ ਰੂਏ ਓ ਦੀਦਮੇ॥ ਬਯਕ ਤੀਰ ਲਾਚਾਰ ਬਖਸ਼ੀਦਮੇ॥35॥
ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿੱਚੋਂ ਜ਼ਾਲਮ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ ਓਥੇ 5-5 ਸਿੰਘ ਜਥਿਆਂ ਦੇ ਰੂਪ ਵਿੱਚ ਕੱਚੀ ਗੜ੍ਹੀ ਤੋਂ ਬਾਹਰ ਆ ਕੇ ਵੈਰੀ ਨੂੰ ਚਣੇ ਚਬਾਉਂਦੇ ਸਿੰਘ ਸ਼ਹੀਦ ਹੋ ਰਹੇ ਸਨ। ਐਸਾ ਵੇਖਦਿਆਂ ਜਦੋਂ ਬੀਰ ਬਹਾਦਰ ਗੁਰੂ ਜੀ ਦੇ ਬੀਰ ਸਪੁੱਤਰਾਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਗੁਰਸਿੱਖ ਵੀਰਾਂ ਵਾਂਗ ਜੰਗ ਵਿੱਚ ਜੂਝਣ ਦੀ ਆਗਿਆ ਮੰਗੀ ਤਾਂ ਗੁਰਦੇਵ ਪਿਤਾ ਜੀ ਨੇ ਪ੍ਰਸੰਨ ਹੋ ਕਿਹਾ ਪੁਤਰੋ! ਇਸ ਵੇਲੇ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਦਿਸ ਰਹੇ ਹੋ। ਜਾਓ! ਆਪਣੇ ਖੂਨ ਦੀ ਨਦੀ ਵਹਾ ਦਿਓ ਤਾਂ ਕਿ ਜ਼ੁ ਦੇ ਬਰੇਟੇ ਵਿੱਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲੱਗ ਜਾਵੇ। ਇਸ ਵਾਕਿਆ ਬਾਰੇ ਵੀ ਮੁਸਲਮ ਕਵੀ ਅਲ੍ਹਾਯਾਰ ਖਾਂ ਨੇ ਲਿਖਿਆ ਹੈ-
ਬੇਟਾ ਹੋ ਤੁਮ੍ਹੀ ਪੰਥ ਕੇ ਖਿਵੱਯਾ। ਸਰ ਭੇਟ ਕਰੋ ਤਾਂ ਕਿ ਚਲੇ ਧਰਮ ਦੀ ਨਯਾ।
ਖਾਹਸ਼ ਹੈ ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ। ਹਮ ਆਂਖ ਸੇ ਬਰਛੀ ਤੁਮੇ ਖਾਤੇ ਹੂਏ ਦੇਖੇਂ।
ਕਿਹਾ ਜਾਂਦਾ ਹੈ ਸਿੰਘਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਗੜ੍ਹੀ ਚੋਂ ਨਿਕਲ ਜਾਓ ਤਾਂ ਕਿ ਪੰਥ ਦੀ ਸਫਲ ਅਗਵਾਈ ਹੋ ਸਕੇ ਤਾਂ ਉੱਤਰ ਵਿੱਚ ਗੁਰੂ ਜੀ ਬੋਲੇ ਸਿੰਘੋ! ਮੈਂ ਤੁਹਾਡੇ ਤੋਂ ਲੱਖ ਵਾਰ ਬਲਿਹਾਰ ਹਾਂ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਆਪ ਸਾਰੇ ਹੀ ਮੇਰੇ ਲਈ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)