ਯਾਦਗਾਰ ਸਾਕਾ ਛੋਟਾ ਘੱਲੂਘਾਰਾ – ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ
ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ – ਸਿੰਗਣੀਆਂ ਅਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ
ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ , ਉਸ ਸਮੇਂ ਲਾਹੌਰ ਦਾ ਮੁਗ਼ਲ
ਗਵਰਨਰ ਯਾਹੀਆ ਖਾਨ ਸੀ | ਲਾਹੌਰ ਦੇ ਦੀਵਾਨ ਲੱਖਪਤ ਰਾਏ ਦਾ ਭਰਾ ਜਸਪਤ ਰਾਏ ਜੋ ਏਮਨਾਬਾਦ (ਪਾਕਿਸਤਾਨ) ਦਾ ਫੌਜਦਾਰ ਸੀ , ਸਿੱਖਾਂ ਦੇ ਇੱਕ ਸਮੂਹ ਨਾਲ ਲਾਹੌਰ ਦੇ ਨਜ਼ਦੀਕ ਪਿੰਡ ਰੋੜੀ ਬਾਬਾ ਨਾਨਕ ਜੀ ਵਿਖੇ ਲੜਾਈ ਵਿੱਚ ਮਾਰਿਆ ਗਿਆ | ਇਸ ਘਟਨਾ ਉਪਰੰਤ ਯਾਹੀਆ ਖਾਨ ਦੇ ਹੁਕਮਾਂ ਅਨੁਸਾਰ ਲਾਹੌਰ ਵਿੱਚ ਸੈਂਕੜੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਯਾਹੀਆ ਖਾਨ ਅਤੇ ਲੱਖਪਤ ਰਾਏ ਦੀ ਅਗਵਾਈ ਹੇਠ ਇੱਕ ਵੱਡੀ ਮੁਗਲ ਸੈਨਾ ਸਿੱਖਾਂ ਵੱਲ ਵਧੀ , ਜਿਨ੍ਹਾਂ ਨੇ ਉਸ ਸਮੇਂ ਦਰਿਆ ਰਾਵੀ ਦੇ ਉੱਪਰਲੇ ਹਿੱਸੇ ਵਿੱਚ ਸ਼ਰਨ ਲਈ ਹੋਈ ਸੀ | ਸਿੱਖਾਂ ਦੀ ਅਗਵਾਈ ਉਸ ਸਮੇਂ ਦੇ ਪ੍ਰਸਿੱਧ ਯੋਧੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਸੁੱਖਾ ਸਿੰਘ ਮਾੜੀ ਕੰਬੋ , ਹਰੀ ਸਿੰਘ, ਚੜ੍ਹਤ ਸਿੰਘ ਸ਼ੁਕਰਚੱਕੀਆ , ਕਪੂਰ ਸਿੰਘ ਅਤੇ ਦੀਪ ਸਿੰਘ ਕਰ ਰਹੇ ਸਨ। ਦਰਿਆ ਰਾਵੀ ਅਤੇ ਬਿਆਸ ਦੇ ਉੱਪਰਲੇ ਖੇਤਰਾਂ ਵਿੱਚ ਮੁਗਲਾਂ ਅਤੇ ਸਿੱਖਾਂ ਵਿਚਕਾਰ ਕਈ ਦਿਨਾਂ ਤੱਕ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Joginder
Very fine